ਸਾਈਕਲ ਮਨੁੱਖੀ ਸ਼ਕਤੀ ਦੁਆਰਾ ਮਨੁੱਖੀ ਜੀਵ ਵੱਲੋਂ ਪੈਂਡਲਾਂ ਨਾਲ ਚਲਾਉਣ ਵਾਲੀ ਬਿਨਾ ਪਟਰੋਲ ਤੇ ਪਰਦੂਸ਼ਨ ਰਹਿਤ ਸਰੀਰ ਨੂੰ ਤੰਦਰੁਸਤ ਰੱਖਣ ਵਾਲੀ ਮੁਫ਼ਤ ਸਾਈਕਲ ਦੀ ਸਵਾਰੀ ਹੈ, ਜਿਸ ਦੇ ਦੋ ਪਹੀਏ ਇਕ ਫ਼ਰੇਮ ਨਾਲ ਜੁੜੇ ਹੁੰਦੇ ਹਨ। ਸਾਈਕਲ 19ਵੀਂ ਸਦੀ ਵਿੱਚ ਯੂਰਪ ਵਿੱਚ ਹੌਂਦ ‘ਚ ਆਇਆ।ਕਈ ਖ਼ਿੱਤਿਆਂ ਵਿੱਚ ਇਹ ਆਵਾਜਾਈ ਦਾ ਮੁੱਖ ਸਾਧਣ ਹੈ।ਇਸ ਨਾਲ ਕਸਰਤ ਹੁੰਦੀ ਹੈ, ਇਮੁਨਟੀ ਪਾਵਰ ਵੱਧਦੀ ਹੈ, ਬੀਮਾਰੀ ਨੇੜੇ ਨਹੀਂ ਆਉਦੀ। ਪੰਜਾਬੀ ਲੋਕ ਧਾਰਾ ਵਿੱਚ ਇਸ ਦਾ ਜ਼ਿਕਰ ਆਉਦਾ ਹੈ:
ਬਾਰੀ ਬਰਸੀ ਖੱਟਨ ਗਿਆ ਸੀ ਖੱਟ ਕੇ ਲਿਆਂਦਾ ਮਾਂਊ,
ਨੀਂ ਬਹਿ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਂਊ।
ਪੁਲਿਸ ਮਹਿਕਮੇ ਵਿੱਚ ਇਸ ਦੀ ਬਹੁਤ ਮਹੱਤਤਾ ਸੀ। ਸਿਪਾਹੀ ਤੋਂ ਲੈਕੇ ਥਾਣੇਦਾਰ ਅਫਸਰ ਇਸ ਤੇ ਗਸ਼ਤ ਕਰਦੇ ਸੀ। ਵੱਡਾ ਥਾਣੇਦਾਰ ਸਾਈਕਲ ਤੇ ਹੀ ਰਾਤ ਨੂੰ ਗਸ਼ਤਾਂ ਚੈੱਕ ਕਰਦਾ ਸੀ। ਪੁਲਿਸ ਦੇ ਸਿਪਾਹੀਆਂ ਤੇ ਹਵਾਲਦਾਰਾਂ ਨੂੰ ਸਾਈਕਲ ਅਲਾਉਂਸ ਮਿਲਦਾ ਸੀ। ਹੁਣ ਭਾਵੇਂ ਸਾਈਕਲ ਅਲੋਪ ਹੋ ਗਏ ਹਨ, ਪੁਲਿਸ ਮਹਿਕਮਾ ਅਜੇ ਵੀ ਸਾਈਕਲ ਅਲਾਉਂਸ ਦਿੰਦਾ ਹੈ।
ਸਾਈਕਲ ਨਾਲ ਸਬੰਧਤ ਆਪ ਨੂੰ ਕਿੱਸਾ ਸੁਣਾ ਰਿਹਾ ਹਾਂ ਇੱਕ ਵਾਰੀ ਦੀ ਗੱਲ ਹੈ, ਬਿੰਦਰ ਸਿੰਘ ਥਾਣੇਦਾਰ ਨਾਲ ਸਿਪਾਹੀ ਗਸ਼ਤ ਕਰ ਰਹੇ ਸਨ। ਦਾਰੂ ਪੀਣ ਲਈ ਕੋਈ ਭਾਂਡਾ ਨਾਂ ਮਿਲਿਆ ਤਾਂ ਬਿੰਦਰ ਸਿੰਘ ਥਾਣੇਦਾਰ ਨੇ ਸਾਈਕਲ ਦੀ ਘੰਟੀ ਉਤਾਰ ਕੇ ਘੰਟੀ ਦੇ ਥੱਲੇ ਹੱਥ ਰੱਖ ਕੇ ਉਸ ਵਿੱਚ ਸ਼ਰਾਬ ਦੇ ਪੈਗ ਪਾਕੇ ਸਾਰਿਆ ਨੇ ਵਾਰੋ ਵਾਰੀ ਦਾਰੂ ਪੀਤੀ ਸੀ। ਜਿਸ ਤੇ ਉਸ ਦਾ ਨਾਮ ਪੁਲਿਸ ਮਹਿਕਮੇ ਵਿੱਚ ਬਿੰਦਰ ਸਿੰਘ ਘੰਟੀ ਨਾਲ ਮਸ਼ਹੂਰ ਹੋ ਗਿਆ।
ਸਾਡੇ ਭਾਪਾ ਜੀ ਪਿੰਡ ਦੇ ਬੰਦਿਆਂ ਦੇ ਨਾਲ ਸਾਈਕਲ ਤੇ ਹਰ ਸਾਲ ਅਨੰਦਪੁਰ ਸਾਹਿਬ ਦੇ ਮੇਲੇ ਜਾਂਦੇ ਸੀ। ਸਾਈਕਲ ਦੇ ਹੈਂਡਲ ਨਾਲ ਝੋਲੇ ਵਿੱਚ ਹਵਾ ਭਰਣ ਵਾਲਾ ਪੰਪ ਤੇ ਪੈਂਚਰ ਦਾ ਸਮਾਨ ਰੱਖ ਬੰਨ ਦਿੰਦੇ ਸੀ, ਜੇ ਕਿਤੇ ਸਾਈਕਲ ‘ਚੋ ਹਵਾ ਘੱਟ ਹੋ ਜਾਣੀ ਜਾਂ ਪੈਂਚਰ ਹੋ ਜਾਣਾ ਫਿਰ ਉਹ ਕੰਮ ਆਉਦਾ ਸੀ, ਪਿੱਛੇ ਕੈਰੀਅਰ ਦੇ ਵਿੱਚ ਖਾਣ ਵਾਲੀ ਸਮੱਗਰੀ ਦਾ ਪੀਪਾ ਬੰਨ ਲਿਆ ਜਾਂਦਾ ਸੀ। ਕਈ ਸਾਲਾ ਤੱਕ ਮੇਲੇ ‘ਤੇ ਜਾਂਦੇ ਰਹੇ। ਸਰੀਰ ਘੋੜੇ ਵਾਂਗੂ ਕੰਮ ਕਰਦਾ ਸੀ। ਮੈ ਸਾਈਕਲ ਦੀ ਜਾਚ ਸੰਨ 1965 ਦੀ ਜੰਗ ਵਿੱਚ ਜਦੋਂ ਸਾਡੇ ਸਕੂਲ ਵਿੱਚ ਮੋਰਚੇ ਪੁੱਟੇ ਸੀ, ਮੋਰਚਿਆਂ ਦੀ ਆੜ ਨਾਲ ਸਿੱਖੀ ਸੀ। ਪਹਿਲਾ ਮੈਂ ਅੱਧਾ ਪੈਡਲ ਤੇ ਫਿਰ ਪੂਰਾ ਪੈਡਲ ਇਸ ਤੋਂ ਬਾਅਦ ਡੰਡੇ ਤੇ ਫਿਰ ਕਾਠੀ ‘ਤੇ ਬੈਠ ਕੇ ਸਿੱਖੀ। ਜਦੋਂ ਮੇਰੇ ਪੈਰ ਵੀ ਥੱਲੇ ਨਹੀਂ ਸੀ ਲੱਗਦੇ, ਮੈਨੂੰ ਉਦੋਂ ਬੜੀ ਖ਼ੁਸ਼ੀ ਹੋਈ ਸੀ। ਮੈਂ ਸਕੂਲ ਆਪਣੇ ਛੋਟੇ ਭਰਾਵਾਂ ਨੂੰ ਇੱਕ ਨੂੰ ਪਿੱਛੇ ਕੈਰੀਅਰ ਤੇ ਦੂਸਰੇ ਨੂੰ ਡੰਡੇ ‘ਤੇ ਬਠਾ ਸਕੂਲ ਜਾਂਦਾ ਸੀ। ਹੁਣ ਕੋਰੋਨਾ ਮਾਹਮਾਰੀ ਦੇ ਚਲਦੇ ਜਿਹੜੇ ਬੱਚੇ ਸਾਈਕਲ ਦੀ ਸਵਾਰੀ ਨਹੀ ਸਨ ਕਰਦੇ ਇਮੁਨਟੀ ਵਧਾਉਣ ਲਈ ਕਰ ਰਹੇ ਹਨ। ਸਾਈਕਲਾ ਦੀ ਮੰਗ ਇਹਨੀ ਵੱਧ ਗਈ ਹੈ। ਇਹ ਮਹਿੰਗੇ ਹੋ ਗਏ ਹਨ। ਮੈਂ ਆਪਣੇ ਬੱਚਿਆਂ ਕੋਲ ਅਸਟਰੇਲੀਆ ਗਿਆ ਜਿੱਥੇ ਸਾਈਕਲ ਚਲਾਉਣ ਵਾਸਤੇ ਵੱਖਰੀ ਰੇਅ ਹੈ। ਮੇਰਾ ਭਰਾ ਜਪਾਨ ਰਹਿ ਕੇ ਆਇਆ ਜਿਸ ਨੇ ਦਸਿਆ ਸੱਭ ਤੋ ਜਿਆਦਾ ਲੋਕ ਸਾਈਕਲ ਦੀ ਸਵਾਰੀ ਕਰਦੇ ਹਨ। ਜੋ ਵੱਡੀਆ ਵੱਡੀਆ ਗੱਡੀਆ ਆਉਣ ਨਾਲ ਸਾਈਕਲ ਦੀ ਸਵਾਰੀ ਅਲੋਪ ਹੁੰਦੀ ਜਾ ਰਹੀ ਹੈ। ਗੱਡੀਆ ਦੇ ਧੂੰਏ ਨਾਲ ਪਰਦੂਸਨ ਵੱਧਨ ਨਾਲ ਮਨੁੱਖ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਹੁਣ ਕੋਰੋਨਾ ਮਾਹਮਾਰੀ ਕਾਰਣ ਇਸ ਦੀ ਫਿਰ ਕਦਰ ਪੈਣੀ ਸੁਰੂ ਹੋ ਗਈ ਹੈ, ਜਦੋ ਦਾ ਬੰਦੇ ਨੂੰ ਪਤਾ ਲੱਗਾ ਹੈ ਇਸ ਨਾਲ ਇਮੁਨਟੀ ਵੱਧਦੀ ਹੈ, ਲੋਕ ਫਿਰ ਸਾਈਕਲ ‘ਤੇ ਆ ਰਹੇ ਹਨ ਉਧਰ ਪਟਰੌਲ ਵੀ 100 ਨੂੰ ਪਾਰ ਕਰ ਗਿਆ ਹੈ। ਸਾਇਕਲ ਚਲਾਉਣ ਨਾਲ ਕੋਈ ਭੀੜ ਭੜੱਕੇ ਦਾ ਡਰ ਨਹੀ ਨਾਂ ਤੇਲ ਦਾ ਫਿਕਰ। ਲੋਕਾ ਨੂੰ ਅੱਜ ਕੋਰੋਨਾ ਮਾਹਮਾਰੀ ਤੋਂ ਛੁਟਕਾਰਾ ਪਾਉਣ ਲਈ ਸਾਇਕਲ ਚਲਾਉਣ ਦਾ ਸਕੰਲਪ ਲੈਣਾ ਚਾਹੀਦਾ ਹੈ। ਮੈਂ ਆਪਣੀ ਪੁਲਿਸ ਦੀ ਨੋਕਰੀ ‘ਚ ਬੜਾ ਸਾਈਕਲ ਚਲਾਇਆ ਜੋ ਮਜਾ ਸਾਈਕਲ ਦੀ ਸਵਾਰੀ ਦਾ ਸੀ ਉਹ ਮਜਾ ਮਹਿੰਗੀਆਂ ਗੱਡੀਆ ਵਿੱਚ ਨਹੀ।
– ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸ਼ਨ