ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ । ਬਹੁਤ ਵੱਡੇ ਖੇਤਰਫ਼ਲ ਵਿਚ ਫੈਲੇ ਹੋਏ ਸਿੱਖ ਰਾਜ ਨੂੰ ਡੋਗਰੇ ਬੇਈਮਾਨੀ ਦੀ ਚਾਲ ਨਾਲ ਦਸ ਸਾਲਾਂ ਵਿਚ ਹੀ ਸਮੇਟ ਗਏ। ਜਿਸ ਰਾਜ ਵਿਚ ਇ ੱਕ ਦਿਨ ਵਿਚ ਦੋ ਦੋ ਰਾਜਿਆ ਂ ਦਾ ਖਾਤਮਾ ਕਰ ਦਿਤਾ ਜਾਵੇ ਉਹ ਰਾਜ ਕਿੰਨਾ ਕੁ ਸਮਾਂ ਚਲ ਸਕਦਾ ਹੈ?
ਸਿੱਖ ਰਾਜ ਦੇ ਖੁੱਸ ਜਾਣ ਦਾ ਦੂਸਰਾ ਕਾਰਨ ਇ ਹ ਸੀ ਮਾਹਾਰਾਜਾ ਰਣਜੀਤ ਸਿੰਘ ਦੇ ਸੱਤ ਪੁੱਤਰ ਸਨ ਉਹਨਾਂ ਵੱਖ ਵੱਖ ਮਾਵਾਂ ਦੀ ਕੁਖੋਂ ਜਨਮ ਲਿਆ ਸੀ। ਉਹ ਇ ਕ ਦੂਸਰੇ ਨਾਲ ਈਰਖਾ ਕਰਦੇ ਸਨ। ਜਦ ਆ ਪਸੀ ਫੁੱਟ ਅਤੇ ਮਾਰ ਧਾੜ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਦੇ ਨਬਾਲਗ ਪੁੱਤਰ ਦਲੀਪ ਸਿੰਘ ਨੂੰ ਤਖ਼ਤ ਤੇ ਬਿਠਾਇ ਆ ਗਿਆ ਤਾਂ ਸਾਰੇ ਰਾਜ ਪ੍ਰਬੰਧ ਦੀ ਜਿਮ੍ਹੇਵਾਰੀ ਮਹਾਰਾਣੀ ਜਿੰਦ ਕੌਰ ਤੇ ਪੈ ਗਈ।
ਮਹਾਰਾਣੀ ਜਿੰਦ ਕੌਰ ਦਾ ਜਨਮ ਪਿੰਡ ਚਾੜ੍ਹ ਤਹਿਸੀਲ ਜਫ਼ਰਵਾਲ ਜ਼ਿਲ੍ਹਾ ਸਿਆ ਲਕੋਟ ਵਿਖੇ ਸ੍ਰ. ਮੰਨਾਂ ਸਿੰਘ ਔਲਖ ਜਿਮੀਦਾਰ ਪਰੀਵਾਰ ਵਿਚ 1817 ਨੂੰ ਹੋਇ ਆ ।
ਮਹਾਰਾਣੀ ਜਿੰਦ ਕੌਰ ਦਾ ਵਿਆ ਹ ਮਹਾਰਾਜਾ ਰਣਜੀਤ ਸਿੰਘ ਨਾਲ ਹੋਇ ਆ । ਮਹਾਰਾਜਾ ਰਣਜੀਤ ਸਿੰਘ ਦੇ ਹੋਰ ਵੀ ਰਾਣੀਆ ਂ ਸਨ ਪਰ ਮਹਾਰਾਣੀ ਦਾ ਖ਼ਿਤਾਬ ਸਿਰਫ ਜਿੰਦ ਕੌਰ ਨੂੰ ਹੀ ਮਿਲਿਆ ਕਿਉਂਕੇ ਜਿੰਦ ਕੌਰ ਸਿਆ ਣੀ, ਤੀਖਣ ਬੁੱਧੀ ਦੀ ਮਾਲਕ, ਦਲੇਰ ਅਤੇ ਸਿੱਖ ਰਾਜ ਦੀ ਅਖੀਰ ਤੱਕ ਲੜਾਈ ਲੜਨ ਵਾਲੀ ਔਰਤ ਸੀ। ਇਹ ਮਹਾਰਾਜੇ ਦੀ ਸਭ ਤੋਂ ਛੋਟੀ ਰਾਣੀ ਸੀ।
