
ਫਰਵਰੀ 2021 ਮਨੋਵਿਗਿਆਨ ਦਾ ਮਹੀਨਾ ਹੈ। ਵਿਸ਼ਵ ਭਰ ਵਿਚ ਲੋਕਾਂ ਦੀ ਮਾਨਸਿਕ ਸਮੱਸਿਆਵਾਂ ਪ੍ਰਤੀ ਜਾਗਰੂਕਤਾ ਬਾਰੇ ਵਿਚਾਰ ਕੀਤਾ ਜਾਂਦਾ ਹੈ। ਅੱਜ ਹਰ ਤੀਸਰਾ ਆਦਮੀ ਮਾਨਸਿਕ ਸਮੱਸਿਆ ਤਣਾਅ ਯਾਨਿ ਸਟ੍ਰੈਸ ਦਾ ਸ਼ਿਕਾਰ ਹੋ ਚੱਕਾ ਹੈ। ਵਰਕ-ਪਲੇਸ ਸਟ੍ਰੈਸ 77%, ਆਰਥਿਕ ਤੰਗੀ 81%, ਸਿਹਤ-ਸੰਬੰਧੀ 75%, ਵਾਤਾਵਰਣ ਤਬਦੀਲੀ 58% ਦਾ ਆਂਕੜਾ ਦੇਖਣ ਨੂੰ ਮਿਲ ਰਿਹਾ ਹੈ। ਸਟ੍ਰੈਸ ਕਿਸੇ ਵੀ ਤਬਦੀਲੀ ਪ੍ਰਤੀ ਸਰੀਰ ਦੀ ਪ੍ਰਤੀਕ੍ਰਿਆ ਹੈ ਜਿਸ ਲਈ ਵਿਵਸਥਾ ਦੀ ਜ਼ਰੂਰਤ ਹੁੰਦੀ ਹੈ।ਸਰੀਰ ਇਹ ਬਦਲਾਅ, ‘ਤੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਪ੍ਰਤੀਕ੍ਰਿਆਵਾਂ ਨਾਲ ਪ੍ਰਤੀਕ੍ਰਿਆਂ ਕਰਦਾ ਹੈ। ਤਣਾਅ ਜ਼ਿੰਦਗੀ ਦਾ ਇੱਕ ਆਮ ਹਿੱਸਾ ਹੁੰਦਾ ਹੈ। ਕੋਈ ਵੀ ਘਟਨਾ, ਦੁਰਘਟਨਾ, ਜਾਂ ਵਿਚਾਰ, ਗੱੁਸਾ, ਘਬਰਾਹਟ ਅਤੇ ਨਿਰਾਸ਼ਾ, ਸਟ੍ਰੈਸ ਦੇ ਸਕਦੀ ਹੈ। ਤੁਸੀਂ ਆਪਣੇ ਮਾਹੋਲ, ਆਪਣੇ ਸਰੀਰ ਅਤੇ ਵਿਚਾਰਾਂ ਦੁਆਰਾ ਸਟ੍ਰੈਸ ਮਹਿਸੂਸ ਕਰਦੇ ਹੋ। ਇੱਥੋਂ ਤੱਕ ਕਿ ਸਕਾਰਾਤਮਕ ਜ਼ਿੰਦਗੀ ਵੀ ਬਦਲ ਜਾਂਦੀ ਹੈ। ਜਿਵੇਂ ਤਰੱਕੀ ਅਤੇ ਬੱਚੇ ਦਾ ਜਨਮ ਵੀ ਤਨਾਅ ਪੈਦਾ ਕਰ ਦਿੰਦਾ ਹੈ। ਲੰਬੇ ਸਮੇਂ ਤੱਕ ਰਹਿਣ ਵਾਲਾ ਸਟ੍ਰੈਸ ਬਿਮਾਰੀਆਂ ਵੀ ਪੈਦਾ ਕਰ ਸਕਦਾ ਹੈ। ਜੀਵ-ਵਿਗਿਆਨ ਵਿੱਚ ਤਣਾਅ ਸਰੀਰਕ ਜਾਂ ਮਾਨਸਿਕ ਸਿਹਤ ਲਈ ਖਤਰਿਆਂ ਦੇ ਪ੍ਰਤੀ ਸਰੀਰ ਦੀ ਪ੍ਰਤੀਕ੍ਰਿਆ ਹੈ। ਗੰਭੀਰ ਤਣਾਅ ਕਾਰਡੀਓਵੈਸਕੁਲਰ ਬਿਮਾਰੀ, ਚਿੰਤਾ ਅਤੇ ਉਦਾਸੀ ਨਾਲ ਜੁੜ ਜਾਂਦੀ ਹੈ। ਘਰੇਲੂ ਹਿੰਸਾ ‘ਤੇ ਲੜਾਈ ਨਾਲ ਜੁੜੀ ਘਟਨਾਵਾਂ ਦਾ ਸਟ੍ਰੈਸ ਅਤੇ ਸਦਮੇ ਤੋਂ ਬਾਅਦ ਪੀਟੀਐਸਡੀ ਦਾ ਕਾਰਨ ਬਣਦੇ ਹਨ। ਵਿਸ਼ਵ ਭਰ ਵਿਚ ਕਈ ਮਿਲੀਅਨ ਲੋਕ ਇਸ ਨਾਲ ਪ੍ਰਭਾਵਿਤ ਹਨ। ਵੱਧ ਤਣਾਅ ਦੀ ਹਾਲਤ ਵਿਚ ਵਿਅਕਤੀ ਦਾ ਵਿਵਹਾਰ ਸੰਵੇਦਨਸ਼ੀਲ ਹੋ ਜਾਣ ਨਾਲ ਨਸ਼ੀਲੇ ਪਦਾਰਥਾਂ ਦੀ ਲੱਤ ਲੱਗਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਇਨਸਾਨ ਦੇ ਨਾਲ-ਨਾਲ ਪਾਲਤੂ ਜਾਨਵਰ ਕੁੱਤੇ-ਬਿੱਲੀਆਂ ਵਿਚ ਵੀ ਤਣਾਅ ਦੇ ਲੱਛਣ ਦੇਖੇ ਜਾਂਦੇ ਹਨ। ਸਟ੍ਰੈਸ ਦੀ ਹਾਲਤ ਵਿਚ ਜਾਨਵਰਾਂ ਦਾ ਵਿਵਹਾਰ ਬਦਲ ਜਾਂਦਾ ਹੈ।
ਸਟ੍ਰੈਸ ਦੇ ਆਮ ਕਾਰਨ, ਪੈਸਾ, ਕੰਮ, ਆਰਥਿਕਤਾ, ਪਰਿਵਾਰਕ ਜ਼ਿੰੇਵਾਰੀਆਂ, ਰਿਸ਼ਤੇ, ਨਿੱਜੀ ਸਿਹਤ ਦੇ ਮੱੁਦੇ, ਮਕਾਨ ਦੇ ਖਰਚੇ, ਜੌਬ ਦੀ ਚਿੰਤਾ, ਨਿੱਜੀ ਸੁਰੱਖਿਆ, ਪਰਿਵਾਰਕਸਿਹਤ ਸਮੱਸਿਆਵਾਂ, ਨੂੰ ਮੰਨਿਆ ਗਿਆ ਹੈ। ਸੋਚਣ ਦਾ ਨੇਗੇਟਿਵ ਤਰੀਕਾ ਅਤੇ ਵੱਖ ਹੁਨਰ ਚਿੰਤਾ ਵਧਾ ਰਿਹਾ ਹੈ। ਮਾਡਰਨ ਲਾਈਫ ਸਟਾਇਲ ਵਿਚ ਇਨਸਾਨ ਸਰੀਰਕ ਤਣਾਅ- ਜਿਵੇਂ ਸੱਟ, ਇਨਫੈਕਸ਼ਨ, ਸਰਜਰੀ, ਦੂਸ਼ਿਤ ਵਾਤਾਵਰਣ, ਰੇਡੀਏਸ਼ਨ, ਵੱਧ ਰਿਹਾ ਸ਼ੋਰ, ਵਾਇਰਲ ਇਨਫੈਕਸ਼ਨ, ਥਕਾਵਟ, ਡਾਇਬਟੀਜ਼, ਹਾਰਮੋਨਲ ਬਦਲਾਅ, ਐਲਰਜੀ, ਸੰਵੇਦਨਸ਼ੀਲਤਾ, ਅਣਚਾਹੇ ਸਿਗਰੇਟ-ਇੰਡਸਟਰੀਅਲ ਧੂੰਏ ਦਾ ਅਸਰ, ਸਰੀਰ ਅੰਦਰ ਖੁਰਾਕੀ ਤੱਤਾਂ ਦੀ ਕਮੀ ਕਾਰਨ ਘੇਰੇ ਵਿਚ ਆ ਰਿਹਾ ਹੈ। ਮਨੋ-ਵਿਗਿਆਨਕ ਤਣਾਅ ਨਾਰਾਜ਼ਗੀ, ਡਰ, ਨਿਰਾਸ਼ਾ, ਉਦਾਸੀ, ਗੱੁਸਾ, ਬੋਧਿਕ ਤਣਾਅ, ਸਮੇਂ ਦੀ ਤੇਜ਼ ਰਫਤਾਰ, ਚਿੰਤਾ, ਸ਼ਰਮ, ਈਰਖਾ, ਵਿਰੋਧ, ਸਵੈ-ਆਲੋਚਨਾ, ਘਬਰਾਹਟ, ਕੰਟ੍ਰੋਲ ਤੋਂ ਬਾਹਰ ਹੋਣਾ, ਧੋਖਾਧੜੀ, ਹੋ ਜਾਣ ਨਾਲ ਦੇਖਿਆ ਜਾ ਰਿਹਾ ਹੈ।ਸਟ੍ਰੈਸ ਸਕਾਰਾਤਮਕ ਵੀ ਹੋ ਸਕਦਾ ਹੈ, ਜਿਵੇਂ ਕਿ ਡੈੱਡਲਾਈਨ ਨੂੰ ਪੂਰਾ ਕਰਨ ਅਤੇ ਸੰਭਾਵਿਤ ਖਤਰੇ ਤੋਂ ਬਚਣ ਲਈ ਮਦਦ ਵੀ ਕਰਦਾ ਹੈ।
ਸਟ੍ਰੈਸ ਘਟਾਓ:
• ਆਮ ਤਣਾਅ ਦੀ ਹਾਲਤ ਵਿਚ ਮਨ-ਪਸੰਦ ਸੰਗੀਤ ਯਾਨਿ ਨਵੇਂ-ਪਰਾਣੇ ਗੀਤ, ਗਜ਼ਲਾਂ, ਕਵਾਲੀਆਂ, ਇੰਸਟਰੂਮੇਂਟਲ ਸੰਗੀਤ ਸੁਣੋ। ਸਟ੍ਰੈਸ ਹਾਰਮੋਨ ਕੋਰਟੀਸੋਲ ਨੂੰ ਘਟਾ ਕੇ ਬਲੱਡ-ਪ੍ਰੈਸ਼ਰ ਨੂੰ ਘੱਟ ਕਰਕੇ ਸਰੀਰ ਨੂੰ ਰੀਲੈਕਸ ਕਰਦਾ ਹੈ। ਸਰੀਰ ਅਤੇ ਮਨ ‘ਤੇ ਸਕਾਰਾਤਮਕ ਅਸਰ ਪਾਉਂਦਾ ਹੈ।
• ਸਟ੍ਰੈਸ ਰਹਿਣ ਦੀ ਹਾਲਤ ਵਿਚ ਆਪਣੇ ਚੰਗੇ ਦੋਸਤ-ਮਿੱਤਰਾਂ ਨਾਲ ਗੱਲਬਾਤ ਕਰੋ। ਜ਼ਿੰਦਗੀ ਵਿਚ ਚੰਗੇ ਦੋਸਤ ਬੜੇ ਮਹੱਤਵਪੂਰਣ ਹੁੰਦੇ ਹਨ ਜੋ ਸਮੱਸਿਆ ਦੂਰ ਕਰਨ ਵਿਚ ਮਦਦ ਵੀ ਕਰਦੇ ਹਨ। ਘਰ ਵਿਚ ਪਰਿਵਾਰ ਦੇ ਮੈਂਬਰਾਂ ਨਾਲ ਆਪਣੀ ਟੈਨਸ਼ਨ ਬਾਰੇ ਮਸ਼ਵਰਾ ਕਰਨ ਨਾਲ ਰੀਲੈਕਸ ਮਹਿਸੂਸ ਕਰੋ।
