Bollywood

ਅੱਜ ਦੇ ਸਮੇਂ ਵਿੱਚ ਨਿਊਜ਼ ਨਾਲੇਜ ਨਹੀਂ ਇਨਫਰਮੇਸ਼ਨ ਬਣ ਚੁੱਕੀ ਹੈ : ਸੋਨਾਲੀ ਬੇਂਦਰੇ

ਐਕਟਿੰਗ ਨਾਲ ‘ਅੱਗ’ ਲਾ ਦੇਣ ਵਾਲੀ ਖੂਬਸੂਰਤੀ ਨੂੰ ਦੇਖ ਕੇ ਹਰ ਕਿਸੇ ਦੇ ‘ਦਿਲਜਲੇ’…ਅਜਿਹੀ ਅਦਾਕਾਰਾ ਸੋਨਾਲੀ ਬੇਂਦਰੇ, ਜਿਸ ਨੇ ਨੱਬੇ ਦੇ ਦਹਾਕੇ ਵਿੱਚ ਬਾਲੀਵੁੱਡ ਦੇ ਬਾਗ ਨੂੰ ਮਹਿਕਾ ਦਿੱਤਾ ਸੀ, ਅੱਜ 13 ਸਾਲ ਬਾਅਦ ਉਹ ਐਕਟਿੰਗ ਕਮਬੈਕ ਕਰਨ ਵਾਲੀ ਹੈ। ਕੈਂਸਰ ਨਾਲ ਜੂਝਣ ਅਤੇ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਚੁੱਕੀ ਸੋਨਾਲੀ ਬੇਂਦਰੇ ਵੈੱਬ ਸੀਰੀਜ਼ ‘ਦ ਬ੍ਰੋਕਨ ਨਿਊਜ਼’ ਨਾਲ ਓ ਟੀ ਟੀ ਡੈਬਿਊ ਕਰਨ ਜਾ ਰਹੀ ਹਨ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਸੋਨਾਲੀ ਬੇਂਦਰੇ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼  ’ ਵਿੱਚ ਕੀ ਸਪੈਸ਼ਲ ਹੈ ਕਿ ਤੁਸੀਂ ਇਸ ਨੂੰ ਆਪਣਾ ਓ ਟੀ ਟੀ ਡੈਬਿਊ ਬਣਾਇਆ?
– ਮਜ਼ਾਕ ਵਿੱਚ ਕਹਾਂ ਤਾਂ ਮੈਂ ਪਹਿਲਾਂ ਬਹੁਤ ਖੁਸ਼ ਸੀ ਕਿ ਇਸ ਸੀਰੀਜ਼ ਦੀ ਸ਼ੂਟਿੰਗ ਮੁੰਬਈ ਵਿੱਚ ਹੋਣੀ ਹੈ ਤੇ ਮੈਨੂੰ ਕਿਤੇ ਨਾ ਜਾਣਾ ਪਵੇਗਾ, ਪ੍ਰੰਤੂ ਜੇ ਸੱਚ ਕਹਾਂ ਤਾਂ ਇਸ ਦੀ ਅਸਲ ਵਜ੍ਹਾ ਸੀ ‘ਦਿ ਬ੍ਰੋਕਨ ਨਿਊਜ਼’ ਦੀ ਕਹਾਣੀ। ਇਹ ਕਹਾਣੀ ਬੀ ਬੀ ਸੀ ਦੇ ‘ਪ੍ਰੈੱਸ’ ਦਾ ਅਡੈਪਟੇਸ਼ਨ ਹਨ। ਪਹਿਲਾਂ ਮੈਂ ‘ਪ੍ਰੈੱਸ’ ਸ਼ੋਅ ਦੇਖਿਆ ਤੇ ਮੈਂ ਇਸ ਕਹਾਣੀ ਤੋਂ ਪ੍ਰਭਾਵਤ ਹੋਈ ਤਾਂ ਹਾਂ ਕਹਿ ਦਿੱਤਾ। ਮੈਨੂੰ ਮੇਰਾ ਰੋਲ ਕਾਫੀ ਪਸੰਦ ਆਇਆ। ਮੈਂ ਆਪਣੀ ਏਜ ਨਾਲ ਕੰਮ ਕਰਦੀ ਰਹੀ ਹਾਂ। ਮੈਂ ਚਾਹੁੰਦੀ ਸੀ ਕਿ ਮੈਂ ਜਦ ਵੀ ਵਾਪਸ ਆਵਾਂ ਤਾਂ ਆਪਣੀ ਏਜ ਵਰਗਾ ਕੰਮ ਕਰਾਂ। ਅਜਿਹਾ ਬਿਲਕੁਲ ਨਹੀਂ ਕਿ ਤੁਸੀਂ ਗੁਡ ਲੁਕਿੰਗ ਹੋ ਤਾਂ ਖੁਦ ਨੂੰ ਭੱਦਾ ਬਣਾਓ ਤੇ ਫਿਰ ਕੰਮ ਕਰੋ। ਗੁਡ ਲੁਕਿੰਗ ਹੋਣਾ ਵੀ ਰਿਅਲਸਟਿਕ ਹੈ। ਇਹ ਕਹਾਣੀ ਬਹੁਤ ਅਸਲ ਹੈ। ਮੈਨੂੰ ਉਹ ਕਹਾਣੀਆਂ ਪਸੰਦ ਨਹੀਂ, ਜਿਸ ਵਿੱਚ ਡਰ ਜਾਂ ਗੁੱਸਾ ਹੋਵੇ। ਜੇ ਅਸਲ ਜ਼ਿੰਦਗੀ ਵਿੱਚ ਦੇਖੀਏ ਤਾਂ ਸਭ ਕਿੰਨਾ ਮੁਸ਼ਕਲ ਹੋ ਚੁੱਕਾ ਹੈ। ਅਜਿਹੇ ਵਿੱਚ ਹਤਾਸ਼ ਕਰਨ ਵਾਲਾ ਵੱਧ ਦਿਖਾਵਾਂਗੇ ਤਾਂ ਇਹ ਦਰਸ਼ਕ ਨੂੰ ਹੋਰ ਮਾਯੂਸ ਕਰ ਦਿੰਦਾ ਹੈ। ਇਸ ਲਈ ਮੈਂ ਦੋਵਾਂ ਦਾ ਮਿਸ਼ਰਣ ਵਾਲੀ ਕਹਾਣੀ ਚਾਹੁੰਦੀ ਸੀ। ਜ਼ਿੰਦਗੀ ਵਿੱਚ ਹਰ ਚੀਜ਼ ਦਾ ਸੰਤੁਲਨ ਚਾਹੀਦਾ ਹੈ।
*‘ਦ ਬ੍ਰੋਕਨ ਨਿਊਜ਼’ ਵਿੱਚ ਸੋਨਾਲੀ ਬੇਂਦਰੇ ਦਾ ਕਿਰਦਾਰ ਕੀ ਹੈ?
– ਇਸ ਸੀਰੀਜ਼ ਵਿੱਚ ਮੈਂ ਅਮੀਨਾ ਕੁਰੈਸ਼ੀ ਦੇ ਰੋਲ ਵਿੱਚ ਹਾਂ, ਜੋ ‘ਆਵਾਜ਼ ਭਾਰਤੀ’ ਚੈਨਲ ਦੀ ਐਡੀਟਰ ਇਨ ਚੀਫ ਹੈ। ਮੈਨੂੰ ਪਾਵਰਫੁੱਲ ਕਿਰਦਾਰ ਨਿਭਾਉਣ ਦੀ ਜ਼ਿੰਮੇਵਾਰੀ ਮਿਲੀ ਹੈ। ਅਮੀਨਾ ਇੱਕ ਅਜਿਹੀ ਔਰਤ ਹੈ, ਜੋ ਕਈ ਚੁਣੌਤੀਆਂ ਦਾ ਸਾਹਮਣਾ ਕਰ ਕੇ ਇਸ ਪਾਵਰਫੁੱਲ ਸਟੇਜ ਉੱਤੇ ਪਹੁੰਚੀ ਹੈ। ਅੱਜ ਉਹ ਕਰੀਅਰ ਅਤੇ ਨਿੱਜੀ ਜ਼ਿੰਦਗੀ ਦੇ ਉਸ ਮੋੜ ਉੱਤੇ ਪਹੁੰਚ ਚੁੱਕੀ ਹੈ, ਜਿੱਥੇ ਉਸ ਨੂੰ ਫਿਰ ਇੱਕ ਚੀਜ਼ ਚੁਣਨੀ ਹੈ ਤਾਂ ਕਿ ਜ਼ਿੰਦਗੀ ਨੂੰ ਸਹੀ ਦਿਸ਼ਾ ਵਿੱਚ ਲਿਜਾ ਸਕੇ। ਇਸ ਸੀਰੀਜ਼ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿੱਚ ਹਿਊਮਨ ਇਮੋਸ਼ਨ ਅਤੇ ਡਰਾਮਾ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ। ਨਾਲ ਦਰਸ਼ਕ ਜਾਣ ਸਕਣਗੇ ਕਿ ਕਿਵੇਂ ਇੱਕ ਨਿਊਜ਼ ਦੇ ਪਿੱਛੇ ਪੂਰੀ ਕਹਾਣੀ ਹੁੰਦੀ ਹੈ।
*ਕਰਣ ਜੌਹਰ ਦੀ ਪਾਰਟੀ ਨੂੰ ਬਾਲੀਵੁੱਡ-ਰੀ-ਯੂਨੀਅਨ ਕਿਹਾ ਜਾ ਰਿਹਾ ਹੈ? ਤੁਸੀ ਵੀ ਇਸ ਪਾਰਟੀ ਵਿੱਚ ਸ਼ਾਮਲ ਹੋਏ ਸੀ ਤਾਂ ਤੁਹਾਨੂੰ ਕੀ ਲੱਗਦਾ ਹੈ?
– ਮੈਨੂੰ ਲੱਗਦਾ ਹੈ ਕਿ ਕੋਵਿਡ ਦੇ ਬਾਅਦ ਇੰਨਾ ਮਿਲਣਾ-ਜੁਲਣਾ ਨਹੀ ਹੋਇਆ। ਕਾਫੀ ਸਮੇਂ ਬਾਅਦ ਸਭ ਮਿਲੇ ਸੀ ਤਾਂ ਉਸ ਹਿਸਾਬ ਨਾਲ ਇੱਕ ਰੀ-ਯੂਨੀਅਨ ਸੀ, ਪਰ ਮੇਰੇ ਲਈ ਓਨਾ ਰੀ-ਯੂਨੀਅਨ ਨਹੀਂ ਹੋਇਆ ਕਿਉਂਕਿ ਗੋਲਡੀ ਮੇਰੇ ਨਾਲ ਨਹੀਂ ਸਨ। ਉਹ ਕਿਸੇ ਕੰਮ ਕਾਰਨ ਬਾਹਰ ਸਨ। ਮੇਰਾ ਕਰਣ ਜੌਹਰ, ਯਸ਼ ਅੰਕਲ ਅਤੇ ਹੀਰੂ ਆਂਟੀ ਨਾਲ ਗਹਿਰਾ ਰਿਸ਼ਤਾ ਹੈ। ਇਹੀ ਕਾਰਨ ਹੈ ਕਿ ਗੋਲਡੀ ਨੇ ਸਪੈਸ਼ਲ ਮੈਨੂੰ ਕਿਹਾ ਕਿ ਸੋਨਾਲੀ ਤੁਸੀਂ ਜ਼ਰੂਰ ਜਾਣਾ। ਇਸ ਵਾਰ ਕਰਣ ਦਾ 50ਵਾਂ ਜਨਮ ਦਿਨ ਸੀ ਤੇ ਉਹ ਬਹੁਤ ਖਾਸ ਪਲ ਸੀ। ਜੇ ਗੋਲਡੀ ਇੱਥੇ ਨਹੀਂ ਹੁੰਦੇ ਤਾਂ ਮੈਂ ਨਹੀਂ ਜਾਂਦੀ ਕਿਉਂਕਿ ਮੈਨੂੰ ਅਜੇ ਵੀ ਥੋੜ੍ਹਾ ਪਬਲਿਕ ਵਿੱਚ ਜਾਣ ਵਿੱਚ ਝਿਜਕ ਹੁੰਦੀ ਹੈ।
* ਨਿਊਜ਼ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ?
– ਅੱਜ ਦੇ ਸਮੇਂ ਵਿੱਚ ਨਿਊਜ਼ ਨਾਲੇਜ ਨਹੀਂ ਇਨਫਰਮੇਸ਼ਨ ਬਣ ਚੁੱਕੀ ਹੈ। ਇਹ ਇਨਫਰਮੇਸ਼ਨ ਸਹੀ ਵੀ ਹੋ ਸਕਦੀ ਹੈ ਅਤੇ ਗਲਤ ਵੀ। ਇਸ ਵਿੱਚ ਇੱਕ ਵਿਊ ਹੁੰਦਾ ਹੈ। ਤੁਹਾਨੂੰ ਜੇ ਨਿਊਜ਼ ਦੇਖ ਕੇ ਫੈਸਲਾ ਬਣਾਉਣਾ ਹੈ ਤਾਂ ਤੁਹਾਨੂੰ ਇੱਕ ਨਹੀਂ, ਕਈ ਜਗ੍ਹਾ ਇੱਕੋ ਸਮਾਚਾਰ ਨੂੰ ਦੇਖ ਕੇ ਹੋਰ ਜਾਨਣਾ ਹੋਵੇਗਾ, ਤੁਸੀਂ ਫੈਸਲਾ ਬਣਾ ਸਕਦੇ ਹੋ। ਅੱਜ ਦੇ ਸਮੇਂ ਵਿੱਚ ਤੁਹਾਨੂੰ ਤੈਅ ਕਰਨਾ ਹੈ ਕਿ ਤੁਸੀਂ ਸਨਸਨੀ ਦੇਖਣੀ ਹੈ ਜਾਂ ਸੱਚਾਈ, ਵਿਸ਼ਲੇਸ਼ਣ ਜਾਨਣਾ ਹੈ ਜਾਂ ਸਿਰਫ ਗਰੁੱਪ ਦੇ ਨਾਲ ਵਹਿਣਾ ਹੈ। ਇਸ ਮਹੱਤਵਪੂਰਨ ਮੈਸੇਜ ਨੂੰ ਲੈ ਕੇ ਅਸੀਂ ‘ਦ ਬ੍ਰੋਕਨ ਨਿਊਜ਼’ ਲਿਆ ਰਹੇ ਹਾਂ।
* ਨੱਬੇ ਦੇ ਮੁਕਾਬਲੇ ਅੱਜ ਦੇ ਸਮੇਂ ਵਿੱਚ ਸ਼ੂਟਿੰਗ, ਸਕ੍ਰਿਪਟਿੰਗ ਵਿੱਚ ਕੀ ਬਦਲਾਅ ਦੇਖਦੇ ਹੋ?
– ਸਮੇਂ ਨਾਲ ਐਕਟਿੰਗ, ਡਾਇਰੈਕਟਰ, ਸ਼ੂਟਿੰਗ ਤਕਨੀਕ ਪੂਰੀ ਬਦਲ ਗਈ ਹੈ। ਸਭ ਤੋਂ ਵੱਧ ਬਦਲਾਅ ਟੈਕਨਾਲੋਜੀ ਦਾ ਹੈ। ਅੱਜਕੱਲ੍ਹ ਦਸ ਤਰ੍ਹਾਂ ਦੇ ਛੋਟੇ-ਵੱਡੇ ਕੈਮਰੇ ਹੁੰਦੇ ਹਨ। ਰਾਈਟਿੰਗ ਵਿੱਚ ਫਰਕ ਆਇਆ ਹੈ। ਅਲੱਗ ਕਿਰਦਾਰ ਲਿਖੇ ਜਾਂਦੇ ਹਨ ਅਤੇ ਵੱਖ-ਵੱਖ ਆਵਾਜ਼ ਨੂੰ ਰਾਈਟਿੰਗ ਵਿੱਚ ਜਗ੍ਹਾ ਮਿਲ ਰਹੀ ਹੈ। ਓ ਟੀ ਟੀ ਦੇ ਆਉਣ ਨਾਲ ਕੰਟੈਂਟ ਦਾ ਹੜ੍ਹ ਆ ਗਿਆ ਹੈ। ਕੋਰੋਨਾ ਵਿੱਚ ਦਰਸ਼ਕਾਂ ਨੇ ਬਹੁਤ ਸਾਰੇ ਕੰਟੈਂਟ ਕੰਜਿਊਮ ਕਰ ਲਏ। ਜਿਸ ਜਗ੍ਹਾਦਰਸ਼ਕ 10 ਸਾਲ ਬਾਅਦ ਪਹੁੰਚਦੇ ਸਨ, ਕੋਰੋਨਾ ਦੇ ਕਾਰਨ ਦੋ ਸਾਲ ਵਿੱਚ ਪਹੁੰਚ ਚੁੱਕੇ ਹਨ।
* ਬੈਕ ਟੂ ਬੈਕ ਫਲਾਪ ਫਿਲਮਾਂ ਦਾ ਕਾਰਨ ਕੀ ਹੈ?
– ਇਹ ਉਹ ਫਿਲਮਾਂ ਹਨ, ਜੋ ਕੋਰੋਨਾ ਕਾਲ ਤੋਂ ਪਹਿਲਾਂ ਬਣੀਆਂ ਸਨ ਅਤੇ ਸਮੇਂ ਦੇ ਬਾਅਦ ਰਿਲੀਜ਼ ਹੋਈਆਂ। ਦੋ ਸਾਲ ਪੁਰਾਣੀਆਂ ਚੀਜ਼ਾਂ ਦਸ ਸਾਲ ਪੁਰਾਣੀਆਂ ਲੱਗਣ ਲੱਗੀਆਂ ਹਨ। ਇਸ ਵਿੱਚ ਅਸੀਂ ਫਿਲਮਮੇਕਰਸ ਨੂੰ ਦੋਸ਼ ਨਹੀਂ ਦੇ ਸਕਦੇ ਹਾਂ। ਇਹ ਹਾਲਾਤ ਅਤੇ ਸਮੇਂ ਅਜਿਹਾ ਹੈ। ਅਜਿਹੇ ਵਿੱਚ ਕਮਾਈ ਵਿੱਚ ਉਤਾਰ-ਚੜ੍ਹਾਅ ਆਏ ਹਨ।

Related posts

ਬਾਲੀਵੁੱਡ ਹੀਰੋਇਨ ਦੀਪਿਕਾ ਪਾਦੁਕੋਣ, ਡਿਪਰੈਸ਼ਨ ਅਤੇ ਬੇਟੀ ਦੁਆ !

admin

ਬਾਲੀਵੁੱਡ ਗਾਇਕਾ ਪਲਕ ਮੁੱਛਲ ਦੇ ‘ਸੇਵਿੰਗ ਲਿਟਲ ਹਾਰਟਸ’ ਮਿਸ਼ਨ ਨੇ 25 ਸਾਲ ਪੂਰੇ ਕੀਤੇ !

admin

IIFA 2025 ਲਈ ਬਾਲੀਵੁੱਡ ਸਿਤਾਰਿਆਂ ਨੇ ‘ਪਿੰਕ ਸਿਟੀ’ ਨੂੰ ਹੋਰ ਖੂਬਸੂਰਤ ਬਣਾ ਦਿੱਤਾ !

admin