ਭਾਰਤ ਦੀਆਂ ਕਈ ਇੰਟਰਨੈੱਟ ਸਟਾਰਟਅਪ ਕੰਪਨੀਆਂ ਹੁਣ ਸ਼ੇਅਰ ਬਾਜ਼ਾਰਾਂ ‘ਚ ਸੂਚੀਬੱਧਤਾ ਦੇ ਬੇਹੱਦ ਨੇੜੇ ਪੁੱਜ ਗਈਆਂ ਹਨ। ਇਨ੍ਹਾਂ ਵਿਚੋਂ ਫੂਡ ਡਿਲਵਰੀ ਤੋਂ ਲੈ ਕੇ ਈ-ਕਾਮਰਸ ਤੇ ਆਨਲਾਈਨ ਬੀਮਾ ਸਟਾਰਟਅਪ ਤਕ ਸ਼ਾਮਲ ਹਨ। ਐੱਚਐੱਸਬੀਸੀ ਗਲੋਬਲ ਰਿਸਰਚ ਦੀ ਭਾਰਤ ਦੇ ਇੰਟਰਨੈੱਟ ‘ਤੇ ਰਿਪੋਰਟ ‘ਚ ਕਿਹਾ ਕਿ ਇਨ੍ਹਾਂ ਸਟਾਰਟਅਪ ਕੰਪਨੀਆਂ ਦਾ ਸਮੂਹਿਕ ਮੁਲਾਂਕਣ 2025 ਤਕ 180 ਅਰਬ ਡਾਲਰ ਹੋ ਜਾਵੇਗਾ। ਰਿਪੋਰਟ ਮੁਤਾਬਕ ਭਾਰਤੀ ਇੰਟਰਨੈੱਟ ਅਰਥਚਾਰੇ ਦਾ ਸੰਚਾਲਨ ਪੱਧਰ ਤੇ ਪਰਪੱਕਤਾ ਵਧਣ ਨਾਲ ਜ਼ਿਆਦਾ ਮੁੱਲ ਮਿਲ ਰਿਹਾ ਹੈ। ਇਸ ‘ਚ ਨਿਵੇਸ਼ ਦੇ ਮੌਕੇ ਪੈਦਾ ਹੋ ਰਹੇ ਹਨ।
ਪਿਛਲੇ ਪੰਜ ਸਾਲਾਂ ਦੌਰਾਨ ਭਾਰਤ ਦੀ ਇੰਟਰਨੈੱਟ ਸਟਾਰਟਅਪ ਕੰਪਨੀਆਂ ‘ਚ 60 ਅਰਬ ਡਾਲਰ (ਕਰੀਬ 4.2 ਲੱਖ ਕਰੋੜ ਰੁਪਏ) ਦਾ ਨਿਵੇਸ਼ ਹੋਇਆ ਹੈ। ਇਨ੍ਹਾਂ ਵਿਚੋਂ 12 ਅਰਬ ਡਾਲਰ (ਲਗਪਗ 84,000 ਕਰੋੜ ਰੁਪਏ) ਦਾ ਨਿਵੇਸ਼ ਤਾਂ ਪਿਛਲੇ ਹੀ ਵਰ੍ਹੇ ਆਇਆ ਹੈ। ਰਿਪੋਰਟ ਦਾ ਮੰਨਣਾ ਹੈ ਕਿ ਇਸ ਨਾਲ 2025 ਤਕ ਇੰਟਰਨੈੱਟ ਸਟਾਰਟਅਪ ਕੰਪਨੀਆਂ (ਫਿਨੈਟਕ) ਦਾ ਬਾਜ਼ਾਰ ਮੁਲਾਂਕਣ 180 ਅਰਬ ਡਾਲਰ (13 ਲੱਖ ਕਰੋੜ ਤੋਂ ਜ਼ਿਆਦਾ) ‘ਤੇ ਪੁੱਜ ਗਿਆ। ਰਿਪੋਰਟ ਮੰਨਦੀ ਹੈ ਕਿ ਫੂਡ ਡਿਲਵਰੀ ਤੋਂ ਲੈ ਕੇ ਈ-ਕਾਮਰਸ ਤੇ ਆਨਲਾਈਨ ਬੀਮਾ ਖੇਤਰ ਦੀਆਂ ਕਈ ਸਟਾਰਟਅਪ ਕੰਪਨੀਆਂ ਹੁਣ ਸੂਚੀਬੱਧਤਾ ਦੇ ਕਰੀਬ ਹੈ। ਐੱਚਐੱਸਬੀਸੀ ਮੁਤਾਬਕ ਭਾਰਤ ‘ਚ 42 ਸਟਾਰਟਅਪ ਇਕ ਅਰਬ ਡਾਲਰ ਤੋਂ ਜ਼ਿਆਦਾ ਮੁਲਾਂਕਣ (ਯੂਨੀਕਾਰਨ) ਵਾਲੀਆਂ ਹਨ। ਕਰੀਬ 45 ਸਟਾਰਟਅਪ ਕੰਪਨੀਆਂ ‘ਚ ਛੇਤੀ ਯੂਨੀਕਾਰਨ ਕਲੱਬ ‘ਚ ਸ਼ਾਮਲ ਹੋਣ ਦੀ ਸਮਰੱਥਾ ਹੈ। ਇਨ੍ਹਾਂ ‘ਸੂਨੀਕਾਰਨ’ ਵੀ ਕਿਹਾ ਜਾਂਦਾ ਹੈ। ਰਤਨ Tata ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਕੈਂਪੇਨ ਟਵਿੱਟਰ ‘ਤੇ ਚੱਲੀ ਤਾਂ ਖ਼ੁਦ ਸਾਹਮਣੇ ਆਏ ਟਾਟਾ, ਕਹੀ ਇਹ ਗੱਲ
ਰਿਪੋਰਟ ‘ਚ ਕਿਹਾ ਗਿਆ ਹੈ ਕਿ ਈ-ਕਾਮਰਸ ਸਟਾਰਟਅਪ ਕੰਪਨੀਆਂ ਸਾਹਮਣੇ ਮੌਕਿਆਂ ਦਾ ਭੰਡਾਰ ਹੈ ਤੇ ਉਹ ਸਭ ਤੋਂ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਹਨ। ਇਨ੍ਹਾਂ ਦਾ ਬਾਜ਼ਾਰ ਮੁਲਾਂਕਣ ਸਾਲ 2025 ਤਕ 67 ਅਰਬ ਡਾਲਰ ‘ਤੇ ਪੁੱਜਣ ਦਾ ਅੰਦਾਜ਼ਾ ਹੈ, ਜੋ ਸਾਲ 2019 ‘ਚ 31 ਅਰਬ ਡਾਲਰ ਸੀ। ਸਾਲ 2019 ਦਾ ਇਹ ਪੱਧਰ ਉਦੋਂ ਸੀ ਜਦੋਂ ਇਸ ਖੇਤਰ ‘ਚ ਸਾਲਾਨਾ 39 ਫ਼ੀਸਦੀ ਦੀ ਰਫ਼ਤਾਰ ਨਾਲ ਵਿਕਾਸ ਕੀਤਾ ਸੀ। ਰਿਪੋਰਟ ਮੁਤਾਬਕ ਇਸ ਉਦਯੋਗ ਦੇ 80 ਫ਼ੀਸਦੀ ਹਿੱਸੇ ‘ਤੇ ਅਮੇਜ਼ਨ ਤੇ ਫਲਿਪਕਾਰਟ ਦਾ ਕਬਜ਼ਾ ਹੈ। ਹਾਲਾਂਕਿ ਰਿਲਾਇੰਸ ਜਿਓ ਇਕ ਮੁੱਖ ਮੁਕਾਬਲੇਬਾਜ਼ ਵਜੋਂ ਉਭਰ ਰਹੀ ਹੈ। ਇਸ ਦੇ ਨਾਲ ਹੀ ਦਰਜਨਾਂ ਕੰਪਨੀਆਂ ਸਿੱਧੇ ਗਾਹਕਾਂ ਤਕ ਪੁੱਜ ਰਹੀਆਂ ਹਨ। ਅਜਿਹੇ ‘ਚ ਡੇਲਿਹਵਰੀ ਵਰਗੀਆਂ ਲਾਜਿਸਿਟਕਸ ਸਟਾਰਟਅਪ ਕੰਪਨੀਆਂ ਵੀ ਬਾਜ਼ਾਰ ‘ਚ ਬੇਹੱਦ ਦਿਲਖਿੱਚਵੇਂ ਮੌਕੇ ਮੁਹੱਈਆ ਕਰਵਾ ਰਹੀਆਂ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ‘ਚ 48 ਫ਼ੀਸਦੀ ਪ੍ਰਚੂਨ ਖ਼ਰਚਾ ਕਰਿਆਨਾ ‘ਤੇ ਹੁੰਦਾ ਹੈ। ਚੀਨ ‘ਚ ਇਹ ਅੰਕੜਾ 15 ਫ਼ੀਸਦੀ ਤੇ ਅਮਰੀਕਾ ‘ਚ 10 ਫ਼ੀਸਦੀ ਹੈ।