ਅੰਮ੍ਰਿਤਸਰ – ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਰੱਖੜੀ ਦੇ ਸਬੰਧ ’ਚ ਸੈਮੀਨਾਰ ਕਰਵਾਇਆ ਗਿਆ। ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਦੇ ਦਿਸ਼ਾ—ਨਿਰਦੇਸ਼ਾਂ ’ਤੇ ਫੈਸ਼ਨ ਡਿਜ਼ਾਈਨਿੰਗ ਅਤੇ ਕੋਸਮੋਟੋਲੋਜੀ ਵਿਭਾਗ ਦੇ ਮੁਖੀ ਡਾ. ਸਰੀਨਾ ਮਹਾਜਨ ਦੀ ਅਗਵਾਈ ਹੇਠ ਵੀਰਾਂ ਅਤੇ ਭੈਣਾਂ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਂਦੇ ਉਕਤ ਤਿਉਹਾਰ ਦੇ ਸਬੰਧ ’ਚ ਕਰਵਾਏ ਗਏ ਪ੍ਰੋਗਰਾਮ ਮੌਕੇ ਮੁਕਾਬਲਿਆਂ ’ਚ ਹਿੱਸਾ ਲੈਂਦਿਆਂ ਵਿਦਿਆਰਥਣਾਂ ਵੱਲੋਂ ਰਹਿੰਦ ਵਸਤੂਆਂ ਨੂੰ ਵਰਤੋਂ ’ਚ ਲਿਆ ਕੇ ਦਿਲਕਸ਼ ਅਤੇ ਖੂਬਸੂਰਤ ਡਿਜ਼ਾਇਨ ਦੀਆਂ ਰੱਖੜੀਆਂ ਤਿਆਰ ਕੀਤੀਆਂ ਗਈਆਂ।
ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਰੱਖੜੀ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਉਕਤ ਤਿਉਹਾਰ ਪ੍ਰਾਚੀਨ ਸਮਿਆਂ ਤੋਂ ਭੈਣ—ਭਰਾ ਦੇ ਮਜ਼ਬੂਤ ਰਿਸ਼ਤੇ ਅਤੇ ਪਿਆਰ ਦਾ ਪ੍ਰਤੀਕ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਭੈਣਾਂ ਆਪਣੇ ਵੀਰਾਂ ਲਈ ਵੱਡੀ ਉਮਰ ਅਤੇ ਸੱੁਖ—ਸਮ੍ਰਿੱਧੀ ਦੀ ਕਾਮਨਾ ਕਰਦੀਆਂ ਹਨ।ਉਨ੍ਹਾਂ ਕਿਹਾ ਕਿ ਰੱਖੜੀ, ਰਕਸ਼ਾ ਬੰਧਨ੍ਹ ਜਾਂ ਰਾਖੀ ਦਾ ਮਤਲਬ ਹੈ ਭਰਾ ਭੈਣਾਂ ਦੀ ਜਰੂਰਤ ਸਮੇਂ ਸਹਾਇਤਾ ਅਤੇ ਰੱਖਿਆ ਕਰਨ ਲਈ ਵਚਨਬੱਧ ਹੁੰਦੇ ਹਨ ਅਤੇ ਇਹ ਤਿਉਹਾਰ ਸਾਵਣ ਮਹੀਨੇ ਦੇ ਅਖ਼ਰੀਲੇ ਦਿਨ ਆਮ ਤੌਰ ’ਤੇ ਅਗਸਤ ’ਚ ਆਉਂਦਾ ਹੈ।ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ’ਚ ਇਨਸਾਨ ਦੇ Wਝੇਵੇਂ ਇਸ ਕਦਰ ਵੱਧ ਚੁੱਕੇ ਹਨ ਕਿ ਰਿਸ਼ਤੇਦਾਰੀਆਂ ਲਈ ਸਮਾਂ ਕੱਢਣਾ ਮੁਸ਼ਕਿਲ ਹੋ ਚੁੱਕਾ ਹੈ ਅਤੇ ਇਸ ਤਿਉਹਾਰ ਨਾਲ ਨਜ਼ਦੀਕ ਜਾਂ ਫਿਰ ਦੂਰ—ਦੁਰਾਂਡੇ ਵਿਆਹੀਆਂ ਭੈਣਾਂ ਆਪਣੇ ਭਰਾਵਾਂ ਨਾਲ ਮਿਲ ਕੇ ਆਪਣੇ ਪਿਆਰ ਅਤੇ ਨੋਕ—ਝੋਕ ਸਬੰਧੀ ਗੱਲਾਂ ਸਾਂਝੀਆਂ ਕਰਦੀਆਂ ਹਨ।ਕਿਉਂਕਿ ਭੈਣ ਦਾ ਆਪਣੇ ਭਰਾਵਾਂ ਪ੍ਰਤੀ ਇਕ ਮਾਂ ਵਾਂਗੂੰ ਪਿਆਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭੈਣ ਵਾਂਗ ਦੇ ਪਿਆਰ ਦੀ ਪ੍ਰਤੀਕ ਰੱਖੜੀ ਬੰਨ੍ਹਣ ਦਾ ਮਨੋਰਥ ਇਕ ਦੂਜੇ ਨੂੰ ਪਿਆਰ ਤੇ ਸਤਿਕਾਰ ਦੇਣ ਨਾਲ ਪੂਰਾ ਹੁੰਦਾ ਹੈ, ਮਹਿੰਗੀਆਂ ਤੇ ਖੂਬਸੂਰਤ ਰੱਖੜੀਆਂ ਦਾ ਕੋਈ ਮਹੱਤਵ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਮੋਹ ਪਿਆਰ ਦੇ ਤੰਦ ’ਚ ਇੰਨ੍ਹੀਂ ਸ਼ਕਤੀ ਹੁੰਦੀ ਹੈ ਕਿ ਉਹ ਉਮਰ ਭਰ ਰੂਹ ਨਾਲ ਲਿਪਟੀ ਰਹਿੰਦੀ ਹੈ। ਉਨ੍ਹਾਂ ਡਾ. ਮਹਾਜਨ ਦੁਆਰਾ ਉਲੀਕੇ ਗਏ ਉਕਤ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰੋਗਰਾਮ ਦੌਰਾਨ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਵਿਭਾਗ ਦੀ ਵਿਦਿਆਰਥਣ ਜਗਜੋਤ ਕੌਰ ਨੇ ਪਨੀਰ, ਦੁੱਧ, ਗੁੜ, ਇਲਾਇਚੀ ਪਾਊਂਡਰ, ਖੋਇਆ, ਬਦਾਮ, ਪਿਸਤਾ ਆਦਿ ਮਿਸ਼ਰਣ ਨਾਲ ਪੌਸ਼ਟਿਕ ਮਿਠਾਈ ਵੀ ਤਿਆਰ ਕੀਤੀ ਗਈ। ਉਨ੍ਹਾਂ ਕਿਹਾ ਕਿ ਰੱਖੜੀ ਨੂੰ ਸਮਰਪਿਤ ਉਲੀਕੇ ਗਏ ਉਕਤ ਪ੍ਰੋਗਰਾਮ ਦਾ ਮਕਸਦ ਵਿਦਿਆਰਥਣਾਂ ਦੇ ਹੁਨਰ ਨੂੰ ਉਭਾਰਣਾ ਸੀ।ਇਸ ਮੌਕੇ ਡਾ. ਸੁਰਿੰਦਰ ਕੌਰ ਨਵੀਆਂ ਆਈਆਂ ਵਿਦਿਆਰਥਣਾਂ ਨੂੰ ਕਾਲਜ ਦੇ ਅਨੁਸ਼ਾਸ਼ਨ ਅਤੇ ਸਰਗਰਮੀਆਂ ਚਾਨਣਾ ਪਾਉਂਦਿਆਂ ਹੋਇਆ ਚੰਗੇ ਨੰਬਰਾਂ ਨਾਲ ਇਮਤਿਹਾਨ ਪਾਸ ਕਰਕੇ ਜੀਵਨ ’ਚ ਉਚਾਈਆਂ ਛੂਹਣ ਦੀ ਕਾਮਨਾ ਵੀ ਕੀਤੀ। ਇਸ ਮੌਕੇ ਕਾਲਜ ਸਟਾਫ ਅਤੇ ਵਿਦਿਆਰਥਣਾਂ ਹਾਜ਼ਰ ਸਨ।