Business

ਸਿਡਨੀ ਅਤੇ ਮੈਲਬੌਰਨ ਵਿਚ ਪ੍ਰਾਪਰਟੀ ਕੀਮਤਾਂ ‘ਚ ਗਿਰਾਵਟ

ਮੈਲਬੌਰਨ – ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਸਿਡਨੀ ਅਤੇ ਮੈਲਬੌਰਨ ਵਿਚ ਪ੍ਰਾਪਰਟੀ ਦੀਆਂ ਦਰਾਂ ਵਿਚ ਕਮੀ ਆਉਣੀ ਸ਼ੁਰੂ ਹੋ ਗਈ ਹੈ ਕਿਉਂਕਿ ਇਹਨਾਂ ਇਲਾਕਿਆਂ ਵਿਚ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ। ਪ੍ਰਫਾਰਮੈਂਸ ਪ੍ਰਾਪਰਟੀ ਐਡਵਾਈਜ਼ਰੀ (ਪੀæ ਪੀæ ਏæ) ਦੀ ਰਿਪੋਰਟ ਮੁਤਾਬਕ ਸਿਡਨੀ ਤੋਂ ਮਿਲੇ ਅੰਕੜਿਆਂ ਮੁਤਾਬਕ ਪ੍ਰਾਪਰਟੀ ਦੀਆਂ ਕੀਮਤਾਂ ਬਹੁਤ ਹੇਠਾਂ ਆ ਗਈਆਂ ਹਨ ਅਤੇ ਕੁਝ ਸਮੇਂ ਵਿਚ ਹੀ ਇਸ ਵਿਚ 5 ਫੀਸਦੀ ਗਿਰਾਵਟ ਆ ਗਈ। ਪ੍ਰਾਪਰਟੀ ਐਡਵਾਈਜ਼ਰ ਸੰਸਥਾ ਮੁਤਾਬਕ ਮੈਲਬੌਰਨ ਵਿਚ ਪ੍ਰਾਪਰਟੀ ਮਾਰਕੀਟ ਵਿਚ ਛੇ ਸਾਲਾਂ ਤੋਂ 7 ਫੀਸਦੀ ਵਾਧਾ ਹੋਇਆ ਹੈ। ਇਸ ਤੋਂ ਸੰਕੇਤ ਸਪੱਸ਼ਟ ਹਨ ਕਿ ਇਹ ਉਨੀ ਤੇਜ਼ੀ ਨਾਲ ਨਹੀਂ ਵਧੀਆਂ, ਜਿਸ ਤੇਜੀ ਦੀ ਲੋੜ ਸੀ।
ਹਾਲਾਂਕਿ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਵਿਦੇਸ਼ੀ ਖਰੀਦਦਾਰਾਂ ਦੀ ਵਧਦੀ ਮੰਗ ਦੇ ਕਾਰਨ ਪ੍ਰਾਪਰਟੀ ਬਾਜ਼ਾਰ ਨੂੰ ਮੱਦਦ ਮਿਲਦੀ ਹੈ। ਬੈਂਕ ਨੇ ਕਈ ਸਾਈਟਾਂ ਦਾ ਹਵਾਲਾ ਦੇ ਕੇ ਕਿਹਾ ਕਿ ਚੀਨੀ ਖ੍ਰੀਦਦਾਰ ਆਸਟ੍ਰੇਲੀਆ ਵਿਚ ਬਹੁਤ ਜ਼ਿਆਦਾ ਦਿਲਚਸਪੀ ਲੈ ਰਹੇ ਹਨ, ਖਾਸ ਕਰਕੇ ਸਿਡਨੀ ਅਤੇ ਮੈਲਬੌਰਨ ਵਿਚ। ਇਕ ਰਿਪੋਰਟ ਵਿਚ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਚੀਨੀ ਵਿਦੇਸ਼ੀ ਐਕਸਚੇਂਜ ਕੰਟਰੋਲ ਸਖ਼ਤ ਹੋਣ ਦੇ ਕਾਰਨ ਹੁਣ ਨਿਵੇਸ਼ਕਾਂ ਨੂੰ ਆਸਟ੍ਰੇਲੀਆ ਵਿਚ ਆਉਣਾ ਔਖਾ ਹੋ ਗਿਆ ਹੈ। ਇਸ ਕਰਕੇ ਪ੍ਰਾਪਰਟੀ ਦੀਆਂ ਕੀਮਤਾਂ ‘ਤੇ ਦਬਾਅ ਪੈ ਰਿਹਾ ਹੈ। ਸਥਾਨਕ ਪ੍ਰਾਪਰਟੀ ਨਿਵੇਸ਼ਕ ਹਾਲੇ ਵੀ ਨਿਵੇਸ਼ ਕਰ ਰਹੇ ਹਨ। ਕਈ ਬੈਂਕਾਂ ਨੇ ਵੀ ਪ੍ਰਾਪਰਟੀ ਖਰੀਦਣ ਦੇ ਲਈ ਕਰਜ਼ਿਆਂ ਦੀਆਂ ਮੱਦਾਂ ਵਿਚ ਕਾਫੀ ਢਿੱਲ ਦਿੱਤੀ ਹੈ।

Related posts

‘ਗਊ ਸੈਰ-ਸਪਾਟਾ’ ਰਾਹੀਂ ਯੂਪੀ ਵਿੱਚ ਪੇਂਡੂ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ

admin

ਸੋਨੇ ਦੀਆਂ ਕੀਮਤਾਂ ਨੇ ਨਵੇਂ ਰਿਕਾਰਡ ਕਾਇਮ ਕਰ ਦਿੱਤੇ !

admin

ਨੀਤੀ ਆਯੋਗ ਵਲੋਂ 490 ਕਰੋੜ ਅਸੰਗਠਿਤ ਕਾਮਿਆਂ ਨੂੰ ਸਮਰੱਥ ਬਣਾਉਣ ਲਈ ‘ਏਆਈ ਰੋਡਮੈਪ’ ਲਾਂਚ !

admin