Health & Fitness

ਸਹੀ ਸਮੇਂ ਤੇ ਸੰਤੁਲਿਤ ਭੋਜਨ ਕਰਨਾ ਹੀ ਤੰਦਰੁਸਤੀ ਦਾ ਰਾਜ 

ਸੰਤੁਲਿਤ ਭੋਜਨ ਕੀ ਹੁੰਦਾ ਹੈ, ਇਹ ਅਸੀਂ ਬਾਖੂਬੀ ਜਾਣਦੇ ਹਾਂ। ਉਹ ਭੋਜਨ ਜਿਸ ਵਿਚ ਸਰੀਰ ਨੂੰ ਬਣਾਉਣ ਲਈ ਪ੍ਰੋਟੀਨ, ਤਾਕਤ ਦੇਣ ਲਈ ਕਾਰਬੋਹਾਈਡ੍ਰੇਟਸ, ਬਿਮਾਰੀਆਂ ਤੋਂ ਬਚਾਅ ਲਈ ਵਿਟਾਮਿਨ, ਚਿਕਨਾਈ ਤੇ ਖਣਿਜ ਸਹੀ ਮਾਤਰਾ ਤੇ ਅਨੁਪਾਤ ਵਿਚ ਹੋਣ, ਸੰਤੁਲਿਤ ਭੋਜਨ ਕਹਾਉਂਦਾ ਹੈ। ਪਰ ਕਦੇ ਸੋਚਿਆ ਹੈ ਕਿ ਸੰਤੁਲਿਤ ਭੋਜਨ ਗ੍ਰਹਿਣ ਕਰਨ ਦੇ ਬਾਵਜੂਦ ਕਿਉਂ ਅੱਜ ਅਸੀਂ ਭਿੰਨ ਭਿੰਨ ਬਿਮਾਰੀਆਂ ਨਾਲ ਗ੍ਰਸੇ ਹੋਏ ਹਾਂ। ਨੇਚਰੋਪੈਥੀ ਅਨੁਸਾਰ, ਬਿਮਾਰੀਆਂ ਦਾ ਅਸਲ ਕਾਰਨ ਸਰੀਰ ਵਿਚ ਬਾਹਰੀ ਤੱਤਾਂ (foreign matter) ਦਾ ਜਮ੍ਹਾ ਹੋਣਾ ਹੈ ਜਿਹੜੇ ਪਾਚਨ (digestion) ਅਤੇ ਨਿਕਾਸੀ (excretion) ਕਿਰਿਆਵਾਂ ਵਿਚਕਾਰ ਅਸੰਤੁਲਨ ਦੇ ਕਾਰਨ ਜਮ੍ਹਾ ਹੁੰਦੇ ਹਨ। ਸਰੀਰ ਦੇ ਵੱਖ ਵੱਖ ਭਾਗਾਂ ਵਿਚ ਇਨ੍ਹਾਂ ਬਾਹਰੀ ਤੱਤਾਂ ਦੀ ਮੌਜੂਦਗੀ ਅਤੇ ਮਾਤਰਾ ਕਈ ਬਿਮਾਰੀਆਂ ਜਿਵੇਂ ਕਿ ਅਪਚ, ਕਬਜ਼, ਤੇਜ਼ਾਬੀਪਣ, ਸਿਰ ਦਰਦ, ਪੇਟ ਦਾ ਭਾਰੀਪਣ, ਆਂਤੜੀਆਂ ’ਚ ਸੋਜ਼ਿਸ਼, ਜੋੜਾਂ ਦਾ ਦਰਦ, ਚਿੜਚਿੜਾਪਣ, ਉਦਾਸੀਨਤਾ, ਮੋਟਾਪਾ ਆਦਿ ਨੂੰ ਜਨਮ ਦਿੰਦੀ ਹੈ। ਅੱਜ ਨਾ ਸਿਰਫ਼ ਬਜ਼ੁਰਗ ਅਤੇ ਨੌਜਵਾਨ ਹੀ, ਬਲਕਿ ਬੱਚੇ ਵੀ ਇਨ੍ਹਾਂ ਤਕਲੀਫ਼ਾਂ ਨਾਲ ਗ੍ਰਸੇ ਹੋਏ ਹਨ। ਅਕਸਰ ਲੋਕਾਂ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ਖਾਣੇ ਦੀ ਮਾਤਰਾ ’ਤੇ ਕੰਟਰੋਲ ਅਤੇ ਸਿਹਤਮੰਦ ਭੋਜਨ ਕਰਨ ਦੇ ਬਾਵਜੂਦ ਉਨ੍ਹਾਂ ਦੀ ਸਿਹਤ ਠੀਕ ਕਿਉਂ ਨਹੀਂ ਰਹਿ ਰਹੀ ਅਤੇ ਬਿਮਾਰੀਆਂ ਉਨ੍ਹਾਂ ਦਾ ਪਿੱਛਾ ਕਿਉਂ ਨਹੀਂ ਛੱਡ ਰਹੀਆਂ।

ਨੇਚਰੋਪੈਥੀ ਅਨੁਸਾਰ, ਚੰਗੀ ਸਿਹਤ ਦੀ ਪ੍ਰਾਪਤੀ ਲਈ ਸਿਰਫ ਸਿਹਤਮੰਦ ਖਾਣਾ ਹੀ ਕਾਫੀ ਨਹੀਂ ਹੈ; ਬਲਕਿ ਓਨਾ ਹੀ ਲਾਜ਼ਮੀ ਹੈ ਕਿ ਅਸੀਂ ਉਹ ਖਾਣਾ ਸਹੀ ਢੰਗ ਨਾਲ ਖਾਈਏ। ਸਾਨੂੰ ਕੇਵਲ ਭੋਜਨ ਵਿਚ ਮੌਜੂਦ ਖਣਿਜ ਤੱਤਾਂ ਬਾਰੇ ਹੀ ਨਹੀਂ, ਬਲਕਿ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਭੋਜਨ ਕਿਸ ਮੇਲ ਵਿਚ ਕੀਤਾ ਜਾਵੇ। ਜੀਭ ਦੇ ਸੁਆਦ ਅਧੀਨ ਅਸੀਂ ਕਈ-ਕਈ ਭੋਜਨ ਪਦਾਰਥ ਖਾਣ ਲੱਗ ਪਏ ਹਾਂ ਜਿਹੜੇ ਇਕ-ਦੂਜੇ ਨਾਲ ਮਿਲ ਕੇ ਸਰੀਰ ਲਈ ਜ਼ਹਿਰ ਸਮਾਨ ਹੋ ਜਾਂਦੇ ਹਨ ਅਤੇ ਫਾਇਦਾ ਕਰਨ ਦੀ ਥਾਂ ਸਰੀਰ ਦਾ ਨੁਕਸਾਨ ਕਰ ਦਿੰਦੇ ਹਨ।ਅੱਜ ਕੱਲ ਦੇ ਸਮੇਂ ਵਿੱਚ ਆਮ ਤੌਰ ਤੇ ਸਾਰੇ ਜਲਦੀ ਵਿੱਚ ਹੀ ਹੁੰਦੇ ਹਨ ।ਭੋਜਨ ਵੀ ਜਲਦੀ ਜਲਦੀ ਬਿਨਾਂ ਜਾ ਘੱਟ ਚਬਾਏ ਹੀ ਨਿਗਲਦੇ ਜਾਂਦੇ ਹਨ ।ਜੋ ਵੀ ਖਾਣ ਵਾਲੀ ਚੀਜ਼ ਮਿਲੇ ਸਿੱਧੀ ਪੇਟ ਵਿੱਚ ਪਾਈ ਜਾਂਦੇ ਹਨ ।ਭੋਜਨ ਦੀ ਸੰਤੁਲਿਤ ਖੁਰਾਕ, ਪੌਸ਼ਟਿਕ ਗੁਣ ,ਔਗੁਣ ਆਦਿ ਤੇ ਕੋਈ ਧਿਆਨ ਨਹੀਂ ਦਿੰਦਾ ।ਨਤੀਜੇ ਵਜੋਂ ਬਿਮਾਰੀਆਂ ਸਾਨੂੰ ਘੇਰ ਲੈਦੀਆ ਹਨ ।ਸਹੀ ਢੰਗ ਨਾਲ ਖਾਣਾ ਪੀਣਾ ਸਾਨੂੰ ਰੋਗਾ ਤੋ ਵੀ ਮੁਕਤ ਕਰੇਗਾ ਅਤੇ ਲੰਮੀ ਉਮਰ ਵੀ ਸੰਭਵ ਹੈ ।ਸਾਡੇ ਹਾਜਮੇ ਨੂੰ ਪਰਭਾਵਿਤ ਕਰਨ ਵਾਲੇ ਕੁਝ ਕਾਰਨ ਇਸ ਤਰ੍ਹਾਂ ਹਨ :-

* ਗਲਤ ਢੰਗ ਦੇ ਨਾਲ ਗਰਮ ਭੋਜਨ ਖਾਣ ਦੀ ਆਦਤ
* ਜਰੂਰਤ ਤੋ ਵੱਧ ਭੋਜਨ ਕਰਨਾ ।
* ਕਈ ਤਰ੍ਹਾਂ ਦੇ ਭੋਜਨ ਇਕੋ ਵਾਰ ਖਾਣਾ
* ਭੋਜਨ ਖਾਣ ਤੋ ਬਾਅਦ ਵੀ ਕੁਝ ਨਾ ਕੁਝ ਖਾਂਦੇ ਰਹਿਣ ਦੀਆਂ ਗਲਤ ਆਦਤਾਂ ਹੋਣਾ ।
* ਬੇਵਕਤ ਸਮੇਂ ਤੇ ਭੋਜਨ ਕਰਨਾ ਜਾ ਫਿਰ ਭੁੱਖ ਲੱਗਣ ਤੇ ਵੀ ਭੁੱਖੇ ਰਹਿਣ ਦੀ ਆਦਤ ਪਾਉਣਾ ।
* ਤੇਜ ਦਵਾਈਆਂ, ਕਬਜ ਖੋਲਣ ਵਾਲੇ ਨੁਸਖੇ ਦਾ ਲੰਬੇ ਸਮੇਂ ਤੱਕ ਸੇਵਣ ਕਰਣਾ ।
* ਰਾਤ ਨੂੰ ਮਿਰਚ ਮਿਸਾਲੇ ਵਾਲਾ ਗਰਮ ਭੋਜਨ ਖਾਣ ਦੀ ਗਲਤ ਆਦਤ
* ਉਮਰ ਅਤੇ ਸਰੀਰ ਦੀ ਜਰੂਰਤ  ਨੂੰ ਦੇਖਦੇ ਹੋਏ ਭੋਜਨ ਦੀ ਚੋਣ ਨਾ ਕਰਨਾ ।
ਲਗਭਗ ਸਾਰੀਆਂ ਬਿਮਾਰੀਆਂ ਦੀ ਜੜ ਸਾਡੇ ਹਾਜਮੇ ( ਪਾਚਣ ਤੰਤਰ) ਦਾ ਖਰਾਬ ਹੋਣਾ ਹੈ।ਹਾਜਮੇ ਦੇ ਖਰਾਬ ਹੁੰਦਿਆ ਹੀ ਸਰੀਰ ਦੇ ਦੂਜੇ ਅੰਗ ਵੀ ਪਰਭਾਵਿਤ ਹੋਣ ਲਗਦੇ ਹਨ ।ਜੇਕਰ ਸਾਨੂੰ ਸਾਡੇ ਭੋਜਨ ਦੀ ਜਾਣਕਾਰੀ ਹੋਵੇ ਤਾਂ ਪਾਚਣ ਤੰਤਰ ਵਿੱਚ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ।ਭੋਜਨ ਦਾ ਮੈਟੋਬੋਲਿਜਮ ਚਬਾਉਣ ਤੋ ਲੈ ਕੇ ਹਾਜਮਾ ਮਲ ਤਿਆਗ ਤੱਕ ਵੀ ਤੰਦਰੁਸਤ ਕਿਰਿਆ ਹੈ ।ਹਾਜਮੇ ਵਿੱਚ ਰੁਕਾਵਟ ਆਉਦਿਆ ਹੀ ਪੇਟ ਵਿੱਚ ਗੈਸ, ਬਦਹਜਮੀ ਦੇ ਨਾਲ ਨਾਲ ਸਿਰ ਦਰਦ, ਛਾਤੀ ਦਰਦ ,ਚੱਕਰ ਆਉਣਾ, ਜੋੜਾਂ ਵਿੱਚ ਦਰਦ ਆਦਿ ਵਰਗੇ ਰੋਗਾਂ ਦੇ ਰੂਪ ਵਿੱਚ ਲੱਛਣ ਆਮ ਤੋਰ ਤੇ ਅਸੀਂ ਮਰੀਜਾਂ ਵਿੱਚ ਦੇਖਦੇ ਹਾਂ ।ਖੁਰਾਕ ਵਿੱਚ ਜਿਆਦਾ ਲਾਲ ਮਿਰਚ, ਖੱਟੀਆਂ ਚੀਜ਼ਾਂ, ਗਰਮ ਮਸਾਲੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ।ਜਿਸ ਤਰ੍ਹਾਂ ਸਾਡੇ ਮਾਸ ਦੇ ਜਖਮ ਤੇ ਲੂਣ ਮਿਰਚਾਂ  ਲਗਾਉਣ ਤੇ ਬਹੁਤ ਦਰਦ ਹੁੰਦਾ ਹੈ ਉਸੇ ਤਰ੍ਹਾਂ ਹੀ ਸਾਡੇ ਪੇਟ ਦੀਆਂ ਅੰਦਰਲੀਆ ਦੀਵਾਰਾਂ ਨੂੰ ਵੀ ਗਰਮ ਭੋਜਨ ਅਤੇ ਗਰਮ ਮਿਰਚ ਮਿਸਾਲੇ ਹੋਲੀ ਹੋਲੀ ਨੁਕਸਾਨ ਪਹੁੰਚਾਉਦੇ ਹਨ।ਪੇਟ ਵਿੱਚ ਐਸੀਡਿਟੀ, ਪੇਟ ਵਿੱਚ ਛਾਲੇ, ਸੋਜ ਹੋਣਾ ਮੁੱਖ ਰੋਗ ਹਨ। ਜਿਆਦਾ ਗਰਮ ਜਾ ਜਿਆਦਾ ਠੰਢੇ ਪਦਾਰਥ ਪੇਟ ਨੂੰ ਨੁਕਸਾਨ ਪਹੁੰਚਾ ਕੇ ਪਾਚਣ ਤੰਤਰ ਨੂੰ ਪਰਭਾਵਿਤ ਕਰਦੇ ਹਨ ।
ਸਿਹਤ ‘ਤੇ ਖਾਣ-ਪੀਣ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਤੁਸੀਂ ਕੀ ਖਾਂਦੇ ਹੋ, ਕਿੰਨਾ ਖਾਂਦੇ ਹੋ, ਕੀ ਪੀਂਦੇ ਹੋ? ਇਹ ਸਭ ਚੀਜ਼ਾਂ ਬਹੁਤ ਅਹਿਮ ਹਨ। ਜੇਕਰ ਖੁਰਾਕ ‘ਚ ਕਿਸੇ ਤਰ੍ਹਾਂ ਦੀ ਖਰਾਬੀ ਜਾਂ ਫਿਰ ਪੌਸ਼ਟਿਕ ਤੱਤਾਂ ਦੀ ਕਮੀ ਹੋਵੇ ਤਾਂ ਸਰੀਰ ‘ਚ ਕਮਜੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਖਾਣ ਦਾ ਠੀਕ ਸਮਾਂ ਹੋਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਪੌਸ਼ਟਿਕ ਭੋਜਨ ਦਾ ਸੇਵਨ ਠੀਕ ਸਮੇਂ ‘ਤੇ ਨਾ ਕੀਤਾ ਜਾਵੇ ਤਾਂ ਇਸ ਨਾਲ ਕੋਈ ਫਾਇਦਾ ਨਹੀਂ ਮਿਲਦਾ। ਸਵੇਰ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਦਾ ਸਮਾਂ ਠੀਕ ਹੋਣਾ ਚਾਹੀਦਾ ਹੈ।
