Articles Culture

ਵਿਆਹ ਦੀ ਰੰਸਮ ਘੜੋਲੀ ਭਰਣੀ

ਵਿਆਹ ਦੇ ਮੋਕੇ ਨਿਭਾਈਆਂ ਜਾਣ ਵਾਲ਼ੀਆਂ ਰੰਸਮਾ ਦਾ ਕੋਈ ਅੰਤ ਨਹੀਂ ਹੈ, ਫਿਰ ਵੀ ਕੁੱਛ ਮੇਨ ਰੰਸਮਾਂ ਜਿਵੇਂ ਮਹਿੰਦੀ ਦੀ ਰੰਸਮ, ਤੇਲ ਚਿੜਾਉਣਾ, ਖਾਰੇ ਤੋਂ ਲਾਉਣਾ, ਸਿਹਰਾ ਬੰਦੀ, ਘੋੜੀ ਚੜ੍ਹਣ ਦੀ ਰੰਸਮ, ਲਾਂਵਾ ਫੇਰੇ, ਸਿਹਰਾ, ਸਿੱਖਿਆ, ਪਾਣੀ ਵਾਰਨਾਂ, ਗਾਨੇ ਖੇਡਣ ਆਦਿ ਮਕਬੂਲ ਹਨ। ਇੰਨਾ ਵਿੱਚੋਂ ਘੜੋਲੀ ਭਰਣੀ ਵੀ ਵਿਆਹ ਦੇ ਮੌਕੇ ਨਿਭਾਈ ਜਾਣ ਵਾਲੀ ਰੰਸਮ ਹੁੰਦੀ ਸੀ। ਮੈਂ ਇੱਥੇ ਗੱਲ ਰੰਸਮ ਘੜੋਲੀ ਭਰਣ ਦੀ ਕਰ ਰਿਹਾਂ ਹਾਂ। ਛੋਟੇ ਘੜੇ ਨੂੰ ਘੜੋਲੀ ਦਾ ਨਾਂ ਦਿੱਤਾ ਗਿਆ ਹੈ। ਇਸ ਦਾ ਅਗਾਜ ਬੜੀ ਰੀਝਾਂ ਖੁਸੀਆ ਨਾਲ ਹੁੰਦਾ ਸੀ।ਸ਼ਾਦੀ ਤੋ ਤਕਰੀਬਨ ਇੱਕ ਦਿਨ ਪਹਿਲਾ ਵਿਆਹ ਵਾਲੇ ਮੁੰਡੇ ਕੁੜੀ ਦੇ ਘਰ ਉਸ ਦੇ ਸਾਕ ਸੰਬੰਧੀ ਉਨ੍ਹਾਂ ਨੂੰ ਨਹਾਉਣ ਤੋ ਬਾਅਦ ਘਰ ਦੀਆ ਤ੍ਰੀਮਤਾਂ ਵੱਲੋਂ ਘੜੋਲੀ ਵਿੱਚ ਪਾਣੀ ਭਰਿਆ ਜਾਂਦਾ ਸੀ। ਭਾਬੀ, ਮਾਮੀ, ਜਾਂ ਕੋਈ ਕਰੀਬੀ ਰਿਸ਼ਤੇਦਾਰ ਘੜੋਲੀ ਨੂੰ ਆਪਣੇ ਸਿਰ ਤੇ ਚੁੱਕਦਾ ਸੀ। ਘੜੋਲੀ ਦੇ ਇਰਦ ਗਿਰਦ ਰੰਗ ਬਰੰਗੀਆ ਮੌਲਆਂ ਬੰਨ ਦਿੱਤੀਆਂ ਜਾਂਦੀਆਂ ਸਨ। ਗੁਣੇ ਆਦਿ ਰੱਖ ਕੇ ਘੜੋਲੀ ਨੂੰ ਅਤੇ ਖੜੋਲੀ ਚੁੱਕਨ ਵਾਲੀ ਔਰਤ ਨੂੰ ਖ਼ੂਬ ਸਜਾਇਆਂ ਜਾਂਦਾ ਸੀ। ਔਰਤਾ ਇਕੱਠੀਆਂ ਹੋ ਕੇ ਇੱਕ ਹੇਕ ਵਿੱਚ ਘੜੋਲੀ ਦੇ ਗੀਤਾਂ ਦਾ ਇਜ਼ਹਾਰ ਕਰਦੀਆਂ ਸਨ। ਗੁਰਦੁਆਰੇ ਜਾਂ ਮੰਦਰ ਜਾਕੇ ਖੂਹ ਵਿੱਚੋਂ ਪਾਣੀ ਭਰਦੀਆਂ ਸਨ। ਜੋ ਅੱਜ ਕੱਲ ਖੂਹ ਵੀ ਅਲੋਪ ਹੋ ਗਏ ਹਨ। ਪਾਣੀ ਭਰ ਕੇ ਜਲ ਦੇਵਤਾ ਪਾਸੋਂ ਗੁਣਿਆ ਦੇ ਪ੍ਰਸਾਦ ਦਾ ਭੋਗ ਲਵਾਇਆ ਜਾਂਦਾ ਸੀ। ਘੜੋਲੀ ਵਾਲੀ ਅੋਰਤ ਦੇ ਵਿਆਹ  ਵਾਲੇ ਘਰ ਪੁੱਜਣ ਤੇ ਵਿਆਹ ਵਾਲੇ ਕੁੜੀ, ਮੁੰਡੇ ਦੀ ਮਾਂ ਉਸ ਨੂੰ ਸੰਗਨ ਦਿੰਦੀ ਸੀ। ਘੜੋਲੀ ਦੇ ਪਾਣੀ ਨੂੰ ਦੂਸਰੇ ਪਾਣੀ ਵਿੱਚ ਮਿਕਸ ਕਰ ਕੇ ਮੁੰਡੇ ਨੂੰ ਇਸ਼ਨਾਨ ਕਰਵਾਉਂਦੇ ਸੀ। ਘੜੋਲੀ ਦੇ ਗੀਤ ਬੀਬੀਆ ਢੋਲਕੀਆਂ ਛੈਣਿਆ ਨਾਲ ਗਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੀਆਂ ਸਨ। ਇੰਨਾ ਗੀਤਾਂ  ਵਿੱਚ ਘੜੋਲੀ ਬਾਰੇ ਗੀਤ ਜਿਵੇਂ:

