Articles

ਰੋਜ਼ਾਨਾ ਜਹਾਜ਼ ਰਾਹੀਂ ਆਫਿ਼ਸ ਜਾਣ ਵਾਲੀ ਰਾਚੇਲ ਕੌਰ ਹੋਰਨਾਂ ਔਰਤਾਂ ਲਈ ਮਿਸਾਲ ਬਣੀ !

ਇੱਕ ਭਾਰਤੀ ਮੂਲ ਦੀ ਔਰਤ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਲਈ ਰੋਜ਼ਾਨਾ ਹਵਾਈ ਯਾਤਰਾ ਕਰਦੀ ਹੈ। ਉਸਨੇ ਪੈਸੇ ਬਚਾਉਣ ਅਤੇ ਬੱਚਿਆਂ ਨੂੰ ਵਧੇਰੇ ਸਮਾਂ ਦੇਣ ਲਈ ਇਹ ਅਨੋਖਾ ਤਰੀਕਾ ਅਪਣਾਇਆ ਹੈ। ਇਹ ਉਨ੍ਹਾਂ ਦੇ ਜੀਵਨ ਵਿੱਚ ਸੰਤੁਲਨ ਲਿਆਉਣ ਲਈ ਜਰੂਰੀ ਹੈ। ਇਹ ਰੋਜ਼ਾਨਾ ਯਾਤਰਾ ਉਸਦੇ ਲਈ ਵਿੱਤੀ ਤੌਰ ‘ਤੇ ਵੀ ਲਾਭਦਾਇਕ ਸਾਬਤ ਹੋ ਰਹੀ ਹੈ। ਮਲੇਸ਼ੀਆ ਵਿੱਚ ਇੱਕ ਭਾਰਤੀ ਮੂਲ ਦੀ ਔਰਤ ਆਪਣੇ ਬੱਚਿਆਂ ਦੀ ਖ਼ਾਤਰ ਹਰ ਰੋਜ਼ ਉਡਾਣ ਰਾਹੀਂ ਦਫ਼ਤਰ ਜਾਂਦੀ ਹੈ। ਉਹ ਹੁਣ ਪੇਨਾਂਗ ਸ਼ਹਿਰ ਤੋਂ ਕੁਆਲਾਲੰਪੁਰ ਤੱਕ ਹਰ ਰੋਜ਼ 600 ਕਿਲੋਮੀਟਰ ਦੀ ਯਾਤਰਾ ਕਰਦੀ ਹੈ। ਰੇਚਲ ਕੌਰ ਆਪਣੇ ਦੋ ਬੱਚਿਆਂ ਦੀ ਦੇਖਭਾਲ ਲਈ ਹਰ ਰੋਜ਼ 600 ਕਿਲੋਮੀਟਰ ਸਫ਼ਰ ਕਰਦੀ ਹੈ। ਹੁਣ ਕਾਰ ਰਾਹੀਂ 600 ਕਿਲੋਮੀਟਰ ਦਾ ਸਫ਼ਰ ਕਰਨਾ ਸੰਭਵ ਨਹੀਂ ਹੈ ਇਸ ਲਈ ਰੇਚਲ ਕੌਰ ਨੂੰ ਹਵਾਈ ਯਾਤਰਾ ਕਰਨੀ ਪੈਂਦੀ ਹੈ। ਉਹ ਹਫ਼ਤੇ ਵਿੱਚ 5 ਦਿਨ ਅਜਿਹਾ ਕਰਦੀ ਹੈ। ਇਸਦਾ ਕਾਰਨ ਇਹ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦੇ ਸਕਦੀ ਹੈ। ਇਸ ਤਰ੍ਹਾਂ ਕਰਕੇ ਉਹ ਆਪਣੀ ਤਨਖਾਹ ਵਿੱਚੋਂ ਪੈਸੇ ਵੀ ਬਚਾ ਰਹੀ ਹੈ। ਏਅਰ ਏਸ਼ੀਆ ਦੇ ਫਾਇਨਾਂਸ ਮੈਨੇਜਰ ਵਜੋਂ ਕੰਮ ਕਰਨ ਵਾਲੀ ਰਾਚੇਲ ਕੌਰ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਹ ਕਹਿੰਦੀ ਹੈ ਕਿ ਬੱਚਿਆਂ ਨੂੰ ਸਮਾਂ ਦੇਣ ਲਈ ਮੈਂ ਹਫ਼ਤੇ ਵਿੱਚ 5 ਦਿਨ ਯਾਤਰਾ ਕਰਦੀ ਹਾਂ। ਉਹ ਦਾਅਵਾ ਕਰਦੀ ਹੈ ਕਿ ਇਹ ਨਾ ਸਿਰਫ਼ ਸਸਤਾ ਹੈ ਬਲਕਿ ਇਸ ਤਰ੍ਹਾਂ ਕਰਕੇ ਉਹ ਆਪਣੇ ਬੱਚਿਆਂ ਨੂੰ ਵੀ ਸਮਾਂ ਦੇ ਸਕਦੀ ਹੈ। ਉਸਨੇ ਇੱਕ ਇੰਟਰਵਿਊ ਵਿੱਚ ਕਿਹਾ, ਮੇਰੇ ਦੋ ਬੱਚੇ ਹਨ। ਵੱਡਾ ਪੁੱਤਰ 12 ਸਾਲ ਦਾ ਹੈ ਅਤੇ ਧੀ 11 ਸਾਲ ਦੀ ਹੈ। ਮੈਨੂੰ ਲੱਗਦਾ ਹੈ ਕਿ ਜਦੋਂ ਬੱਚੇ ਵੱਡੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਮਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਮੇਰੇ ਕੀਤੇ ਪ੍ਰਬੰਧਾਂ ਨਾਲ ਮੈਂ ਹਰ ਰੋਜ਼ ਘਰ ਜਾ ਸਕਦੀ ਹਾਂ ਅਤੇ ਬੱਚਿਆਂ ਨੂੰ ਵੀ ਦੇਖ ਸਕਦੀ ਹਾਂ।

