Bollywood Literature Punjab Pollywood

‘ਸਕੇਪ’ ਵੱਲੋਂ ਦਲਜੀਤ ਦੋਸਾਂਝ ਦੇ ਹੱਕ ਵਿੱਚ ਡੱਟ ਕੇ ਖੜ੍ਹੇ ਰਹਿਣ ਦਾ ਐਲਾਨ !

ਕਵੀ ਦਰਬਾਰ ਵਿੱਚ ਸ਼ਾਮਲ ਲੇਖਕ, ਪ੍ਰਧਾਨ ਰਵਿੰਦਰ ਚੋਟ, ਸਰਪ੍ਰਸਤ ਗੁਰਮੀਤ ਸਿੰਘ ਪਲਾਹੀ ਅਤੇ ਸੰਸਥਾ ਦੇ ਮੈਂਬਰ ਸਾਹਿਬਾਨ।

ਫਗਵਾੜਾ – ਸਕੇਪ ਸਾਹਿਤਕ ਸੰਸਥਾ (ਰਜਿ.) ਫਗਵਾੜਾ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰੀ ਵੀ ਹਰਗੋਬਿੰਦ ਨਗਰਫਗਵਾੜਾ ਵਿਖੇ ਇੱਕ ਮਹੀਨਾਵਾਰ ਸਾਰਥਕ ਅਤੇ ਸ਼ਾਨਦਾਰ ਕਵੀ ਦਰਬਾਰ ਸਫ਼ਲਤਾਪੂਰਵਕ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ, ਸਰਪ੍ਰਸਤ ਗੁਰਮੀਤ ਸਿੰਘ ਪਲਾਹੀਗ਼ਜ਼ਲਕਾਰ ਉਰਮਲਜੀਤ ਸਿੰਘ ਵਾਲੀਆ ਤੇ ਸਮਾਜਸੇਵਕ ਐਡਵੋਕੇਟ ਐੱਸ.ਐੱਲ. ਸ਼ਾਮਲ ਸਨ

ਕਵੀ ਦਰਬਾਰ ਦੌਰਾਨ ਅਨੇਕਾਂ ਸਾਰਥਕ ਅਤੇ ਦ੍ਰਿੜ ਵਿਚਾਰ ਸਾਹਿਤਕ ਰੂਪ ਵਿੱਚ ਸਾਹਮਣੇ ਆਏ। ਸਾਹਿਤ ਸਿਰਫ਼ ਲਫ਼ਜ਼ਾਂ ਦੀ ਕਲਾਕਾਰੀ ਨਹੀਂਸਮਾਜਕ ਜ਼ਮੀਰ ਦੀ ਆਵਾਜ਼ ਵੀ ਹੁੰਦਾ ਹੈ। ਜਿੱਥੇ ਕਵੀਆਂ ਦੀਆਂ ਖ਼ੂਬਸੂਰਤ ਰਚਨਾਵਾਂ ਨੇ ਸਰੋਤਿਆਂ ਦੇ ਦਿਲਾਂ ਨੂੰ ਛੂਹਿਆਓਥੇ ਹੀ ਦਲਜੀਤ ਦੋਸਾਂਝ ਖ਼ਿਲਾਫ਼ ਨਫ਼ਰਤ ਦੀ ਮੁਹਿੰਮ ਅਤੇ ਉਸ ਦੀ ਨਾਗਰਿਕਤਾ ਰੱਦ ਕਰਨ ਦੀ ਮੰਗ ਕਰ ਰਹੀਆਂ ਤਾਕਤਾਂ ਦੇ ਵਿਰੁੱਧ ਸੰਸਥਾ ਵੱਲੋਂ ਨਿੰਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ। ਦਲਜੀਤ ਦੋਸਾਂਝ ਨੂੰ “ਗੱਦਾਰ” ਕਹਿਣਉਸ ਦੀ ਨਾਗਰਿਕਤਾ ਖ਼ਤਮ ਕਰਨ ਦੀ ਸ਼ਰਮਨਾਕ ਮੰਗ ਦੀ ਸੰਸਥਾ ਵੱਲੋਂ ਸਖ਼ਤ ਨਿੰਦਿਆਂ ਕਰਦਿਆਂ ਹੋਇਆਂ ਸਰਬਸੰਮਤੀ ਨਾਲ਼  ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ ਪ੍ਰਧਾਨ ਰਵਿੰਦਰ ਚੋਟ ਨੇ ਕਿਹਾ ਕਿ ਕਲਾਕਾਰਾਂਲੇਖਕਾਂ ਉੱਤੇ ਇਸ ਕਿਸਮ ਦੇ ਹਮਲੇ ਪ੍ਰਵਾਨ ਨਹੀਂ ਕੀਤੇ ਜਾਣਗੇ।

