Business India

ਸ਼ੈੱਲ ਕੰਪਨੀਆਂ ਦੁਆਰਾ ਜੀਐਸਟੀ ਧੋਖਾਧੜੀ ਕਰਕੇ ਲਾਭ ਲੈਣ ਦਾ ਪਰਦਾਫਾਸ਼ !

ਜੀ.ਐੱਸ.ਟੀ. ਇੰਟੈਲੀਜੈਂਸ ਵਿੰਗ ਨੇ ਸ਼ੈੱਲ ਕੰਪਨੀਆਂ ਦੁਆਰਾ ਜੀਐਸਟੀ ਧੋਖਾਧੜੀ ਕਰਕੇ ਲਾਭ ਲੈਣ ਦਾ ਪਰਦਾਫਾਸ਼ ਕੀਤਾ ਹੈ।

ਜੀ.ਐੱਸ.ਟੀ. ਇੰਟੈਲੀਜੈਂਸ ਵਿੰਗ ਡੀ.ਜੀ.ਜੀ.ਆਈ. ਨੇ ਨਵੀਂ ਦਿੱਲੀ ਦੇ ਘੱਟੋ-ਘੱਟ 6 ਟਿਕਾਣਿਆਂ ਉਤੇ ਛਾਪੇਮਾਰੀ ਕਰਕੇ ਅਤੇ 266 ਕਰੋੜ ਰੁਪਏ ਦੇ ਧੋਖਾਧੜੀ ਵਾਲੇ ਚਲਾਨਾਂ ਅਤੇ ਫ਼ਰਜ਼ੀ (ਸ਼ੈੱਲ) ਕੰਪਨੀਆਂ ਤੋਂ 48 ਕਰੋੜ ਰੁਪਏ ਦੇ ਜਾਅਲੀ ਆਈ.ਟੀ. ਦਾਅਵੇ ਪਾਸ ਕਰਨ ਦਾ ਪਰਦਾਫਾਸ਼ ਕੀਤਾ ਹੈ। ਜੀ.ਐਸ.ਟੀ. ਇੰਟੈਲੀਜੈਂਸ ਡਾਇਰੈਕਟੋਰੇਟ ਜਨਰਲ, ਬੈਂਗਲੁਰੂ ਜ਼ੋਨਲ ਯੂਨਿਟ ਦੇ ਅਧਿਕਾਰੀਆਂ ਵਲੋਂ ਬੈਂਗਲੁਰੂ ਦੇ ਇਕ ਕੇਸ ਦੀ ਜਾਂਚ ਵਿਚ ਕਿਹਾ ਗਿਆ ਹੈ ਕਿ ਚਾਰ ਕੰਪਨੀਆਂ, ਜਿਨ੍ਹਾਂ ਦੀ ਕੋਈ ਕਾਰੋਬਾਰੀ ਗਤੀਵਿਧੀ ਨਹੀਂ ਹੈ, ਨੇ ਸੈਂਕੜੇ ਕਰੋੜ ਰੁਪਏ ਦੀਆਂ ਚੀਜ਼ਾਂ ਅਤੇ ਸੇਵਾਵਾਂ ਪ੍ਰਾਪਤ ਕੀਤੀਆਂ ਹਨ। ਇਸ ਜਾਂਚ ਤੋਂ ਪਤਾ ਲੱਗਦਾ ਹੈ ਕਿ ਸ਼ੁਰੂ ’ਚ, ਮੁੱਖ ਮਾਸਟਰਮਾਈਂਡ ਸੀ.ਏ./ ਕਾਨੂੰਨੀ ਆਡੀਟਰਾਂ ’ਚੋਂ ਇਕ ਸੀ, ਜੋ ਇਨ੍ਹਾਂ ਕੰਪਨੀਆਂ ਦੇ ਲੈਣ-ਦੇਣ ਦਾ ਪ੍ਰਬੰਧਨ ਕਰਦਾ ਸੀ। ਅੱਗਲੇਰੀ ਜਾਂਚ ਤੋਂ ਪਤਾ ਲੱਗਿਆ ਕਿ ਇਕਾਈਆਂ ਦੇ ਢਾਂਚੇ ਅਤੇ ਸ਼ੇਅਰਹੋਲਡਿੰਗ ਪੈਟਰਨ ਦੇ ਨਾਲ-ਨਾਲ ਇਸ ਵਿਚ ਤਬਦੀਲੀਆਂ ਦੇ ਨਾਲ, ਸੀ.ਏ./ਕਾਨੂੰਨੀ ਆਡੀਟਰ ਕਿਸੇ ਸਮੇਂ ਇਨ੍ਹਾਂ ਸ਼ੈੱਲ ਕੰਪਨੀਆਂ ਵਿਚੋਂ ਕੁੱਝ ਵਿਚ ਡਾਇਰੈਕਟਰ ਵਜੋਂ ਕੰਮ ਕਰ ਰਿਹਾ ਸੀ। ਇਹ ਸਪੱਸ਼ਟ ਤੌਰ ਉਤੇ ਛੇ ਸ਼ੈੱਲ ਕੰਪਨੀਆਂ ਦੀ ਉਤਪਤੀ ਦੇ ਪਿੱਛੇ ਲਿੰਕ ਸਥਾਪਤ ਕਰ ਰਿਹਾ ਸੀ।

Related posts

ਮੈਂ ਖੁਦ ਆਪਣੇ ਖੇਤ ਵਿੱਚ ਪਰਾਲੀ ਸਾੜਣ ਦੀ ਥਾਂ ਸਿੱਧੀ ਬਿਜਾਈ ਸ਼ੁਰੂ ਕਰਾਂਗਾ : ਖੇਤੀਬਾੜੀ ਮੰਤਰੀ ਚੌਹਾਨ

admin

ਪ੍ਰਧਾਨ ਮੰਤਰੀ ‘ਇੰਡੀਆ ਮੋਬਾਈਲ ਕਾਂਗਰਸ 2025’ ਦਾ ਉਦਘਾਟਨ ਕਰਨਗੇ !

admin

ਭਾਰਤ ਦਾ ਸੇਵਾਵਾਂ ਨਿਰਯਾਤ 14 ਪ੍ਰਤੀਸ਼ਤ ਵਧ ਕੇ 102 ਅਰਬ ਡਾਲਰ ਤੱਕ ਪੁੱਜਾ !

admin