ਮੁੰਬਈ- ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦੇਣ ਲਈ, 2M3 ਨੇ ਲੋਖੰਡਵਾਲਾ, ਮੁੰਬਈ ਦੇ ਜੰਕਸ਼ਨ ਦਾ ਨਾਮ ‘ਸ਼੍ਰੀਦੇਵੀ ਚੌਂਕ’ ਰੱਖਿਆ ਹੈ। ਸ਼੍ਰੀਦੇਵੀ ਇਸ ਰੋਡ ‘ਤੇ ਗ੍ਰੀਨ ਏਕਰਸ ਟਾਵਰ ‘ਚ ਰਹਿੰਦੀ ਸੀ। ਸ਼੍ਰੀਦੇਵੀ ਦੀ ਅੰਤਿਮ ਯਾਤਰਾ ਵੀ ਇਸੇ ਸੜਕ ਤੋਂ ਹੋ ਕੇ ਲੰਘੀ ਸੀ, ਇਸ ਲਈ ਨਗਰਪਾਲਿਕਾ ਅਤੇ ਸਥਾਨਕ ਲੋਕਾਂ ਦੀ ਬੇਨਤੀ ‘ਤੇ ਉਨ੍ਹਾਂ ਦੇ ਸਨਮਾਨ ‘ਚ ਚੌਕ ਦਾ ਨਾਂ ਰੱਖਿਆ ਗਿਆ ਹੈ।ਜਾਣਕਾਰੀ ਅਨੁਸਾਰ ਸ਼ਨੀਵਾਰ (12 ਅਕਤੂਬਰ) ਨੂੰ ਸ਼ਾਮ 6 ਵਜੇ ਪ੍ਰੋਗਰਾਮ ਕਰਵਾਇਆ ਗਿਆ। ਬੋਨੀ ਕਪੂਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਪ੍ਰੋਗਰਾਮ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਕਿ 24 ਫਰਵਰੀ 2018 ਨੂੰ ਸ਼੍ਰੀਦੇਵੀ ਦਾ ਅਚਾਨਕ ਦਿਹਾਂਤ ਕਾਰਨ ਫਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਬਹੁਤ ਵੱਡਾ ਸਦਮਾ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੀ ਵਿਰਾਸਤ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਜੀਵਨ ‘ਚ ਰਹਿੰਦੀ ਹੈ ਅਤੇ ਉਨ੍ਹਾਂ ਦੀ ਯਾਦਾਂ ਸ਼ਰਧਾਂਜਲੀ ਦੇ ਰੂਪ ‘ਚ ਜਿਊਂਦੀਆਂ ਹਨ।ਤੁਹਾਨੂੰ ਦੱਸ ਦੇਈਏ ਕਿ ਸ਼੍ਰੀਦੇਵੀ ਦੀ ਜ਼ਿੰਦਗੀ ‘ਤੇ ਬਾਇਓਪਿਕ ਬਣਨ ਦੀਆਂ ਅਫਵਾਹਾਂ ਵੀ ਸਾਹਮਣੇ ਆਈਆਂ ਹਨ। ਹਾਲਾਂਕਿ ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਇਸ ਪ੍ਰਸਤਾਵ ‘ਤੇ ਇਤਰਾਜ਼ ਜਤਾਇਆ ਹੈ।