ਰਾਚੇਲ ਕੌਰ ਪਹਿਲਾਂ ਕੁਆਲਾਲੰਪੁਰ ਵਿੱਚ ਕਿਰਾਏ ਦੇ ਘਰ ਵਿੱਚ ਰਹਿੰਦੀ ਸੀ। ਜੋ ਕਿ ਉਸਦੇ ਦਫਤਰ ਦੇ ਨੇੜੇ ਸੀ। ਉਹ ਹਫ਼ਤੇ ਵਿੱਚ ਸਿਰਫ਼ ਇੱਕ ਵਾਰ ਹੀ ਪੇਨਾਂਗ ਵਿੱਚ ਆਪਣੇ ਘਰ ਜਾ ਸਕਦੀ ਸੀ। ਇਹ ਉਹ ਥਾਂ ਹੈ ਜਿੱਥੇ ਉਸਦੇ ਬੱਚੇ ਰਹਿੰਦੇ ਹਨ। ਉਸਨੇ ਕਿਹਾ ਕਿ ਇਹ ਮੇਰੀ ਨਿੱਜੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਿਹਾ ਸੀ। ਇਸੇ ਲਈ ਮੈਂ 2024 ਦੀ ਸ਼ੁਰੂਆਤ ਵਿੱਚ ਹਰ ਰੋਜ਼ ਇੱਕ ਉਡਾਣ ਲੈਣ ਦਾ ਫੈਸਲਾ ਕੀਤਾ। ਰਾਚੇਲ ਕੌਰ ਨੇ ਕਿਹਾ ਕਿ ਮੈਂ ਸਵੇਰੇ 4 ਵਜੇ ਉੱਠਦੀ ਹਾਂ ਅਤੇ 5 ਵਜੇ ਤੱਕ ਹਵਾਈ ਅੱਡੇ ‘ਤੇ ਪਹੁੰਚ ਜਾਂਦੀ ਹਾਂ। ਮੈਂ 8 ਵਜੇ ਤੱਕ ਦਫ਼ਤਰ ਪਹੁੰਚ ਜਾਂਦੀ ਹਾਂ। ਸਾਰਾ ਦਿਨ ਦਫ਼ਤਰ ਵਿੱਚ ਕੰਮ ਕਰਨ ਤੋਂ ਬਾਅਦ ਮੈਂ ਰਾਤ 8 ਵਜੇ ਘਰ ਪਹੁੰਚਦੀ ਹਾਂ। ਰੇਚਲ ਮਲੇਸ਼ੀਆ ਦੇ ਪੇਨਾਂਗ ਸ਼ਹਿਰ ਵਿੱਚ ਰਹਿੰਦੀ ਹੈ ਅਤੇ ਉੱਥੋਂ ਰੋਜ਼ਾਨਾ ਕੁਆਲਾਲੰਪੁਰ ਜਾਂਦੀ ਹੈ। ਰੇਚਲ ਕਹਿੰਦੀ ਹੈ ਕਿ ਉਸਦਾ ਦਿਨ ਸਵੇਰੇ 4 ਵਜੇ ਸ਼ੁਰੂ ਹੁੰਦਾ ਹੈ। ਉਸਨੂੰ 9 ਵਜੇ ਤੱਕ ਆਪਣੇ ਦਫ਼ਤਰ ਪਹੁੰਚਣਾ ਪਵੇਗਾ। ਤਿਆਰ ਹੋਣ ਤੋਂ ਬਾਅਦ ਰੇਚਲ 5 ਵਜੇ ਤੱਕ ਘਰੋਂ ਨਿਕਲ ਜਾਂਦੀ ਹੈ। ਰੇਚਲ ਘਰ ਤੋਂ ਹਵਾਈ ਅੱਡੇ ਤੱਕ ਕਾਰ ਰਾਹੀਂ ਯਾਤਰਾ ਕਰਦੀ ਹੈ ਜਿਸ ਵਿੱਚ ਉਸਨੂੰ 50 ਮਿੰਟ ਲੱਗਦੇ ਹਨ। ਰੇਚਲ ਕਹਿੰਦੀ ਹੈ ਕਿ ਫਲਾਈਟ 6:30 ਵਜੇ ਉਡਾਣ ਭਰਦੀ ਹੈ ਅਤੇ 40 ਮਿੰਟਾਂ ਵਿੱਚ ਕੁਆਲਾਲੰਪੁਰ ਪਹੁੰਚ ਜਾਂਦੀ ਹੈ। ਉਹ 7:45 ਵਜੇ ਆਪਣੇ ਦਫ਼ਤਰ ਪਹੁੰਚ ਜਾਂਦੀ ਹੈ।

