Bollywood

ਸਲਮਾਨ ਖਾਨ ਦੇ ‘ਬਿੱਗ ਬੌਸ’ ਦੇ ਸੈੱਟ ‘ਤੇ ਲੱਗੀ ਅੱਗ

ਨਵੀਂ ਦਿੱਲੀ – ਟੀਵੀ ਦੇ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ-15 ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਸ਼ੋਅ ਦੇ ਸੈੱਟ ਨੂੰ ਅੱਗ ਲੱਗ ਗਈ ਹੈ। ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਸੈੱਟ ‘ਤੇ ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਬਿੱਗ ਬੌਸ 15 ਦਾ ਇਹ ਸੈੱਟ ਫਿਲਮ ਸਿਟੀ, ਮੁੰਬਈ ਵਿੱਚ ਸਥਿਤ ਹੈ।

ਸ਼ੋਅ ਦਾ ਗ੍ਰੈਂਡ ਫਿਨਾਲੇ ਕੁਝ ਦਿਨ ਪਹਿਲਾਂ ਹੋਇਆ ਸੀ। ਜਿਸ ਵਿਚ ਸ਼ੋਅ ਦੇ ਪ੍ਰਤੀਯੋਗੀਆਂ ਤੋਂ ਇਲਾਵਾ ਸਾਬਕਾ ਮੁਕਾਬਲੇਬਾਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਸ਼ਾਮਲ ਹੋਏ। ਲਗਪਗ ਤਿੰਨ ਮਹੀਨਿਆਂ ਦੇ ਲੰਬੇ ਸਫ਼ਰ ਤੋਂ ਬਾਅਦ, ਤਿੰਨ ਪ੍ਰਤੀਯੋਗੀ ਤੇਜਸਵੀ ਪ੍ਰਕਾਸ਼, ਪ੍ਰਤੀਕ ਸਹਿਜਪਾਲ ਅਤੇ ਕਰਨ ਕੁੰਦਰਾ ਸ਼ੋਅ ਦੇ ਗ੍ਰੈਂਡ ਫਿਨਾਲੇ ਵਿਚ ਪਹੁੰਚਣ ‘ਚ ਕਾਮਯਾਬ ਹੋਏ। ਜਿਸ ‘ਚ ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਤੇਜਸਵੀ ਪ੍ਰਕਾਸ਼ ਨੂੰ ਵਿਜੇਤਾ ਘੋਸ਼ਿਤ ਕੀਤਾ। ਟਰਾਫੀ ਦੇ ਨਾਲ ਤੇਜਸਵੀ ਨੂੰ 40 ਲੱਖ ਰੁਪਏ ਨਕਦ ਵੀ ਦਿੱਤੇ ਗਏ।

Related posts

ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਸ਼ਿਆਮ ਬੈਨੇਗਲ ਦਾ ਦੇਹਾਂਤ !

admin

ਬਾਲੀਵੁੱਡ ਹੀਰੋ ਸੰਜੇ ਦੱਤ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।

admin

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin