Articles

ਵਿਦੇਸ਼ੀ ਪੰਜਾਬੀ ਬੱਚਾ ਤੇ ਦੇਸੀ ਪੰਜਾਬੀ ਬੰਦਾ !

ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਇੱਥੇ ਅਮਰੀਕਾ ਵਿਚ ਸਾਡੇ ਘਰਾਂ ਦੇ ਪਿਛਲੇ ਪਾਸੇ ਬੱਚਿਆਂ ਦੇ ਖੇਡ੍ਹਣ ਲਈ ਪਾਰਕ ਹੈ ਅਤੇ ਪਾਰਕ ਦੇ ਲਾਗੇ ਹੀ ਲਾਇਬਰੇਰੀ ਹੈ। ਇਕ ਦਿਨ ਮੇਰੇ ਨਾਲ ਸੈਨਹੋਜ਼ੇ ਸਕੂਲ ਵਿਚ ਤੀਜੀ ‘ਚ ਪੜ੍ਹਦਾ ਸਾਡਾ ਦੋਹਤਾ ਵੀ ਲਾਇਬਰੇਰੀ ਚਲਾ ਗਿਆ। ਉੱਥੇ ਉਸਨੇ ਇਕ ਮਨਪਸੰਦ ਕਿਤਾਬ ਇਸ਼ੂ ਕਰਾ ਲਈ।ਘਰ ਨੂੰ ਮੁੜਦੇ ਵਕਤ ਜਦ ਉਸਨੇ ਆਪਣੇ ਸਾਥੀ ਗੋਰਿਆਂ ਦੇ ਬੱਚਿਆਂ ਨੂੰ ਪਾਰਕ ਵਿਚ ਖੇਡ੍ਹਦੇ ਦੇਖਿਆ ਤਾਂ ਝੱਟ ਦੇਣੀ ਕਿਤਾਬ ਮੇਰੇ ਹੱਥ ਫੜਾਉਂਦਿਆਂ ਉਹ ਬੋਲਿਆ-

‘ਨਾਨਾ ਜੀ ਬੁੱਕ ਮੇਰੇ ਬੈੱਡ ‘ਤੇ ‘ਬਿਠਾ’ ਦਿਉ, ਮੈਂ ਇੱਥੇ ‘ਪਲੇ’ ਕਰਨਾਂ !’

ਪੰਜਾਬੀ ਪ੍ਰਵਾਰ ਦੇ ਵਿਦੇਸ਼ੀ ਜੰਮ ਪਲ਼ ਬੱਚੇ ਦੀ ਸ਼ਬਦਾਂ ਪ੍ਰਤੀ ਅਣਜਾਣਤਾ ਤੋਂ ਬਾਅਦ ਹੁਣ ਸੁਣੋ ਇਕ ਦੇਸੀ ਪੰਜਾਬੀ ਵਿਚੋਲੇ ਦੀ ਸ਼ਬਦਾਂ ਦੀ ਥੋੜ ਬਾਰੇ ਰੌਚਕ ਗੱਲ!

ਜਵਾਨ ਹੋ ਰਹੇ ਸਾਡੇ ਭਾਣਜੇ ਨੂੰ ਰਿਸ਼ਤਾ ਲਿਆਉਂਦਾ ਇਕ ਜਾਣੂ ਵਿਚੋਲਾ ਸਾਡੀ ਭੈਣ ਨੂੰ ਕਹਿੰਦਾ ਕਿ ਮੇਰੇ ਹੱਥ ‘ਚ ਇਕ ਬਹੁਤ ਹੀ ਸਾਊ ਸ਼ਰੀਫ ਪ੍ਰਵਾਰ ਦੀ ਕੁੜੀ ਦਾ ਰਿਸ਼ਤਾ ਹੈ, ਤੁਸੀਂ ਹਾਂ ਕਰੋ !

ਭੈਣ ਦੇ ਪ੍ਰਵਾਰਕ ਮੈਂਬਰਾਂ ਨਾਲ ਰਿਸ਼ਤੇ ਬਾਰੇ ਜੋਰ ਪਾਉਂਦਿਆਂ ਜਦ ਉਹ ਸ਼ਾਮ-ਸਵੇਰੇ ‘ਬਹੁਤ ਹੀ ਸਾਊ-ਸ਼ਰੀਫ, ਸਾਊ-ਸ਼ਰੀਫ’ ਦੀ ਰਟ ਲਾਉਣ ਲੱਗਾ ਤਾਂ ਸਾਡਾ ਭਣੋਈਆ ਕਹਿੰਦਾ-‘ਗੁਰਮੇਲ ਸਿਆਂ ਯਾਰ ਉਹ ਕਿੰਨਾਂ ਕੁ ਸ਼ਰੀਫ ਪ੍ਰਵਾਰ ਹੈ ਜਿਹਦੀ ਸ਼ਰਾਫਤ ਦਾ ਤੂੰ ਬਹੁਤ ਹੀ ਗੁਣ-ਗਾਨ ਕਰੀ ਜਾ ਰਿਹਾ ਐਂ ?’

ਸ਼ਰੀਫੀ ਦੀ ਕੋਈ ਢੁਕਵੀਂ ਮਿਸਾਲ ਦੇਣ ਦੀ ਬਜਾਏ ਗੁਰਮੇਲ ਬੋਲਿਆ-

“ਭਰਾ ਜੀ ਤੁਸੀਂ ਤਾਂ ਹਾਲੇ ਮਾੜੇ-ਮੋਟੇ ‘ਬਦਮਾਸ਼’ ਹੋਣੇ ਈ ਆਂ, ਉਨ੍ਹਾਂ ‘ਚ ਤਾਂ ਭੋਰਾ ਵੀ ‘ਬਦਮਾਸ਼ੀ’ ਹੈ ਨੀ !”

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin