Articles Religion

ਵਾਹੁ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ॥

ਦੇਹ ਸਿਵਾ ਬਰ ਮੋਹਿ ਇਹੋ,
ਸ਼ੁਭ ਕਰਮਨ ਤੇ ਕਬਹੂੰ ਨ ਟਰੇਂ ॥

ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਦਾਂ ਨਾਂ ਗੋਬਿੰਦ ਰਾਇ ਸੀ। ਆਪ ਦਾ ਜਨਮ 22 ਦਸੰਬਰ 1666 ਨੂੰ ਪਟਨਾ ਸਾਹਿਬ ਬਿਹਾਰ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਘਰ ਤੇ ਮਾਤਾ ਗੁਜਰੀ ਦੀ ਕੁੱਖੋਂ ਹੋਇਆ। ਆਪ ਜੀ ਦੇ ਘਰ ਚਾਰ ਪੁੱਤਰਾਂ ਅਜੀਤ ਸਿੰਘ, ਜੁਝਾਰ ਸਿੰਘ , ਜੋਰਾਵਰ ਸਿੰਘ, ਫਤਹਿ ਸਿੰਘ ਨੇ ਜਨਮ ਲਿਆ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਤੇ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਤੇ ਫਤਹਿ ਸਿੰਘ ਸਰਹੰਦ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। ਜਦੋਂ ਆਪ ਜੀ ਨੂੰ ਗੁਰਗੱਦੀ ਮਿਲੀ ਉਹਨਾਂ ਨੂੰ ਬੜੀਆਂ ਮੁਸਕਿਲਾ ਦਾ ਸਾਹਮਣਾ ਕਰਣਾ ਪਿਆਂ ਉਸ ਵੇਲੇ ਬਾਲਕ ਗੋਬਿੰਦ ਰਾਇ ਦੀ ਉਮਰ 9 ਸਾਲ ਦੀ ਸੀ ਜਦੋ ਉਹਨਾਂ ਦੇ ਪਿਤਾ ਦਾ ਸਾਇਆ ਚਲਿਆਂ ਗਿਆ। ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਸ਼ਮੀਰੀ ਪੰਡਿੰਤਾ ਦੀ ਧਰਮ ਦੀ ਖ਼ਾਤਰ ਰੱਖਿਆ ਕਰਦਿਆਂ ਔਰੰਗਜੇਬ ਦੇ ਹੁਕਮ ਨਾਲ ਚਾਂਦਨੀ ਚੋਕ ਦਿੱਲੀ ਕਤਲ ਕਰ ਦਿੱਤਾ ਗਿਆ। ਧੜ ਪਾਵਨ ਸਰੀਰ ਦਾ ਲਖੀ ਸ਼ਾਹ ਵਣਜਾਰੇ ਨੇ ਦਿੱਲੀ ਜਿੱਥੇ ਰਕਾਬ ਗੰਜ ਗੁਰਦੁਆਰਾ ਹੈ ਆਪਣੇ ਘਰ ਨੂੰ ਅੱਗ ਲਗਾ ਸੰਸਕਾਰ ਕਰ ਦਿੱਤਾ। ਸੀਸ ਭਾਈ ਜੈਤਾ ਨੇ ਦਿੱਲੀ ਤੋ ਲਿਆ ਗੁਰੂ,ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਭੇਟ ਕੀਤਾ ਗੁਰੂ ਜੀ ਨੇ ਭਾਈ ਜੈਤਾ ਨੂੰ ਗਲੇ ਨਾਲ ਲਾਕੇ ਰੰਗਰੇਟਾ ਗੁਰੂ ਕਾ ਬੇਟਾ ਦਾ ਵਰ ਦਿੱਤਾ। ਆਪ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਚੰਗੀ ਵਿੱਦਿਆ ਦੇਣ ਦੇ ਨਾਲ ਸ਼ਸਤਰਧਾਰੀ ਵਿੱਦਿਆ ਵਿੱਚ ਵੀ ਨਿਪੁੰਨ ਕੀਤਾ ਗਿਆ। ਫ਼ੌਜੀ ਸਿਖਲਾਈ ਦੇ ਨਾਲ ਫ਼ਾਰਸੀ, ਗੁਰਮੁੱਖੀ ਲਿੱਪੀ ਤੇ ਸੰਸਕ੍ਰਿਤ ਦੀ ਆਲਾ ਤਲੀਮ ਦਵਾਈ। ਗੁਰੂ ਤੇਗ ਬਹਾਦਰ ਜੀ ਦੇ ਚੱਕ ਨਾਨਕੀ ਵਿੱਚ ਰਹਿੰਦਿਆ, 12 ਮਈ 1673 ਨੂੰ ਬਾਲਕ ਗੋਬਿੰਦ ਰਾਇ ਦੀ ਮੰਗਨੀ ਬੀਬੀ ਜੀਤਾਂ ਨਾਲ ਕਰ ਦਿੱਤੀ, ਇਸ ਦੇ ਨਾਲ ਹੀ ਭਾਈ ਬਜਰ ਸਿੱਘ ਨੂੰ ਗੋਬਿੰਦ ਰਾਇ ਨੂੰ ਸ਼ਸਤਰ ਤੇ ਘੋੜ ਸਵਾਰੀ ਦੀ ਸਿੱਖਿਆ ਲਈ ਤਾਇਨਾਤ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦੀਆਂ ਸੰਖਿਆਵਾਂ ਤੇ ਉਦੇਸ ਜੋ ਸੰਗਤਾ ਨੂੰ ਦਿੱਤੇ। ਆਪਣੀ ਰੋਜੀ ਰੋਟੀ ਨੂੰ ਇਮਾਨਦਾਰੀ ਨਾਲ ਚਲਾਉਣ ਲਈ ਸੰਦੇਸ਼ ਦਿੱਤਾ, ਕਿਸੇ ਕਿਸਮ ਦਾ ਨਸ਼ਾ ਨਾ ਵਰਤਨ ਦੀ ਮਨਾਹੀ ਕੀਤੀ, ਸ਼ਖਤ ਮਿਹਨਤ ਤੇ ਕਮਾਈ ਵਿੱਚੋਂ ਦਸਵੰਧ ਦੇਣ ਲਈ ਪ੍ਰੇਰਤ ਕੀਤਾ, ਆਪਣੀ ਜਵਾਨੀ , ਜਾਤ, ਅਤੇ ਕੁੱਲ ਧਰਮ ਬਾਰੇ ਹੰਕਾਰੀ ਹੋਣ ਤੋਂ ਪਰਹੇਜ਼ ਕੀਤਾ, ਲੋਹੜਵੰਦ ਦੀ ਮਦਦ ਕਰੋ ਕਿਸੇ ਨਾਲ ਈਰਖਾ ਭਾਵਨਾ ਨਾਂ ਰੱਖੋ,ਆਪਣੇ ਡਿਫੈਸ ਵਾਸਤੇ ਘੋੜ ਸਵਾਰੀ ਤੇ ਗੱਤਕੇ ਨੂੰ ਪਹਿਲ ਦਿੱਤੀ। ਗੁਰੂ ਸਾਹਿਬ ਨੇ ਅਨੇਕਾਂ ਲੜਾਈਆ ਲੜੀਆਂ ਜਿਸ ਵਿੱਚ ਮੇਨ ਭੰਗਾਨੀ ਦਾ ਯੁੱਧ ਹੈ। 1699 ਨੂੰ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਥਾਪਨਾ ਕੀਤੀ। ਪੰਜ ਪਿਆਰਿਆ ਨੂੰ ਅੰਮ੍ਰਿਤ ਛਕਾਇਆ ਆਪ ਵੀ ਛੱਕਿਆ ਤੇ ਗੋਬਿੰਦ ਰਾਇ ਤੋ ਗੁਰੂ ਗੋਬਿੰਦ ਸਿੰਘ ਬਣ ਗਏ। ਸਰਸਾ ਨਦੀ ਤੇ ਘਮਸਾਨੀ ਯੁੱਧ ਹੋਇਆ, ਕਾਫ਼ੀ ਸਿੰਘ ਸ਼ਹੀਦ ਹੋਏ ਗੁਰੂ ਜੀ ਦਾ ਪਰਵਾਰ ਵਿੱਛੜ ਗਿਆ। ਸੰਨ 1705 ਨੂੰ ਚਮਕੌਰ ਦੀ ਗੜੀ ਵਿੱਚ ਜੰਗ ਹੋਈ ਜਿਸ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦੀ ਦਾ ਜਾਮ ਪੀ ਗਏ। ਖਿਦਰਾਨਾ ਦੀ ਢਾਬ ਤੇ ਸੂਬਾ ਸਰਹੰਦ ਦੀਆਂ 10000 ਫੌਜਾ ਨਾਲ ਲੜਾਈ ਹੋਈ। ਚਾਲੇ ਮੁਕਤਿਆਂ ਦਾ ਗੁਰੂ ਜੀ ਨੇ ਬੇਦਾਵਾ ਪਾੜਿਆ , ਇਸ ਕਰ ਕੇ ਇਸ ਨੂੰ ਚਾਲੀ ਮੁੱਕਤਿਆ ਦੀ ਮੁੱਕਤੀ ਕਾਰਣ ਮੁਕਤਸਰ ਦਾ ਨਾਂ ਦਿੱਤਾ ।