ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈਟੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਉਹ ਅਕਸਰ ਫੋਟੋਆਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਕਈ ਵਾਰ ਉਹ ਪਤੀ ਰਾਜ ਕੁੰਦਰਾ ਨਾਲ ਮਜ਼ਾਕੀਆ ਵੀਡੀਓ ਵੀ ਸ਼ੇਅਰ ਕਰਦੀ ਹੈ ਤੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਹੈ। ਇਸ ਦੌਰਾਨ ਸੋਮਵਾਰ ਨੂੰ ਉਸ ਨੇ ਸੂਰਿਆ ਨਮਸਕਾਰ ਦੀ ਪੇਸ਼ਕਾਰੀ ਕਰਦਿਆਂ ਆਪਣੀ ਵੀਡੀਓ ਸਾਂਝੀ ਕੀਤੀ। ਇਸ ਵੀਡੀਓ ਦੇ ਕੈਪਸ਼ਨ ਵਿੱਚ ਉਸ ਨੇ ਲਿਖਿਆ, “ਘਰ ਵਿੱਚ ਰਹਿੰਦੇ ਹੋਏ ਤੰਦਰੁਸਤ ਰਹੋ।”
ਸ਼ਿਲਪਾ ਨੇ ਲਿਖਿਆ, “ਕਈ ਦਿਨਾਂ ਤੱਕ ਘਰ ਵਿੱਚ ਰਹਿਣ ਨਾਲ ਤੁਹਾਡਾ ਸਰੀਰ ਜਕੜ ਸਕਦਾ ਹੈ। ਇਸ ਲਈ ਆਪਣੇ ਸਰੀਰ ਨੂੰ ਥੋੜਾ ਬਹੁਤ ਸਟ੍ਰੈੱਚ ਕਰੋ ਤੇ ਇਸ ਨੂੰ ਲਚਕਦਾਰ ਰੱਖੋ। ਸੂਰਜ ਨਮਸਕਾਰ ਇਸ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਮੈਂ ਇਸ ‘ਚ ਕੁਝ ਬਦਲਾਵ ਸ਼ਾਮਲ ਕੀਤੇ ਹਨ। ਤੁਸੀਂ ਇਸ ਨੂੰ ਘਰ ‘ਤੇ ਵੀ ਅਜ਼ਮਾ ਸਕਦੇ ਹੋ। ਇਹ ਤੁਹਾਡੇ ਮੋਢਿਆਂ ਤੇ ਕੋਰ ਦੀ ਤਾਕਤ ਨੂੰ ਵਧਾਉਂਦਾ ਹੈ। ਨਾਲ ਹੀ ਤੁਹਾਡੀ ਲਚਕਤਾ ਤੇ ਸਹਿਜਤਾ ਵੀ ਬਿਹਤਰ ਰਹਿੰਦੀ ਹੈ।”