Bollywood

ਰਣਬੀਰ ਸਿੰਘ ਤੇ ਦੀਪਿਕਾ ਪਾਦੁਕੋਣ ਆਲੀਸ਼ਾਨ ਬੰਗਲੇ ਤੋਂ ਬਾਅਦ IPL ਟੀਮ ਦੇ ਮਾਲਿਕ

ਨਵੀਂ ਦਿੱਲੀ – ਕ੍ਰਿਕਟ ਤੇ ਸਿਨੇਮਾ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਸ਼ਾਹਰੁਖ ਖਾਨ ਤੋਂ ਲੈ ਕੇ ਪ੍ਰੀਤੀ ਜ਼ਿੰਟਾ ਤਕ ਬਹੁਤ ਸਾਰੇ ਸਿਤਾਰੇ ਹਨ, ਜੋ ਕ੍ਰਿਕਟ ਨੂੰ ਪਿਆਰ ਕਰਦੇ ਹਨ ਤੇ ਇਸ ਲਈ ਕਰੋੜਾਂ ਰੁਪਏ ਦਾ ਨਿਵੇਸ਼ ਕਰ ਚੁੱਕੇ ਹਨ। ਦੋਵੇਂ ਇੰਡੀਅਨ ਪ੍ਰੀਮੀਅਰ ਲੀਗ ਵਿਚ ਆਪਣੀਆਂ -ਆਪਣੀਆਂ ਟੀਮਾਂ ਦੇ ਮਾਲਕ ਹਨ। ਹੁਣ ਬਾਲੀਵੁੱਡ ਦੇ ਇਕ ਹੋਰ ਖੂਬਸੂਰਤ ਜੋੜੇ ਦਾ ਨਾਂ ਇਸ ਸੂਚੀ ਵਿਚ ਸ਼ਾਮਲ ਹੋਣ ਜਾ ਰਿਹਾ ਹੈ। ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਤੇ ਅਭਿਨੇਤਰੀ ਦੀਪਿਕਾ ਪਾਦੁਕੋਣ ਬਾਰੇ ਚਰਚਾਵਾਂ ਤੇਜ਼ ਹੋ ਰਹੀਆਂ ਹਨ ਕਿ ਆਲੀਸ਼ਾਨ ਬੰਗਲੇ ਤੋਂ ਬਾਅਦ ਹੁਣ ਦੋਵੇਂ ਆਈਪੀਐਲ ਟੀਮ ਦੇ ਮਾਲਕ ਬਣ ਜਾਣਗੇ। ਦਰਅਸਲ ਅਗਲੇ ਸਾਲ ਹੋਣ ਵਾਲੇ ਆਈਪੀਐਲ (ਇੰਡੀਅਨ ਪ੍ਰੀਮੀਅਰ ਲੀਗ) ਵਿਚ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲਣ ਜਾ ਰਹੇ ਹਨ। ਹੁਣ ਤਕ 8 ਟੀਮਾਂ ਆਈਪੀਐਲ ਵਿਚ ਖੇਡਦੀਆਂ ਵੇਖੀਆਂ ਗਈਆਂ ਸਨ, ਪਰ ਹੁਣ 8 ਨਹੀਂ ਬਲਕਿ 10 ਟੀਮਾਂ ਸ਼ਾਮਲ ਕੀਤੀਆਂ ਜਾਣਗੀਆਂ। ਇਕ ਰਿਪੋਰਟ ਅਨੁਸਾਰ ਬਾਲੀਵੁੱਡ ਸੁਪਰਸਟਾਰ ਜੋੜੀ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਨੇ ਵੀ ਟੀਮ ਖਰੀਦਣ ਵਿਚ ਆਪਣੀ ਦਿਲਚਸਪੀ ਦਿਖਾਈ ਹੈ।ਰਿਪੋਰਟ ਅਨੁਸਾਰ ਬਾਲੀਵੁੱਡ ਸੁਪਰਸਟਾਰ ਜੋੜੀ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਕ੍ਰਿਸਟੀਆਨੋ ਰੋਨਾਲਡੋ ਦੀ ਮੈਨਚੈਸਟਰ ਯੂਨਾਈਟਿਡ ਦੇ ਨਾਲ ਨਵੀਂ ਆਈਪੀਐਲ ਟੀਮ ‘ਤੇ ਸੱਟਾ ਲਗਾ ਸਕਦੇ ਹਨ। ਹੁਣ ਤਕ ਦੋ ਲੋਕ ਇਕੱਠੇ ਟੀਮ ਖਰੀਦਦੇ ਸਨ ਪਰ ਹੁਣ ਨਵੀਂ ਟੀਮ ਲਈ ਕਈ ਕੰਪਨੀਆਂ ਜਾਂ ਕੰਸੋਰਟੀਅਮ ਬੋਲੀ ਲਗਾ ਸਕਦੇ ਹਨ। ਦੋਵਾਂ ਟੀਮਾਂ ਦੀ ਬੋਲੀ ਬੀਸੀਸੀਆਈ ਦੁਆਰਾ ਕੀਤੀ ਜਾਵੇਗੀ।

Related posts

ਬਾਲੀਵੁੱਡ ਹੀਰੋਇਨ ਦੀਪਿਕਾ ਪਾਦੁਕੋਣ, ਡਿਪਰੈਸ਼ਨ ਅਤੇ ਬੇਟੀ ਦੁਆ !

admin

ਬਾਲੀਵੁੱਡ ਗਾਇਕਾ ਪਲਕ ਮੁੱਛਲ ਦੇ ‘ਸੇਵਿੰਗ ਲਿਟਲ ਹਾਰਟਸ’ ਮਿਸ਼ਨ ਨੇ 25 ਸਾਲ ਪੂਰੇ ਕੀਤੇ !

admin

IIFA 2025 ਲਈ ਬਾਲੀਵੁੱਡ ਸਿਤਾਰਿਆਂ ਨੇ ‘ਪਿੰਕ ਸਿਟੀ’ ਨੂੰ ਹੋਰ ਖੂਬਸੂਰਤ ਬਣਾ ਦਿੱਤਾ !

admin