ਮਹਾਰਾਣੀ ਜਿੰਦ ਕੌਰ ਨੇ 4 ਸਤੰਬਰ 1838 ਵਿਚ ਪੁੱਤਰ ਦਲੀਪ ਸਿੰਘ ਨੂੰ ਜਨਮ ਦਿੱਤਾ। ਦਲੀਪ ਸਿੰਘ ਨੌਂ ਮਹੀਨੇ 24 ਦਿਨ ਦਾ ਸੀ ਜਦ ਇ ਸ ਦਾ ਪਿਤਾ ਮਹਾਰਾਜਾ ਰਣਜੀਤ ਸਿੰਘ 27 ਜੂਨ 1839 ਨੂੰ ਇ ਸ ਦੁਨੀਆ ਂ ਤੋਂ ਚਲਿਆ ਗਿਆ । ਮਹਾਰਾਣੀ ਜਿੰਦਾਂ ਵਿਆ ਹ ਤੋਂ ਢਾਈ ਸਾਲ ਬਾਅਦ ਹੀ ਵਿਧਵਾ ਹੋ ਗਈ ਸੀ। ਜਦ ਮਹਾਰਾਜੇ ਦੀ ਚਿਖਾ ਨੂੰ ਅਗਨੀ ਵਿਖਾਈ ਤਾ ਬਾਕੀ ਰਾਣੀਆ ਂ ਮਹਾਰਾਜੇ ਨਾਲ ਸਤੀ ਹੋ ਗਈਆ ਂ ਪਰ ਮਹਾਰਾਣੀ ਜਿੰਦ ਕੌਰ ਦਾ ਮਨ ਭੱਜ ਭੱਜ ਕੇ ਪਤੀ ਦੀ ਮੱਚਦੀ ਚਿਖਾ ਦੇ ਭਾਬੜਾਂ ਵਿਚ ਛਾਲ ਮਾਰਨ ਨੂੰ ਕਰਦਾ ਸੀ ਪਰ ਗੋਦ ਚੁਕੇ ਮਾਸੂਮ ਦਲੀਪ ਸਿੰਘ ਦਾ ਫਿਕਰ ਮਨ ਨੂੰ ਖਾ ਰਿਹਾ ਸੀ ਇਸ ਕਰਕੇ ਮਹਾਰਾਣੀ ਜਿੰਦਾ ਸਤੀ ਹੋਣੋ ਬਚ ਗਈ।
ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਸ਼ੇਰ ਸਿੰਘ ਜੋ ਰਾਜ ਤਖ਼ਤ ਤੇ ਬੈਠਾ ਸੀ ਅਤੇ ਉਸ ਦਾ ਅੱਠ ਸਾਲ ਦਾ ਪੁੱਤਰ ਟਿੱਕਾ ਪ੍ਰਤਾਪ ਸਿੰਘ ਨੂੰ ਲਹਿਣਾ ਸਿੰਘ ਅਤੇ ਉਸ ਦੇ ਭਤੀਜੇ ਅਜੀਤ ਸਿੰਘ ਨੇ ਗੋਲੀ ਮਾਰ ਕੇ ਮਾਰ ਦਿੱਤਾ।
ਇਸ ਤੋਂ ਬਾਅਦ ਧਿਆਨ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤਾਂ ਕੇ ਧਿਆਨ ਸਿੰਘ ਨਵੇਂ ਮਹਾਰਾਜੇ ਦਾ ਵਜ਼ੀਰ ਨਾ ਬਣ ਜਾਵੇ।
ਲਹਿਣਾ ਸਿੰਘ ਨੇ ਮਹਾਰਾਣੀ ਜਿੰਦ ਕੌਰ ਕੋਲੋਂ ਦਲੀਪ ਸਿੰਘ ਨੂੰ ਲਿਆ ਕੇ 16 ਸਤੰਬਰ 1843 ਨੂੰ ਤਖ਼ਤ ਤੇ ਬਿਠਾ ਦਿੱਤਾ ਉਸ ਟਾਈਮ ਦਲੀਪ ਸਿੰਘ ਦੀ ਉਮਰ ਪੰਜ ਸਾਲ ਗਿਆਰਾਂ ਦਿਨ ਦੀ ਸੀ। ਲਹਿਣਾ ਸਿੰਘ ਨੇ ਧਿਆ ਨ ਸਿੰਘ ਡੋਗਰੇ ਦੇ ਖੂਨ ਨਾਲ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ਤੇ ਲਗਾ ਕੇ ਮਹਾਰਾਜਾ ਹੋਣ ਦੀ ਰਸਮ ਨਿਭਾ ਦਿੱਤੀ। ਮਾਹਾਰਾਣੀ ਜਿੰਦਾ ਨੂੰ ਸਰਪ੍ਰਸਤ ਲਾ ਦਿੱਤਾ ਲਹਿਣਾ ਸਿੰਘ ਆ ਪ ਵਜ਼ੀਰ ਬਣ ਗਿਆ । ਨਬਾਲਗ ਬੱਚੇ ਦੇ ਮੱਥੇ ਤੇ ਖੂਨ ਦਾ ਲਗਦਾ ਟਿੱਕਾ ਵੇਖ ਕੇ ਮਹਾਰਾਣੀ ਜਿੰਦ ਕੌਰ ਚਿੰਤਤ ਹੋ ਗਈ।
ਇ ਹ ਸਭ ਕੁਝ ਹੋਣ ਤੋਂ ਬਾਅਦ ਧਿਆ ਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਗੁੱਸੇ ਵਿਚ ਆ ਕੇ ਲਾਹੌਰ ਦਰਬਾਰ ਉਪਰ ਫੌਜ਼ ਚਾੜ੍ਹ ਲਿਆ ਇ ਆ । ਫੌਜ਼ ਨੇ ਲਹਿਣਾ ਸਿੰਘ ਅਤੇ ਉਸ ਦੇ ਭਤੀਜੇ ਅਜੀਤ ਸਿੰਘ ਨੂੰ ਮਾਰ ਦਿੱਤਾ। ਹੀਰਾ ਸਿੰਘ ਨੇ ਫਿਰ ਦਲੀਪ ਸਿੰਘ ਨੂੰ ਤਖ਼ਤ ਤੇ ਬਿਠਾ ਕੇ ਲਹਿਣਾ ਸਿੰਘ ਦੇ ਖੂਨ ਦੀ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ਤੇ ਖੂਨ ਦਾ ਟਿੱਕਾ ਲਗਾ ਕੇ ਮਹਾਰਾਜਾ ਹੋਣ ਦੀ ਰਸਮ ਨਿਭਾਈ। ਆ ਪ ਵਜ਼ੀਰ ਬਣ ਗਿਆ ਅਤੇ ਮਹਾਰਾਣੀ ਜਿੰਦ ਕੌਰ ਨੂੰ ਸਰਪ੍ਰਸਤ ਲਾਇ ਆ ਗਿਆ ।
ਹੀਰਾ ਸਿੰਘ ਡੋਗਰਾ ਮਹਾਰਾਣੀ ਨਾਲ ਖਾਰ ਖਾਂਦਾ ਸੀ। ਉਹ ਮਹਾਰਾਣੀ ਨੂੰ ਜ਼ਹਿਰ ਦੇ ਕੇ ਮਾਰਨ ਲੱਗਾ ਸੀ ਜਦ ਸਾਜਿਸ਼ ਦਾ ਪਤਾ ਲੱਗਾ ਤਾਂ ਆ ਪਣੇ ਸਾਥੀਆ ਂ ਸਮੇਤ ਜੰਮੂ ਨੂੰ ਭੱਜ ਗਿਆ ਰਸਤੇ ਵਿਚ ਘੇਰ ਕੇ 21 ਦਸੰਬਰ 1844 ਨੂੰ ਮਾਰ ਦਿੱਤਾ। ਫਿਰ ਮਹਾਰਾਣੀ ਜਿੰਦ ਕੌਰ ਨੇ ਆ ਪਣੇ ਭਰਾ ਜਵਾਹਰ ਸਿੰਘ ਨੂੰ ਵਜ਼ੀਰ ਬਣਾ ਦਿੱਤਾ।
