ਅਮਰੀਕਾ ਦੇ ਟੈਕਸਾਸ ਵਿਚ ਰਹਿਣ ਵਾਲੀ 17 ਸਾਲਾ ਮੈਕੀ ਕਯੁਰਿਨ ਨੇ ਆਪਣੀਆਂ ਲੱਤਾਂ ਲੰਮੀਆਂ ਹੋਣ ਕਾਰਨ ਗਿੰਨੀਜ਼ ਵਰਲਡ ਰਿਕਾਰਡ ਬਣਾਇਆ ਹੈ। 6 ਫੁੱਟ 10 ਇੰਚ ਮੈਕੀ ਨੇ ਇਹ ਰਿਕਾਰਡ ਆਪਣੀਆਂ ਲੰਬੀਆਂ ਲੱਤਾਂ ਨਾਲ ਆਪਣੇ ਨਾਮ ਕੀਤਾ ਹੈ।
ਦਰਅਸਲ, ਮੈਕੀ ਕਯੁਰਿਨ ਨੇ ਰੂਸ ਦੀ ਏਕਟੇਰੀਨਾ ਲਿਸਿਨਾ ਵਲੋਂ ਆਪਣੇ ਨਾਮ ਕੀਤੇ ਗਏ 52.2 ਇੰਚ ਦੇ ਪਿਛਲੇ ਰਿਕਾਰਡ ਨੂੰ ਤੋੜਦਿਆਂ ਇਹ ਰਿਕਾਰਡ ਬਣਾਇਆ ਹੈ। ਮੈਕੀ ਕਯੁਰਿਨ ਦੀ ਸੱਜੀ ਲੱਤ 134.3 ਸੈਂਟੀਮੀਟਰ ਲੰਬੀ ਅਤੇ ਖੱਬੀ ਲੱਤ 135.3 ਸੈਂਟੀਮੀਟਰ ਲੰਬੀ ਹੈ।
ਗਿੰਨੀਜ਼ ਵਰਲਡ ਰਿਕਾਰਡ ਦੇ ਅਨੁਸਾਰ ਮੈਕੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਵਿੱਚ ਅਸਾਧਾਰਣ ਸਰੀਰਕ ਵਿਸ਼ੇਸ਼ਤਾਵਾਂ ਹਨ ਉਨ੍ਹਾਂ ਨੂੰ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ। ਤੁਹਾਨੂੰ ਆਪਣੇ ਆਪ ਨੂੰ ਲੁਕਾਉਣਾ ਨਹੀਂ ਚਾਹੀਦਾ। ਇਹ ਰਿਕਾਰਡ ਉਨ੍ਹਾਂ ਸਾਰੀਆਂ ਔਰਤਾਂ ਨੂੰ ਪ੍ਰੇਰਿਤ ਕਰੇਗਾ ਜੋ ਲੰਬੀਆਂ ਹਨ।
ਆਪਣੀ ਧੀ ਦੇ ਇਸ ਰਿਕਾਰਡ ‘ਤੇ ਮੈਕੀ ਦੀ ਮਾਂ ਨੇ ਕਿਹਾ ਹੈ ਕਿ ਮੈਨੂੰ ਇਹ ਅਹਿਸਾਸ ਹੋਇਆ ਸੀ ਕਿ ਉਹ ਦੂਜੇ ਹੋਰਨਾਂ ਬੱਚਿਆਂ ਦੇ ਮੁਕਾਬਲੇ ਲੰਬੀ ਸੀ। ਉਹ 2 ਫੁੱਟ 11 ਇੰਚ ਦੀ ਸੀ ਜਦੋਂ ਉਹ ਲਗਭਗ 18 ਮਹੀਨਿਆਂ ਦੀ ਹੀ ਸੀ।
ਮੈਕੀ ਨੂੰ ਆਪਣੀਆਂ ਲੱਤਾਂ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਵੀ ਆਉਂਦੀਆਂ ਹਨ ਪਰ ਉਹ ਉਨ੍ਹਾਂ ਦਾ ਬਹੁਤ ਜ਼ਿਆਦਾ ਲਾਭ ਵੀ ਲੈਂਦੀ ਹੈ। ਮੈਕੀ ਦੀ ਉਚਾਈ ਵੀ ਉਸਦੇ ਘਰ ਵਿੱਚ ਸਭ ਤੋਂ ਉੱਚੀ ਹੈ ਅਤੇ ਉਹ ਆਪਣੀ ਮਾਂ ਅਤੇ ਉਸਦੇ ਭਰਾ ਨਾਲੋਂ ਬਹੁਤ ਲੰਬੀ ਹੈ।