Bollywood

ਰਿਜੁਲ ਮੈਨੀ ਨੇ ‘ਮਿਸ ਇੰਡੀਆ ਯੂ.ਐਸ.ਏ.-2023’ ਦਾ ਜਿੱਤਿਆ ਖ਼ਿਤਾਬ

ਵਾਸ਼ਿੰਗਟਨ – ਅਮਰੀਕਾ ਦੇ ਮਿਸ਼ੀਗਨ ਵਿਚ ਪੜ੍ਹ ਰਹੀ ਮੈਡੀਕਲ ਵਿਦਿਆਰਥਣ ਰਿਜੁਲ ਮੈਨੀ ਨੂੰ ਨਿਊਜਰਸੀ ਵਿਚ ਹੋਏ ਸਾਲਾਨਾ ਮੁਕਾਬਲੇ ਵਿਚ ‘ਮਿਸ ਇੰਡੀਆ ਯੂ.ਐਸ.ਏ. 2023’ ਦਾ ਤਾਜ ਪਹਿਨਾਇਆ ਗਿਆ। ਮੁਕਾਬਲੇ ਦੌਰਾਨ ਮੈਸੇਚਿਉਸੇਟਸ ਤੋਂ ਸਨੇਹਾ ਨੰਬਰਬਾਰ ਨੇ ‘ਮਿਸਿਜ਼ ਇੰਡੀਆ ਯੂਐਸਏ’ ਅਤੇ ਪੈਨਸਿਲਵੇਨੀਆ ਦੀ ਸਲੋਨੀ ਰਾਮਮੋਹਨ ਨੇ ‘ਮਿਸ ਟੀਨ ਇੰਡੀਆ ਯੂਐਸਏ’ ਦਾ ਖ਼ਿਤਾਬ ਜਿੱਤਿਆ। ਪਿਛਲੇ ਲੰਬੇ ਸਮੇਂ ਤੋਂ ਭਾਰਤ ਤੋਂ ਬਾਹਰ ਚੱਲ ਰਿਹਾ ਭਾਰਤੀ ਮੁਕਾਬਲਾ ਇਸ ਸਾਲ ਆਪਣੀ 41ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਦੀ ਸ਼ੁਰੂਆਤ ਨਿਊਯਾਰਕ ਸਥਿਤ ਭਾਰਤੀ-ਅਮਰੀਕੀ ਧਰਮਾਤਮਾ ਸਰਨ ਅਤੇ ਨੀਲਮ ਸਰਨ ਦੁਆਰਾ “ਵਿਸ਼ਵ ਪੱਧਰੀ ਪੇਜੈਂਟਸ” ਦੇ ਬੈਨਰ ਹੇਠ ਕੀਤੀ ਗਈ ਸੀ। 24 ਸਾਲਾ ਭਾਰਤੀ-ਅਮਰੀਕੀ ਮੈਨੀ ਇੱਕ ਮੈਡੀਕਲ ਵਿਦਿਆਰਥਣ ਅਤੇ ਮਾਡਲ ਹੈ। ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਕਿ ਉਹ ਇੱਕ ਸਰਜਨ ਬਣਨਾ ਚਾਹੁੰਦੀ ਹੈ ਅਤੇ ਹਰ ਜਗ੍ਹਾ ਔਰਤਾਂ ਲਈ ਇੱਕ ਰੋਲ ਮਾਡਲ ਵਜੋਂ ਸੇਵਾ ਕਰਨ ਦੀ ਇੱਛਾ ਰੱਖਦੀ ਹੈ। ਇਸ ਮੁਕਾਬਲੇ ਵਿੱਚ ਵਰਜੀਨੀਆ ਦੀ ਗਿ੍ਰਸ਼ਮਾ ਭੱਟ ਨੂੰ ਪਹਿਲੀ ਰਨਰਅੱਪ ਅਤੇ ਉੱਤਰੀ ਕੈਰੋਲੀਨਾ ਦੀ ਇਸ਼ਿਤਾ ਪਾਈ ਰਾਏਕਰ ਨੂੰ ਸੈਕਿੰਡ ਰਨਰਅੱਪ ਐਲਾਨਿਆ ਗਿਆ। ਪ੍ਰਬੰਧਕਾਂ ਅਨੁਸਾਰ 25 ਤੋਂ ਵੱਧ ਰਾਜਾਂ ਦੇ 57 ਪ੍ਰਤੀਯੋਗੀਆਂ ਨੇ ਤਿੰਨ ਵੱਖ-ਵੱਖ ਮੁਕਾਬਲਿਆਂ ‘ਮਿਸ ਇੰਡੀਆ ਯੂਐਸਏ, ਮਿਸਿਜ਼ ਇੰਡੀਆ ਯੂਐਸਏ ਅਤੇ ਮਿਸ ਟੀਨ ਇੰਡੀਆ ਯੂਐਸਏ’ ਵਿੱਚ ਭਾਗ ਲਿਆ। ਤਿੰਨੋਂ ਸ਼੍ਰੇਣੀਆਂ ਦੇ ਪ੍ਰਤੀਯੋਗੀਆਂ ਨੂੰ ਉਸੇ ਗਰੁੱਪ ਦੁਆਰਾ ਆਯੋਜਿਤ ‘ਮਿਸ-ਮਿਸਿਜ਼ ਟੀਨ ਇੰਡੀਆ ਵਰਲਡਵਾਈਡ’ ਵਿੱਚ ਭਾਗ ਲੈਣ ਲਈ ਮੁਫ਼ਤ ਹਵਾਈ ਟਿਕਟਾਂ ਪ੍ਰਾਪਤ ਹੋਣਗੀਆਂ। ਵਰਲਡਵਾਈਡ ਪੇਜੈਂਟਸ ਦੇ ਸੰਸਥਾਪਕ ਅਤੇ ਚੇਅਰਮੈਨ ਧਰਮਾਤਮਾ ਸਰਨ ਨੇ ਕਿਹਾ, „ਮੈਂ ਪਿਛਲੇ ਸਾਲਾਂ ਦੌਰਾਨ ਦੁਨੀਆ ਭਰ ਦੇ ਭਾਰਤੀ ਭਾਈਚਾਰੇ ਦਾ ਉਨ੍ਹਾਂ ਦੇ ਸਮਰਥਨ ਲਈ ਬਹੁਤ ਧੰਨਵਾਦੀ ਹਾਂ।’’

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਬਾਲੀਵੁੱਡ ਦੀ ਮਸ਼ਹੂਰ ਹੀਰੋਇਨ ਰਾਣੀ ਮੁਖਰਜੀ ਦੀ ਅਸਲ ਬੇਟੀ . . . !

admin

ਬਾਲੀਵੁੱਡ ਅਦਾਕਾਰ ਗੋਵਿੰਦਾ ਅਤੇ ਪਤਨੀ ਸੁਨੀਤਾ ਅਹੂਜਾ ਵਿਚਕਾਰ ਰਿਸ਼ਤਿਆਂ ਦੀ ਸੱਚਾਈ !

admin