ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਲੋਕ ਰਣਬੀਰ ਤੋਂ ਆਪਣੀ ਮਾਂ ਦੇ ਨਾਲ ਨਾ ਹੋਣ ‘ਤੇ ਨਾਰਾਜ਼ ਹਨ। ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਬੇਟੀ ਰਿਧੀਮਾ ਕਪੂਰ ਆਪਣੀ ਮਾਂ ਨੀਤੂ ਕਪੂਰ ਨਾਲ ਰਹੀ ਹੈ। ਇਸ ਦੇ ਨਾਲ ਹੀ ਲੋਕ ਆਲੋਚਨਾ ਕਰ ਰਹੇ ਹਨ ਕਿ ਰਣਬੀਰ ਕਪੂਰ ਅਜਿਹੇ ਸੰਕਟ ਤੇ ਦੁੱਖ ਦੇ ਮੌਕੇ ‘ਤੇ ਵੀ ਆਪਣੀ ਮਾਂ ਤੋਂ ਦੂਰ ਰਹਿ ਰਿਹਾ ਹੈ। ਆਓ ਜਾਣਦੇ ਹਾਂ ਕਿ ਜਦੋਂ ਕਿਸੇ ਦੀ ਜ਼ਿੰਦਗੀ ਵਿਚ ਅਜਿਹੀ ਸਥਿਤੀ ਆਉਂਦੀ ਹੈ ਤਾਂ ਪਰਿਵਾਰ ਲਈ ਉਸ ਦੇ ਨਾਲ ਹੋਣਾ ਕਿਉਂ ਜ਼ਰੂਰੀ ਹੁੰਦਾ ਹੈ।
ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਲੋਕ ਰਣਬੀਰ ਤੋਂ ਆਪਣੀ ਮਾਂ ਦੇ ਨਾਲ ਨਾ ਰਹਿਣ ਲਈ ਨਾਰਾਜ਼ ਹਨ ਜਿਸ ਕਰਕੇ ਅਦਾਕਾਰ ਰਣਬੀਰ ਕਪੂਰ ਦੀ ਸੋਸ਼ਲ ਮੀਡੀਆ’ ਤੇ ਖੂਬ ਅਲੋਚਨਾ ਹੋ ਰਹੀ ਹੈ। ਲੋਕ ਇਹ ਤੱਥ ਪਸੰਦ ਨਹੀਂ ਕਰਦੇ ਕਿ ਆਪਣੇ ਪਿਤਾ, ਰਿਸ਼ੀ ਦੀ ਮੌਤ ਤੋਂ ਬਾਅਦ ਉਹ ਆਪਣੀ ਮਾਂ ਨੀਤੂ ਕਪੂਰ ਨਾਲ ਰਹਿਣ ਦੀ ਬਜਾਏ ਆਪਣੇ ਵੱਖਰੇ ਘਰ ਦੇ ਵਿਚ ਰਹਿ ਰਿਹਾ ਹੈ। ਲੋਕਾਂ ਨੇ ਰਣਬੀਰ ਨੂੰ ਸਵਾਲ ਕੀਤਾ ਕਿ ‘ਕੀ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਉਹ ਆਪਣੀ ਮਾਂ ਨਾਲ ਕਿਉਂ ਨਹੀਂ ਰਹਿ ਰਿਹਾ ਜਦਕਿ ਉਸਦੀ ਮਾਂ ਨੂੰ ਇਸ ਦੱਖ ਦੀ ਘੜੀ ਦੇ ਵਿੱਚ ਹੁਣ ਉਸਦੀ ਸਖਤ ਜ਼ਰੂਰਤ ਹੈ।’ ਹੁਣ ਚਾਹੇ ਕਪੂਰ ਪਰਿਵਾਰ ਇਸ ਸਥਿਤੀ ਨਾਲ ਸੁਖੀ ਹੈ ਜਾਂ ਨਹੀਂ, ਸਿਰਫ ਉਹੀ ਲੋਕ ਜਾਣ ਸਕਦੇ ਹਨ। ਹਾਲਾਂਕਿ, ਕਿਸੇ ਦੇ ਗੁਜ਼ਰ ਜਾਣ ਤੋਂ ਬਾਅਦ ਉਸਦੇ ਪਰਿਵਾਰ ਨਾਲ ਜੁੜੇ ਰਹਿਣ ‘ਤੇ ਜ਼ੋਰ ਕਿਉਂ ਦਿੱਤਾ ਜਾਂਦਾ ਹੈ ਇਸਦੇ ਪਿੱਛੇ ਬਹੁਤ ਸਾਰੇ ਕਾਰਣ ਹੋ ਸਕਦੇ ਹਨ।
ਇਮੋਸ਼ਨਲ ਸਪੋਰਟ
ਆਪਣੇ ਖਾਸਮਖਾਸ ਜਾਂ ਪਿਆਰੇ ਨੂੰ ਗੁਆਉਣਾ ਖ਼ਾਸਕਰ ਜੀਵਨ ਸਾਥੀ ਨੂੰ ਗੁਆ ਦੇਣਾ ਵਿਅਕਤੀ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ। ਜੀਵਨ ਸਾਥੀ ਨਾਲ ਦਿਨ ਦਾ ਜ਼ਿਆਦਾਤਰ ਸਮਾਂ ਬਤੀਤ ਹੁੰਦਾ ਹੈ। ਅਜਿਹੀ ਸਥਿਤੀ ਦੇ ਵਿੱਚ ਉਸ ਦੇ ਤੁਰ ਜਾਣ ਤੋਂ ਬਾਅਦ ਛੋਟੀ ਤੋਂ ਛੋਟੀ ਜਿਹੀ ਚੀਜ਼ ਵੀ ਉਸਦੀ ਯਾਦ ਦਿਵਾਉਂਦੀ ਹੈ ਤੇ ਇਸ ਸਥਿਤੀ ਵਿੱਚ ਵਿਅਕਤੀ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਦੇ ਯੋਗ ਨਹੀਂ ਹੁੰਦਾ। ਇਹਨਾਂ ਹਲਾਤਾਂ ਦੇ ਵਿੱਚ ਉਸਨੂੰ ਸੰਭਾਲਣਾ, ਸਕਾਰਾਤਮਕ ਤੌਰ ‘ਤੇ ਗੱਲ ਕਰਨ ‘ਚ ਮੱਦਦ ਕਰਨਾ ਅਤੇ ਉਸਨੂੰ ਇਸ ਦੁੱਖ ਦੀ ਘੜੀ ਦੇ ਵਿੱਚੋਂ ਬਾਹਰ ਕੱਢਣ ਵਿੱਚ ਸਹਾਇਤਾ ਕਰਨ ਦੇ ਲਈ ਪਰਿਵਾਰ ਜਾਂ ਕਿਸੇ ਖਾਸ ਸਬੰਧੀ ਦਾ ਉਸ ਕੋਲ ਹੋਣਾ ਬਹੁਤ ਜਰੂਰੀ ਹੁੰਦਾ ਹੈ।
ਸਿਹਤ ਦੀ ਸੰਭਾਲ
ਸੋਗ ਵਿੱਚ ਡੁੱਬੇ ਵਿਅਕਤੀ ਨੂੰ ਖਾਣ-ਪੀਣ ਦੀ ਵੀ ਸੁੱਧ-ਬੁੱਧ ਨਹੀਂ ਰਹਿੰਦੀ ਜਿਸ ਨਾਲ ਉਸਦੀ ਸਿਹਤ ਖਰਾਬ ਹੋ ਸਕਦੀ ਹੈ। ਇਸ ਸਥਿਤੀ ਵਿਚ ਕਿਸੇ ਅਜਿਹੇ ਵਿਅਕਤੀ ਦੀ ਲੋੜ ਹੁੰਦੀ ਹੈ ਜੋ ਖਾਣ-ਪੀਣ ਦੇ ਨਾਲ-ਨਾਲ ਉਸਦੀ ਦੇਖਭਾਲ ਕਰ ਸਕੇ। ਕਈ ਵਾਰ ਲਗਾਤਾਰ ਸੋਚਦੇ ਰਹਿਣ, ਰੋਣ ਅਤੇ ਭਾਵਨਾਤਮਕ ਹੋਣ ਕਰਕੇ ਸਿਹਤ ਵੀ ਵਿਗੜ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਜੇ ਕੋਈ ਵਿਅਕਤੀ ਇਕੱਲਾ ਹੋਵੇ ਤਾਂ ਇਹ ਉਸ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਹੀ ਕਾਰਣ ਹੈ ਕਿ ਦੁੱਖ ਦੇ ਸਮੇਂ ਵਿੱਚ ਆਪਣਿਆਂ ਦਾ ਨਾਲ ਹੋਣਾ ਬਹੁਤ ਜਰੂਰੀ ਹੁੰਦਾ ਹੈ।
ਚੀਜ਼ਾਂ ਦਾ ਪ੍ਰਬੰਧ ਕਰਨਾ
