ਮੁੰਬਈ: ਰਾਖੀ ਸਾਵੰਤ ਲੌਕਡਾਊਨ ਦੇ ਦੌਰਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ। ਉਹ ਨਵੀਆਂ ਵੀਡੀਓ ਬਣਾ ਕੇ ਲੋਕਾਂ ਨੂੰ ਐਂਟਰਟੈਨ ਕਰ ਰਹੀ ਹੈ। ਉਸਨੇ ਫਿਰ ਇੱਕ ਵੀਡੀਓ ਪੋਸਟ ਕੀਤਾ ਹੈ, ਜੋ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਇਹ ਜ਼ਾਹਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸੰਕਟ ਦੇ ਇਸ ਸਮੇਂ ਉਸ ਨੂੰ ਆਪਣਾ ਮਨਪਸੰਦ ਖਾਣਾ ਨਹੀਂ ਮਿਲ ਰਿਹਾ। ਰਾਖੀ ਸਾਵੰਤ ਵੱਲੋਂ ਸ਼ੇਅਰ ਕੀਤੀ ਵੀਡੀਓ ‘ਚ ਇੱਕ ਆਦਮੀ ਆਪਣੇ ਘਰ ‘ਚ ਮੁਰਗੀ, ਮੱਛੀ ਅਤੇ ਬਿਰਾਨੀ ਦਾ ਅਨੰਦ ਲੈ ਰਿਹਾ ਹੈ ਅਤੇ ਰਾਖੀ ਸਾਵੰਤ ਇੱਕ ਪਲੇਟ ਲੈ ਕੇ ਖੜੀ ਹੈ।ਰਾਖੀ ਸਾਵੰਤ ਇਸ ਵੀਡੀਓ ‘ਚ ਪਲੇਟ ਲੈ ਕੇ ਹੋਰਾਂ ਤੋਂ ਖਾਣਾ ਦੇਣ ਦੀ ਬੇਨਤੀ ਕਰਦੀ ਨਜ਼ਰ ਆ ਰਹੀ ਹੈ। ਰਾਖੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ 90 ਹਜ਼ਾਰ ਤੋਂ ਵੱਧ ਵਿਯੂਜ਼ ਮਿਲੇ ਹਨ। ਵੀਡੀਓ ਦੇਖ ਕੇ ਲੱਗਦਾ ਹੈ ਕਿ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣਾ ਮਨਪਸੰਦ ਖਾਣਾ ਮਿਸ ਕਰ ਰਹੀ ਹੈ। ਇਸ ਤੋਂ ਪਹਿਲਾਂ ਉਸਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ ਜਿਸ ਵਿੱਚ ਉਸਨੇ ਦੱਸਿਆ ਸੀ ਕਿ ਉਹ ਘਰ ਵਿੱਚ ਬਹੁਤ ਬੋਰ ਹੋ ਗਈ ਹੈ।ਦੱਸ ਦੇਈਏ ਕਿ ਰਾਖੀ ਸਾਵੰਤ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਤੇ ਟੈਲੀਵਿਜ਼ਨ ਸ਼ੋਅ ‘ਚ ਵੀ ਕੰਮ ਕੀਤਾ ਹੈ। ਆਉਣ ਵਾਲੀਆਂ ਦਿਨਾਂ ‘ਚ ਉਸ ਦੀਆਂ ਕਈ ਫ਼ਿਲਮਾਂ ਵੀ ਰਿਲੀਜ਼ ਹੋਣ ਜਾ ਰਹੀਆਂ ਹਨ। ਐਕਟਰਸ ਰਾਖੀ ਸਾਵੰਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਮਸਲਿਆਂ ‘ਤੇ ਬਿਆਨ ਵੀ ਦਿੰਦੀ ਰਹਿੰਦੀ ਹੈ।