ਅੱਜ ਵਿਸ਼ਵ ਭਰ ਵਿਚ ਲੌਂਗ-ਹਾਲ ਡਰਾਈਵਰ ਸਰੀਰਕ ‘ਤੇ ਮਾਨਸਿਕ ਬਿਮਾਰੀਆਂ ਦੇ ਘੇਰੇ ਵਿਚ ਤੇਜ਼ੀ ਆ ਰਹੇ ਹਨ। ਡਰਾਈਵਿੰਗ ਦੌਰਾਣ 3 ਜਿੰਮੇਵਾਰੀਆਂ ਆਪਣੀ, ਪਰਿਵਾਰ ਅਤੇ ਸਾਹਮਣੇ ਵਾਲੇ ਦੀ ਸੇਫਟੀ ਹਮੇਸ਼ਾ ਸਾਹਮਣੇ ਰਹਿੰਦੀਆਂ ਹਨ। ਤਕਰੀਬਨ 81% ਲੌਂਗ-ਹਾਲ ਟਰੱਕ ਡਰਾਈਵਰਾਂ ਲਈ ਲਾਈਫ ਸਟਾਇਲ ਨਾਲ ਜੁੜੇ ਹੈਲਥ-ਇਸ਼ੂ, ਬਾਸੀ ਭੋਜਨ ਦਾ ਇਸਤੇਮਾਲ, ਟਰੱਕ-ਸਟਾਪ ‘ਤੇ ਜੰਕ ਫੂਡ ਖਾਣਾ, ਮੋਟਾਪਾ, ਡਾਇਬਟੀਜ਼, ਸਟ੍ਰੈਸ, ਬਲੱਡ-ਪੈਸ਼ਰ, ਹਾਈਪਰਟੈਨਸ਼ਨ, ਕਮਜੋਰ ਪਾਚਨ-ਸ਼ਕਤੀ, ਤੰਬਾਕੂਨੋਸ਼ੀ, ਖਰਾਬ ਨੀਂਦ, ਗੋਡਿਆਂ ਦਾ ‘ਤੇ ਪਿੱਠ ਵਿਚ ਦਰਦ, ਅਵਾਜ਼ ਅਤੇ ਹਵਾ ਪ੍ਰਦੂਸ਼ਣ, ਦੀ ਸਮੱਸਿਆ ਆਮ ਬਣਦੀ ਜਾ ਰਹੀ ਹੈ। ਫਾਸਟ-ਫੂਡ ਕਲਚਰ ਸਰੀਰ ਦੇ ਪਾਚਕ ਤੱਤਾਂ ਨੂੰ ਬੁਰੀ ਤਰਾਂ ਪ੍ਰਭਾਵਿਤ ਕਰਦਾ ਹੈ। ਕੇਨੈਡਾ ਵਿਚ 12-13 ਘੰਟੇ ਅਤੇ ਅਮਰੀਕਾ ਵਿਚ 11 ਘੰਟੇ ਇੱਕੋ ਪੋਸਚਰ ਬੈਠ ਕੇ ਲਗਾਤਾਰ ਕੁੱਝ ਸਾਲ ਬਾਅਦ ਟੀਮ-ਡਰਾਈਵਿੰਗ ਸਰੀਰ ‘ਤੇ ਮਾਨਸਿਕ ਸਿਹਤ ਲਈ ਗੰਭੀਰ ਹੋ ਸਕਦੀ ਹੈ। ਡਰਾਈਵਿੰਗ ਦੌਰਾਣ ਜ਼ਿਆਦਾ ਬੈਠਣ ਨਾਲ ਲੱਤਾਂ ਦੀਆਂ ਨਾੜੀਆਂ ਦਾ ਰੋਗ ਥ੍ਰੋਮੋਬੋਸਿਸ ਦਾ ਖਤਰਾ ਵੀ ਹੋ ਸਕਦਾ ਹੈ। ਚਲਦੇ ਟਰੱਕ ਵਿਚ ਡਰਾਈਵਰ ਕਦੇ ਵੀ ਨੀਂਦ ਨਹੀਂ ਪੂਰੀ ਕਰ ਪਾਉਂਦਾ ਅਤੇ ਨਤੀਜਨ ਹਾਦਸਾ ਵੀ ਹੋ ਜਾਂਦਾ ਹੈ। ਵੱਡੇ ਪੇ-ਚੈਕ ਕਾਰਨ ਡਰਾਈਵਰ ਬਹੁਤ ਸਾਰੀਆਂ ਗੱਲਾਂ ਅਣਦੇਖੀਆਂ ਕਰ ਦਿੰਦੇ ਹਨ।
ਡਰਾਈਵਿੰਗ ਦੌਰਾਣ ਕੰਪਨੀ, ਡਿਸਪੈਚਰ ਦਾ ਲਗਾਤਾਰ ਪ੍ਰੈਸ਼ਰ, ਪਿੱਕਅਪ, ਡਿਲੀਵਰੀ ਦਾ ਲੰਬੇ ਸਮੇਂ ਤੱਕ ਇੰਤਜ਼ਾਰ, ਕਈ ਬਾਰ ਟਰਿੱਪ ਵਿਚ ਟਾਈਮ ਮਾਰਜਨ ਦੇ ਬਾਵਜ਼ੂਦ ਸ਼ਿੱਪਰ ਤੱਕ ਪਹੁੰਚਣ ਵਿਚ ਦੇਰੀ, ਟੀਮ ਡਰਾਈਵਰਾਂ ਵਿਚ ਲੜਾਈ-ਝਗੜਾ, ਘੱਟ ਸਰੀਰਕ ਐਕਟੀਵਿਟੀ, ਖਾਣ-ਪੀਣ ‘ਤੇ ਅਧੂਰੀ ਨੀਂਦ ਵਗੈਰਾ ਕਾਰਨ ਡਰਾਈਵਰ ਦਾ ਸਟ੍ਰੈਸ ਵਧਾ ਦਿੰਦੇ ਹਨ। ਲਗਾਤਾਰ ਸਟ੍ਰੈਸ ਕਾਰਨ ਹਾਦਸਾ ਵੀ ਹੋ ਜਾਂਦਾ ਹੈ। ਡਰਾਈਵਿੰਗ ਦੌਰਾਣ 11-13 ਘੰਟੇ ਬੈਠਣ ਨਾਲ ਪਾਚਕ ਸਿੰਡਰੋਮ ਨੂੰ ਡਾਇਬਟੀਜ਼, ਦਿਲ ਦੇ ਰੋਗ, ਸਟ੍ਰੋਕ, ਕੋਲਸਟਰੋਲ ਵੱਧਣ ਦੇ ਨਾਲ, ਬਿਮਾਰ ਫੇਫੜੇ ਲਈ ਜਿੰਮੇਵਾਰ ਮਨਿਆ ਜਾ ਰਿਹਾ ਹੈ। ਕੁੱਝ ਸਾਲ ਲੌਗ-ਹਾਲ ਡਰਾਈਵਿੰਗ ਦੌਰਾਣ ਸੀਟ ਦੀ ਵਾਈਬਰੇਸ਼ਨ ਕਾਰਨ ਪਿੱਠ ਅਤੇ ਗੋਡਿਆਂ ਦਰਦ ਹੋ ਜਾਣਾ ਆਮ ਗੱਲ ਹੋ ਗਈ ਹੈ।
ਡਰਾਈਵਰ ਖਿਆਲ ਰੱਖਣ :
- ਪ੍ਰੋਫੈਸ਼ਨਲ ਡਰਾਈਵਰ ਦੀ ਤੰਦਰੁਸਤੀ ਲਈ ਟਰੱਕਿੰਗ ਕੰਪਨੀਆਂ ਨੂੰ ਲੌਡ ਦੇ ਟਾਈਟ ਸਕੈਜੁਅਲ ਵਿਚ ਢਿੱਲ ਦੇਣ ਦੀ ਲੋੜ ਹੈ। ਵੈਲ ਮੇਨਟੇਡ ਟਰੱਕਾਂ ਦੇ ਨਾਲ ਕਸਟਮ ਮੇਡ ਸੀਟਾਂ ਡਰਾਈਵਿੰਗ ਦੌਰਾਣ ਪੈ ਰਹੇ ਝੱਟਕੇ ਅਤੇ ਵਾਈਬਰੇਸ਼ਨ ਨੂੰ ਕੰਟਰੋਲ ਕਰ ਸਕਦੀਆਂ ਹਨ। ਆਪਣੀ ਸੀਟ ਬੈਕ ਇਨਲਾਈਨ ਅਤੇ ਪੈਡਲਾਂ ਤੋਂ ਪ੍ਰਾਪਰ ਦੂਰੀ ਬਣਾ ਕੇ ਡਰਾਈਵਿੰਗ ਕਰਨ ਨਾਲ ਥਕਾਵਟ ਘੱਟ ਹੁੰਦੀ ਹੈ।