ਹਰ ਰੋਜ਼ ਆਉਣ-ਜਾਣ ਦੇ ਬਾਵਜੂਦ ਰੇਚਲ ਕੌਰ ਪਹਿਲਾਂ ਨਾਲੋਂ ਘੱਟ ਪੈਸੇ ਖਰਚ ਕਰ ਰਹੀ ਹੈ। ਉਸਦੇ ਅਨੁਸਾਰ, ਕੁਆਲਾਲੰਪੁਰ ਵਿੱਚ ਰਹਿੰਦੇ ਹੋਏ ਉਸਨੂੰ ਕਿਰਾਏ ‘ਤੇ ਪ੍ਰਤੀ ਮਹੀਨਾ 340 ਅਮਰੀਕੀ ਡਾਲਰ ਖਰਚ ਕਰਨੇ ਪੈਂਦੇ ਸਨ। ਪਰ ਹੁਣ ਉਸਨੂੰ ਆਪਣੀ ਯਾਤਰਾ ‘ਤੇ ਸਿਰਫ਼ 226 ਅਮਰੀਕੀ ਡਾਲਰ ਖਰਚ ਕਰਨੇ ਪੈ ਰਹੇ ਹਨ। ਰੇਚਲ ਕੌਰ ਦੇ ਅਨੁਸਾਰ, ਜਦੋਂ ਉਹ ਬਾਹਰ ਸੀ, ਤਾਂ ਉਸਨੂੰ ਆਪਣੇ ਖਾਣੇ ‘ਤੇ ਪ੍ਰਤੀ ਮਹੀਨਾ 135 ਅਮਰੀਕੀ ਡਾਲਰ ਖਰਚ ਕਰਨੇ ਪੈਂਦੇ ਸਨ। ਪਰ ਘਰ ਤੋਂ ਰੋਜ਼ਾਨਾ ਆਉਣ-ਜਾਣ ਕਾਰਨ, ਖਾਣੇ ਦਾ ਖਰਚਾ ਵੀ ਘੱਟ ਗਿਆ ਹੈ ਅਤੇ ਇਹ 68 ਅਮਰੀਕੀ ਡਾਲਰ ਪ੍ਰਤੀ ਮਹੀਨਾ ਹੋ ਗਿਆ ਹੈ। ਉਸਨੇ ਕਿਹਾ ਕਿ ਅਜਿਹਾ ਕਰਨ ਨਾਲ ਮੈਂ ਕੰਮ ‘ਤੇ 100 ਪ੍ਰਤੀਸ਼ਤ ਧਿਆਨ ਕੇਂਦਰਿਤ ਕਰ ਸਕਦੀ ਹਾਂ ਅਤੇ ਮੈਂ ਬੱਚਿਆਂ ਨੂੰ ਵੀ ਸਮਾਂ ਦੇ ਸਕਦੀ ਹਾਂ। ਰਾਚੇਲ ਕੌਰ ਨੇ ਕਿਹਾ ਕਿ ਜਦੋਂ ਉਹ ਲੋਕਾਂ ਨੂੰ ਇਸ ਬਾਰੇ ਦੱਸਦੀ ਹੈ ਤਾਂ ਉਹ ਹੈਰਾਨ ਹੋ ਜਾਂਦੇ ਹਨ। ਉਸਨੇ ਕਿਹਾ ਕਿ ਹਰ ਰੋਜ਼ ਸਵੇਰੇ 4 ਵਜੇ ਉੱਠਣਾ ਮੁਸ਼ਕਲ ਹੁੰਦਾ ਹੈ ਪਰ ਜਦੋਂ ਮੈਂ ਸਾਰਾ ਦਿਨ ਥੱਕ ਕੇ ਘਰ ਪਹੁੰਚਦੀ ਹਾਂ ਤਾਂ ਆਪਣੇ ਬੱਚਿਆਂ ਨੂੰ ਦੇਖ ਕੇ ਮੇਰੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਤੇ ਇਹ ਬਹੁਤ ਵਧੀਆ ਅਤੇ ਰਾਹਤ ਭਰਿਆ ਲੱਗਦਾ ਹੈ।

Related posts

ਪਿੰਡ ਦੇ ਦਲਿਤ ਵਰਗ ‘ਚੋਂ ਪਹਿਲੇ ਅਧਿਆਪਕ ਬਣ ਕੇ ਆਰਜ਼ੀ ਬੀ.ਪੀ.ਈ.ੳ. ਤੱਕ ਦੀ ਡਿਊਟੀ ਨਿਭਾਉਣ ਵਾਲੇ ਮਾ: ਚੇਤ ਸਿੰਘ

admin

ਕੀ ਘਿਨਾਉਣੇ ਅਪਰਾਧੀਆਂ ਦੀਆਂ ਪੈਰੋਲ ਪਟੀਸ਼ਨਾਂ ‘ਤੇ ਸੁਣਵਾਈ ਨਹੀਂ ਹੋਣੀ ਚਾਹੀਦੀ ?

admin

ਸੱਪ ਦੇ ਡੰਗਣ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਇਹ ਆਸਟ੍ਰੇਲੀਅਨ ਪੌਦਾ !

admin