1. ਸਵੇਰੇ ਖਾਲੀ ਪੇਟ
ਸਾਰਾ ਦਿਨ ਫਰੈੱਸ਼ ਰਹਿਣਾ ਚਾਹੁੰਦੇ ਹੋ ਤਾਂ ਸਵੇਰੇ ਖਾਲੀ ਪੇਟ ਤੋਂ ਹੀ ਹੈਲਦੀ ਡਾਈਟ ਦੀ ਸ਼ੁਰੂਆਤ ਕਰਨੀ ਜ਼ਰੂਰੀ ਹੈ। ਸਵੇਰੇ 1 ਗਿਲਾਸ ਕੋਸਾ ਪਾਣੀ ਪੀਓ, ਇਸ ‘ਚ ਅੱਧਾ ਚੱਮਚ ਨਿੰਬੂ ਅਤੇ 1 ਚੱਮਚ ਸ਼ਹਿਦ ਵੀ ਮਿਕਸ ਕਰ ਸਕਦੇ ਹੋ। ਇਸ ਨਾਲ ਕਬਜ਼ ਦੇ ਨਾਲ-ਨਾਲ ਪੇਟ ਨਾਲ ਜੁੜੀ ਹਰ ਪ੍ਰੇਸ਼ਾਨੀ ਦੂਰ ਹੋ ਜਾਵੇਗੀ।
2. ਬ੍ਰੇਕਫਾਸਟ ਦਾ ਸਮਾਂ
ਸਵੇਰੇ ਉੱਠਣ ਤੋਂ ਇਕ ਡੇਢ ਘੰਟੇ ਦੇ ਵਿਚਕਾਰ ਨਾਸ਼ਤਾ ਕਰਨ ਸਹੀ ਸਮਾਂ ਹੈ। ਜ਼ਿਆਦਾ ਦੇਰ ਤੱਕ ਭੁੱਖੇ ਰਹਿਣ ਨਾਲ ਐਨਰਜੀ ਪੱਧਰ ਸਲੋ ਹੋ ਜਾਂਦਾ ਹੈ। ਨਾਸ਼ਤੇ ‘ਚ ਪ੍ਰੋਟੀਨ ਯੁਕਤ ਆਹਾਰ ਜਿਵੇਂ ਪਰੌਂਠਾ, ਦਹੀਂ, ਸਬਜ਼ੀ, ਫਲ ਅਤੇ ਦੁੱਧ ਆਦਿ ਸ਼ਾਮਿਲ ਕਰ ਸਕਦੇ ਹੋ। ਸਵੇਰੇ 9 ਵਜੇ ਤੱਕ ਬ੍ਰੇਕਫਾਸਟ ਕਰ ਲੈਣਾ ਚਾਹੀਦਾ ਹੈ। ਤੁਸੀਂ ਲੰਚ ਤੱਕ ਫਲ ਜਾਂ ਐਨਰਜੀ ਡ੍ਰਿੰਕ ਵੀ ਪੀ ਸਕਦੇ ਹੋ।
3. ਲੰਚ ਦਾ ਸਹੀ ਸਮਾਂ
ਲੰਚ ਕਰਨ ਦਾ ਸਹੀ ਸਮਾਂ 1 ਵਜੇ ਹੈ, 2 ਜਾਂ 3 ਵਜੇ ਤੱਕ ਦੁਪਹਿਰ ਦੇ ਭੋਜਨ ਦੀ ਉਡੀਕ ਕਰਨਾ ਗਲਤ ਹੈ। ਇਸ ‘ਚ ਕੈਲੋਰੀ ਯੁਕਤ ਆਹਾਰ ਸ਼ਾਮਿਲ ਕਰੋ। ਤੁਹਾਡੀ ਥਾਲੀ ‘ਚ 1 ਕਟੋਰੀ ਸਬਜ਼ੀ ਜਾਂ ਪਨੀਰ, 1 ਕਟੋਰੀ ਦਾਲ, 2 ਰੋਟੀਆਂ ਜਾਂ ਚੌਲ, ਰਾਇਤਾ ਅਤੇ ਸਲਾਦ ਹੋਣਾ ਚਾਹੀਦਾ ਹੈ। ਇਸ ਸਮੇਂ ਸਾਰੇ ਦਿਨ ਦੀ ਜ਼ਰੂਰੀ ਕੈਲੋਰੀ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਲੈਣਾ ਚਾਹੀਦਾ ਹੈ।
