ਮੁੰਬਈ: ਨਿਰਦੇਸ਼ਕ ਸ਼ੂਜੀਤ ਸਰਕਾਰ ਨੇ ਲੌਕਡਾਊਨ ਕਾਰਨ ਹੋਈ ਅਨਿਸ਼ਚਿਤਤਾ ਅਤੇ ਆਰਥਿਕ ਸੰਕਟ ਦੇ ਮੱਦੇਨਜ਼ਰ ਇੱਕ ਵੱਡਾ ਫੈਸਲਾ ਲਿਆ ਹੈ। ਅਮਿਤਾਭ ਬੱਚਨ-ਆਯੁਸ਼ਮਾਨ ਖੁਰਾਣਾ ਦੀ ਕਾਮੇਡੀ ਫ਼ਿਲਮ ਹੁਣ ਐਮਜ਼ੋਨ ਪ੍ਰਾਈਮ ਵੀਡੀਓ ‘ਤੇ ਸਿੱਧੇ ਆਨਲਾਈਨ ਰਿਲੀਜ਼ ਹੋਵੇਗੀ। ਇਹ ਇੱਕ ਵੱਡਾ ਫੈਸਲਾ ਹੈ ਕਿਉਂਕਿ ਇਸ ਫੈਸਲੇ ਨਾਲ ਸਿਨੇਮਾਘਰਾਂ ਦੀ ਹੋਂਦ ‘ਤੇ ਸਵਾਲ ਉਠਾਏ ਗਏ ਹਨ?
ਫ਼ਿਲਮ ‘ਗੁਲਾਬੋ ਸੀਤਾਬੋ’ ਦਾ ਵਰਲਡ ਪ੍ਰੀਮੀਅਰ 12 ਜੂਨ ਨੂੰ ਪ੍ਰਾਈਮ ਵੀਡਿਓ ‘ਤੇ 200 ਦੇਸ਼ਾਂ ਵਿਚ ਇਕੋ ਸਮੇਂ ਹੋਣ ਜਾ ਰਿਹਾ ਹੈ। ਇਹ ਇੱਕ ਕਾਮੇਡੀ ਫ਼ਿਲਮ ਹੈ ਅਤੇ ਪਹਿਲੀ ਵਾਰ ਅਮਿਤਾਭ ਬੱਚਨ ਅਤੇ ਆਯੁਸ਼ਮਾਨ ਖੁਰਾਨਾ ਇਸ ਫ਼ਿਲਮ ਵਿੱਚ ਇਕੱਠੇ ਨਜ਼ਰ ਆਉਣਗੇ। ਇਹ ਅੱਜ ਫਿਲਮ ਇੰਡਸਟਰੀ ਦੀ ਵੱਡੀ ਖ਼ਬਰ ਹੈ। ਆਯੁਸ਼ਮਾਨ ਖੁਰਾਣਾ ਨੇ ਇੰਸਟਾਗ੍ਰਾਮ ‘ਤੇ ਇਹ ਖ਼ਬਰ ਦਿੰਦੇ ਹੋਏ ਲਿਖਿਆ, ਤੁਹਾਨੂੰ ਐਡਵਾਂਸ ‘ਚ ਬੁੱਕ ਕਰ ਰਹੇ ਹਾਂ! ਪ੍ਰਾਈਮ ਵੀਡੀਓ ‘ਤੇ ਗੁਲਾਬੋ ਸੀਤਾਬੋ ਦਾ ਪ੍ਰੀਮੀਅਰ 12 ਜੁਲਾਈ ਨੂੰ ਕੀਤਾ ਜਾਏਗਾ। ਆ ਜਾਣਾ ਫੇਰ, ਫਸਟ ਡੇਅ, ਫਸਟ ਸਟ੍ਰੀਮ ਕਰਨ।”
ਗੁਲਾਬੋ ਸੀਤਾਬੋ ਇਕ ਸ਼ੁਰੂਆਤ ਹੈ। ਹੋਰ ਵੀ ਕਈ ਫ਼ਿਲਮਾਂ ਲਾਈਨ ਵਿਚ ਹਨ, ਜਿਸ ਬਾਰੇ ਖ਼ਬਰਾਂ ਹਨ ਕਿ ਤੁਸੀਂ ਆਪਣੇ ਘਰ ਆਨਲਾਈਨ ਆਉਣ ਵਾਲੀਆਂ ਹਨ। ਅਮਿਤਾਭ ਬੱਚਨ ਦੀ ‘ਝੁੰਡ’ ਜਿਸ ਵਿੱਚ ਉਹ ਗਰੀਬ ਬਚਿਆਂ ਦੇ ਫੁੱਟਬਾਲ ਕੋਚ ਬਣੇ। ਡਾਇਰੇਕਟਰ ਅਨੁਰਾਗ ਬਾਸੂ ਅਤੇ ਰਾਜਕੁਮਾਰ ਰਾਓ ਦੀ ‘ਲੂਡੋ’ ਹੈ।