30 ਅਗਸਤ1845 ਨੂੰ ਇ ਕ ਸਾਜਿਸ਼ ਤਹਿਤ ਕੰਵਲ ਪਿਸ਼ੌਰਾ ਸਿੰਘ ਦਾ ਕਤਲ ਹੋ ਗਿਆ । ਇ ਸ ਕਤਲ ਦਾ ਇ ਲਜ਼ਾਮ ਜਵਾਹਰ ਸਿੰਘ ਦੇ ਸਿਰ ਲਗ ਗਿਆ । ਭੜਕੇ ਹੋਏ ਲੋਕਾਂ ਦੇ ਇ ਕੱਠ ਨੇ ਜਵਾਹਰ ਸਿੰਘ ਦਾ ਕਤਲ ਕਰ ਦਿੱਤਾ। ਇ ਸ ਕਤਲ ਨਾਲ ਮਹਾਰਾਣੀ ਜਿੰਦ ਕੌਰ ਦਾ ਸਹਾਰਾ ਟੁੱਟ ਗਿਆ ।
10 ਫ਼ਰਵਰੀ1846 ਨੂੰ ਸਭਰਾਵਾਂ ਵਿਚ ਹੋਈ ਸਿੱਖਾਂ ਅਤੇ ਅੰਗਰੇਜ਼ਾ ਦੀ ਆ ਖਰੀ ਜੰਗ ਸੀ। ਇ ਸ ਜੰਗ ਵਿਚ ਡੋਗਰਿਆ ਂ ਦੀਆ ਂ ਬਦਨੀਤ ਚਾਲਾਂ ਕਰਕੇ ਸਿੱਖ ਹਾਰ ਗਏ। ਇ ਸ ਲੜਾਈ ਤੋਂ ਬਾਅਦ ਸਿੱਖ ਰਾਜ ਦਾ ਸੂਰਜ ਸਦਾ ਲਈ ਡੁੱਬ ਗਿਆ । ਅੰਗਰੇਜ਼ਾ ਨੇ 12 ਦਸੰਬਰ 1846 ਨੂੰ ਮਹਾਰਾਣੀ ਜਿੰਦਾ ਦੀ ਸਰਕਾਰੀ ਕੰਮਾਂ ਕਾਰਾਂ ਵਿਚ ਦਖ਼ਲ ਅੰਦਾਜ਼ੀ ਬੰਦ ਕਰ ਦਿੱਤੀ।
ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਨੂੰ ਸੰਮਨ ਬੁਰਜ ਲਾਹੌਰ ਦਰਬਾਰ ਵਿਚ ਨਜਰਬੰਦ ਕਰ ਦਿੱਤਾ। 19 ਅਗਸਤ 1847 ਨੂੰ ਸੇਖੂਪੁਰਾ ਕਿਲ੍ਹੇ ਵਿਚ ਕੈਦ ਕਰ ਦਿੱਤਾ। 29 ਮਾਰਚ1849 ਨੂੰ ਸਿੱਖ ਰਾਜ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।
16 ਮਈ 1848 ਨੂੰ ਇ ਕ ਕੈਦੀ ਦੇ ਤੌਰ ਤੇ ਮਹਾਰਾਣੀ ਜਿੰਦਾ ਨੂੰ ਪੰਜਾਬ ਤੋਂ ਬਨਾਰਸ ਭੇਜ ਦਿੱਤਾ। ਉਥੇ ਉਸ ਦਾ ਸੰਪਰਕ ਮਹਾਰਾਜਾ ਸਿੰਘ ਅਤੇ ਚਤਰ ਸਿੰਘ ਅਟਾਰੀਵਾਲਾ ਨਾਲ ਬਣ ਗਿਆ ਜਦ ਅੰਗਰੇਜ਼ਾ ਨੂੰ ਇ ਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਮਾਰਚ 1849 ਵਿਚ ਮਹਾਰਾਣੀ ਜਿੰਦਾ ਨੂੰ ਚਿਨਾਰ ਕਿਲ੍ਹੇ ਵਿਚ ਭੇਜਣ ਦਾ ਫ਼ੈਸਲਾ ਲੈ ਲਿਆ ।
4 ਅਪ੍ਰੈਲ 1849 ਨੂੰ ਭਾਰੀ ਫੋਰਸ ਦੀ ਸੁਰੱਖਿਆ ਹੇਠ ਮੇਜਰ ਮੈਕਗਰੈਗਰ ਦੀ ਅਗਵਾਈ ਵਿੱਚ ਯੂ.ਪੀ ਦੇ ਚਿਨਾਰ ਕਿਲ੍ਹੇ ਜਿਲ੍ਹਾ ਮਿਰਜ਼ਾਪੁਰ ਵਿਚ ਭੇਜ ਦਿੱਤਾ। ਉਥੋਂ ਨੌਕਰਾਣੀ ਦੇ ਸਹਿਯੋਗ ਨਾਲ ਨੌਕਰਾਣੀ ਵਾਲੇ ਕਪੜੇ ਪਾ ਕੇ ਅਤੇ ਚਿਹਰੇ ਤੇ ਕਾਲਖ ਮਲ ਕੇ ਨੌਕਰਾਣੀ ਵਾਲਾ ਭੇਸ ਬਣਾ ਕੇ ਮਹਾਰਾਣੀ ਕਿਲ੍ਹੇ ਵਿਚੋਂ ਬਾਹਰ ਨਿਕਲ ਗਈ।
ਜਿੰਦਗੀ ਨਾਲ ਸੰਘਰਸ਼ ਕਰਦੀ 29 ਅਪ੍ਰੈਲ 1849 ਨੂੰ ਨਿਪਾਲ ਦੇ ਰਾਜੇ ਜੰਗ ਬਹਾਦਰ ਕੋਲ ਪਹੁੰਚ ਗਈ। ਉਸ ਨੇ ਰਾਜੇ ਕੋਲ ਜਾ ਕੇ ਫ਼ਰਿਆ ਦ ਕੀਤੀ ਕੇ ਮੇਰੇ ਕਪੜੇ ਵੇਖ ਕੇ ਮੇਰਾ ਅੰਦਾਜਾ ਨਾ ਲਾਵੀ ਤੂੰ ਕਦੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਦਾ ਨਾਮ ਸੁਣਿਆ ਹੈ ਤਾਂ ਜੰਗ ਬਹਾਦਰ ਨੇ ਹਾਂ ਵਿਚ ਸਿਰ ਹਿਲਾ ਦਿੱਤਾ ਫਿਰ ਜਿੰਦ ਕੌਰ ਨੇ ਕਿਹਾ, “ਮੈਂ ਉਸ ਮਹਾਰਾਜੇ ਦੀ ਰਾਣੀ ਹਾਂ ਮੇਰਾ ਅੰਗਰੇਜ਼ਾ ਨੇ ਰਾਜ ਭਾਗ ਖੋਹ ਲਿਆ ਹੈ ਮੇਰੇ ਨੌਂ ਸਾਲ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਬੰਦੀ ਬਣਾ ਕੇ ਮੇਰੇ ਕੋਲੋ ਵੱਖ ਕਰ ਦਿੱਤਾ ਹੈ।” ਮਹਾਰਾਣੀ ਦੇ ਦਖ ਸੁਣ ਕੇ ਨਿਪਾਲ ਦੇ ਰਾਜੇ ਨੇ ਜਿੰਦ ਕੌਰ ਨੂੰ ਕਿਹਾ,” ਮੈਂ ਤੇਰਾ ਦੁੱਖ ਤਾਂ ਨਹੀ ਵੰਡਾ ਸਕਦਾ ਨਾਂ ਹੀ ਮੈਂ ਫੌਜ਼ ਭੇਜ ਕੇ ਤੇਰੀ ਮਦਦ ਕਰ ਸਕਦਾ ਹਾਂ। ਪਰ ਤੈਨੂੰ ਸ਼ਰਨ ਦੇ ਸਕਦਾ ਹਾਂ।” ਰਾਜੇ ਜੰਗ ਬਹਾਦਰ ਨੇ ਮਹਾਰਾਣੀ ਨੂੰ ਨਿਪਾਲ ਵਿਚ ਸ਼ਰਨ ਦੇ ਕੇ ਕਠਮੰਡੂ ਵਿਚ ਰਹਿਣ ਦੀ ਆ ਗਿਆ ਦੇ ਦਿੱਤੀ।
ਮਹਾਰਾਣੀ ਜਿੰਦ ਕੌਰ ਨੂੰ ਬੰਦੀ ਬਣਾਉਣ ਤੋਂ ਕੁਝ ਸਮੇਂ ਬਾਅਦ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਬੰਦੀ ਬਣਾ ਕੇ ਇ ੰਗਲੈਡ ਭੇਜ ਦਿੱਤਾ। ਉਥੇ ਮਹਾਰਾਜ਼ਾ ਦਲੀਪ ਸਿੰਘ ਨੂੰ ਇ ਸਾਈ ਬਣਾ ਦਿੱਤਾ।
ਨਿਪਾਲ ਦੇ ਰਾਜੇ ਜੰਗ ਬਹਾਦਰ ਨੇ ਮਾਂ ਪੁੱਤ ਦੇ ਮਿਲਾਪ ਵਾਸਤੇ ਅੰਗਰੇਜ਼ ਸਰਕਾਰ ਨੂੰ ਚਿੱਠੀ ਲਿਖ ਦਿੱਤੀ। ਅੰਗਰੇਜ਼ਾ ਨੇ ਮਿਲਣ ਦੀ ਆ ਗਿਆ ਦੇ ਦਿੱਤੀ ਪਰ ਸ਼ਰਤ ਰੱਖ ਦਿੱਤੀ ਇ ਹ ਕਲਕੱਤੇ ਵਿਚ ਮਿਲ ਸਕਦੇ ਹਨ। ਜਨਵਰੀ 1861ਵਿਚ ਦਲੀਪ ਸਿੰਘ ਇ ੰਗਲੈਂਡ ਤੋਂ ਕਲਕੱਤੇ ਆ ਗਿਆ ਉਸ ਦੀ ਮਾਂ ਤੇਰਾਂ ਸਾਲ ਬਾਅਦ ਪੁੱਤ ਨੂੰ ਮਿਲਣ ਵਾਸਤੇ ਕਲਕੱਤੇ ਆ ਗਈ। ਕੱਲਕੱਤੇ ਸਪੈਨਿਸ਼ ਹੋਟਲ ਵਿਚ ਮਾਂ ਪੁੱਤ ਦਾ ਮਿਲਾਪ ਹੋਇ ਆ । ਮਹਾਰਾਣੀ ਜਿੰਦਾ ਦੀ ਪੁੱਤਰ ਦੇ ਵਿਛੋੜੇ ਵਿਚ ਵਿਰਲਾਪ ਕਰਦੀ ਦੀ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਸੀ। ਉਸ ਨੇ ਪੁੱਤਰ ਨੂੰ ਗਲਵਕੜੀ ਵਿਚ ਲੈ ਕੇ ਪਿਆ ਰ ਕੀਤਾ। ਹੌਲੀ ਹੌਲੀ ਆ ਪਣੇ ਪੁੱਤਰ ਦੀ ਪਛਾਣ ਕਰਦੀ ਕਰਦੀ ਆ ਪਣਾ ਹੱਥ ਉਸ ਦੇ ਸਿਰ ਤੇ ਲੈ ਗਈ। ਮਹਾਰਾਣੀ ਉਸ ਦੇ ਸਿਰ ਤੇ ਜੂੜਾ ਆ ਪਣੇ ਹੱਥੀ ਕਰਿਆ ਕਰਦੀ ਸੀ ਅੱਜ
ਉਸ ਦੇ ਸਿਰ ਤੇ ਕੀਤੇ ਜੂੜੇ ਨੂੰ ਅਤੇ ਪੱਗ ਬੰਨੀ ਨੂੰ ਦੇਖਣਾ ਚਾਹੁੰਦੀ ਸੀ ਵਾਲ ਕੱਟੇ ਹੋਏ ਹੋਣ ਕਰਕੇ ਨਾ ਪੱਗ ਨਾ ਜੂੜਾ ਹੱਥ ਵਿਚ ਆ ਇ ਆ ਜਦ ਮੂੰਹ ਤੇ ਹੱਥ ਫੇਰਿਆ ਉਹ ਵੀ ਸਾਫ਼ ਸੀ। ਫਿਰ ਧਾਹਾਂ ਮਾਰ ਮਾਰ ਰੋਂਦੀ ਹੋਈ ਕਹਿਣ ਲੱਗੀ,
“ਮੇਰੀਏ ਕਿਸਮਤੇ ਤੂੰ ਇ ਹ ਕੀ ਕੀਤਾ ! ਮੇਰੇ ਸਿਰ ਦਾ ਤਾਜ ਵੀ ਖੋਹ ਲਿਆ ਰਾਜ ਭਾਗ ਵੀ ਖੋਹ ਲਿਆ ਮੇਰਾ ਪੰਜਾਬ ਵੀ ਖੋਹ ਲਿਆ ਮੇਰਾ ਪੁੱਤ ਵੀ ਵਿਛੋੜ ਦਿੱਤਾ ਮੇਰੀ ਜਾਨ ਤੋਂ ਪਿਆ ਰੀ ਸਿੱਖੀ ਵੀ ਖੋਹ ਲਈ ! ਮੈਂ ਲਾਹੌਰ ਕਿੱਲ੍ਹੇ ਦੇ ਬਾਹਰ ਖੜ੍ਹ ਕੇ ਸਵੇਰ ਵੇਲੇ ਹੀਰੇ ਜਵਾਹਰਤ ਦੇ ਭਰੇ ਥਾਲ ਵੰਡਣ ਵਾਲੀ ਅੱਜ ਨਰਕ ਭਰੀ ਜਿੰਦਗੀ ਭੋਗ ਰਹੀ ਹਾਂ।”
ਕੱਲਕੱਤੇ ਤੋਂ ਵਾਪਸ ਜਾਣ ਸਮੇ ਦਲੀਪ ਸਿੰਘ ਆ ਪਣੀ ਮਾਤਾ ਨੂੰ ਨਾਲ ਹੀ ਇ ੰਗਲੈਡ ਲੈ ਗਿਆ । ਪਰ ਉਥੇ ਮਾਂ ਪੁੱਤ ਨੂੰ ਇ ਕੱਠੇ ਨਾ ਰਹਿਣ ਦਿੱਤਾ। ਦਲੀਪ ਸਿੰਘ ਨੂੰ ਲੰਡਨ ਵਿਚ ਰੱਖਿਆ ਗਿਆ । ਜਿੰਦ ਕੌਰ ਨੂੰ ਕੈਨਸਿੰਗਟਨ ਵਿਚ ਰੱਖਿਆ ਗਿਆ ।
ਮਹਾਰਾਣੀ ਜਿੰਦ ਕੌਰ ਨੇ ਆ ਪਣੇ ਪੁੱਤਰ ਦਲੀਪ ਸਿੰਘ ਨੂੰ ਕਿਹਾ, ” ਪੁੱਤਰ! ਜਦ ਮੈਂ ਮਰ ਗਈ ਮੇਰਾ ਸਰੀਰ ਇ ਥੋਂ ਲਿਜਾਕੇ ਮੇਰੇ ਸਿਰ ਦੇ ਸਾਂਈ ਮਹਾਰਾਜਾ ਰਣਜੀਤ ਸਿੰਘ ਦੇ ਚਰਨਾਂ ਵਿਚ ਰੱਖ ਦੇਵੀ ਮੇਰਾ ਸਸਕਾਰ ਵੀ ਮੇਰੇ ਸਿਰ ਦੇ ਸਾਈ ਦੀ ਯਾਦਗਰ ਕੋਲ ਹੀ ਕਰ ਦੇਵੀ ਵੇਖੀ ਕਿਤੇ ਮੇਰੇ ਸਰੀਰ ਦੀ ਮਿੱਟੀ ਇ ਥੇ ਸਸਕਾਰ ਕਰਕੇ ਇ ਸ ਨਿਰਦਈ ਜਾਲਮਾਂ ਦੀ ਮਿੱਟੀ ਵਿਚ ਨਾਂ ਮਿਲਾ ਦੇਵੀ।