4. ਸ਼ਾਮ ਦੇ ਸਨੈਕਸ
1 ਵਜੇ ਭੋਜਨ ਤੋਂ ਬਾਅਦ ਸ਼ਾਮ ਨੂੰ 4 ਵਜੇ ਤੱਕ ਤੁਸੀਂ ਜੂਸ, ਅੰਕੁਰਿਤ ਆਨਾਜ ਦਾ ਸਲਾਦ ਜਾਂ ਫਿਰ ਹਲਕੇ-ਫੁਲਕੇ ਸਨੈਕਸ ਵੀ ਲੈ ਸਕਦੇ ਹੋ।
5. ਡਿਨਰ ਦਾ ਸਮਾਂ
ਰਾਤ ਨੂੰ 8 ਵਜੇ ਤੱਕ ਡਿਨਰ ਕਰ ਲੈਣਾ ਚਾਹੀਦਾ ਹੈ। ਜ਼ਿਆਦਾ ਲੇਟ ਭੋਜਨ ਕਰਨ ਨਾਲ ਪਾਚਨ ਕਿਰਿਆ ‘ਤੇ ਬੁਰਾ ਅਸਰ ਪੈਂਦਾ ਹੈ। ਸੌਂਣ ਤੋਂ 1 ਘੰਟਾ ਪਹਿਲਾਂ 1 ਗਿਲਾਸ ਗਰਮ ਦੁੱਧ ਦਾ ਸੇਵਨ ਕਰੋ
ਨਿਰੋਗੀ ਰਹਿਣ ਲਈ ਕੁਝ ਨੁਕਤੇ
1. ਭੋਜਨ ਹੌਲੀ ਹੌਲੀ ਚੰਗੀ ਤਰ੍ਹਾਂ ਚਬਾ ਕੇ ਅਤੇ ਉਸ ਦਾ ਆਨੰਦ ਮਾਣਦੇ ਹੋਏ ਖਾਓ।
2. ਰੋਟੀ ਤੋਂ ਬਾਅਦ ਜਾਂ ਰੋਟੀ ਦੇ ਨਾਲ ਪਾਣੀ ਬਿਲਕੁਲ ਨਾ ਪੀਓ (ਸੰਸਕ੍ਰਿਤ ਦਾ ਸ਼ਲੋਕ ਹੈ- ‘ਭੋਜਨਾਂਤੇ ਵਿਸ਼ਮ ਵਾਰੀ’, ਅਰਥਾਤ ਰੋਟੀ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣਾ ਜ਼ਹਿਰ ਪੀਣ ਦੇ ਬਰਾਬਰ ਹੈ)। ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਅਤੇ ਰੋਟੀ ਖਾਣ ਤੋਂ ਇਕ ਘੰਟਾ ਬਾਅਦ (ਕੋਸ਼ਿਸ਼ ਕਰੋ ਕਿ ਗਰਮ) ਪਾਣੀ ਪੀਓ।
3. ਖਾਣਾ ਖਾਣ ਤੋਂ ਬਾਅਦ ਘੱਟੋ-ਘੱਟ ਪੰਜ ਮਿੰਟ ਵਜਰਾਸਨ ਵਿਚ ਬੈਠੋ।
4. ਸਵੇਰੇ ਉਠਦੇ ਸਾਰ ਖਾਲੀ ਪੇਟ ਦੋ ਗਲਾਸ ਗਰਮ ਪਾਣੀ ਅੱਧਾ ਨਿੰਬੂ ਪਾ ਕੇ ਪੀਓ। ਦਿਨ ਵਿਚ ਵੀ ਨਿੰਬੂ ਦੀ ਵਰਤੋਂ ਕਰਦੇ ਰਹੋ। ਧਿਆਨ ਰੱਖੋ ਸਾਰੇ ਦਿਨ ਵਿਚ ਨਿੰਬੂ ਦੀ ਕੁੱਲ ਮਾਤਰਾ ਇਕ-ਡੇਢ ਤੋਂ ਵੱਧ ਨਾ ਹੋਵੇ।
