ਕੈਨਬਰਾ – ਆਸਟ੍ਰੇਲੀਆ ਸਰਕਾਰ ਵਿਦੇਸ਼ਾਂ ਤੋਂ ਹੁੰਦੇ ਸਾਈਬਰ ਹਮਲਿਆਂ ਤੋਂ ਬਚਾਅ ਦੇ ਲਈ 240 ਮਿਲੀਅਨ ਡਾਲਰ ਖਰਚ ਕਰੇਗੀ। ਇਹ ਹਮਲੇ ਜ਼ਿਆਦਾਤਰ ਚੀਨ ਤੋਂ ਹੋ ਰਹੇ ਹਨ। ਅਜਿਹਾ ਪਹਿਲੀ ਵਾਰ ਹੈ ਕਿ ਆਸਟ੍ਰੇਲੀਆ ਸਰਕਾਰ ਵਧਦੇ ਸਾਈਬਰ ਹਮਲਿਆਂ ਦੀ ਰੋਕਥਾਮ ਦੇ ਲਈ ਇੰਨੀ ਵੱਡੀ ਰਾਸ਼ੀ ਖਰਚ ਕਰਨ ਜਾ ਰਹੀ ਹੈ। ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਇਸ ਸਬੰਧੀ ਵੀਰਵਾਰ ਨੂੰ ਐਲਾਨ ਕਰ ਦਿੱਤਾ ਹੈ ਅਤੇ ਸਾਈਬਰ ਹਮਲਿਆਂ ਤੋਂ ਸੁਰੱਖਿਆ ਬਾਰੇ ਆਪਣੀ ਨੀਤੀ ਦਾ ਖੁਲਾਸਾ ਕਰ ਦਿੱਤਾ ਹੈ। ਇਸ ਨੀਤੀ ਦੇ ਤਹਿਤ ਨਵਾਂ ਸਟਾਫ ਵੀ ਕਾਇਮ ਕੀਤਾ ਜਾਵੇਗਾ ਅਤੇ 100 ਦੇ ਕਰੀਬ ਲੋਕਾਂ ਨੂੰ ਰੁਜ਼ਗਾਰ ਵੀ ਮਿਲਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਈਬਰ ਹਮਲੇ ਸਾਡੀਆਂ ਏਜੰਸੀਆਂ ਅਤੇ ਵਪਾਰਕ ਸੰਸਥਾਵਾਂ ਦੇ ਲਈ ਖਤਰਾ ਬਣਦੇ ਜਾ ਰਹੇ ਹਨ, ਇਸ ਕਰਕੇ ਕੌਮਾਂਤਰੀ ਨੀਤੀ ਦੇ ਤਹਿਤ ਇਹਨਾਂ ਵਿਚ ਤਬਦੀਲੀ ਕੀਤੀ ਜਾਵੇਗੀ।
previous post