ਵਿਸ਼ਵ ਪਾਸਪੋਰਟ ਸੂਚੀ ਵਿੱਚ ਸਿੰਗਾਪੁਰ ਲਗਾਤਾਰ ਦੂਜੇ ਸਾਲ ਸਿਖਰ ’ਤੇ ਬਰਕਰਾਰ ਹੈ। ਰੈਂਕਿੰਗ ਮੁਤਾਬਕ ਸਿੰਗਾਪੁਰ ਦਾ ਪਾਸਪੋਰਟ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ। ਇਸ ਨੂੰ ਰੱਖਣ ਵਾਲੇ ਲੋਕ ਦੁਨੀਆਂ ਦੇ 195 ਦੇਸ਼ਾਂ ਦੀ ਵੀਜ਼ਾ ਮੁਫ਼ਤ ਯਾਤਰਾ ਕਰ ਸਕਦੇ ਹਨ। ਇਹ ਅੰਕੜੇ ਅੱਜ ਨਾਗਰਿਕਤਾ ਸਲਾਹਕਾਰ ਫਰਮ ਹੈਨਲੇ ਐਂਡ ਪਾਰਟਨਰਜ਼ ਵੱਲੋਂ ਜਾਰੀ ਹੈਨਲੇ ਪਾਸਪੋਰਟ ਸੂਚੀ ਤੋਂ ਲਏ ਗਏ ਹਨ।
ਵਿਸ਼ਵ ਪਾਸਪੋਰਟ ਸੂਚੀ ਵਿੱਚ ਜਾਪਾਨ ਦੂਜੇ ਸਥਾਨ ’ਤੇ ਹੈ ਅਤੇ ਜਾਪਾਨੀ ਪਾਸਪੋਰਟ ਰਾਹੀਂ ਲੋਕ 193 ਦੇਸ਼ਾਂ ਦੀ ਵੀਜ਼ਾ ਮੁਫ਼ਤ ਯਾਤਰਾ ਕਰ ਸਕਦੇ ਹਨ। ਦੱਖਣੀ ਕੋਰੀਆ, ਫਰਾਂਸ, ਜਰਮਨੀ, ਇਟਲੀ, ਸਪੇਨ ਅਤੇ ਫ਼ਿਨਲੈਂਡ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਕਾਬਜ਼ ਹਨ। ਇਨ੍ਹਾਂ ਦੇਸ਼ਾਂ ਦੇ ਪਾਸਪੋਰਟ 192 ਦੇਸ਼ਾਂ ਵਿਚ ਵੀਜ਼ਾ ਮੁਕਤ ਦਾਖ਼ਲੇ ਦੀ ਆਗਿਆ ਦਿੰਦੇ ਹਨ।
ਵਿਸ਼ਵ ਪਾਸਪੋਰਟ ਰੈਂਕਿੰਗ ਮੁਤਾਬਕ ਫਿ਼ਨਲੈਂਡ, ਫਰਾਂਸ, ਜਰਮਨੀ, ਇਟਲੀ, ਸਾਊਥ ਕੋਰੀਆ ਅਤੇ ਸਪੇਨ ਨੂੰ 3 ਸਥਾਨ ਦਿੱਤਾ ਗਿਆ ਹੈ ਅਤੇ ਇਹਨਾਂ ਦੇਸ਼ਾਂ ਦੇ ਪਾਸਪੋਰਟ ਧਾਰਕਾਂ ਨੂੰ 192 ਦੇਸ਼ਾਂ ਦਾ ਵੀਜ਼ਾਂ ਲੈਣ ਦੀ ਲੋੜ ਨਹੀਂ ਹੈ। ਆਸਟਰੀਆ, ਡੈਨਮਾਰਕ, ਆਇਰਲੈਂਡ, ਲਕਸਮਬਰਗ, ਨੀਦਰਲੈਂਡ, ਨਾਰਵੇ ਅਤੇ ਸਵੀਡਨ ਨੂੰ 4 ਨੰਬਰ ਉਪਰ ਰੱਖਿਆ ਗਿਆ ਹੈ ਅਤੇ ਇਹਨਾਂ ਦੇਸ਼ਾਂ ਦੇ ਪਾਸਪੋਰਟ ਵਾਲੇ 191 ਦੇਸ਼ਾਂ ਦੀ ਵੀਜ਼ਾਂ ਫਰੀ ਯਾਤਰਾ ਕਰ ਸਕਦੇ ਹਨ। ਬੈਲਜ਼ੀਅਮ, ਨਿਊਜ਼ੀਲੈਂਡ, ਪੁਰਤਗਾਲ, ਸਵਿਟਜ਼ਰਲੈਂਡ, ਯੁਨਾਇਟਡ ਕਿੰਗਡਮ ਨੂੰ ਇਸ ਸੂਚੀ ਦੇ ਵਿੱਚ 5 ਨੰਬਰ ਉਪਰ ਰੱਖਿਆ ਗਿਆ ਹੈ ਅਤੇ ਇਹਨਾਂ ਦੇਸ਼ਾਂ ਦੇ ਪਾਸਪੋਰਟ ਵਾਲੇ 190 ਦੇਸ਼ਾਂ ਦੀ ਵੀਜ਼ਾਂ ਫਰੀ ਯਾਤਰਾ ਕਰ ਸਕਦੇ ਹਨ। ਆਸਟ੍ਰੇਲੀਆ ਅਤੇ ਗਰੀਸ ਨੂੰ ਸੂਚੀ ਵਿੱਚ 6 ਨੰਬਰ ਉਪਰ ਰੱਖਿਆ ਗਿਆ ਹੈ ਅਤੇ ਇਹਨਾਂ ਦੇਸ਼ਾਂ ਦੇ ਪਾਸਪੋਰਟ ਵਾਲੇ 189 ਦੇਸ਼ਾਂ ਦੀ ਵੀਜ਼ਾਂ ਫਰੀ ਯਾਤਰਾ ਕਰ ਸਕਦੇ ਹਨ।
ਇਸ ਸਾਲ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਵਿਚ ਭਾਰਤ ਨੂੰ ਝਟਕਾ ਲੱਗਾ ਹੈ। ਭਾਰਤ ਪਿਛਲੇ ਸਾਲ ਦੇ ਮੁਕਾਬਲੇ 6 ਦਰਜੇ ਹੇਠਾਂ ਆ ਗਿਆ ਹੈ। ਦੁਨੀਆਂ ਭਰ ਦੇ ਦੇਸ਼ਾਂ ’ਚ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਰੈਂਕਿੰਗ ’ਚ ਭਾਰਤ 85ਵੇਂ ਨੰਬਰ ’ਤੇ ਹੈ। ਭਾਰਤੀ ਪਾਸਪੋਰਟ ਦੇ ਜ਼ਰੀਏ ਦੁਨੀਆ ਦੇ 57 ਦੇਸ਼ਾਂ ਦੀ ਵੀਜ਼ਾ ਮੁਫ਼ਤ ਯਾਤਰਾ ਕੀਤੀ ਜਾ ਸਕਦੀ ਹੈ।
ਵਿਸ਼ਵ ਪਾਸਪੋਰਟ ਸੂਚੀ ਵਿੱਚ ਫ਼ਲਸਤੀਨ 100, ਨੇਪਾਲ 101, ਬੰਗਲਾਦੇਸ਼ ਅਤੇ ਸੋਮਾਲੀਆ ਦਾ ਪਾਸਪੋਰਟ 102ਵੇਂ ਨੰਬਰ ’ਤੇ ਹੈ। ਵਿਸ਼ਵ ਪਾਸਪੋਰਟ ਸੂਚੀ ਵਿੱਚ ਪਾਕਿਸਤਾਨ 103ਵੇਂ ਨੰਬਰ ’ਤੇ ਹੈ। ਪਾਕਿਸਤਾਨੀ ਪਾਸਪੋਰਟ ’ਤੇ 33 ਦੇਸ਼ਾਂ ਦੀ ਮੁਫ਼ਤ ਵੀਜ਼ਾ ਐਂਟਰੀ ਕੀਤੀ ਜਾ ਸਕਦੀ ਹੈ।