• ਰੂਟੀਨ ਦੀ ਟੈਨਸ਼ਨ ਵਿਚ ਆਪਣੇ-ਆਪ ਨੂੰ ਸ਼ਾਂਤਮਈ ਸਮਾਂ ਦੇ ਕੇ ਵਿਚਾਰ ਕਰੋ, ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਪਲੱਸ-ਮਾਈਨਸ ਬਾਰੇ ਗੌਰ ਕਰੋ। ਅਧੂਰੇ ਕੰਮ ਨੂੰ ਪੂਰਾ ਕਰਨ ਲਈ ਕੀ ਕਰਨਾ ਚਾਹੀਦਾ ਹੈ।
• ਮਾਨਸਿਕ ਅਤੇ ਸਰੀਰਕ ਤੰਦਰੂਸਤੀ ਲਈ ਪੌਸ਼ਟਿਕ ਖੂਰਾਕ ਲਵੋ। ਜੰਕ-ਫੂਡ, ਤੰਬਾਕੂ, ਸ਼ਰਾਬ ਤਣਾਅ ਵਧਾ ਸਕਦੀ ਹੈ। ਸ਼ੂਗਰ ਲੀਮਿਟ ਵਿਚ ਖਾਓ। ਤੰਦਰੁਸਤ ਦਿਮਾਗ ਲਈ ਭੋਜਨ ਵਿਚ ਓਮੇਗਾ 3-6-9 ਨੂੰ ਸ਼ਾਮਿਲ ਕਰੋ। ਵਿਟਾਮਿਨ ਸਪਲੀਮੈਂਟਸ, ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਸ਼ੁਰੂ ਕਰੋ।
• ਚੰਗੇ ਕਾਮੇਡੀ ਸੀਰੀਅਲ ਵਾਚ ਕਰੋ। ਹੱਸਣ ਨਾਲ ਸਰੀਰ ਅੰਦਰ ਐਂਡਰੋਫਿਨ ਰੀਲੀਜ਼ ਹੋਣ ਨਾਲ ਤਣਾਅ ਪੈਦਾ ਕਰਨ ਵਾਲੇ ਹਾਰਮੋਨਸ ਕੋਰਟੀਸੋਲ ਅਤੇ ਐਡਰਨਾਲੀਨ ਦੇ ਪੱਧਰ ਨੂੰ ਘੱਟ ਹੋ ਜਾਣ ਨਾਲ ਤੁਹਾਡਾ ਮਨ ਆਰਾਮ ਮਹਿਸੂਸ ਕਰਦਾ ਹੈ।
• ਅਨਰਜ਼ੀ ਡਿ੍ਰਂਕਸ, ਕਾਫੀ, ਬਲੈਕ ਚਾਹ ਦੀ ਥਾਂ ਗ੍ਰੀਨ-ਟੀ ਪੀਣ ਦੀ ਆਦਤ ਪਾ ਲਵੋ। ਕਿੳਂਕਿ ਜ਼ਿਆਦਾ ਕੈਫੀਨ ਕੁੱਝ ਸਮੇਂ ਲਈ ਸਪਾਈ ਪੈਦਾ ਕਰਦੀ ਹੈ ਜੋ ਹਾਈਪੋਥਲਮਿਕ – ਪੀਟੁਟਰੀ- ਐਡਰੀਨਲ ਧੁਰੇ ਨੂੰ ਓਵਰਡ੍ਰਾਈਵ ਵਿਚ ਜਾਣ ਦਾ ਕਾਰਨ ਵੀ ਬਣ ਸਕਦਾ ਹੈ। ਜਦਕਿ ਗ੍ਰੀਨ-ਟੀ ਅੰਦਰ ਮੌਜੂਦ ਐਂਟੀਆਕਸੀਡੈਂਟਸ ‘ਤੇ ਅਮੀਨੋ ਐਸਿਡ ਤੰਤੂ ਪ੍ਰਣਾਲੀ ਨੂੰ ਰੀਲੈਕਸ ਕਰਦਾ ਹੈ।
