Pollywood

ਸ਼ਹਿਨਾਜ਼ ਨੇ ਮੁੰਬਈ ਦੀ ਸੜਕ ’ਤੇ ਦਿਖਾਇਆ ਗਲੈਮਰਸ ਅਵਤਾਰ, ਲੰਗੜਾ ਕੇ ਤੁਰਦੀ ਆਈ ਨਜ਼ਰ

ਮੁੰਬਈ – ਪੰਜਾਬ ਦੀ ‘ਕੈਟਰੀਨਾ ਕੈਫ਼’ ਯਾਨੀ ਕਿ ਸ਼ਹਿਨਾਜ਼ ਗਿੱਲ ਜਦੋਂ ਬਿਗ ਬਾਸ 13 ’ਚ ਆਈ ਸੀ ਤਾਂ ਸਾਰਿਆਂ ਨੇ ਅਦਾਕਾਰਾ ਨੂੰ ਬੇਹੱਦ ਪਿਆਰ ਦਿੱਤਾ ਸੀ। ਸ਼ਹਿਨਾਜ਼ ਆਪਣੇ ਸਟਾਈਲ ਕਾਰਨ ਮਸ਼ਹੂਰ ਹਸਤੀਆਂ ’ਚੋਂ ਇਕ ਹੈ। ਸ਼ਹਿਨਾਜ਼ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਆਏ ਦਿਨ ਅਦਾਕਾਰਾ ਨੂੰ ਲੈ ਕੇ ਕੋਈ ਨਾ ਕੋਈ ਖ਼ਬਰ ਚਰਚਾ ’ਚ ਰਹਿੰਦੀ ਹੈ। ਜੇਕਰ ਇਹ ਕਿਹਾ ਜਾਵੇ ਕਿ ਸ਼ਹਿਨਾਜ਼ ਦੇਸ਼ ਦੀ ਲਾਡਲੀ ਹੈ ਤਾਂ ਇਸ ’ਚ ਕੁਝ ਗਲਤ ਨਹੀਂ ਹੋਵੇਗਾ।ਜ਼ਿੰਦਗੀ ’ਚ ਕਈ ਠੋਕਰਾਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਉਸ ਨੇ ਜ਼ਿੰਦਗੀ ’ਚ ਆਪਣੀ ਬੁਲੰਦੀ ਬਰਕਰਾਰ ਰੱਖੀ ਹੈ। ਸ਼ਹਿਨਾਜ਼ ਆਪਣੀ ਲੁੱਕ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾਉਣ ’ਚ ਕੋਈ ਕਸਰ ਨਹੀਂ ਛੱਡ ਰਹੀ । ਅਦਾਕਾਰਾ ਨੇ ਖ਼ੁਦ ’ਤੇ ਬਹੁਤ ਮਿਹਨਤ ਕੀਤੀ ਅਤੇ ਆਪਣੀ ਬਾਡੀ ਟਰਾਂਸਫ਼ਾਰਮੇਸ਼ਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਾਲ ਹੀ ’ਚ ਸ਼ਹਿਨਾਜ਼ ਨੂੰ ਮੁੰਬਈ ’ਚ ਸ਼ੂਟਿੰਗ ਦੌਰਾਨ ਦੇਖਿਆ ਗਿਆ। ਇਸ ਦੌਰਾਨ ਸ਼ਹਿਨਾਜ਼ ਨੇ ਆਪਣੇ ਅੰਦਾਜ਼ ਨਾਲ ਫ਼ਿਰ ਤੋਂ ਲੋਕਾਂ ਦਾ ਦਿਲ ਜਿੱਤ ਲਿਆ।

ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਸਫ਼ੇਦ ਟੌਪ ਨਾਲ ਨੀਲੇ ਰੰਗ ਦੀ ਪ੍ਰਿੰਟਿਡ ਸ਼ਰਟ ਅਤੇ ਪ੍ਰਿੰਟਿਡ ਸ਼ਾਰਟ ਪਾਏ ਹਨ। ਇਸ ਲੁੱਕ ’ਚ ਸ਼ਹਿਨਾਜ਼ ਸਟਾਈਲਿਸ਼ ਲੱਗ ਰਹੀ ਹੈ। ਅਦਾਕਾਰਾ ਨੇ ਇਸ ਨਾਲ ਮਿਨੀਮਲ ਮੇਕਅੱਪ ਅਤੇ, ਕਾਜਲ, ਲਿਪਸ਼ੇਡ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।

ਹਾਈ ਬਨ ਸ਼ਹਿਨਾਜ਼ ਨੂੰ ਬੇਹੱਦ ਜੱਚ ਰਿਹਾ ਹੈ। ਇਸ ਦੌਰਾਨ ਸ਼ਹਿਨਾਜ਼ ਨੇ ਹੀਲ ਪਾਈ ਸੀ, ਜਿਸ ਕਾਰਨ ਅਦਾਕਾਰਾ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਹਾਲਾਂਕਿ ਇਸ ਦੇ ਬਾਵਜੂਦ ਸ਼ਹਿਨਾਜ਼ ਨੇ ਹੱਸ ਕੇ ਕੈਮਰੇ ਸਾਹਮਣੇ ਨੂੰ ਪੋਜ਼ ਦਿੱਤੇ। ਪ੍ਰਸ਼ੰਸਕ ਅਦਾਕਾਰਾ ਦਾ ਇਹ ਅੰਦਾਜ਼ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

ਸੋਸ਼ਲ ਮੀਡੀਆ ’ਤੇ ਸ਼ਹਿਨਾਜ਼ ਗਿੱਲ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਅਦਾਕਾਰਾ ਲੰਗੜਾ ਕੇ ਤੁਰਦੀ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਨੇ ਫ਼ੋਟੋਗ੍ਰਾਫ਼ਰ ਨੂੰ ਦੱਸਿਆ ਕਿ ਉਸ ਦੀ ਲੱਤ ’ਤੇ ਸੱਟ ਲੱਗੀ ਹੈ ਅਤੇ ਉਹ ਸਹੀ ਤਰ੍ਹਾਂ ਨਾਲ ਤੁਰ ਨਹੀਂ ਸਕਦੀ ।

ਦੇਖਿਆ ਜਾਵੇ ਤਾਂ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਹਰ ਪਾਸੇ ਛਾਈ ਹੋਈ ਹੈ। ਹਾਲ ਹੀ ’ਚ ਅਦਾਕਾਰਾ ਨੇ ਰੈਂਪ ਵਾਕ ਕੀਤੀ ਹੈ। ਇਸ ਤੋਂ ਇਲਾਵਾ ਸ਼ਹਿਨਾਜ਼ ਜਲਦ ਹੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਨਜ਼ਰ ਆਵੇਗੀ। ਅਦਾਕਾਰਾ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ।

ਇਸ ਫ਼ਿਲਮ ’ਚ ਸਿਧਾਰਥ ਨਿਗਮ ਅਤੇ ਰਾਘਵ ਜੁਆਲ ਵੀ ਹਨ। ਇਸ ਤੋਂ ਇਲਾਵਾ ਫ਼ਿਲਮ ’ਚ ਵੇਂਕਟੇਸ਼, ਪੂਜਾ ਹੇਗੜੇ, ਪਲਕ ਤਿਵਾਰੀ ਅਤੇ ਜੱਸੀ ਗਿੱਲ ਵੀ ਨਜ਼ਰ ਆਉਣਗੇ। ‘ਕਭੀ ਈਦ ਕਭੀ ਦੀਵਾਲੀ’ ਫ਼ਰਹਾਦ ਸਾਮਜੀ ਵੱਲੋਂ ਨਿਰਦੇਸ਼ਿਤ ਹੈ ਅਤੇ ਸਾਜਿਦ ਨਾਡਿਆਡਵਾਲਾ ਅਤੇ ਸਲਮਾਨ ਵੱਲੋਂ ਨਿਰਮਿਤ ਹੈ।

Related posts

Karan Aujla: ਪੰਜਾਬੀ ਗਾਇਕ ਕਰਨ ਔਜਲਾ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ, ਜਾਣੋ ਕਿਸ ਮਾਮਲੇ ਨੂੰ ਲੈ ਭੱਖਿਆ ਵਿਵਾਦ

editor

ਰਵਿੰਦਰ ਗਰੇਵਾਲ ਨੇ ਹਿੰਮਤ ਸੰਧੂ ਨਾਲ ਹੀ ਕਿਉਂ ਕੀਤਾ ਧੀ ਦਾ ਵਿਆਹ?

editor

ਦੀਆ ਕੁਮਾਰੀ ਵਲੋਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਸਵਾਗਤ !

admin