Articles Punjab

ਲੁਧਿਆਣਾ ਪੱਛਮੀ ਉਪ-ਚੋਣ: 5 ਵਜੇ ਤੱਕ 49.7 ਫੀਸਦੀ ਵੋਟਿੰਗ, 23 ਜੂਨ ਨੂੰ ਰੀਜ਼ਲਟ ਆਵੇਗਾ !

ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਉਪ-ਚੋਣ ਲਈ ਵੀਰਵਾਰ ਸਵੇਰੇ ਸੱਤ ਵਜੇ ਤੋਂ ਸ਼ਾਮ ਛੇ ਵਜੇ ਤੱਕ ਹੋਈ ਵੋਟਿੰਗ ਦੀ ਸਮਾਪਤੀ ਦੇ ਨਾਲ, ਚੋਣ ਲੜ ਰਹੇ 14 ਉਮੀਦਵਾਰਾਂ ਦਾ ਰਾਜਨੀਤਿਕ ਭਵਿੱਖ ਈਵੀਐਮ ਵਿੱਚ ਕੈਦ ਹੋ ਗਿਆ ਹੈ।

ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਉਪ-ਚੋਣ ਲਈ ਵੀਰਵਾਰ ਨੂੰ ਸਵੇਰੇ ਸੱਤ ਵਜੇ ਤੋਂ ਸ਼ਾਮ ਛੇ ਵਜੇ ਤੱਕ ਹੋਈ ਵੋਟਿੰਗ ਦੀ ਸਮਾਪਤੀ ਦੇ ਨਾਲ, ਚੋਣ ਲੜ ਰਹੇ 14 ਉਮੀਦਵਾਰਾਂ ਦਾ ਰਾਜਨੀਤਿਕ ਭਵਿੱਖ ਈਵੀਐਮ ਵਿੱਚ ਕੈਦ ਹੋ ਗਿਆ ਹੈ। ਇਸ ਉਪ-ਚੋਣ ਵਿੱਚ ਮੁੱਖ-ਮੁਕਾਬਲਾ ‘ਆਪ’ ਦੇ ਸੰਜੀਵ ਅਰੋੜਾ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ, ਭਾਜਪਾ ਦੇ ਜੀਵਨ ਗੁਪਤਾ ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਵਿਚਕਾਰ ਹੈ। ਇਸ ਉਪ ਚੋਣ ਦਾ 23 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਤੁਰੰਤ ਬਾਅਦ ਨਤੀਜਾ ਐਲਾਨਿਆ ਜਾਵੇਗਾ। ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਬੱਸੀ ਦੀ ਮੌਤ ਕਾਰਨ ਖਾਲੀ ਹੋਈ ਸੀ।

ਜ਼ਿਲ੍ਹਾ ਚੋਣ ਅਫ਼ਸਰ (ਡੀ.ਈ.ਓ) ਹਿਮਾਂਸ਼ੂ ਜੈਨ ਨੇ ਦੱਸਿਆ ਕਿ ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਹੋਈ। ਉਨ੍ਹਾਂ ਦੱਸਿਆ ਕਿ ਪਹਿਲੇ ਦੋ ਘੰਟਿਆਂ (ਸਵੇਰੇ 7 ਵਜੇ ਤੋਂ 9 ਵਜੇ ਤੱਕ) ਵਿੱਚ ਵੋਟਿੰਗ ਪ੍ਰਤੀਸ਼ਤਤਾ 8.5 ਪ੍ਰਤੀਸ਼ਤ ਸੀ, ਸਵੇਰੇ 11 ਵਜੇ ਤੱਕ 21.51 ਪ੍ਰਤੀਸ਼ਤ ਰਹੀ ਅਤੇ ਦੁਪਹਿਰ 1 ਵਜੇ ਤੱਕ 33.42 ਫੀਸਦੀ ਵੋਟਿੰਗ, 3 ਵਜੇ ਤੱਕ 41.04 ਫੀਸਦੀ ਜਦਕਿ 5 ਵਜੇ ਤੱਕ 49.7 ਫੀਸਦੀ ਵੋਟਿੰਗ ਦਰਜ ਕੀਤੀ ਗਈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਪੱਛਮੀ ਦੇ ਸੂਝਵਾਨ ਵੋਟਰਾਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਸੀ ਕਿ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਲਈ ਜਾਣ। ਆਪਣੇ ਇਲਾਕੇ ਦੇ ਵਿਕਾਸ ਅਤੇ ਤਰੱਕੀ ਲਈ ਤੁਸੀਂ ਆਪਣਾ ਬਣਦਾ ਫ਼ਰਜ਼ ਨਿਭਾਇਓ। ਅੱਜ ਦੇ ਦਿਨ ਨੂੰ ਛੁੱਟੀ ਵਾਲਾ ਦਿਨ ਨਾ ਸਮਝਿਓ, ਵੋਟ ਪਾਉਣ ਜ਼ਰੂਰ ਜਾਇਓ।

ਇਸ ਹਲਕੇ ਵਿੱਚ ਕੁੱਲ 1,75,469 ਵੋਟਰ ਹਨ ਅਤੇ ਵੋਟਿੰਗ ਲਈ 194 ਪੋਲੰਿਗ ਸਟੇਸ਼ਨ ਬਣਾਏ ਗਏ ਸਨ। ਇਨ੍ਹਾਂ ਵਿੱਚੋਂ 90088 ਪੁਰਸ਼, 85371 ਔਰਤਾਂ ਅਤੇ 10 ਟਰਾਂਸਜੈਂਡਰ ਵੋਟਰ ਸ਼ਾਮਲ ਹਨ। ਵੋਟਰਾਂ ਦੀ ਸਹੂਲਤ ਲਈ ਮਾਡਲ ਅਤੇ ਹਰੇ ਪੋਲੰਿਗ ਬੂਥ ਬਣਾਏ ਗਏ ਸਨ। ਅਪਾਹਜਾਂ ਅਤੇ ਔਰਤਾਂ ਲਈ ਵੱਖਰੇ ਪੋਲੰਿਗ ਸਟੇਸ਼ਨ ਬਣਾਏ ਗਏ ਸਨ। ਵੋਟਿੰਗ ਲਈ ਕੁੱਲ 776 ਪੋਲੰਿਗ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਸ਼ਾਂਤੀਪੂਰਨ ਵੋਟਿੰਗ ਅਤੇ ਸੁਰੱਖਿਆ ਪ੍ਰਬੰਧਾਂ ਲਈ ਇੱਕ ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ। ਕੋਵਿਡ ਦੇ ਮੱਦੇਨਜ਼ਰ, ਪੋਲੰਿਗ ਸਟੇਸ਼ਨਾਂ ‘ਤੇ ਮਾਸਕ ਅਤੇ ਸੈਨੇਟਾਈਜ਼ਰ ਦਾ ਪ੍ਰਬੰਧ ਕੀਤਾ ਗਿਆ ਸੀ।

23 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਤੁਰੰਤ ਬਾਅਦ ਨਤੀਜਾ ਐਲਾਨਿਆ ਜਾਵੇਗਾ ਅਤੇ ਲੁਧਿਆਣਾ ਪੱਛਮੀ ਉਪ ਚੋਣ ਦਾ ਆਉਣ ਵਾਲਾ ਨਤੀਜਾ ‘ਆਪ’ ਦੀ ਰਾਜਨੀਤਿਕ ਦਿਸ਼ਾ ਵੀ ਤੈਅ ਕਰੇਗਾ। ‘ਆਪ’ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਜੇ ਜਿੱਤੇ ਤਾਂ ‘ਆਪ’ ਵਰਕਰਾਂ ਦਾ ਮਨੋਬਲ ਵਧੇਗਾ। ਆਪ ਦੇ ਸੰਜੀਵ ਅਰੋੜਾ ਦੇ ਚੋਣ ਜਿੱਤਣ ਨਾਲ ਰਾਜ ਸਭਾ ਵਿੱਚ ਪੰਜਾਬ ਦੀ ਇੱਕ ਸੀਟ ਖਾਲੀ ਹੋ ਜਾਵੇਗੀ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜਾਂ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਪੰਜਾਬ ਤੋਂ ਸੰਸਦ ਵਿੱਚ ਦਾਖਲ ਹੋ ਸਕਦੇ ਹਨ।

ਇਸ ਦੇ ਨਾਲ ਹੀ ਜੇਕਰ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ, ਜੋ ਇਸ ਸੀਟ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ, ਜਿੱਤਦੇ ਹਨ, ਤਾਂ ਇਹ ਨਾ ਸਿਰਫ ਉਨ੍ਹਾਂ ਦੇ ਰਾਜਨੀਤਿਕ ਕਰੀਅਰ ਲਈ ਇੱਕ ਬੂਸਟਰ ਖੁਰਾਕ ਸਾਬਤ ਹੋਵੇਗਾ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਨੀਂਹ ਨੂੰ ਵੀ ਮਜ਼ਬੂਤ ਕਰੇਗਾ।

ਰਾਜਨੀਤਿਕ ਮਾਹਿਰਾਂ ਅਨੁਸਾਰ ਉਪ ਚੋਣਾਂ ਹਮੇਸ਼ਾ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਹੁੰਦੀਆਂ ਹਨ ਪਰ 2024 ਵਿੱਚ ਹੋਈ ਉਪ ਚੋਣ ਵਿੱਚ ‘ਆਪ’ ਨੂੰ ਸੱਤਾ ਵਿੱਚ ਰਹਿੰਦੇ ਹੋਏ ਬਰਨਾਲਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਬਰਨਾਲਾ ਉਪ ਚੋਣ ਵਿੱਚ ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ 2,157 ਵੋਟਾਂ ਨਾਲ ਹਰਾਇਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਵੀ ਸੀਐਮ ਭਗਵੰਤ ਮਾਨ ਦੇ ਗੜ੍ਹ, ਸੰਗਰੂਰ ਲੋਕ ਸਭਾ ਉਪ ਚੋਣ ਵਿੱਚ ਜੇਤੂ ਰਹੇ ਸਨ।

Related posts

ਵਾਤਾਵਰਣ ਸਥਿਰਤਾ, ਸਿੱਖਿਆ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਗ੍ਰੀਨ ਹਾਊਸ ਦਾ ਨਿਰਮਾਣ !

admin

‘ਇਰਾਨ-ਇਜ਼ਰਾਈਲ ਯੁੱਧ ਵਾਲੇ ਖੇਤਰਾਂ ‘ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਲਿਆਉਣ ਦਾ ਸਰਕਾਰ ਪ੍ਰਬੰਧ ਕਰੇ’

admin

ਭਾਰਤ-ਕੈਨੇਡਾ ਰਿਸ਼ਤਿਆਂ ’ਚ ਪ੍ਰਧਾਨ ਮੰਤਰੀ ਮੋਦੀ ਦੇ ਯਤਨਾਂ ਨਾਲ ਆਪਸੀ ‘ਤਾਲਮੇਲ’ ਸੂਬੇ ਲਈ ਚੰਗਾ ਸੰਕੇਤ: ਛੀਨਾ

admin