ਬਾਲੀਵੁੱਡ ਦੀ ਇੱਕ ਅਜਿਹੀ ਫਿਲਮ ਵੀ ਹੈ ਜੋ ਸਿਰਫ਼ ਇੱਕ ਹੀ ਕਲਾਕਾਰ ਨਾਲ ਬਣੀ ਸੀ ਅਤੇ ਉਸਦਾ ਨਾਮ ‘ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ’ ਵਿੱਚ ਦਰਜ ਹੈ। ਇਸ ਫਿਲਮ ਦੇ ਵਿੱਚ ਸਿਰਫ਼ ਇੱਕ ਹੀ ਅਦਾਕਾਰ ਨਜ਼ਰ ਆਇਆ ਸੀ ਅਤੇ ਉਸ ਕਲਾਕਾਰ ਤੋਂ ਇਲਾਵਾ ਇਸ ਫਿਲਮ ਵਿੱਚ ਕੋਈ ਹੋਰ ਕਲਾਕਾਰ ਨਜ਼ਰ ਨਹੀਂ ਆਇਆ, ਪਰ ਇਸਦੇ ਬਾਵਜੂਦ ਇਸ ਫਿਲਮ ਨੇ ਨਾਮ ‘ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ’ ਆਪਣਾ ਨਾਮ ਦਰਜ ਕਰਵਾਇਆ।
ਬਾਲੀਵੁੱਡ ਦੀ ਇਹ ਫਿਲਮ ਸਾਲ 1964 ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਫਿਲਮ ਵਿੱਚ ਸੁਨੀਲ ਦੱਤ ਅਦਾਕਾਰੀ ਕਰ ਰਹੇ ਸਨ। ਇਸ ਫਿਲਮ ਵਿੱਚ ਕੋਈ ਹੋਰ ਕਲਾਕਾਰ ਨਹੀਂ ਸੀ। ਇਸ ਫਿਲਮ ਦਾ ਨਾਮ ‘ਯਾਦੇਂ’ ਹੈ। ਸੁਨੀਲ ਦੱਤ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਹੋਰ ਕੋੲ ਵੀ ਕਲਾਕਾਰ ਨਹੀਂ ਸੀ। ਇਹ ਹਿੰਦੀ ਸਿਨੇਮਾ ਦੀ ਪਹਿਲੀ ਅਜਿਹੀ ਫਿਲਮ ਸੀ ਜਿਸ ਵਿੱਚ ਸਿਰਫ਼ ਇੱਕ ਹੀ ਕਲਾਕਾਰ ਦੇ ਕਾਰਣ, ਫਿਲਮ ਦਾ ਨਾਮ ‘ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ’ ਵਿੱਚ ਦਰਜ ਕੀਤਾ ਗਿਆ। ਇਸ ਫਿਲਮ ਨੇ ਦੋ ਫਿਲਮਫੇਅਰ ਐਵਾਰਡਜ਼ ਵੀ ਜਿੱਤੇ ਹੋਏ ਹਨ। ਇਸ ਫਿਲਮ ਨੇ ਸਰਵੋਤਮ ਸਿਨੇਮੈਟੋਗ੍ਰਾਫੀ ਅਤੇ ਸਰਵੋਤਮ ਸਾਊਂਡ ਰਿਕਾਰਡਿਸਟ ਲਈ ਫਿਲਮਫੇਅਰ ਪੁਰਸਕਾਰ ਜਿੱਤਿਆ ਹੋਇਆ ਹੈ।
ਇਸ ਫਿਲਮ ਵਿੱਚ ਅਦਾਕਾਰੀ ਤੋਂ ਇਲਾਵਾ, ਸੁਨੀਲ ਦੱਤ ਨੇ ਫਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਵੀ ਕੀਤਾ ਹੈ।ਇਸ ਫਿਲਮ ਦੀ ਇੰਟਰਨੈੱਟ ਮੂਵੀ ਡਾਟਾਬੇਸ ਰੇਟਿੰਗ 7.3 ਹੈ। ਫਿਲਮ ‘ਯਾਦੇਂ’ ਦੇ ਵਿੱਚ ਸੁਨੀਲ ਦੱਤ ਤੋਂ ਇਲਾਵਾ ਫਿਲਮ ਦੇ ਸਿਖਰ ‘ਤੇ ਸਿਰਫ਼ ਨਰਗਿਸ ਦੱਤ ਅਤੇ ਸੰਜੇ ਦੱਤ ਦੇ ਪਰਛਾਵੇਂ ਹੀ ਦਿਖਾਈ ਦਿੰਦੇ ਹਨ। ਇਹ ਫਿਲਮ ਇੱਕ ਅਜਿਹੇ ਆਦਮੀ ਦੀ ਕਹਾਣੀ ਹੈ ਜੋ ਘਰ ਵਾਪਸ ਆਉਂਦਾ ਹੈ ਅਤੇ ਦੇਖਦਾ ਹੈ ਕਿ ਉਸਦੀ ਪਤਨੀ ਅਤੇ ਬੱਚੇ ਘਰ ਨਹੀਂ ਹਨ। ਸੁਨੀਲ ਦੱਤ ਦਾ ਕਿਰਦਾਰ ਮੰਨਦਾ ਹੈ ਕਿ ਉਹ ਉਸਨੂੰ ਛੱਡ ਕੇ ਚਲੇ ਗਏ ਹਨ। ਇਸ ਤੋਂ ਬਾਅਦ ਪੂਰੀ ਫਿਲਮ ਦੇ ਵਿੱਚ ਸੁਨੀਲ ਦੱਤ ਦਾ ਕਿਰਦਾਰ ਪਰਿਵਾਰ ਨਾਲ ਬਿਤਾਏ ਆਪਣੇ ਪਲਾਂ ਨੂੰ ਯਾਦ ਕਰਦਾ ਰਹਿੰਦਾ ਹੈ। ਉਹ ਇਹ ਸੋਚ ਕੇ ਡਰਦਾ ਹੈ ਕਿ ਉਹ ਆਪਣੇ ਪਰਿਵਾਰ ਤੋਂ ਬਿਨਾਂ ਕਿਵੇਂ ਰਹੇਗਾ ਅਤੇ ਉਸਨੂੰ ਆਪਣੀਆਂ ਪਿਛਲੀਆਂ ਗਲਤੀਆਂ ਯਾਦ ਆਉਂਦੀਆਂ ਰਹਿੰਦੀਆਂ ਹਨ।