ਕਵੀ ਦਰਬਾਰ ਵਿੱਚ ਹਾਜ਼ਰ ਸਾਰੇ ਕਵੀਆਂਸਾਹਿਤਕਾਰਾਂ ਅਤੇ ਸਰੋਤਿਆਂ ਵੱਲੋਂ ਇੱਕ ਸਾਂਝਾ ਮਤਾ ਪਾਸ ਕਰਕੇ ਇਹ ਸੁਨੇਹਾ ਦਿੱਤਾ ਗਿਆ ਕਿ ਜਿਹੜਾ ਕਲਾਕਾਰ ਆਪਣੀ ਮਿੱਟੀ,ਬੋਲੀ ,ਵਿਰਸੇ ,ਸੱਭਿਆਚਾਰ ਅਤੇ ਪਹਿਚਾਣ ਨੂੰ ਵਿਸ਼ਵ ਪੱਧਰ ਤੇ ਲਿਜਾ ਰਿਹਾ ਹੈ ਉਸ ਦੇ ਨਾਲ ਨਫ਼ਰਤ ਨਹੀਂ,ਸਗੋਂ ਉਸ ਦਾ ਸਤਿਕਾਰ ਹੋਣਾ ਚਾਹੀਦਾ ਹੈ।ਗੁਰਮੀਤ ਸਿੰਘ ਪਲਾਹੀ ਨੇ ਯਾਦ ਕਰਵਾਇਆ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਦਲਜੀਤ ਦੋਸਾਂਝ ਨੂੰ “ਕੌਮ ਦਾ ਹੀਰਾ” ਕਿਹਾ ਸੀ। ਅੱਜ ਉਸੇ ਦਲਜੀਤ ਦੋਸਾਂਝ ਨੂੰ ਸਿਰਫ਼ ਪਾਕਿਸਤਾਨੀ ਅਦਾਕਾਰਾ ਨਾਲ ਫ਼ਿਲਮ ਕਰਨ ਦੇ ਆਧਾਰ ਤੇ ਗੱਦਾਰ‘ ਕਹਿ ਕੇ ਉਸ ਦੀ ਨਾਗਰਿਕਤਾ ਖ਼ਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ — ਇਹ ਸਿਰਫ਼ ਇੱਕ ਵਿਅਕਤੀ ਉੱਤੇ ਨਹੀਂਸਾਡੇ ਸਾਂਝੇ ਸੱਭਿਆਚਾਰਕਲਾ ਅਤੇ ਵਿਚਾਰਾਂ ਦੀ ਆਜ਼ਾਦੀ ਉੱਤੇ ਹਮਲਾ ਹੈ। ਕੱਲ੍ਹ ਕਿਸੇ ਹੋਰ ਲੇਖਕ ਜਾਂ ਕਲਾਕਾਰ ਉੱਤੇ ਵੀ ਇਹ ਪਾਬੰਦੀ ਲਗ ਸਕਦੀ ਹੈਤਾਂ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਇਸ ਅਜ਼ਾਦ ਮੁਲਕ ਵਿੱਚ ਅਜ਼ਾਦੀ,ਅਧਿਕਾਰਾਂ,ਵਿਚਾਰਾਂ ਅਤੇ ਕਲਾ ਦੀ ਹਿਫ਼ਾਜ਼ਤ ਕੌਣ ਕਰੇਗਾਸਕੇਪ ਸਾਹਿਤਕ ਸੰਸਥਾ ਭਵਿੱਖ ਵਿੱਚ ਵੀ ਕਲਾ-ਸਾਹਿਤ ਨੂੰ ਲੋਕ ਹਿੱਤ ਲਈ ਵਰਤਦੀ ਰਹੇਗੀ ਅਤੇ ਫ਼ਿਰਕਾਪ੍ਰਸਤ ਅਤੇ ਤਾਨਾਸ਼ਾਹ ਤਾਕਤਾਂ ਦੀ ਖ਼ਿਲਾਫ਼ਤ ਕਰਦੀ ਰਹੇਗੀ।ਐਡਵੋਕੇਟ ਐੱਸ.ਐੱਲ. ਵਿਰਦੀ ਨੇ ਸਮੂਹ ਕਵੀਆਂ ਨੂੰ ਉੱਤਮ ਰਚਨਾਵਾਂ ਸੁਣਾਉਣ ਤੇ ਵਧਾਈ ਦਿੱਤੀ ਅਤੇ ਪਾਣੀ ਦੀ ਸੰਭਾਲ਼ ਬਾਰੇ ਅਤਿ ਸੰਵੇਦਨਸ਼ੀਲ ਤੇ ਪ੍ਰਭਾਵਸ਼ਾਲੀ ਸੰਦੇਸ਼ ਦਿੰਦਿਆਂ ਪਾਣੀ ਦੇ ਗੁਣਾਂ ਨੂੰ ਧਾਰਨ ਕਰਨ ਅਤੇ ਇਸਨੂੰ ਸੰਜਮ ਨਾਲ ਵਰਤਣ ਦੀ ਅਪੀਲ ਕੀਤੀ। ਉਰਮਲਜੀਤ ਸਿੰਘ ਵਾਲੀਆ ਨੇ ਆਪਣੀ ਗ਼ਜ਼ਲ

