Articles Pollywood

ਵਿਰਾਸਤੀ ਮਨੋਰੰਜਨ ਦੀ ਨਿਵੇਕਲੀ ਫ਼ਿਲਮ ‘ਪਾਣੀ ’ਚ ਮਧਾਣੀ’

ਲੇਖਕ: ਸੁਰਜੀਤ ਜੱਸਲ

ਪੰਜਾਬ ਦੀ ਪੇਂਡੂ ਧਰਾਤਲ ਨਾਲ ਜੁੜੀ ਫ਼ਿਲਮ ‘ਪਾਣੀ ’ਚ ਮਧਾਣੀ’ ਦੀ ਚਾਰ ਦਹਾਕੇ ਪਹਿਲਾਂ ਦੇ ਪੰਜਾਬ ਦੀ ਕਹਾਣੀ ਹੈ ਜਦ ਗਾਇਕੀ ਦਾ ਇਕ ਨਵਾਂ ਟਰੈਂਡ ਚੱਲਿਆ ਸੀ। ਪਿੰਡ ਦਾ ਇੱਕ ਕਲਾਕਾਰ ਮੁੰਡਾ,ਜਿਸ ਅੰਦਰ ਚੋਟੀ ਦਾ ਕਲਾਕਾਰ ਬਣਨ ਦੀ ਚੇਸਟਾ ਹੈ ਪਰ ਉਸਦੀਆਂ ਪਰਿਵਾਰਕ ਮਜਬੂਰੀਆਂ ਉਸ ਨੂੰ ਅੱਗੇ ਨਹੀ. ਵਧਣ ਦਿੰਦੀਆਂ। ਇਹ ਫਿਲਮ ਉਸਦੇ ਗਾਉਂਣ ਪ੍ਰਤੀ ਉਤਸ਼ਾਹ ’ਤੇ ਵੱਡੇ ਵੱਡੇ ਸੁਪਨਿਆਂ ਦੀ ਦਿਲਚਸਪ ਦਾਸਤਾਨ ਹੈ। ਗਿੱਪੀ ਗਰੇਵਾਲ ਦਾ ਲੰਮੇ ਵਾਲਾਂ ਵਾਲਾ ਸਟਾਇਲ ਬੀਤੇ ਦੌਰ ਦੇ ਅਨੇਕਾਂ ਗਾਇਕਾਂ ਦਾ ਭੁਲੇਖਾ ਪਾਉਂਦਾ ਹੈ।
ਗਿੱਪੀ ਦੀ ਕਾਮੇਡੀ ਦਾ ਆਪਣਾ ਹੀ ਅੰਦਾਜ਼ ਹੁੰਦਾ ਹੈ। ਭਾਵੇਂ ਉਹ ‘ਕੈਰੀ ਆਨ ਜੱਟਾ’ ਹੋਵੇ ਜਾਂ ‘ਮੰਜੇ ਬਿਸਤਰੇ’ ਉਸਦੀ ਅਦਾਕਾਰੀ ਨੂੰ ਦਰਸ਼ਕਾਂ ਪਸੰਦ ਕੀਤਾ ਹੈ। ‘ਅਰਦਾਸ’ ਵਰਗੀਆਂ ਭਾਵਪੂਰਵਕ ਫਿਲਮਾਂ ਕਰਨਾ ਵੀ ਗਿੱਪੀ ਦੀ ਵੱਡੀ ਪ੍ਰਾਪਤੀ ਰਹੀ ਹੈ। ਇਸ ਨਵੀਂ ਫਿਲਮ ਰਾਹੀਂ ਗਿੱਪੀ ਗਰੇਵਾਲ ਇਕ ਵੱਖਰੇ ਰੂਪ-ਰੰਗ ਚ ਨਜ਼ਰ ਆਵੇਗਾ। ਇਸ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ, ਜਿਸਨੂੰ ਦਰਸ਼ਕਾਂ ਨੇ ਬੇਸ਼ੁਮਾਰ ਪਿਆਰ ਦਿੱਤਾ ਹੈ।
‘ਦਾਰਾ ਮੋਸ਼ਨ ਪਿਕਚਰ ਪ੍ਰਾਈਵੇਟ ਲਿਮਟਿਡ’ ਦੇ ਬੈਨਰ ਹੇਠ ਬਣੀ ਨਿਰਮਾਤਾ ਸੰਨੀ ਰਾਜ ਅਤੇ ਡਾ.ਪ੍ਰਭਜੋਤ ਸਿੱਧੂ ਸਿਆਟਲ ਯੂ.ਐਸ.ਏ. ਦੀ ਇਸ ਫ਼ਿਲਮ ‘ਪਾਣੀ ’ਚ ਮਧਾਣੀ’ ਦਾ ਨਿਰਦੇਸ਼ਨ ਵਿਜੈ ਕੁਮਾਰ ਅਰੋੜੀ ਦਾਦੂ ਨੇ ਕੀਤਾ ਹੈ।