ਗੁਰੂ ਜੀ ਨੇ ਆਦਿ ਗ੍ਰੰਥ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਾਮਲ ਕਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦਿੱਤਾ। ਸੱਭ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨ ਦਾ ਹੁਕਮ ਦਿੱਤਾ। ਇਸ ਤਰਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਥਾਪ ਕੇ 1708 ਈਸਵੀ ਨੂੰ ਨਾਂਦੇੜ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾ ਗਏ। ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨ ਦਾ ਹੁਕਮ ਦਿੱਤਾ ਪਰ ਫਿਰ ਵੀ ਕਈ ਸਵਾਰਥੀ ਲੋਕ ਦੇਹਧਾਰੀ ਸੰਤਾ ਨੂੰ ਮੱਥਾ ਟੇਕ ਰਹੇ ਹਨ। ਹੁਣ ਜਦੋਂ ਚੋਣਾਂ ਪੰਜਾਬ ਦੇ ਨਾਲ ਪੰਜ ਰਾਜਾ ਦੀਆਂ ਪੈ ਰਹੀਆ ਹਨ, ਰਾਜਨੀਤਕ ਪਾਰਟੀਆਂ ਦੇ ਇਹ ਦੇਹਧਾਰੀ ਵੋਟ ਬੈਂਕ ਹਨ ਦੇ ਡੇਰਿਆ ਤੇ ਗੇੜੇ ਲਾਏ ਜਾ ਰਹੇ ਹਨ। ਸ਼ੇਰ ਸ਼ਾਹ ਸੂਰੀ ਰੋਡ ਤੋ ਲੈਕੇ ਦਿੱਲੀ ਤੱਕ ਸਰਕਾਰ ਦੀ ਜ਼ਮੀਨ ਵਿੱਚ ਡੇਰੇ ਬਣੇ ਹਨ ਲੋਕ ਮੱਥਾ ਟੇਕ ਰਹੇ ਹਨ। ਸਾਨੂੰ ਹਰ ਪ੍ਰਾਣੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਪਰ ਦੇਹਧਾਰੀਆਂ ਦੇ ਡੇਰੇ ਤੇ ਮੱਥਾ ਟੇਕਨ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨ ਦਾ ਸਕੰਲਪ ਲੈਣਾ ਚਾਹੀਦਾ ਹੈ।ਇਹ ਹੀ ਗੁਰੂ ਜੀ ਨੂੰ ਸੱਚੀ ਸ਼ਰਧਾਂਜਲੀ ਹੈ।
– ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸਨ

Related posts

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin

Shepparton Paramedic Shares Sikh Spirit of Service This Diwali

admin

ਅਸਾਮ ਤੋ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ

admin