ਪਟਨਾ – ਗੋਵਰਧਨ ਪੂਜਾ ਦੇ ਮੌਕੇ ‘ਤੇ ਸ਼ਨੀਵਾਰ ਨੂੰ ਲੋਕਾਂ ਨੇ ਆਪਣੇ ਪਸ਼ੂਆਂ ਦੀ ਪੂਜਾ ਕੀਤੀ ਅਤੇ ਉਹਨਾਂ ਨੂੰ ਖੂਬ ਸਿ਼ੰਗਾਰਿਆ। ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਪਟਨਾ ‘ਚ ਗੋਵਰਧਨ ਪੂਜਾ ਦੇ ਮੌਕੇ ‘ਤੇ ਗਾਂ ਦੀ ਪੂਜਾ ਕੀਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਗੋਰਖਪੁਰ ਦੇ ਗੋਰਖਨਾਥ ਮੰਦਰ ਵਿਚ ‘ਗੋਵਰਧਨ ਪੂਜਾ’ ਦੇ ਮੌਕੇ ‘ਤੇ ਰਸਮ ਦੇ ਹਿੱਸੇ ਵਜੋਂ ਵੱਛਿਆਂ ਨੂੰ ਖੁਆਇਆ। ਪਟਨਾ ਵਿਚ ਗੋਵਰਧਨ ਪੂਜਾ ਦੇ ਮੌਕੇ ‘ਤੇ ਸ਼ਰਧਾਲੂਆਂ ਨੇ ਰਸਮ ਦੇ ਹਿੱਸੇ ਵਜੋਂ ਇਕ ਗਾਂ ਨੂੰ ਚਾਰਾ ਦਿੱਤਾ। ਨਵੀਂ ਦਿੱਲੀ ਵਿਚ ਗੋਵਰਧਨ ਪੂਜਾ ਦੇ ਮੌਕੇ ‘ਤੇ ਸ਼ਰਧਾਲੂਆਂ ਨੇ ਸਵਾਮੀਨਾਰਾਇਣ ਅਕਸ਼ਰਧਾਮ ਮੰਦਰ ਵਿਚ ਪ੍ਰਾਰਥਨਾ ਕੀਤੀ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਭੋਪਾਲ ਦੇ ਰਵਿੰਦਰ ਭਵਨ ਵਿੱਚ ਗੋਵਰਧਨ ਪੂਜਾ ਤਿਉਹਾਰ ਦੇ ਮੌਕੇ ‘ਤੇ ਰਾਜ ਪੱਧਰੀ ਗੋਵਰਧਨ ਪੂਜਾ ਅਤੇ ਗਊ ਪੂਜਨ ਪ੍ਰੋਗਰਾਮ ਦੌਰਾਨ ਰਸਮਾਂ ਨਿਭਾਈਆਂ। ਉਹਨਾਂ ਦੇ ਨਾਲ ਭਾਜਪਾ ਆਗੂ ਵਿਸ਼ਵਾਸ ਸਾਰੰਗ, ਰਾਜ ਮੰਤਰੀ (ਸੁਤੰਤਰ ਚਾਰਜ) ਕ੍ਰਿਸ਼ਨਾ ਗੌੜ ਅਤੇ ਹੋਰ ਵੀ ਨਜ਼ਰ ਆਏ।
previous post