ਫ਼ਿਲਮ ’ਚ ਗਿੱਪੀ ਗਰੇਵਾਲ, ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫ਼ਤਿਖਾਰ ਠਾਕੁਰ ਤੇ ਹਰਬੀ ਸੰਘਾਂ ਨੇ ਮੁੱਖ ਕਿਰਦਾਰ ਨਿਭਾਏ ਹਨ। ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਫ਼ਿਲਮ ਦਾ ਸੰਗੀਤ ‘ਹੰਬਲ ਮਿਊਜਿਕ’ ਤੇ ਰਿਲੀਜ਼ ਕੀਤਾ ਗਿਆ ਹੈ।
ਫ਼ਿਲਮ ਦੇ ਨਿਰਮਾਤਾ ਸੰਨੀ ਰਾਜ ਤੇ ਡਾ.ਪ੍ਰਭਜੋਤ ਸਿੱਧੂ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ ਪੰਜਾਬੀ ਸਿਨੇਮੇ ਨੂੰ ਮਨੋਰੰਜਨ ਭਰੀ ਇੱਕ ਚੰਗੀ ਫ਼ਿਲਮ ਦੇਣਾ ਹੈ, ਜੋ ਹਰ ਵਰਗ ਦੇ ਦਰਸ਼ਕ ਦੀ ਪਸੰਦ ਬਣੇ। ਫ਼ਿਲਮ ਦੇ ਟਰੇਲਰ ਨੂੰ ਮਿਲੇ ਪਿਆਰ ਨੇ ਇਹ ਸਾਬਤ ਕਰ ਦਿੱਤਾ ਕਿ ‘ਪਾਣੀ ’ਚ ਮਧਾਣੀ’ ਪੰਜਾਬੀ ਸਿਨਮੇ ’ਚ ਵੱਖਰਾ ਇਤਿਹਾਸ ਸਿਰਜੇਗੀ। ਨਰੇਸ਼ ਕਥੂਰੀਆ ਨੇ ਫ਼ਿਲਮ ਦੀ ਕਹਾਣੀ ਨੂੰ ਜਿੰਨਾਂ ਵਧੀਆ ਲਿਖਿਆ ਹੈ, ਨਿਰਦੇਸ਼ਕ ਵਿਜੈ ਕੁਮਾਰ ਅਰੋੜਾ ਨੇ ਉਸ ਤੋਂ ਵਧੇਰੇ ਤਕਨੀਕ ਅਤੇ ਤਜ਼ਰਬੇ ਨਾਲ ਫਿਲਮਾਇਆ ਹੈ।

Related posts

‘ਸਕੇਪ’ ਵੱਲੋਂ ਦਲਜੀਤ ਦੋਸਾਂਝ ਦੇ ਹੱਕ ਵਿੱਚ ਡੱਟ ਕੇ ਖੜ੍ਹੇ ਰਹਿਣ ਦਾ ਐਲਾਨ !

admin

ਬੁੱਝੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਹੋਇਆ ?

admin

ਭਾਰਤ ਵਿੱਚ ਨਸ਼ਾ ਵੇਚਣ ਵਾਲਿਆਂ ਦਾ ਵਧਦਾ ਨੈੱਟਵਰਕ !

admin