ਇਸ ਤੋਂ ਇਲਾਵਾ ਵਿਦਿਆ ਬਾਲਨ ਦੀ ‘ਸ਼ਕੁੰਤਲਾ ਦੇਵੀ’, ਜਾਨ੍ਹਵੀ ਕਪੂਰ ਦੀ ‘ਗੁੰਜਨ ਸਕਸੈਨਾ’, ਈਸ਼ਾਨ ਖੱਟਰ ਦੀ ‘ਖਾਲੀ-ਪੀਲੀ’, ਕਿਆਰਾ ਅਡਵਾਨੀ ਦੀ ‘ਇੰਦੂ ਦੀ ਜਵਾਨੀ’ ਇਹ ਸਾਰੀਆਂ ਫਿਲਮਾਂ ਥਿਏਟਰ ਦੀ ਬਜਾਏ ਆਨਲਾਈਨ ਓਟੀਟੀ ਪਲੇਟਫਾਰਮਸ ਜਿਵੇਂ ਨੈੱਟਫਲਿਕਸ, ਪ੍ਰਾਈਮ ਵੀਡੀਓ, ਹੌਟਸਟਾਰ ‘ਤੇ ਰਿਲੀਜ਼ ਹੋਣਗੀਆਂ।
ਕੋਰੋਨਾ ਕਰਕੇ ਜੋ ਹਾਲਾਤ ਹਨ, ਥੀਏਟਰ ਅਗਲੇ ਕੁਝ ਮਹੀਨਿਆਂ ਲਈ ਨਹੀਂ ਖੁੱਲ੍ਹਣਗੇ। ਖੁੱਲ੍ਹਣ ਵੇਲੇ ਵੀ, ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਲੋਕ ਭੀੜ ਵਾਲੇ ਥੀਏਟਰ ‘ਚ ਜਾਣਾ ਪਸੰਦ ਕਰਨਗੇ। ਇਸ ਲਈ ਸਿੱਧੇ ਆਨਲਾਈਨ ਫਿਲਮ ਦੀ ਰਿਲੀਜ਼ ਤੋਂ ਹਰ ਕਿਸੇ ਨੂੰ ਇਸਦਾ ਫਾਇਦਾ ਹੋਏਗਾ। ਪਰ ਵੱਡਾ ਖ਼ਤਰਾ ਇਹ ਹੈ ਕਿ ਜੇ ਇਹ ਟ੍ਰੇਂਡ ਸ਼ੁਰੂ ਹੋ ਗਿਆ ਤੇ ਇੱਕ ਵਾਰ ਦਰਸ਼ਕ ਇਸਦੇ ਆਦੀ ਹੋ ਗਏ, ਤਾਂ ਭਵਿੱਖ ‘ਚ ਥੀਏਟਰ ਕਾਰੋਬਾਰ ਰੁੱਕ ਜਾਏਗਾ। ਫ਼ਿਲਮ ਡਿਸਟ੍ਰਿਬਯੂਟਰ ਕੀ ਕਰਨਗੇ?
ਖ਼ਬਰ ਤਾਂ ਇਹ ਵੀ ਆਈ ਸੀ ਕਿ ਰਣਵੀਰ ਸਿੰਘ ਦੀ ਬਿੱਗ ਬਜਟ ਫ਼ਿਲਮ ‘83’, ਸਲਮਾਨ ਦੀ ‘ਰਾਧੇ’, ਅਕਸ਼ੇ ਦੀ ‘ਲਕਸ਼ਮੀ ਬੋਮ’ ਵੀ ਥਿਏਟਰ ਦੀ ਬਜਾਏ ਆਨਲਾਈਨ ਰਿਲੀਜ਼ ਕੀਤੀਆਂ ਜਾ ਸਕਦੀਆਂ ਹਨ। ਹਾਲਾਂਕਿ ਫਿਲਹਾਲ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।