Articles Culture

ਵੇ ਲੈ ਦੇ ਮੈਨੂੰ ਮਖ਼ਮਲ ਦੀ ਪੱਖੀ ਘੁੰਘਰੂਆ ਵਾਲੀ !

ਘਰ ਵਿੱਚ ਛੋਟੀਆਂ ਛੋਟੀਆ ਆਮ ਚੀਜ਼ਾਂ ਹੁੰਦੀਆਂ ਸਨ। ਚੌਕੇ ਦੇ ਵਿੱਚ ਬੈਠਨ ਲਈ ਮੰਜੀ,ਪੀੜੀ,ਦੁੱਧ ਰੱਖਣ ਲਈ ਕਾੜਨਾਂ, ਕੁੱਜਾ, ਘੜਾ, ਪਾਣੀ ਵਾਸਤੇ ਚੁੱਲੇ ਵਿੱਚ ਅੱਗ ਬਾਲਨ ਲਈ ਚਿਮਟਾ, ਰੋਟੀ ਪਕਾਉਣ ਲਈ ਤਵਾ, ਚਕਲਾ ਵੇਲਨਾਂ, ਤੜਕਾ ਤਿਆਰ ਕਰਣ ਲਈ ਡੰਡਾ ਕੂੰਡਾ ਆਦਿ ਹੁੰਦੀਆਂ ਸਨ। ਇੱਥੇ ਮੈਂ ਗੱਲ ਪੱਖੀ ਦੀ ਕਰ ਰਿਹਾ ਹਾਂ। ਜਦੋਂ ਪਿੰਡਾਂ ਵਿੱਚ ਬਿਜਲੀ ਪੱਖੇ ਏਸੀ ਕੂਲਰ ਨਹੀਂ ਸਨ।ਪਿੰਡਾਂ ਵਿੱਚ ਲੋਕ ਪੱਖੀ ਦੀ ਵਰਤੋ ਹਵਾ ਝੱਲਨ ਲਈ ਕਰਦੇ ਸਨ।ਇਸ ਦੀ ਘਰ ਵਿੱਚ ਕਾਫ਼ੀ ਮਹੱਤਤਾ ਸੀ।
ਬਣਤਰ;- ਪੱਖੀ ਲੱਕੜ ਦੇ ਢਾਚੇਂ ਤੇ ਬਣੀ ਜਾਂਦੀ ਸੀ।ਘਮਾਉਣ ਲਈ ਇਸ ਦੇ ਹੇਠਾਂ ਹੱਥੀ ਲੱਗੀ ਹੁੰਦੀ ਸੀ।ਇਹ ਰੰਗ ਬਰੰਗੇ ਊਨੀ ਧਾਗੇ ਨਾਲ ਤਿਆਰ ਕੀਤੀ ਜਾਦੀ ਸੀ। ਹਵਾ ਝੱਲਨ ਲਈ ਪੱਖੇ ਦੇ ਅੱਗੇ ਕੱਪੜੇ ਦੀ ਝਾਲਰ ਲੱਗੀ ਹੁੰਦੀ ਸੀ। ਸਿੰਗਾਰਨ ਲਈ ਇਸ ਦੀ ਡੰਡੀ ਵਿੱਚ ਘੁੰਗਰੂ ਲਗਾ ਦਿੰਦੇ ਸੀ।ਪੰਜਾਬ ਦੇ ਲੋਕ ਗੀਤਾ ਵਿੱਚ ਪੱਖੀ ਦਾ ਅਕਸਰ ਜ਼ਿਕਰ ਆਉਦਾ ਹੈ।ਕਲਕੱਤਿਉ ਪੱਖੀ ਲਿਆਦੇ ਝਲੂ ਗੀ ਸਾਰੀ ਰਾਤ।ਕੁੜੀਆ ਆਪਣੇ ਦਾਜ ਲਈ ਵੰਨ ਸਵੰਨੀਆ ਰੰਗਾ ਵਾਲੀਆ ਪੱਖੀ ਆਪਣੇ ਸੌਹਰੇ ਘਰ ਲੈਕੇ ਜਾਂਦੀਆਂ ਸਨ ਤਾਂ ਜੋ ਕੋਈ ਉਹਨਾਂ ਦੀ ਕਲਾ ਦੀ ਤਰੀਫ਼ ਕਰੇ। ਥੱਕੇ ਹਾਰੇ ਮਾਹੀ ਨੂੰ ਜਦੋਂ ਉਹ ਖੇਤਾਂ ਵਿੱਚੋਂ ਆਉਦਾ ਸੀ ਨੂੰ ਮੰਜੀ ਤੇ ਬਠਾ ਕੁੜੀਆਂ ਪੱਥੀ ਝੱਲਦੀਆਂ ਜਾਂ ਜਦੋਂ ਵੀਰ ਨੇ ਆਉਣਾ ਉਸ ਨੂੰ ਪੱਖੀ ਝੱਲ ਪੇਕੇ ਘਰ ਦੀਆਂ ਗੱਲਾ ਸੁਣ ਆਪਣਾ ਮੰਨ ਹਲਕਾ ਕਰਦੀਆਂ ਸਨ।ਮਾਹੀ ਨਾਲ ਜਦੋਂ ਮੇਲੇ ਜਾਣਾ ਤਾਂ ਮਾਹੀ ਨੂੰ ਕਹਿਣਾ ਵੇ ਲੈਂਦੇ ਮੈਨੂੰ ਮੱਖਮਲ ਦੀ ਪੱਖੀ ਘੁੰਗਰੂਆ ਵਾਲੀ।ਬਜ਼ੁਰਗ ਦਰੱਖਤਾ ਥੱਲੇ ਬੈਠ ਪੱਖੀ ਝੱਲਦੇ ਸਨ।ਜਦੋਂ ਕੋਈ ਪਰੋਣਾ ਆਉਣਾ ਉਸ ਮੰਜਾ ਬਿਸਤਰਾ ਵਿਛਾ ਉਸ ਦੇ ਸਿਰਾਨੇ ਪੱਖੀ ਰੱਖ ਦਿੱਤੀ ਜਾਦੀ।ਕੁੜੀਆਂ ਫੁਲਕਾਰੀ ਕੱਢਦੇ ਤੇ ਚਰਖਾ ਕੱਤਦੇ ਪੱਖੀ ਕੋਲ ਹਵਾ ਝੱਲਨ ਲਈ ਰੱਖਦੀਆਂ ਸਨ।ਉਦੋਂ ਬਰਾਤਾਂ ਕਈ ਦਿਨ ਪਿੰਡ ਵਿੱਚ ਰਹਿੰਦੀਆ ਸਨ,ਮੰਜੇ ਬਿਸਤਰਿਆਂ ਦੇ ਨਾਲ ਉਹਨਾ ਨੂੰ ਪੱਖੀ ਹਵਾ ਝੱਲਨ ਲਈ ਦੇ ਦਿੱਤੀ ਜਾਂਦੀ ਸੀ।ਗੁਰਦੁਆਰਿਆ ਵਿੱਚ ਸੰਗਤ ਨੂੰ ਹੱਥ ਨਾਲ ਉਨੇ ਹੋਏ ਪੱਖੇ ਨਾਲ ਵਾਰੋ ਵਾਰੀ ਸੇਵਾਦਾਰ ਪੱਖਾ ਝੱਲਦੇ ਸਨ।ਅਜੋਕੇ ਸਮੇ ਵਿੱਚ ਪੱਖੀ ਦੀ ਜਗਾ ਬਿਜਲੀ ਵਾਲਾ ਪੱਖਾ,ਕੂਲਰ ਤੇ ਏਸੀ ਆਉਣ ਨਾਲ ਹੁਣ ਪੱਖੀ ਘਰ ਦਾ ਸ਼ਿੰਗਾਰ ਅਜਾਇਬ ਘਰ ਵਿੱਚ ਨੁਮਾਇਸ਼ ਦਾ ਘਰ ਬਣ ਕੇ ਰਹ ਗਿਆ ਹੈ। ਬਨਾਵਟਾਂ ਹਵਾ ਨਾਲ ਮਨੁੱਖ ਅਨੇਕਾਂ ਬੀਮਾਰੀਆ ਦਾ ਸਿਕਾਰ ਹੋ ਰਿਹਾ ਹੈ।ਰੁੱਖਾ ਦੀ ਅੰਨੇ ਵਾਹ ਕਟਾਈ ਕਰ ਕੋਰੋਨਾ ਮਾਹਮਾਰੀ ਵਿੱਚ ਉਸ ਨੂੰ ਮੁੱਲ ਦੀ ਆਕਸੀਜਨ ਨਹੀ ਮਿਲ ਰਹੀ।ਮਨੁੱਖ ਨੇ ਕੁਦਰਤੀ ਚੀਜਾ,ਹਵਾਵਾ,ਸੰਗੀਤ ਨਾਲ ਜਦੋ ਦਾ ਨਾਤਾ ਤੋੜ ਲਿਆ ਹੈ।ਉਸ ਦਾ ਨਤੀਜਾ ਉਹ ਹੁਣ ਕੋਰੋਨਾ ਮਾਹਮਾਰੀ ਵਿੱਚ ਭੁਗਤ ਰਿਹਾ ਹੈ।ਪਹਿਲਾ ਕੱਚੀਆ ਕੋਠੜੀਆ ਏਸੀ ਨਾਲੋ ਵੱਧ ਠੰਡੀਆ ਹੁੰਦੀਆ ਸਨ।ਪੱਖੀ ਦੀ ਹਵਾ ਦਾ ਵੱਖਰਾ ਨਜਾਰਾ ਮੁੱਖਤ ਰਹਿਤ ਸੀ।ਜੀ ਕਰਦਾ ਉਹ ਦਿਨ ਫਿਰ ਆ ਜਾਵਣ ਜੋ ਅਸੀ ਕੁਦਰਤੀ ਚੀਜਾ ਹਵਾਵਾ ਸੰਗੀਤ ਪੰਛੀਆ ਦਾ ਅਨੰਦ ਮਾਣ ਸਕੀਏ।

– ਗੁਰਮੀਤ ਸਿੰਘ, ਐਮਏ ਪੁਲਿਸ ਐਡਮਨਿਸਟਰੇਸ਼ਨ

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin