Articles

ਸਿੱਖ ਮੱਤ ਅਤੇ ਸਿੱਖ ਮਰਿਯਾਦਾ !

ਸ੍ਰੀ ਅਕਾਲ ਤਖਤ ਸਾਹਿਬ।
ਲੇਖਕ: ਹਰਬੰਸ ਸਿੰਘ ਸੰਧੂ, ਰਿਟਾ. ਡੀ. ਪੀ. ਆਈ ਪੰਜਾਬ, ਮੈਲਬੌਰਨ

ਸਿੱਖ ਮੱਤ ਦੇ ਛੇੜੇ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਧਿਆਤਮਕ ਦਰਬਾਰ ਦੇ ਸਾਹਮਣੇ ਸ਼੍ਰੀ ਅਕਾਲ ਤਖਤ ਦੀ ਉਸਾਰੀ ਕਰਵਾ ਕੇ ਮੀਰੀ ਅਤੇ ਪੀਰੀ ਦਾ ਸੰਕਲਪ ਸਾਹਮਣੇ ਲਿਆਂਦਾ। ਉਹਨਾ ਆਪ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰ ਪਹਿਨ ਕੇ ਧਰਮ ਅਤੇ ਰਾਜਨੀਤੀ ਨੂੰ ਰਲਗੱਡ ਕਰ ਦਿੱਤਾ। ਉਹਨਾ ਰਾਜਨੀਤੀ ਨੂੰ ਧਰਮ ਆਧੀਨ ਚੱਲਣ ਦਾ ਫਰਮਾਨ ਜਾਰੀ ਕੀਤਾ। ਆਪਣੇ ਜੀਵਨ ਵਿੱਚ ਮਿਸਾਲ ਪੈਦਾ ਕਰਕੇ ਚਾਰ ਜੰਗਾਂ ਲੜੀਆਂ।ਏਸ਼ੀਆ ਦੀ ਸਭ ਤੋ ਵੱਡੀ ਮੁਗਲ ਫੋਜ ਦਾ ਗਿਣਤੀ ਦੇ ਸਿੰਘਾ ਨਾਲ ਟਾਕਰਾ ਕੀਤਾ ਅਤੇ ਜਿੱਤਾ ਪ੍ਰਾਪਤ ਕੀਤੀਆਂ। ਦਸਵੇ ਗੁਰੂ ਦੇ ਚਾਲੀ ਸਿੰਘਾਂ ਨੇ ਲੱਖਾਂ ਫੌਜਾਂ ਦਾ ਟਾਕਰਾ ਕੀਤਾ। ਆਪ ਗੁਰੂ ਜੀ ਲੱਖਾਂ ਦੇ ਘੇਰੇ ਵਿੱਚੋ ਨਿਕਲ ਕੇ ਮੁਗਲ ਬਾਦਸ਼ਾਹ ਨੂੰ ਵਗਾਰਾਂ ਰਹੇ। ਪ੍ਰੋ ਪੂਰਨ ਸਿੰਘ ਨੇ ਆਪਣੀ ਕਵਿਤਾ ਵਿੱਚ ਲਿਖਿਆ ‘ ਪੰਜਾਬ ਵਸਦਾ ਗੁਰਾਂ ਦੇ ਨਾਮ ‘ਉਕਤ ਸਭ ਕੁੱਝ ਨੂੰ ਸਹੀ ਸਾਬਤ ਕਰਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖਤ ਦੇ ਜਥੇਦਾਰ ਜੀ ਵੱਲੋ ਸਜਾ ਸੁਣਾਈ ਗਈ ਜਿਸ ਨੂੰ ਉਹਨਾ ਪ੍ਰਵਾਨ ਕੀਤਾ।

ਮੌਜੂਦਾ ਸਮੇਂ ਦੇ ਹਾਕਮ ਧਰਮ ਨੂੰ ਸਿਆਸਤ ਲਈ ਵਰਤਣ ਲੱਗੇ, ਗੁਰੂ ਜੀ ਨੇ ਕਲਾ ਵਰਤਾਈ। ਇਹਨਾ ਹਾਕਮ ਦੀ ਸਿਆਸਤ ਫੇਲ੍ਹ ਹੋਣ ਲੱਗੀ ਅਖੀਰ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਜੀ ਦੇ ਸਾਹਮਣੇ ਸਿਰ ਝੁਕਾਉਣ ਪਿਆ ਅਤੇ ਆਮ ਵੱਲੋ ਕੀਤੀਆ ਕੋਤਾਹੀਆਂ ਨੂੰ ਮੰਨਿਆ ਅਤੇ ਸਜਾ ਕਬੂਲ ਕੀਤੀ। ਦੁਨੀਆ ਦੇ ਕਿਸੇ ਧਰਮ ਵਿੱਚ ਇਸ ਤ੍ਰਾਹ ਦਾ ਪ੍ਰਧਾਨ ਨਹੀ ਕਿ ਸਿਆਸਤ ਉਹਨਾ ਦੇ ਧਰਮ ਆਧੀਨ ਹੋਵੇ। ਸਾਰੀ ਦੁਨੀਆ ਨੇ ਪੰਜਾਬ ਦੇ ਧਰਮ ਅਤੇ ਸਿਆਸਤ ਦੇ ਸਮੇਲ ਨੂੰ ਦੇਖਿਆ ਅਤੇ ਧਰਮ ਦੇ ਵਡੱਪਣ ਨੂੰ ਦੇਖਿਆ। ਸਾਰੇ ਧਰਮ ਲੋਕਾਂ ਨੂੰ ਅੱਛਾ ਜੀਵਨ ਜਾਂਚ ਦੱਸਦੇ ਹਨ।ਕਾਸ਼ ਵੱਡੇ ਧਰਮ ਆਜਿਹਾ ਕਰਦੇ। ਮਨੁੱਖਤਾ ਦੀ ਆਰਥਿਕਤਾ ਦਾ ਵੱਡਾ ਹਿੱਸਾ ਬਰਬਾਦ ਨਾ ਹੁੰਦਾ, ਨਾ ਹੀ ਕਰੋੜਾ ਜਾਨਾਂ ਬੇਫਜੂਲ ਲੜਾਈਆਂ ਵਿੱਚ ਜਾਂਦੀਆ। ਦੁਨੀਆ ਦਾ ਕੋਈ ਵੀ ਧਰਮ (ਗੁਰਮਤ ਤੋ ਬਿਨਾ) ਹੱਕ, ਸੱਚ, ਨਿਆਣਿਆਂ, ਨਿਆਣਿਆਂ ਅਤੇ ਮਨੁਖੀ ਹਿੱਤਾ ਦੀ ਰੱਖਿਆ ਕਰਨ ਲਈ ਲੜਾਈਆਂ ਲੜਨ ਦੀ ਪ੍ਰੇਰਨਾ ਨਹੀ ਦਿੰਦਾ। ਹਜਾਰਾ ਸਾਲਾਂ ਤੋ ਮਨੁੱਖਤਾ ਦੇ ਮਾਲ ਅਤੇ ਜਾਨ ਦੀ ਬਰਬਾਦੀ ਬੇਫਜੂਲ ਲੜਾਈਆਂ ਵਿੱਚ ਹੁੰਦੀ ਰਹੀ। ਮਨੁੱਖਤਾ ਸਦਾ ਗਰੀਬੀ, ਜੁਲਮ ਅਤੇ ਬੇਇਨਸਾਫੀ ਦੀ ਚੱਕੀ ਚਲਾਉਂਦੀ ਰਹੀ। ਕਿਸੇ ਧਰਮ ਨੇ ਹੱਕ ਸੱਚ ਦੀਆਂ ਲੜਾਈਆਂ ਲੜਨ ਲਈ ਮਨੁੱਖਤਾ ਨੂੰ ਨਹੀ ਪ੍ਰੇਰਿਆ। ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦੁਨੀਆ ਨੂੰ ਆਪਣੇ ਹਿੱਤਾ ਤੋ ਉਪਰ ਉੱਠ ਕੇ ਦੂਜਿਆ ਲਈ ਮਰ ਮਿਟਣ ਦੀ ਪ੍ਰੇਰਨਾ ਦਿੰਦੀ ਹੈ।ਦੁਨੀਆ ਭਰ ਵਿੱਚ ਥਾਂ-ਥਾਂ ਮਨੁੱਖੀ ਹੱਕਾ ਨੂੰ ਦਰੜਿਆ ਜਾ ਰਿਹਾ ਹੈ। ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਪੰਜਾਬ ਦੀ ਜਵਾਨੀ ਸਦਾ ਉਹਨਾ ਨੂੰ ਗੁਰੂਆਂ ਵੱਲੋ ਦਿੱਤੇ ‘ਪਾਤਸ਼ਾਹੀ’ ਦਾਵੇ ਦੀ ਕਾਇਲ ਰਹੀ ਹੈ। ਇਸ ਵਿਚਾਰਧਾਰਾ ਨੂੰ ਛੱਡ ਕੇ ਪੰਜਾਬ ਵਿੱਚ ਕੋਈ ਵਿਚਾਰਧਾਰਾ ਇਥੇ ਟਿਕ ਨਹੀ ਸਕੀ।
