ਸਫ਼ਰ – ਏ – ਸ਼ਹੀਦੀ
ਰਾਤਾਂ ਪੋਹ ਦੀਆਂ ਆਈਆਂ,
ਸਾਥੋਂ ਜਾਣ ਨਾ ਭੁਲਾਈਆਂ।
ਪਹਿਲਾਂ ਗੁਰੂ ਪਿਤਾ ਨੇ ਕਿਲ੍ਹਾ ਸੀ ਛੱਡਿਆ,
ਫਿਰ ਪਰਿਵਾਰ ਵਿੱਚ ਪੈ ਗਈਆਂ ਜੁਦਾਈਆਂ।
ਦੋ ਲਾਲ ਗੜ੍ਹੀ ਚਮਕੌਰ ਅੰਦਰ,
ਦੁਸ਼ਮਣਾਂ ਨੂੰ ਭਾਜੜਾਂ ਸੀ ਪਾਈਆਂ।
ਜੂਝਦੇ ਸ਼ਹੀਦ ਹੋ ਗਏ,
ਗੁਰੂ ਪਿਤਾ ਨੇ ਸੀ ਤਾੜੀਆਂ ਵਜਾਈਆਂ।
ਦੋ ਸੂਬੇ ਦੀ ਕਚਿਹਰੀ ਵਿੱਚ ਪੇਸ਼ ਹੋਏ,
ਜਿੱਥੇ ਗਈਆਂ ਅਣਖਾਂ ਸੀ ਪੁਗਾਈਆਂ ।
ਹੱਥੀਂ ਲਾ ਕੇ ਕਲਗ਼ੀਆਂ ਤੋਰੇ ਦਾਦੀ,
‘ਨਿੱਕੀਆਂ ਜਿੰਦਾਂ’ ਗਈਆਂ ਨੀਹਾਂ ‘ਚ ਚਣਾਈਆਂ ।
‘ਹਿੰਦ ਦੀ ਚਾਦਰ ‘ਦਾਦੇ ਤੇਗ ਬਹਾਦਰ ਨੇ,
ਝਾਤਾਂ ਅੰਬਰ ਚੋਂ ਪਾਈਆਂ।
ਦਾਦੀ ਮਾਂ ਵੀ ਠੰਡੇ ਬੁਰਜ ਅੰਦਰ,
ਲਈਆਂ ਅੱਖਾਂ ਸੀ ਸਮਾਈਆਂ ।
ਇਹ ਕੁਰਬਾਨੀ ਬੜੀ ਏ ਲਾਸਾਨੀ
ਸੁਣ ਲਉ ਸ਼ਹੀਦਾਂ ਦੀ ਸਾਰੇ ਇਹ ਜੁਬਾਨੀ।
ਚਾਰ ਪੁੱਤਰ, ਮਾਂ ਅਤੇ ਬਾਪ ਵਾਰੇ,
ਆਪਾ ਵਾਰ ਕੇ ਗੁਰੂ ਦਸਮੇਸ਼ ਨੇ ਸੀ
ਸਿੱਖ ਕੌਮ ਲਈ ਕੀਮਤਾਂ ਚੁਕਾਈਆਂ।
———————00000———————