ਨਵੀਂ ਦਿੱਲੀ – ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਤੇ ਸਦਭਾਵਨਾ ਸੰਬੰਧੀ ਕਮੇਟੀ ਨੇ ਵੀਰਵਾਰ ਨੂੰ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੂੰ ਉਨ੍ਹਾਂ ਦੇ ਹਾਲੀਆ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ 6 ਦਸੰਬਰ (ਦੁਪਹਿਰ 12 ਵਜੇ) ਨੂੰ ਪੇਸ਼ ਹੋਣ ਲਈ ਤਲਬ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਖ਼ਾਲਿਸਤਾਨੀ ਅੱਤਵਾਦੀ ਕਰਾਰ ਦਿੱਤਾ ਸੀ। ਸੰਮਨ ਵਿਚ ਲਿਖਿਆ ਗਿਆ ਹੈ ਕਿ ਕਮੇਟੀ ਨੂੰ ਹੋਰ ਗੱਲਾਂ ਦੇ ਨਾਲ-ਨਾਲ ਇਤਰਾਜ਼ਯੋਗ ਤੇ ਅਪਮਾਨਜਨਕ ਇੰਸਟਾਗ੍ਰਾਮ ਕਹਾਣੀਆਂ/ਪੋਸਟਾਂ ਨੂੰ ਕਥਿਤ ਰੂਪ ਨਾਲ ਕੰਗਨਾ ਰਨੌਤ ਦੁਆਰਾ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ’ਤੇ ਸਿੱਖ ਭਾਈਚਾਰੇ ਖ਼ਿਲਾਫ਼ ਖ਼ਾਲਿਸਤਾਨੀ ਅੱਤਵਾਦੀ ਦੱਸਣ ਨੂੰ ਲੈ ਕੇ ਕਈ ਸ਼ਿਕਾਇਤਾਂ ਮਿਲੀਆਂ ਹਨ। ਉਕਤ ਕਹਾਣੀਆਂ/ਪੋਸਟਾਂ ਵਿਚ ਕਥਿਤ ਰੂਪ ਨਾਲ ਜਾਣ-ਬੁਝ ਕੇ ਕੀਤੇ ਗਏ ਦੋਸ਼, ਜਿਸ ਨੇ ਸਿੱਖ ਭਾਈਚਾਰੇ ਨੂੰ ਦੁਖ ਪਹੁੰਚਾਇਆ ਹੈ।
previous post