“ਕਲਮ ਸੱਚ ਫ਼ਰਮਾਨ ਦੀ ਜਿੱਦ ‘ਤੇ ਅੜੀ ਹੈ,
ਹੁਕਮਰਾਨਾਂ ਨੂੰ ਇਹ ਗੱਲ ਚੁੱਭਦੀ ਬੜੀ ਹੈ”

ਤਰੰਨਮ ਵਿੱਚ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਲਿਆ।ਸੋਹਣ ਸਹਿਜਲ ਨੇ ਰਿਸ਼ਤਿਆਂ ਦੇ ਮਨੁੱਖੀ ਪੱਖ ਨੂੰ ਸੰਵੇਦਨਸ਼ੀਲਤਾ ਨਾਲ ਛੂਹਿਆ। ਲਾਲੀ ਕਰਤਾਰਪੁਰੀ ਨੇ ਪੈਸੇ ਦੀ ਦੌੜ ਅਤੇ ਜੀਵਨ ਦੀ ਸਚਾਈ ਨੂੰ ਲਫ਼ਜ਼ਾਂ ਵਿਚ ਬੰਨ੍ਹਿਆ। ਜਰਨੈਲ ਸਾਕੀਬਲਦੇਵ ਰਾਜ ਕੋਮਲਜਸਵਿੰਦਰ ਫਗਵਾੜਾ ਅਤੇ ਗੁਰਮੁਖ ਲੋਕਪ੍ਰੇਮੀ,ਦਲਜੀਤ ਮਹਿਮੀ,ਦੇਵ ਰਾਜ ਦਾਦਰ,ਪਰਦੀਪ ਤੇਜੀ,ਮੋਹਨ ਆਰਟਿਸਟਸੁਖਦੇਵ ਸਿੰਘ ਗੰਢਵਾਂਰਵਿੰਦਰ ਸਿੰਘ ਰਾਏ, ਸੁਬੇਗ ਸਿੰਘ ਹੰਜਰਾਅਸੀਤਲ ਰਾਮ ਬੰਗਾਹਰਜਿੰਦਰ ਨਿਆਣਾਬਲਬੀਰ ਕੌਰ ਬੱਬੂ ਸੈਣੀਅਸ਼ੋਕ ਟਾਂਡੀਕਰਮਜੀਤ ਸਿੰਘ ਸੰਧੂਦਵਿੰਦਰ ਸਿੰਘ ਜੱਸਲ,ਲਸ਼ਕਰ ਢੰਡਵਾੜਵੀਹਰਚਰਨ ਭਾਰਤੀਮਹਿੰਦਰ ਸੂਦ ਵਿਰਕਜਸ ਸਰੋਆਗੁਰਮੁਖ ਲੋਹਾਰਸ਼ਾਮ ਸਰਗੂੰਦੀ,ਕਮਲੇਸ਼ ਸੰਧੂ ਆਦਿ ਸਭ ਕਵੀਆਂ ਨੇ ਆਪਣੀ ਆਪਣੀ ਰਚਨਾ ਨੂੰ ਖ਼ੂਬਸੂਰਤੀਜਜ਼ਬਾਤਅਦਾਕਾਰੀਪੂਰੇ ਨਿੱਘ ਤੇ ਜੋਸ਼ ਨਾਲ ਪੇਸ਼ ਕਰਕੇ ਕਵੀ ਦਰਬਾਰ ਨੂੰ ਯਾਦਗਾਰ ਬਣਾ ਦਿੱਤਾ। ਉਨ੍ਹਾਂ ਦੀਆਂ ਲਿਖਤਾਂਲਹਿਜ਼ੇ ਅਤੇ ਪੇਸ਼ਕਸ਼ ਨੇ ਸਮੁੱਚੇ ਸਮਾਗ਼ਮ ਦੀ ਸਫ਼ਲਤਾ ਵਿੱਚ ਬਹੁਮੁੱਲਾ ਯੋਗਦਾਨ ਪਾਇਆ। ਗੁਰਮੀਤ ਸਿੰਘ ਪਲਾਹੀਰਵਿੰਦਰ ਚੋਟ, ਪਰਵਿੰਦਰਜੀਤ ਸਿੰਘ ਵੱਲੋਂ ਪ੍ਰਗਟਾਏ ਵਿਚਾਰਾਂ ਨੇ ਇਸ ਕਵੀ ਦਰਬਾਰ ਨੂੰ ਸਿਰਫ ਕਵਿਤਾਵਾਂ ਦਾ ਸਮਾਗਮ ਨਹੀਂਸਗੋਂ ਸੱਚ,ਹੱਕ ਅਤੇ  ਅਜ਼ਾਦੀ ਦੀ ਰਾਖੀ ਲਈ ਉਠਾਈ ਗਈ ਆਵਾਜ਼ ਬਣਾ ਦਿੱਤਾ। ਸਟੇਜ ਸੰਚਾਲਨ ਕਮਲੇਸ਼ ਸੰਧੂ ਨੇ ਸੁਚੱਜੇ ਢੰਗ ਨਾਲ ਕੀਤਾ। ਸਮਾਗਮ ਵਿੱਚ ਹੋਰਨਾਂ ਤੋਂ ਬਿਨ੍ਹਾਂ  ਸੋਹਣ ਲਾਲ, ਨਗੀਨਾ ਸਿੰਘ ਬਲੱਗਣ, ਮਨਦੀਪ ਸਿੰਘਜਪਜੀਤ ਸਿੰਘ,ਕਸ਼ਮੀਰ ਸਿੰਘ, ਕੁਲਦੀਪ ਕੁਮਾਰ ਦੁੱਗਲ ਆਦਿ ਹਾਜ਼ਰ ਸਨ।

Related posts

ਕੰਨੜ ਲੇਖਿਕਾ ਦੇ ਮਿੰਨੀ ਕਹਾਣੀ ਸੰਗ੍ਰਹਿ ‘ਹਾਰਟ ਲੈਂਪ’ ਨੂੰ ‘ਇੰਟਰਨੈਸ਼ਨਲ ਬੁਕਰ ਪ੍ਰਾਈਜ਼ 2025’ ਮਿਲਿਆ !

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin

ਦਲਜੀਤ ਨੇ ਆਪਣੇ ਕੰਮ ਅਤੇ ਪੱਗ ਵਾਲੀ ਦਿੱਖ ਰਾਹੀਂ ਦੁਨੀਆਂ ਨੂੰ ਸਤਿਕਾਰੀ ਜੁਬਾਨ ਦਿੱਤੀ !

admin