ਲੌਂਗ-ਹਾਲ ਡਰਾਈਵਿੰਗ ਵੇਲੇ ਲੰਬਰ ਸੁਪੋਰਟ ਲਈ ਬੈਸਟ ਕੁਆਲਿਟੀ ਸੀਟ ਕੁਸ਼ਨ ਦਾ ਇਸਤੇਮਾਲ ਕਰਨ। ਅੱਧੇ ਘੰਟੇ ਦੀ ਬ੍ਰੇਕ ਤੋਂ ਇਲਾਵਾ ਹਰ ੩ ਘੰਟੇ ਬਾਅਦ ੧੦ ਮਿਨਟ ਲਈ ਬ੍ਰੇਕ ਜਰੂਰ ਲਵੋ। ਐਨਰਜ਼ੀ ਡਿੰ੍ਰਕਸ ਅੱਗੇ ਜਾ ਕੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ। - ਡਰਾਈਵਿੰਗ ਵੇਲੇ ਅਲਕੋਹਲ ਅਤੇ ਡਰਗਜ਼ ਦੇ ਇਸਤੇਮਾਲ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ। ਨਸ਼ੀਲੇ ਪਦਾਰਥ ਦਿਮਾਗ ਨੂੰ ਸੁਸਤ ਕਰਨ ਨਾਲ ਥਕਾਵਟ ਦੇ ਕੇ ਹਾਦਸਾ ਕਰਾ ਸਕਦੇ ਹਨ।
- ਸੇਫ ਡਰਾਈਵਿੰਗ ਲਈ 8 ਘੰਟੇ ਦੀ ਨੀਂਦ ਜ਼ਰੂਰੀ ਹੈ। ਜੱਦ ਅੱਖਾਂ ਰੁੱਕ-ਰੁੱਕ ਕੇ ਬੰਦ ਹੋਣ ਦੇ ਨਾਲ, ਭਾਰੀ ਹੋ ਜਾਣ, ਸਿਰ ਸਿੱਧਾ ਰੱਖਣ ਵਿਚ ਮੁਸ਼ਕਲ ਆ ਰਹੀ ਹੋਵੇ, ਤਾਂ ਡਰਾਈਵ ਬਿਲਕੁਲ ਨਾ ਕਰੋ। ਸੇਫ ਪਲੇਸ ‘ਤੇ ਟਰੱਕ ਰੋਕ ਕੇ ਘੱਟ-ਘੱਟ 30-45 ਮਿਨਟ ਦੀ ਨੀਂਦ ਜਰੂਰ ਲਵੋ।
- ਅੱਜ ਕੁੱਝ ਟਰੱਕ ਸਟਾਪ ‘ਤੇ ਜਿੰਮ-ਐਕਸਰਸਾਈਜ਼ ਰੂਮ ਬਣੇ ਹੁੰਦੇ ਹਨ, ਜਿੱਥੇ ਡਰਾਈਵਰ ਸਰੀਰਕ ਐਕਟੀਵਿਟੀ ਕਰ ਸਕਦੇ ਹਨ। ਟਰਿੱੱਪ ਪੂਰਾ ਹੋਣ ਤੌਂ ਬਾਅਦ ਹਰ ਹਫਤੇ ਘਰ ਆ ਕੇ 2 ਘੰਟੇ ਵਰਕ ਆਉਟ, ਯੋਗਾ ਮੇਡੀਟੇਸ਼ਨ ਦੁਆਰਾ ਸਰੀਰ ਨੂੰ ਰਿਲੈਕਸ ਕਰੋ। ਅਮਰੀਕਾ-ਕੇਨੈਡਾ ਵਿਚ ਕੁੱਝ ਬੜੀ ਟਰੱਕਿੰਗ ਕੰਪਨੀਆਂ ਦੇ ਆਪਣੇ ਟਰੱਕ ਸਟਾਪ ਵੀ ਹਨ ਜਿਥੇ ਸ਼ਾਵਰ ਦੇ ਨਾਲ –ਨਾਲ ਐਸਰਸਾਈਜ਼ ਰੂਮ ਵੀ ਬਣਾਏ ਹੋਏ ਹਨ।
- ਤੰਦਰੁਸਤੀ ‘ਤੇ ਮਾਸਪੇਸ਼ੀ ਨੂੰ ਮਜ਼ਬੂਤ ਕਰਨ ਲਈ ਪੁਸ਼ਅਪਸ, ਸੈੱਟ-ਅਪਸ ਅਤੇ ਸਕੁਐਟਸ ਆਦਿ ਕਸਰਤ ਕਰ ਕੇ ਫਾਇਦਾ ਲੈ ਸਕਦੇ ਹੋ। ਡਰਾਈਵਿੰਗ ਦੌਰਾਣ ਰੌਜਾਨਾਂ 10-15 ਚੱਕਰ ਟਰੱਕ ਦੇ ਆਲੇ-ਦੁਆਲੇ ਕੱਢ ਕੇ ਫ੍ਰੈਸ਼ ਮਹਿਸੂਸ ਕਰੋ।
- ਟਰਿੱਪ ਦੌਰਾਣ ਪਾਣੀ ਪੀਂਦੇ ਰਹੋ। 11-12 ਘੰਟੇ ਦੀ ਡਰਾਈਵਿੰਗ ਦੌਰਾਣ 8-10 ਗਿਲਾਸ ਪਾਣੀ ਜਰੂਰ ਪੀਓ। ਕੁੱਝ ਨਿੰਬੂ ਨਾਲ ਰੱਖੋ ਅਤੇ ਨਿੰਬੂ ਨਿਚੌੜ ਕੇ 1-2 ਗਿਲਾਸ ਪੀਣ ਨਾਲ ਪੇਟ ਠੀਕ ਰਹਿੰਦਾ ਹੈ। ਜਿਆਦਾ ਕਾਫੀ ‘ਤੇ ਐਨਰਜ਼ੀ ਡ੍ਰਿਂਕਸ ਤੋਂ ਬਚੋ।
- ਘਰੋਂ ਹੈਲਦੀ ਸਨੇਕਸ ਵਿਚ ਓਟਮੀਲ ਕੁਕੀਜ਼, ਬਾਦਾਮ, ਅਖਰੋਟ, ਪੰਪਕਿਨ ਸੀਡਜ਼, ਭੁੱਜੇ ਹੋਏ ਛੋਲੇ, ਚੀਜ਼ ਸਲਾਈਸ ਅਤੇ ਕੱਚਾ ਪਨੀਰ ਨਾਲ ਲੈ ਕੇ ਜਾ ਸਕਦੇ ਹੋ। ਪੇਨ-ਕਿਲਰ ਟੇਬਲੇਟਸ ਹਮੇਸ਼ਾ ਕੋਲ ਰੱਖੋ।
