ਮੁੰਬਈ – ਟੌਮ ਹੋਲੈਂਡ ਦੀ ਮੁੱਖ ਭੂਮਿਕਾ ਵਾਲੀ ਹਾਲੀਵੁੱਡ ਦੀ ਆਉਣ ਵਾਲੀ ਸੁਪਰਹੀਰੋ ਫ਼ਿਲਮ ‘ਸਪਾਈਡਰਮੈਨ ਹੋਮਕੰਮਿੰਗ’ ਦਾ ਟ੍ਰੇਲਰ ਭਾਰਤ ‘ਚ 10 ਭਾਸ਼ਾਵਾਂ ‘ਚ ਰਿਲੀਜ਼ ਹੋਣ ਜਾ ਰਿਹਾ ਹੈ। ਫ਼ਿਲਮ ਦਾ ਟ੍ਰੇਲਰ ਪੰਜਾਬੀ, ਗੁਜਰਾਤੀ, ਭੋਜਪੁਰੀ ਤੇ ਬੰਗਾਲੀ ‘ਚ ਰਿਲੀਜ਼ ਹੋ ਚੁੱਕਾ ਹੈ। ਸੋਨੀ ਪਿਕਚਰਸ ਐਂਟਰਟੇਨਮੈਂਟ ਦੇ ਪ੍ਰਬੰਧ ਨਿਰਦੇਸ਼ਕ ਵਿਵੇਕ ਕ੍ਰਿਸ਼ਣਾਨੀ ਨੇ ਆਪਣੇ ਬਿਆਨ ‘ਚ ਕਿਹਾ, ‘ ਅਸੀਂਂ ਦਰਸ਼ਕਾ ਦੇ ਨਾਲ ਜੁੜਣ ਦੇ ਲਈ ਅਜਿਹੇ ਤਰੀਕੇ ਲੱਭਣ ‘ਤੇ ਮਾਣ ਮਹਿਸੂਸ ਕਰਦੇ ਨੇ, ਜੋ ਅਕਸਰ ਇਸ ਉਦਯੋਗ ਦੇ ਲਈ ਇੱਕ ਨਵੇਂ ਪੁਆਇੰਟ ਨੂੰ ਸਥਾਪਿਤ ਕਰਦਾ ਹੈ।ਅਸੀਂ ਸਪਾਈਡਰਮੈਨ ਦਾ ਇੱਕ ਨਾਇਕ ਦੀ ਤਰ੍ਹਾਂ ਸਵਾਗਤ ਕਰਨਾ ਚਾਹੁੰਦੇ ਨੇ ਤੇ ਇਸ ਨਾਲ ਬੇਹਤਰ ਕੀ ਹੋ ਸਕਦਾ ਹੈ ਕਿ ਭਾਰਤ ਦੇ ਲੋਕ ਆਪਣੇ ਘਰਾਂ ‘ਚ ਆਪਣੀ ਭਾਸ਼ਾਵਾਂ ‘ਚ ਉਸਦਾ ਸਵਾਗਤ ਕਰਨ। ਸਪਾਈਡਰਮੈਨ ਦੇ ਕਿਰਦਾਰ ਨੂੰ ਦੁਨੀਆ ‘ਚ ਬਹੁਤ ਲੋਕਾਂ ਨੇ ਪਸੰਦ ਕੀਤਾ ਹੈ ਹੁਣ ਉਹਨਾਂ ਦੇ ਹਿੰਦੀ ਤੇ ਬਾਕੀ ਭਾਸ਼ਾਵਾਂ ਵਾਲੇ ਫੈਨਜ਼ ਦੇ ਲਈ ਖੁਸ਼ਖਬਰੀ ਦੀ ਗੱਲ ਹੈ ਕਿ ਫਿਲਮ ਦਾ ਟ੍ਰੇਲਰ 10 ਭਾਸ਼ਾ ‘ਚ ਰਿਲੀਜ਼ ਹੋਵੇਗਾ। ਜਿਸ ਨਾਲ ਫੈਨਜ਼ ਦੀ ਸਮੱਸਿਆ ਦੂਰ ਹੋ ਜਾਵੇਗੀ।ਫਿਲਮ ‘ਸਪਾਈਰਡਮੈਨ ਹੋਮਕੰਮਿੰਗ’ ਭਾਰਤ ‘ਚ 7 ਜੁਲਾਈ ਨੂੰ ਅੰਗਰੇਜ਼ੀ, ਹਿੰਦੀ, ਤਮਿਲ ਤੇ ਤੇਲਗੁ ‘ਚ ਰਿਲੀਜ਼ ਹੋਵੇਗੀ।
next post