ਆਪਣੀਆਂ ਭਾਵਨਾਵਾਂ ਨੂੰ ਸੰਭਾਲਣ ਵਿਚ ਲੱਗੇ ਵਿਅਕਤੀ ਨੂੰ ਕਿਸੇ ਵੀ ਹੋਰ ਚੀਜ਼ਾਂ ਦੀ ਪਰਵਾਹ ਨਹੀਂ ਰਹਿੰਦੀ। ਅਜਿਹੀ ਸਥਿਤੀ ਵਿੱਚ ਘਰ ਨਾਲ ਸਬੰਧਤ ਜਰੂਰੀ ਚੀਜ਼ਾਂ ਜਾਂ ਗੁਜ਼ਰ ਚੁੱਕੇ ਵਿਅਕਤੀ ਨਾਲ ਸਬੰਧਤ ਜ਼ਰੂਰੀ ਕਾਗਜ਼ਾਤ ਜਿਵੇਂ ਕਿ ਬੀਮਾ ਪਾਲਿਸੀ, ਬੈਂਕ ਖਾਤੇ ਤੇ ਪ੍ਰਾਪਰਟੀ ਸਬੰਧੀ ਕਾਗਜ਼ਾਤ ਅਤੇ ਕਲੇਮ ਕਰਨ ਦੇ ਦਾਅਵੇ ਜੋ ਤੁਰੰਤ ਕੀਤੇ ਜਾਣ ਦੀ ਲੋੜ ਹੁੰਦੀ ਹੈ। ਇਸ ਸਥਿਤੀ ਵਿੱਚ ਜੇ ਉਸ ਦੇ ਨਾਲ ਪਰਿਵਾਰਕ ਮੈਂਬਰ ਹੋਣ ਤਾਂ ਉਹ ਇਨ੍ਹਾਂ ਕਾਰਜਾਂ ਦਾ ਪ੍ਰਬੰਧ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ। ਨਾਲ ਹੀ ਘਰ ਨਾਲ ਸਬੰਧਤ ਚੀਜ਼ਾਂ ਦੀ ਦੇਖਭਾਲ ਤੁਸੀਂ ਆਪਣੇ ਹਿਸਾਬ ਦੇ ਨਾਲ ਕਰ ਸਕਦੇ ਹੋ।
ਨਾਰਮਲ ਲਾਈਫ਼ ਦੇ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼
ਘੱਟੋ-ਘੱਟ ਉਸਦਾ ਧਿਆਨ ਹੋਰ ਪਾਸੇ ਵੱਲ ਨਾ ਜਾਵੇ ਇਸ ਵਾਰੇ ਵਿੱਚ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਹ ਸਿਰਫ ਤਾਂ ਹੀ ਹੋ ਸਕਦਾ ਹੈ ਜਦੋਂ ਵਿਅਕਤੀ ਦਾ ਉਸ ਚੀਜ਼ ਤੋਂ ਧਿਆਨ ਹਟਾਉਣ ਦੇ ਲਈ ਹੋਰ ਚੀਜ਼ਾਂ ਵਿਚ ਸ਼ਾਮਲ ਕੀਤਾ ਜਾਵੇ। ਮਿਸਾਲ ਦੇ ਤੌਰ ‘ਤੇ ਉਸਨੂੰ ਕਿਸੇ ਹੋਰ ਗਤੀਵਿਧੀਆਂ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਹੋ ਸਕਦਾ ਹੈ ਕਿ ਉਹ ਇਕੱਲਾ ਹੋਣ ਕਰਕੇ ਕਲਾਸ ਵਿਚ ਨਾ ਜਾਵੇ ਪਰ ਜੇ ਉਸਦਾ ਸਾਥ ਦਿੱਤਾ ਜਾਵੇ ਤਾਂ ਹੌਲੀ-ਹੌਲੀ ਇਹਨਾਂ ਗਤੀਵਿਧੀਆਂ ਦੇ ਵਿੱਚ ਉਸ ਦੀ ਦਿਲਚਸਪੀ ਵੀ ਜਾਗ ਸਕਦੀ ਹੈ।
ਨਾਲ ਹੀ, ਜੇ ਉਸ ਕੋਲ ਕੋਈ ਗੱਲ ਕਰਨ ਵਾਲਾ ਵਿਅਕਤੀ ਹੋਵੇ ਤਾਂ ਉਸਨੂੰ ਦੁਖੀ ਕਰਨ ਵਾਲੀਆਂ ਚੀਜ਼ਾਂ ਨੂੰ ਯਾਦ ਕਰਨ ਦਾ ਘੱਟ ਮੌਕਾ ਮਿਲਦਾ ਹੈ। ਇਹ ਉਸਨੂੰ ਦੁੱਖ ਦੀ ਸਥਿਤੀ ਦੇ ਵਿੱਚੋਂ ਕੱਢਣ ‘ਚ ਸਹਾਇਤਾ ਕਰਦਾ ਹੈ।