- ਸਰੀਰ ਅੰਦਰ ਕੋਲੇਸਟਰੋਲ ਪੱਧਰ ਨੂੰ ਠੀਕ ਰੱਖਣ ਲਈ ਫਰੂਟ, ਬਰੋਕਲੀ, ਖੀਰਾ, ਕਕੂੰਮਬਰ, ਬੇਬੀ ਕੈਰਟ, ਲੋ-ਫੈਟ ਦੁੱਧ, ਯੋਗਰਟ, ਮਿਕਸ ਵੇਜ਼ੀਟੇਬਲ ਅਤੇ ਚਿਕਨ ਸੂਪ, ਨੂੰ ਰੂਟੀਨ ਵਿਚ ਸ਼ਾਮਿਲ ਕਰੋ। ਕਦੇ-ਕਦੇ ਉਬਲਿਆ ਅੰਡਾ ਵੀ ਲੈ ਸਕਦੇ ਹੋ। ਟਰਿੱਪ ਦੌਰਾਣ ਆਪਣੀ ਖੂਰਾਕ ਦਾ ਖਾਸ ਖਿਆਲ ਰੱਖੋ। ਟਰੱਕ ਅੰਦਰ ਫਰਿਜ ਵਿਚ ਰੱਖੇ ਦੁੱਧ ਵਿਚ ਬ੍ਰੇਕਫਾਸਟ ਸੀਰੀਅਲਸ ਵੀ ਇਸਤੇਮਾਲ ਕਰ ਸਕਦੇ ਹੋ। ਕਿਸੇ ਬਿਮਾਰੀ ਦੀ ਹਾਲਤ ਵਿਚ ਆਪਣੇ ਡਾਈਟੀਸ਼ੀਅਨ ਦੀ ਸਲਾਹ ਨਾਲ ਪੋਸ਼ਟਿਕ ਖੁਰਾਕ ਸੈਟ ਕਰ ਸਕਦੇ ਹੋ।
- ਟਰੱਕ ਦੇ ਸਲੀਪਰ ਵਿਚ ਚੰਗੀ ਨੀਂਦ ‘ਤੇ ਮੇਲਾਟੋਨਿਨ ਦੇ ਪੱਧਰ ਨੂੰ ਠੀਕ ਰੱਖਣ ਲਈ ਪੂਰਾ ਪਰਦਾ ਕਰਕੇ ਅਤੇ ਅੱਖਾਂ ਨੂੰ ਮਾਸਕ ਨਾਲ ਕਵਰ ਕਰਕੇ ਸੋਣਾ ਚਾਹੀਦਾ ਹੈ।
- ਸਰੀਰ ਨੂੰ ਪੋਸ਼ਟਿਕ ਖੁਰਾਕ ਨਾ ਮਿਲਣ ਦੀ ਹਾਲਤ ਵਿਚ ਖੁਰਾਕੀ-ਸਪਲੀਮੈਂਟਸ ਜਰੂਰ ਲਵੋ। ਆਯੁਰਵੈਦਿਕ ਸਪਲੀਮੈਂਟ ਚਿਅਵਨਪਰਾਸ਼ ਵੀ ਲੈ ਸਕਦੇ ਹੋ।
ਨੌਟ : ਲੌਂਗ-ਹਾਲ ਡਰਾਈਵਿੰਗ ਲਈ ਸਰੀਰ ਦਾ ਫਿੱਟ ਹੋਣਾ ਜਰੂਰੀ ਹੈ। ਸਰੀਰ ਅਤੇ ਮਨ ਦੀ ਕਿਸੇ ਵੀ ਬਿਮਾਰੀ ਦੀ ਹਾਲਤ ਵਿਚ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਸਹੀ ਖੁਰਾਕ, ਇਲਾਜ਼ ਲਈ ਦਵਾਈ ਅਤੇ ਖੁਰਾਕੀ-ਸਪਲੀਮੈਂਟਸ ਲੈਣੇ ਚਾਹੀਦੇ ਹਨ।
– ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