• ਗਰਮ ਦੁੱਧ, ਤਾਜ਼ੇੇ ਫਲਾਂ ਦਾ ਰੱਸ, ਨਮਕੀਨ ਲੱਸੀ ‘ਤੇ ਸ਼ਿਕੰਜੀ, ਮਿਕਸ ਵੈਜ਼ੀਟੇਬਲ, ਚਿਕਨ ਸੂਪ ਸਾਦਾ ਪਾਣੀ ਜਿਆਦਾ ਪੀ ਕੇ ਟੈਨਸ਼ਨ ਘਟਾਓ।
• ਡੇਲੀ ਰੂਟੀਨ ਵਿਚ ਵਰਕ-ਆਉਟ, ਯੋਗਾ, ਸੈਰ, ਦਿਮਾਗੀ ਕਸਰਤ, ਅਤੇ ਬਿਮਾਰੀ ਦੀ ਹਾਲਤ ਵਿਚ ਫਿਜੀਓ ਥੇਰਾਪਿਸਟ ਦੀ ਸਲਾਹ ਨਾਲ ਸ਼ੁਰੂ ਕਰੋ।
• ਕਾਂਟੀਨੇਂਟਲ ਸ਼ਿਫਟਾਂ ਨੇ ਵਰਕਰਾਂ ਦੀ ਨੀਂਦ ਖਰਾਬ ਕਰ ਦਿੱਤੀ ਹੈ। ਸਰੀਰ ਨੂੰ ਪੂਰੀ ਨੀਂਦ ਨਾ ਮਿਲਣ ਦੀ ਹਾਲਤ ਵਿਚ ਵਿਅਕਤੀ ਤਣਾਅ ਦੇ ਘੇਰੇ ਵਿਚ ਰਹਿਂਦਾ ਹੈ। ਦਿਮਾਗ ਨੂੰ ਪੂਰਾ ਆਰਾਮ ਨਹੀਂ ਮਿਲਦਾ। ਤੰਦਰੁਸਤ ਮਨ ਅਤੇ ਸਰੀਰ ਲਈ ਡੇਲੀ 8-10 ਘੰਟੇ ਦੀ ਨੀਂਦ ਲੈਣੀ ਜਰੂਰੀ ਹੈ।
• ਜੇ ਪਾਲਤੂ ਕੁੱਤੇ-ਬਿੱਲੀਆਂ ਦਾ ਵਿਵਹਾਰ ਬਦਲ ਜਾਵੇ ਤਾਂ ਉਨਾਂ ਦੀ ਖੂਰਾਕ ਦੇ ਨਾਲ-ਨਾਲ ਡੇਲੀ ਉਨਾਂ ਨਾਲ ਖੇਡੋ, ਪਿਆਰ ਕਰੋ ਅਤੇ ਸੈਰ ਕਰਾਓ। ਲੰਮੇ ਸਮੇਂ ਤੱਕ ਪਾਲਤੂ ਜਾਨਵਰਾਂ ਦੇ ਖਰਾਬ ਵਿਵਹਾਰ ਲਈ ਵੇਟਨਰੀ ਸਲਾਹ ਲਵੋ।
ਨੋਟ: ਟੈਨਸ਼ਨ ਦੇ ਸ਼ਿਕਾਰ ਬੱਚੇ, ਸੀਨੀਅਰਸ ਅਤੇ ਗਰਭਵਤੀ ਔਰਤਾਂ ਦਾ ਖਾਸ ਧਿਆਣ ਰੱਖੋ। ਮਨ ਅਤੇ ਸਰੀਰ ਦੀ ਬਿਮਾਰੀ ਦੀ ਹਾਲਤ ਵਿਚ ਡਾਕਟਰੀ ਇਲਾਜ਼ ਨਾਲ ਸਟ੍ਰੈਸ ਕੰਟ੍ਰੋਲ ਕਰਨਾ ਚਾਹੀਦਾ ਹੈ। ਦਿਲ ਦੀ ਆਮ ਸਮੱਸਿਆ ਦੇ ਲੱਛਣ ਸਾਹ ਚੜਨਾ, ਛਾਤੀ ਵਿਚ ਦਰਦ, ਅਨਿਯਮਿਤ ਧੜਕਨ ਅਤੇ ਚੱਕਰ ਆਉਣ ਦੀ ਸ਼ਿਕਾਇਤ ਵਿਚ ਤੁਹਾਡਾ ਫੈਮਿਲੀ ਡਾਕਟਰ ਸਟ੍ਰੈਸ ਟੈਸਟ ਦੇ ਨਾਲ ਕਈ ਹੋਰ ਜਾਂਚ ਲਈ ਵੀ ਕਹਿ ਸਕਦੇ ਹਨ।