ਨਵੀਂ ਦਿੱਲੀ – ਮਾਰਵਲ ਸਟੂਡਿਓ ਦੀ ਚਰਚਿਤ ਫਿਲਮ ‘ਸਪਾਈਡਰਮੈਨ : ਨੋ ਵੇਅ ਹੋਮ’ ਲੰਬੇ ਸਮੇਂ ਤੋਂ ਸੁਰਖ਼ੀਆਂ ’ਚ ਬਣੀ ਹੋਈ ਹੈ। ਇਸ ਫਿਲਮ ਨੂੰ ਲੈ ਕੇ ਸਪਾਈਡਰਮੈਨ ਦੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਆਲਮ ਇਹ ਹੈ ਕਿ ਸਪਾਈਡਰਮੈਨ : ਨੋ ਵੇਅ ਹੋਮ’ ਦੀ ਐਡਵਾਂਸ ਬੁਕਿੰਗ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ। ਇੰਨਾ ਹੀ ਨਹੀਂ ਇਸ ਫਿਲਮ ਨੂੰ ਦੇਖਣ ਦੀ ਇੰਨੀ ਤਕੜੀ ਹੋੜ ਹੈ ਕਿ ਬਹੁਤ ਸਾਰੀਆਂ ਥਾਵਾਂ ’ਤੇ ਸਪਾਈਡਰਮੈਨ : ਨੋ ਵੇਅ ਹੋਮ’ ਦੀ ਟਿਕਟ ਮਿਲਣੀ ਮੁਸ਼ਕਿਲ ਹੋ ਗਈ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਨੂੰ ਵੀ ਫਿਲਮ ‘ਸਪਾਈਡਰਮੈਨ : ਨੋ ਵੇਅ ਹੋਮ’ ਲਈ ਟਿਕਟਾਂ ਨਹੀਂ ਮਿਲ ਰਹੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਨੇ ਆਪਣੇ ਇਕ ਵੀਡੀਓ ਰਾਹੀਂ ਕੀਤਾ ਹੈ। ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇਕ ਮਜ਼ਾਕੀਆ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਚ ਉਸ ਨੇ ਦੱਸਿਆ ਹੈ ਕਿ ਉਸ ਨੂੰ ‘ਸਪਾਈਡਰਮੈਨ: ਨੋ ਵੇਅ ਹੋਮ’ ਦੀ ਟਿਕਟ ਨਹੀਂ ਮਿਲ ਰਹੀ ਹੈ। ਇੰਨਾ ਹੀ ਨਹੀਂ ਸ਼ਿਲਪਾ ਸ਼ੈੱਟੀ ਖੁਦ ਸਪਾਈਡਰਮੈਨ ਤੋਂ ਉਨ੍ਹਾਂ ਦੀ ਫਿਲਮ ਦੀਆਂ ਟਿਕਟਾਂ ਮੰਗਦੀ ਨਜ਼ਰ ਆ ਰਹੀ ਹੈ। ਸ਼ਿਲਪਾ ਸ਼ੈੱਟੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ।