Bollywood Punjab Pollywood

ਸ਼ਹਿਨਾਜ਼ ਗਿੱਲ ਵਲੋਂ “ਇੱਕ ਕੁੜੀ” ਨੂੰ ਰਿਲੀਜ਼ ਕਰਨ ਦੀ ਤਿਆਰੀ

ਪੰਜਾਬ ਦੀ ਕੈਟਰੀਨਾ ਕੈਫ, ਸ਼ਹਿਨਾਜ਼ ਗਿੱਲ ਅਦਾਕਾਰ ਗਿੱਪੀ ਗਰੇਵਾਲ ਦੇ ਨਾਲ।

ਪੰਜਾਬ ਦੀ ਕੈਟਰੀਨਾ ਕੈਫ ਦੇ ਵਜੋਂ ਮਸ਼ਹੂਰ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਭਰੀ ਖ਼ਬਰ ਆਈ ਹੈ। ਸ਼ਹਿਨਾਜ਼ ਗਿੱਲ ਜਲਦੀ ਹੀ ਜਲੰਧਰ ਆ ਰਹੀ ਹੈ। ਸ਼ਹਿਨਾਜ਼ ਆਪਣੀ ਆਉਣ ਵਾਲੀ ਫਿਲਮ “ਇੱਕ ਕੁੜੀ” ਦਾ ਪ੍ਰਚਾਰ ਕਰਨ ਲਈ ਈਸਟਵੁੱਡ ਵਿਲੇਜ ਆ ਰਹੀ ਹੈ।

ਸ਼ਹਿਨਾਜ਼ ਗਿੱਲ ਨੇ ਖੁਦ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕਰਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ, “ਜਲੰਧਰ ਵਾਸੀਓ, ਮੈਂ ਤੁਹਾਨੂੰ 25 ਅਕਤੂਬਰ ਨੂੰ ਸ਼ਾਮ 7:30 ਵਜੇ ਮਿਲਣ ਆ ਰਹੀ ਹਾਂ। ਅਸੀਂ ਤੁਹਾਡੇ ਨਾਲ ਬਹੁਤ ਮਸਤੀ ਕਰਾਂਗੇ।”

ਵਰਨਣਯੋਗ ਹੈ ਕਿ ਸ਼ਹਿਨਾਜ਼ ਗਿੱਲ ਇੱਕ ਫਿਲਮੀ ਅਦਾਕਾਰਾ ਅਤੇ ਗਾਇਕਾ ਹੈ ਅਤੇ ਉਸਨੇ ਬਿੱਗ ਬੌਸ ਸੀਜ਼ਨ 13 ਵਿੱਚ ਪਛਾਣ ਬਣਾਈ ਸੀ। ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ, ਜਲਦੀ ਹੀ ਆਪਣੀ ਨਵੀਂ ਫਿਲਮ “ਇੱਕ ਕੁੜੀ” ਨੂੰ ਰਿਲੀਜ਼ ਕਰਨ ਲਈ ਜਲੰਧਰ ਜਾ ਰਹੀ ਹੈ। ਇਸ ਵਿੱਚ ਉਹ ਇੱਕ ਪੰਜਾਬੀ ਕੁੜੀ ਦੀ ਭੂਮਿਕਾ ਨਿਭਾਅ ਰਹੀ ਹੈ ਜੋ ਵਿਆਹ ਲਈ ਲਾੜੇ ਦੀ ਭਾਲ ਕਰ ਰਹੀ ਹੈ। ਫਿਲਮ ਵਿੱਚ ਕਾਮੇਡੀ ਅਤੇ ਪਿਆਰ ਦੋਵੇਂ ਹੀ ਹੋਣਗੇ।

Related posts

ਪੰਜਾਬ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ

admin

ਸਿੱਖ ਕੌਮ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਸਨਮਾਨਿਤ

admin

ਪ੍ਰੋਜੈਕਟਾਂ ਦੇ ਮੁਕੰਮਲ ਹੋਣ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਵੀ ਵਧੇਗਾ: ਵਿਧਾਇਕਾ ਮਾਣੂੰਕੇ

admin