Articles Australia & New Zealand

ਰਿਜ਼ਰਵਾਇਰ ਆਦਮੀ ਰਾਤੋ-ਰਾਤ ਮਾਲੋਮਾਲ ਹੋ ਗਿਆ !

ਮੈਲਬੌਰਨ ਦੇ ਰਿਜ਼ਰਵਾਇਰ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਉਸ ਵੇਲੇ ਰਾਤੋ-ਰਾਤ ਮਾਲੋਮਾਲ ਹੋ ਗਿਆ ਜਦੋਂ ਉਸਨੂੰ ਟੈਟਸਲੋਟੋ ਨਿੱਕਲ ਆਈ। ਵੀਕਐਂਡ ਦੇ ਟੈਟਸਲੋਟੋ ਡਰਾਅ ਵਿੱਚ $520,000 ਤੋਂ ਵੱਧ ਜਿੱਤਣ ਤੋਂ ਬਾਅਦ ਇਹ ਵਿਅਕਤੀ ਖੁਸ਼ੀ ਦੇ ਵਿੱਚ ਪੁੱਠੀਆਂ ਛਾਲਾਂ ਮਾਰ ਰਿਹਾ ਹੈ।

ਵਿਕਟੋਰੀਅਨ ਵਿਅਕਤੀ ਸ਼ਨੀਵਾਰ 28 ਸਤੰਬਰ 2024 ਨੂੰ ਕੱਢੇ ਗਏ ਟੈਟਸਲੋਟੋ ਡਰਾਅ 4507 ਵਿੱਚ ਰਾਸ਼ਟਰੀ ਪੱਧਰ ‘ਤੇ 10 ਡਿਵੀਜ਼ਨ ਵਨ ਜੇਤੂ ਐਂਟਰੀਆਂ ਵਿੱਚੋਂ ਇੱਕ ਨੂੰ ਰੱਖਿਆ ਅਤੇ 523,428.93 ਡਾਲਰਾਂ ਦੇ ਕੁੱਲ ਇਨਾਮ ਦੀ ਉਡੀਕ ਕਰ ਰਿਹਾ ਹੈ। ਕਿਸਮਤ ਵਾਲੇ ਇਸ ਵਿਅਕਤੀ ਨੇ ਜੇਤੂ ਟਿਕਟ ਰਿਜ਼ਰਵਾਇਰ ਨਿਊਜ਼ ਏਜੰਸੀ, ਰਿਜ਼ਰਵਾਇਰ ਤੋਂ ਖਰੀਦੀ ਸੀ।

ਜੇਤੂ ਐਂਟਰੀ ਅਣਰਜਿਸਟਰਡ ਸੀ, ਮਤਲਬ ਕਿ ਟਿਕਟ ਖ੍ਰੀਦਣ ਵਾਲੇ ਨਾਲ ਸੰਪਰਕ ਕਰਨ ਦਾ ਕੋਈ ਤਰੀਕਾ ਨਹੀਂ ਸੀ ਅਤੇ ਏਜੰਸੀ ਵਾਲਿਆਂ ਨੂੰ ਟਿਕਟ ਚੈੱਕ ਕਰਨ ਅਤੇ ਜੇਤੂ ਦੇ ਆਉਣ ਦੀ ਉਡੀਕ ਕਰਨੀ ਪਈ। ਜੇਤੂ ਨੇ ਕਿਹਾ ਕਿ “ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਹੈਰਾਨ ਰਹਿ ਗਿਆ, ਜਦੋਂ ਮੈਂ ਨਿਊਜ਼ ਏਜੰਸੀ ਕੋਲ ਗਿਆ ਤਾਂ ਮੈਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ। ਮੇਰੇ ਕੋਲ ਸਥਾਨਕ ਨਿਊਜ਼ ਏਜੰਸੀ ‘ਤੇ ਚੈੱਕ ਇਨ ਕਰਨ ਲਈ ਦੋ ਟਿਕਟਾਂ ਸਨ, ਅਤੇ ਮੈਂ ਅੰਦਰ ਗਿਆ, ਅਤੇ ਕਾਊਂਟਰ ਦੇ ਪਿੱਛੇ ਟੀਮ ਦੇ ਮੈਂਬਰ ਨੇ ਉਹਨਾਂ ਨੂੰ ਸਕੈਨ ਕੀਤਾ ਅਤੇ ਅਸੀਂ ਸਾਰੇ ਉਲਝਣ ਵਿੱਚ ਸੀ। ਮੈਨੇਜਰ ਆਇਆ ਅਤੇ ਉਸਨੇ ਮੇਰੀ ਟਿਕਟ ਸਕੈਨ ਕੀਤੀ। ਉਹ ਮੇਰੇ ਵੱਲ ਮੁੜਿਆ ਅਤੇ ਫਿਰ ਕਿਹਾ, ‘ਇਹ ਤੁਸੀਂ ਹੋ! ਇਹ ਤੁਸੀਂ ਹੋ!’ ਮੈਂ ਜਵਾਬ ਦਿੱਤਾ, ‘ਇਹ ਮੈਂ ਹਾਂ?’ ਕੀ ਮਤਲਬ ਤੁਹਾਡਾ?’

ਦਿ ਲੌਟ ਵਿਖੇ ਟੀਮ ਦਾ ਬਹੁਤ ਧੰਨਵਾਦ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਕਾਰ ਨੂੰ ਅਪਗ੍ਰੇਡ ਕਰਨਾ ਪਸੰਦ ਕਰਾਂਗਾ ਅਤੇ ਇਹ ਯਕੀਨੀ ਬਣਾਉਣ ਲਈ ਕੁੱਝ ਪੈਸੇ ਬਚਾਵਾਂਗਾ ਤਾਂ ਜੋ ਇਹ ਲੰਬੇ ਸਮੇਂ ਤੱਕ ਚੱਲ ਸਕਣ,” ਜੇਤੂ ਨੇ ਕਿਹਾ ਕਿ ਬਦਕਿਸਮਤੀ ਨਾਲ, ਮੈਂ ਹੁਣ ਕੰਮ ਕਰਨ ਦੇ ਯੋਗ ਨਹੀਂ ਹਾਂ ਕਿਉਂਕਿ ਮੈਂ ਬਹੁਤ ਸਾਲ ਪਹਿਲਾਂ ਜ਼ਖਮੀਂ ਹੋ ਗਿਆ ਸੀ। ਹੁਣ ਇਹ ਡਾਲਰ ਸੱਚਮੁੱਚ ਮੇਰੀ ਮਦਦ ਕਰਨਗੇ!”

ਵਰਨਣਯੋਗ ਹੈ ਕਿ ਇਸ ਵਿਅਤੀ ਨੇ ਜੇਤੂ ਟਿਕਟ ਰਿਜ਼ਰਵਾਇਰ ਨਿਊਜ਼ ਏਜੰਸੀ ਤੋਂ ਖਰੀਦੀ ਸੀ ਅਤੇ 28 ਸਤੰਬਰ, 2024 ਨੂੰ ਟੈਟਸਲੋਟੋ ਡਰਾਅ 4507 ਵਿੱਚ ਜੇਤੂ ਨੰਬਰ 34, 40, 29, 15, 19 ਅਤੇ 37 ਸਨ, ਜਦੋਂ ਕਿ ਪੂਰਕ ਨੰਬਰ 6 ਅਤੇ 44 ਸਨ।

Related posts

ਭਾਰਤ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ 19ਵੇਂ ਜੀ-20 ਸਿਖਰ ਸੰਮੇਲਨ ਦੌਰਾਨ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin

ਭਾਰਤ ’ਤੇ ਲਾਏ ਬੇਬੁਨਿਆਦ ਦੋਸ਼ ਟਰੂਡੋ ਸਰਕਾਰ ਦੇ ਸਿਆਸੀ ਏਜੰਡੇ ਦਾ ਹਿੱਸਾ !

admin