5. ਮੈਦਾ, ਖੰਡ ਅਤੇ ਸਾਧਾਰਨ ਨਮਕ ਦੀ ਵਰਤੋਂ ਪੂਰਨ ਤੌਰ ‘ਤੇ ਬੰਦ ਕਰ ਦਿਓ। ਮੈਦੇ ਦੀ ਥਾਂ ਆਟਾ, ਖੰਡ ਦੀ ਥਾਂ ਦੇਸੀ ਖੰਡ, ਸ਼ੱਕਰ ਜਾਂ ਗੁੜ ਅਤੇ ਸਾਧਾਰਨ ਨਮਕ ਦੀ ਥਾਂ ਸੇਂਧਾ ਜਾਂ ਕਾਲਾ ਨਮਕ ਵਰਤੋ।
6. ਕਾਲੀ ਮਿਰਚ ਰੋਜ਼ਾਨਾ ਵਰਤੋਂ ਵਿਚ ਲਿਆਓ। ਕਾਲੀ ਮਿਰਚ ਨੂੰ ਤਿਆਰ ਭੋਜਨ ‘ਤੇ ਉਪਰੋਂ ਭੁੱਕ ਕੇ ਖਾਓ। ਸਾਰੇ ਦਿਨ ਵਿਚ ਕੁਝ ਇਕ ਚੁਟਕੀਆਂ ਤੋਂ ਵੱਧ ਨਾ ਹੋਵੇ।
7. ਠੰਢੇ ਪਾਣੀ ਦੀ ਵਰਤੋਂ ਬਿਲਕੁਲ ਬੰਦ ਕਰ ਦਿਓ। ਫਰਿੱਜ ਵਾਲੇ ਪਾਣੀ ਦੀ ਥਾਂ ਘੜੇ ਦੇ ਪਾਣੀ ਦੀ ਵਰਤੋਂ ਕਰੋ।
8. ਚੋਕਰ (ਆਟੇ ਨੂੰ ਛਾਣ ਕੇ ਨਿਕਲਿਆ ਬੂਰਾ) ਨੂੰ ਆਪਣੇ ਨਿੱਤ-ਕ੍ਰਮ ਵਿਚ ਸ਼ਾਮਿਲ ਕਰੋ। ਹਰ ਦਿਨ 2-3 ਚਮਚੇ ਖੁਰਾਕ ਵਿਚ ਸ਼ਾਮਿਲ ਕੀਤੇ ਜਾ ਸਕਦੇ ਹਨ।
9. ਦੁੱਧ ਵਿਚ ਅੱਧਾ ਛੋਟਾ ਚਮਚਾ ਹਲਦੀ ਪਾ ਕੇ ਪੀਣ ਨੂੰ ਆਪਣੀ ਆਦਤ ਵਿਚ ਸ਼ਾਮਲ ਕਰੋ। ਇਸੇ ਤਰ੍ਹਾਂ ਇਕ-ਦੋ ਛੋਟੇ ਚਮਚੇ ਦੇਸੀ ਘਿਓ ਦੇ ਵੀ ਆਪਣੀ ਖੁਰਾਕ ਵਿਚ ਸ਼ਾਮਿਲ ਕਰੋ।
10. ਗੁੱਸੇ ਜਾਂ ਉਦਾਸੀ ਵਿਚ ਹੋਵੋ ਤਾਂ ਭੋਜਨ ਨਾ ਕਰੋ।
ਸੰਦੀਪ ਕੰਬੋਜ, ਪਿੰਡ ਗੋਲੂ ਕਾ ਮੋੜ, ਫਿਰੋਜ਼ਪੁਰ

Related posts

Ultra-Thin Filters Could Boost Medicine and Dye Production

admin

Little Luka Heralded As A Hero

admin

Doctors Reform Society slams government inaction as CoHealth clinics face shutdown

admin