
ਵਿਸ਼ਵ ਚੀਨ ਅਮਰੀਕਾ ਦੇ ਟਕਰਾਅ, ਇਸਲਾਮ ਤੇ ਪਛਮੀ ਦੇਸਾਂ ਦੇ ਟਕਰਾਅ ਕਾਰਣ ਤੀਸਰੀ ਵਿਸ਼ਵ ਜੰਗ, ਨਸਲਵਾਦ, ਹਿੰਸਾ ਤੇ ਅੱਤਵਾਦ ਵਲ ਵਧ ਰਿਹਾ ਹੈ। ਅਮਰੀਕੀ ਵਿਸ਼ਵ ਠਾਣੇਦਾਰ ਦੀ ਹੋੜ ਵਿਚ ਅਰਬ ਦੇਸਾਂ ਤੇਲ ਭੰਡਾਰਾਂ ਉਪਰ ਕਬਜ਼ੇ ਦੀ ਲਾਲਸਾ ਤੇ ਅਣਵਿਕਸਤ ਮੁਲਕਾਂ ਨੂੰ ਆਪਣੀ ਹਥਿਆਰਾਂ ਦੀ ਮੰਡੀ ਬਣਾਉਣ ਕਾਰਣ ਤੇ ਅਰਬ ਦੇਸਾਂ ਤੇ ਅਫਗਾਨਿਸਤਾਨ ਵਿਚ ਹਿੰਸਾ ਫੈਲਾਉਣ ਵਾਲੇ ਗਿਰੋਹਾਂ ਨੂੰ ਉਤਸ਼ਾਹਿਤ ਕਾਰਣ ਜਿਹਾਦੀ ਅੱਤਵਾਦ ਦਾ ਪਾਸਾਰਾ ਹੋਇਆ ਹੈ ਤੇ ਨਿਊਯਾਰਕ ਵਿਚ ਜਿਹਾਦੀ ਹਮਲਾ ਹੋਇਆ ਸੀ। ਇਹ ਜਿਹਾਦੀ ਅੱਤਵਾਦ ਜਾਰੀ ਹੈ ਜਿਸਦਾ ਨਿਸ਼ਾਨਾ ਈਸਾਈ ਧਰਮ ਤੇ ਪਛਮੀ ਮੁਲਕ ਹਨ। ਇਸ ਸਮੇਂ ਯੂਰਪ ਜਿਹਾਦੀਆਂ ਦੇ ਨਿਸ਼ਾਨੇ ਉਪਰ ਹੈ। ਭਾਰਤ ਵੀ ਇਸ ਦੀ ਮਾਰ ਹੇਠ ਹੈ। ਭਾਰਤ ਚੀਨ ਨਾਲ ਟਕਰਾਅ ਕਾਰਣ ਅਮਰੀਕੀ ਖੇਮੇ ਵਿਚ ਸ਼ਾਮਲ ਹੋ ਚੁਕਾ ਹੈ। ਹਾਲ ਹੀ ’ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਨਵੀਂ ਦਿੱਲੀ ’ਚ ਇਕ ਬੇਹੱਦ ਅਹਿਮ ਵਾਰਤਾ ਹੋਈ। ‘ਟੂ ਪਲੱਸ ਟੂ’ ਵਾਰਤਾ ’ਚ ਅਮਰੀਕੀ ਧਿਰ ਦੀ ਅਗਵਾਈ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਨਾਲ ਰੱਖਿਆ ਮੰਤਰੀ ਮਾਰਕ ਐਸਪਰ ਨੇ ਕੀਤੀ, ਜਦਕਿ ਭਾਰਤੀ ਟੀਮ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿਚ ਹਿੱਸਾ ਲਿਆ।