ਬਾਬੇ ਨਾਨਕ ਦਾ ਪੰਜਾਬ ਵਿੱਚ ਪੰਜ ਸਦੀਆ ਪਹਿਲਾਂ ਔਰਤਾ ਦੇ ਹੱਕ ਵਿੱਚ ਆਪਣੀ ਬਾਣੀ ਅਵਾਜ ਉਠਾਉਣੀ ਇਕ ਵਿਲੱਖਣ ਧਾਰਮਿਕ ਵਰਤਾਰਾ ਸੀ। ਇਸ ਤੋ ਪਹਿਲਾ ਕਿਸੇ ਧਰਮ ਨੇ, ਨਾ ਕਿਸੇ ਰਾਜਨੀਤਕ ਪਾਰਟੀ ਨੇ ਇਸ ਤਰਜ ਆਵਾਜ ਨਹੀ ਉਠਾਈ:
ਭੰਡਿ ਜੰਮਿਐ ਭੰਡਿ ਨਿੰਮੀਐ ਭੰਡਿ ਮੰਗਣ ਵਿਆਹੁ।।
ਭੰਡਿਐ ਹੋਵੇ ਦੋਸਤੀ ਭੰਡਿਹੁ ਚਲੈ ਰਾਹ।।
ਭੰਡਿ ਮੁਆ ਭੰਡਿ ਭਾਲੀਐ ਭੰਡਿ ਹੋਵੇ ਬੰਧਾਨ।।
ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ।।
ਸਾਡੇ ਸੰਵਿਧਾਨ ਘਾੜੇ ਡਾ.ਅੰਬੇਦਕਰ ਜੀ ਬਾਬੇ ਨਾਨਕ ਦੀ ਜਾਤਪਾਤ ਰਹਿਤ, ਵਰਨ ਵੰਡ ਰਹਿਤ ਸਮਾਜ ਤੋ ਬਹੁਤ ਪ੍ਰਭਾਵਿਤ ਸਨ। ਉਹਨਾ ਵੱਲੋ ਆਜਾਦ ਭਾਰਤ ਦੇ ਬਣਾਏ ਗਏ ਸੰਵਿਧਾਨ ਵਿੱਚ ਔਰਤਾ ਨੂੰ ਬਰਾਬਰ ਅਧਿਕਾਰ ਦਿੱਤੇ। ਅਗਾਂਹ ਵਧੂ ਕਹਾਉਣ ਵਾਲੇ ਯੂਰਪੀਅਨ ਦੇਸ਼ਾਂ ਵਿੱਚ ਇਹ ਅਧਿਕਾਰ ਲਗਭਗ ਇਸੇ ਸਮੇਂ ਹੀ ਦਿੱਤੇ ਗਏ। ਮਨੁੱਖਤਾ ਦੀ ਭਲਾਈ ਦਾ ਕੰਮ ਅਤੇ ਗੁਰਬਾਣੀ ਵਿੱਚ ਦਰਜ ਬੇਗਮਪੁਰੇ ਦਾ ਸੰਕਲਪ ਸੰਸਾਰ ਪੱਧਰ ‘ਤੇ ਗੁਰਮਤ ਅਨੁਸਾਰ ਚੱਲ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਮਾਰਕਸਵਾਦ ਦਾ ਸਿਧਾਂਤ ਭਾਵੇ ਮਨੁੱਖਤਾ ਦੀ ਭਲਾਈ ਅਤੇ ਬਰਾਬਰੀ ਦੀ ਗੱਲ ਕਰਦਾ ਹੈ ਪਰ ਪੰਜਾਬ ਦੀ ਧਰਤੀ ‘ਤੇ ਸਿੱਖ ਗੁਰੂਆਂ ਦੇ ਸਿਧਾਂਤ ‘ਤੇ ਚੱਲ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।

Related posts

ਇਸਨੂੰ ਸ਼ੁਰੂ ਵਿੱਚ ਰੋਕੋ – ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਆਸਟ੍ਰੇਲੀਅਨ ਸਰਕਾਰ ਦੀ ਮੁਹਿੰਮ

admin

‘ਆਪ’ ਸੁਪਰੀਮੋ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ !

admin

Testament of Human Experiences: ‘Contemporary Global Fiction’

admin