ਪਾਣੀਪਤ – ਫ਼ਿਲਮ ਅਦਾਕਾਰ ਵਿੱਕੀ ਕੌਸ਼ਲ ਤੇ ਅਦਾਕਾਰਾ ਕੈਟਰੀਨਾ ਕੈਫ ਵਿਆਹ ਬੰਧਨ ਵਿਚ ਬੱਝ ਗਏ ਹਨ। ਇਸ ਤੋਂ ਇਲਾਵਾ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਨੇ ਆਪਣੀ ਸਕੂਲ ਦੀ ਦੋਸਤ ਰਿਚੇਲ ਨਾਲ ਵਿਆਹ ਦੇ ਸੱਤ ਫੇਰੇ ਲਏ। ਬਾਲੀਵੁੱਡ ਦੇ ਜੋੜੇ ਨੇ ਸੱਤ ਫੇਰੇ ਲਏ, ਰਾਜਨੀਤੀ ਵਿਚ ਸਰਗਰਮ ਨੇਤਾ ਦਾ ਵੀ ਵਿਆਹ ਹੋ ਗਿਆ, ਹੁਣ ਖੇਡ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਨੀਰਜ ਚੋਪੜਾ ’ਤੇ ਹਨ। ਦੇਸ਼ ਨੂੰ ਸੋਨ ਤਮਗਾ ਜਿਤਾਉਣ ਵਾਲੇ ਭਾਲਾ ਸੁੱਟ ਖਿਡਾਰੀ ਨੀਰਜ ਕਦੋਂ ਵਿਆਹ ਕਰਨਗੇ, ਇੰਟਰਨੈੱਟ ਮੀਡੀਆ ’ਤੇ ਇਹ ਸਵਾਲ ਪੁੱਛੇ ਜਾ ਰਹੇ ਹਨ।ਨੀਰਜ ਨੇ ਵਿਆਹ ਦੇ ਸਵਾਲ ’ਤੇ ਬੇਬਾਕੀ ਨਾਲ ਜਵਾਬ ਦਿੱਤਾ। ਫਿਲਹਾਲ ਉਨ੍ਹਾਂ ਦਾ ਫੋਕਸ ਸਵੀਟੀ ’ਤੇ ਹੈ। ਜਾਣੋ, ਉਨ੍ਹਾਂ ਦਾ ਫੋਕਸ ਕਿਹੜੀ ਸਵੀਟੀ ’ਤੇ ਹੈ। ਵੈਸੇ, ਨੀਰਜ ਦੱਸ ਚੁੱਕੇ ਹਨ ਕਿ ਅਜੇ ਉਨ੍ਹਾਂ ਦਾ ਫੋਕਸ ਵਿਆਹ ’ਤੇ ਨਹੀਂ ਹੈ। ਉਹ ਸਿਰਫ ਤੇ ਸਿਰਫ ਭਾਲਾ ਸੁੱਟਣ ਦਾ ਅਭਿਆਸ ਕਰਨਾ ਚਾਹੁੰਦੇ ਹਨ। ਜਦੋਂ ਤੋਂ ਨੀਰਜ ਨੇ ਟੋਕੀਓ ਓਲੰਪਿਕ ਵਿਚ ਸੋਨ ਤਮਗਾ ਜਿੱਤਿਆ ਹੈ, ਉਦੋਂ ਤੋਂ ਪੂਰੇ ਦੇਸ਼ ਦੇ ਉਹ ਲਾਡਲੇ ਹੋ ਗਏ ਹਨ।ਕੀ ਤੁਸੀਂ ਜਾਣਦੇ ਹੋ ਕਿ ਨੀਰਜ ਆਪਣੇ ਭਾਲੇ ਨੂੰ ਸਵੀਟੀ ਕਹਿ ਕੇ ਬੁਲਾਉਂਦੇ ਹਨ। ਇਕ ਟੀਵੀ ਸ਼ੋਅ ਵਿਚ ਉਨ੍ਹਾਂ ਨੇ ਇਹ ਰਾਜ ਖੋਲ੍ਹਿਆ ਸੀ। ਦਰਅਸਲ, ਇਸਦੇ ਜ਼ਰੀਏ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਹਿਲਾ ਪਿਆਰ ਉਨ੍ਹਾਂ ਦਾ ਭਾਲਾ ਹੀ ਹੈ। ਉਸਦੇ ਬਾਅਦ ਕਿਸੇ ਦੇ ਬਾਰੇ ਵਿਚ ਸੋਚਣਗੇ।