ਮਹਾਰਾਣੀ ਜਿੰਦਾ ਦੀ ਇ ੱਕ ਅਗਸਤ 1863 ਨੂੰ ਕੈਨਸਿੰਗਟਨ (ਲੰਡਨ) ਵਿਖੇ ਮੌਤ ਹੋ ਗਈ। ਇ ਸ ਨੂੰ ਕੇਨਸਲ ਰਕੀਨ ਕਬਰਿਸਤਾਨ ਵਿਖੇ ਆ ਰਜ਼ੀ ਤੌਰ ਤੇ ਰੱਖਿਆ ਗਿਆ । ਦਲੀਪ ਸਿੰਘ ਨੂੰ ਆ ਪਣੀ ਮਾਤਾ ਦਾ ਸਰੀਰ ਭਾਰਤ ਲਿਆ ਉਣ ਦੀ ਮੰਨਜੂਰੀ ਛੇ ਮਹੀਨੇ ਬਾਅਦ ਇ ਸ ਸ਼ਰਤ ਤੇ ਮਿਲੀ ਕੇ ਇ ਸਦਾ ਸਸਕਾਰ ਪੰਜਾਬ ਵਿਚ ਨਹੀ ਕਰ ਸਕਦਾ। ਦਲੀਪ ਸਿੰਘ ਆ ਪਣੀ ਮਾਤਾ ਦੀ ਮਿਰਤਕ ਦੇਹ ਲੈ ਕੇ ਬੰਬਈ ਪਹੁੰਚ ਗਿਆ ਨਾਸਿਕ ਵਿਚ ਨਰਬਦਾ ਦਰਿਆ ਦੇ ਕੰਢੇ ਤੇ ਉਸ ਦਾ ਸਸਕਾਰ ਕਰਕੇ ਵਾਪਸ ਮੁੜ ਗਿਆ ।
ਮਹਾਰਾਜਾ ਦਲੀਪ ਸਿੰਘ ਦੀ ਲੜਕੀ ਸਹਿਜ਼ਾਦੀ ਬੰਬਾਂ ਦਾ ਜਨਮ 29 ਸਤੰਬਰ 1869 ਨੂੰ ਲੰਡਨ ਵਿਖੇ ਹੋਇ ਆ । ਵਿਆ ਹ ਤੋਂ ਬਾਅਦ ਉਸ ਨੇ ਆ ਪਣੀ ਰਿਹਾਇ ਸ਼ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਵਿਖੇ ‘ਗੁਲਜ਼ਾਰ’ ਨਾਮੀ ਬੰਗਲੇ ਵਿਚ ਕਰ ਲਈ। ਜੋ ਕੰਮ ਉਸ ਦੇ ਪਿਤਾ ਦਲੀਪ ਸਿੰਘ ਤੋਂ ਨਾ ਹੋ ਸਕਿਆ ਉਹ ਕੰਮ ਉਸ ਨੇ ਕੀਤਾ ਉਸ ਨੇ ਆ ਪਣੀ ਦਾਦੀ ਦੀ ਖਵਾਹਿਸ਼ ਨੂੰ ਪੂਰਾ ਕਰਦਿਆ ਂ ਜਿੰਦ ਕੌਰ ਦੀ ਨਾਸਿਕ ਵਿਚ ਬਣੀ ਸਮਾਧ ਨੂੰ ਪੁੱਟ ਕੇ ਉਸ ਵਿਚੋਂ ਅਸਥੀਆ ਂ ਕੱਢ ਕੇ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਕੋਲ ਦੱਬ ਦਿੱਤੀਆ ਂ ਇ ਸ ਤਰਾਂ ਮਹਾਰਾਣੀ ਜਿੰਦਾਂ ਦੀ ਦੁੱਖਦਾਈ ਜਿੰਦਗੀ ਦਾ ਅੰਤ ਹੋਇ ਆ ।