ਵਾਹ ਵਾਹ ਘੜੋਲੀ ਭਰ ਆਈ ਆ

ਵਾਹ ਵਾਹ ਘੜੋਲੀ ਭਰ ਆਈ ਆ,

ਮੈਂ ਸੰਗਨ ਵੀਰ ਦੇ ਕਰ ਆਈ ਆਂ

ਮੈਂ ਸੰਗਨ ਵੀਰ ਦੇ ਕਰ ਆਈ ਆਂ

ਗਾਣਿਆ ਰਾਹੀਂ ਕੰਨਿਆ ਦੀ ਵਡਿਆਈ ਅਤੇ ਉਸ ਦੀ ਖ਼ੂਬਸੂਰਤੀ ਦੀ ਦਾਤ ਦਿੱਤੀ ਜਾਦੀ ਸੀ। ਜੋ ਇਹ ਚੀਜ਼ਾਂ ਪੈਲਿਸਾ ਦੀ ਵੱਧਦੀ ਆਮਦ ਕਾਰਣ ਅਲੋਪ ਹੋ ਗਈਆਂ ਹਨ। ਇੰਨ੍ਹਾਂ ਰੀਤੀ ਰਿਵਾਜਾਂ ਬਾਰੇ ਸਾਡੀ ਨਵੀਂ ਪੀੜੀ ਬਿਲਕੁਲ ਅਨਜਾਨ ਹੈ।ਜੋ ਰੰਸਮ ਰਿਵਾਜ ਵਿਆਹ ਸ਼ਾਦੀਆਂ ਦੇ ਅਲੋਪ ਹੋ ਗਏ ਹਨ। ਲੋੜ ਹੈ ਉਨ੍ਹਾਂ ਨੂੰ ਉਜਾਗਰ ਕਰਣ ਦੀ।

– ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸਨ

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin