Story

ਸੁਜਾਖੀ ਔਰਤ

ਲੇਖਕ: ਅਮਰ ਗਰਗ ਕਲਮਦਾਨ, ਧੂਰੀ

ਲੋਪਾ ਨਾਂ ਦੀ ਇੱਕ ਨੌਜਵਾਨ ਜਜ਼ਦੀ ਔਰਤ ਦੀ ਅਮਰੀਕਾ ਵਿੱਚ ਪੱਤਰਕਾਰੀ ਦੇ ਖੇਤਰ ਵਿੱਚ ਡਿਗਰੀ ਮੁਕੰਮਲ ਹੋਣ ਵਾਲੀ ਹੈ। ਉਸਦੇ ਲਿਖੇ ਇੱਕ ਖੋਜ ਪੱਤਰ ਨੇ ਯੂਨੀਵਰਸਿਟੀ ਵਿੱਚ ਉਸਨੂੰ ਇੱਕ ਵਿਸ਼ੇਸ਼ ਥਾਂ ਦਵਾ ਦਿੱਤੀ। ਜਿਸਦਾ ਵਿਸ਼ਾ ਸੀ, “ਪਰਿਵਾਰ ਵਿੱਚ ਨੀਤੀ ਕਰਤਾ ਦੇ ਰੂਪ ਵਿੱਚ ਔਰਤ ਦੀ ਭਾਗੀਦਾਰੀ ਸਿਫਰ। “ਅੰਨ੍ਹੀ ਔਰਤ” ਸਿਰਲੇਖ ਹੇਠ ਉਸਦੇ ਖੋਜ ਪੱਤਰ ਨੂੰ ਮਾਨਤਾ ਮਿਲੀ। ਉਸਨੇ ਆਪਣੇ ਖੋਜ ਪੱਤਰ ਵਿੱਚ ਦੱਸਿਆ, ਔਰਤ ਇੱਕ ਲੜਕੇ ਨੂੰ ਜਨਮ ਦਿੰਦੀ ਹੈ, ਉਸਦੀ ਪਰਵਰਿਸ਼ ਚ ਵੱਡਾ ਯੋਗਦਾਨ ਪਾਉਂਦੀ ਹੈ, ਪਰ ਉਸਦਾ ਪਿਤਾ ਤਹਿ ਕਰੇਗਾ, ਉਸਦਾ ਧਰਮ ਕੀ ਹੋਵੇਗਾ, ਉਸਦੀ ਵਿਚਾਰਧਾਰਾ ਕੀ ਹੋਵੇਗੀ, ਇੱਥੋਂ ਤੱਕ ਕਿ ਲੜਕੇ ਨੂੰ ਜਿਹਾਦੀ ਬਣਾਉਣ ਵਿੱਚ ਵੀ ਉਸਦੇ ਪਿਤਾ ਦੀ ਭੂਮਿਕਾ ਹੁੰਦੀ ਹੈ। ਮਰਦ ਪ੍ਰਧਾਨ ਸਰਕਾਰਾਂ ਮਦਰੱਸਾ ਵਿਵਸਥਾ ਨੂੰ ਕਾਇਮ ਰੱਖਦੀਆਂ ਹਨ, ਜਿੱਥੋਂ ਜਿਹਾਦੀ ਪੈਦਾ ਹੁੰਦੇ ਹਨ। ਘਰ ਦੀ ਨੀਤੀ ਬਣਾਉਣ ਵਿੱਚ ਜਾਂ ਸਮਾਜਿਕ ਵਿਵਸਥਾ ਕਾਇਮ ਕਰਨ ਵਿੱਚ ਔਰਤ ਦੀ ਕੋਈ ਭੂਮਿਕਾ ਨਜ਼ਰ ਨਹੀਂ ਆਉਂਦੀ। ਮਰਦ ਪ੍ਰਧਾਨ ਸਮਾਜ ਵੱਲੋਂ ਦਿੱਤੇ ਫਤਵਿਆਂ ਕਾਰਨ ਔਰਤ ਨੂੰ ਗੁਲਾਮੀ ਦਾ ਬੁਰਕਾ ਪਹਿਨਾਇਆ ਜਾਂਦਾ ਹੈ, ਉਸਨੂੰ ਖਤਨੇ ਦੀ ਪੀੜਾ ਸਹਿਣੀ ਪੈਂਦੀ ਹੈ। ਔਰਤ ਦੀ ਗਰਦਨ ਨੂੰ ਲੰਬਾ ਕਰਨ ਲਈ ਉਸਦੇ ਗਲੇ ਵਿੱਚ ਪਿੱਤਲ ਦੇ ਭਾਰੀ ਸਪਰਿੰਗ ਕੜੇ ਪਾਏ ਜਾਂਦੇ ਹਨ, ਔਰਤਾਂ ਦੇ ਮੂੰਹ ਵਿੱਚ ਵੱਡੇ-ਵੱਡੇ ਢੱਕਣ ਫਸਾ ਦਿੱਤੇ ਜਾਂਦੇ ਹਨ, ਔਰਤ ਨੂੰ ਹੀ ਮੰਡੀ ਵਿੱਚ ਵੇਚਿਆ ਜਾਂਦਾ ਹੈ, ਵੇਸਵਾਪੁਣੇ ਦੇ ਅੱਡੇ ਚਲਾਏ ਜਾਂਦੇ ਹਨ, ਫੇਰ ਔਰਤ ਵੱਲੋਂ ਪੈਦਾ ਕੀਤੇ ਜਹਾਦੀ ਹੀ, ਔਰਤਾਂ ਨੂੰ ਪਸ਼ੂਆਂ ਦੇ ਇੱਜੜਾਂ ਵਾਂਗ ਹੱਕ ਲੈਂਦੇ ਹਨ ਅਤੇ ਉਨ੍ਹਾਂ ਦਾ ਜਿਸਮ ਨੋਚਦੇ ਹਨ। ਜਦੋਂ ਆਪਣੇ ਹੀ ਦੇਸ਼ ਵਿੱਚੋਂ ਲੋਕਾਂ ਦਾ ਉਜਾੜਾ ਹੁੰਦਾ ਹੈ, ਤਾਂ ਸਭ ਤੋਂ ਵੱਧ ਔਰਤ ਨੂੰ ਹੀ ਪੀੜਾ ਸਹਿਣੀ ਪੈਂਦੀ ਹੈ। ਬੱਚੇ ਨੂੰ ਪੈਦਾ ਕਰਨ ਅਤੇ ਉਸਦੀ ਪਰਵਰਿਸ ਕਰਨ ਦੇ ਬਾਵਜੂਦ ਔਰਤ ਆਪਣੇ ਬੱਚੇ ਦੀ ਅੱਜ ਤੱਕ ਚਿੱਤਰਕਾਰ ਨਹੀਂ ਬਣ ਸਕੀ, ਕੇਵਲ ਪਿਤਾ ਜਾਂ ਮਰਦ ਪ੍ਰਧਾਨ ਸਮਾਜ ਹੀ ਉਸ ਦਾ ਚਿੱਤਰਕਾਰ ਹੈ। ਔਰਤ ਤਾਂ ਚਿਰਾਂ ਤੋਂ ਦਿਮਾਗੀ ਅੰਨ੍ਹੀ ਚੱਲੀ ਆ ਰਹੀ ਹੈ।

ਹੁਣ ਉਸਦੇ ਆਪਣੇ ਦੇਸ਼ ਵਿੱਚ ਜਿਹਾਦੀਆਂ ਦਾ ਦਬ-ਦਬਾ ਵਧਣ ਦੀਆਂ ਖ਼ਬਰਾਂ ਆਉਣ ਲੱਗ ਪਈਆਂ ਸਨ। ਕੱਟੜ ਧਾਰਮਿਕ ਜਮਾਤ ਨੇ ਪਹਿਲਾਂ ਹੀ ਉਸਦੀ ਕੌਮ ਨੂੰ ਕਾਫਿਰ ਦੱਸਿਆ ਹੋਇਆ ਸੀ, ਕਿਉਂਕਿ ਉਸਦੀ ਕੌਮ ਨੇ ਆਪਣਾ ਪ੍ਰਾਚੀਨ ਸੰਸਕ੍ਰਿਤਕ ਸਰੂਪ ਕਾਇਮ ਰੱਖਿਆ ਹੋਇਆ ਸੀ। ਉੱਪਰ ਦੀ ਉਸਨੂੰ ਆਪਣੀਆਂ ਦੋ ਨੌਜਵਾਨ ਭੈਣਾਂ ਫਰਾਤ ਅਤੇ ਲੋਣੀਆਂ ਦੀ ਚਿੰਤਾ ਸਤਾ ਰਹੀ ਸੀ। ਵਤਨ ਵਾਪਸੀ ਤੋਂ ਪਹਿਲਾਂ ਉਸਨੇ ਸੈਨਿਕ ਸਿਖਲਾਈ ਪ੍ਰਾਪਤ ਕਰਨ ਲਈ ਅਮਰੀਕਾ ਵਿੱਚ ਤਿੰਨ ਮਹੀਨੇ ਦਾ ਇੱਕ ਕੋਰਸ ਪੂਰਾ ਕਰ ਲਿਆ ਸੀ। ਉਸੇ ਵੇਲੇ ਉਹ ਖ਼ਬਰ ਆ ਗਈ, ਜਿਸਦਾ ਉਸਨੂੰ ਅੰਦੇਸ਼ਾ ਸੀ। ਜਿਹਾਦੀ ਦਾਇਸ਼ਾਂ (ਦਹਿਸ਼ਤਗਰਦਾਂ) ਨੇ ਉਹਨਾ ਦੇ ਘਰ ਬਾਰ ਉਜਾੜ ਦਿੱਤੇ, ਉਹਨਾ ਦੇ ਸੰਸਕ੍ਰਿਤਕ ਮੰਦਰ ਢਾਹ ਦਿੱਤੇ, ਨੌਜਵਾਨ ਜਜ਼ਦੀ ਮਰਦਾਂ ਨੂੰ ਮਾਰ ਦਿੱਤਾ। ਉਸ ਦੀਆਂ ਦੋਵੇਂ ਭੈਣਾਂ ਵੀ ਜਜ਼ਦੀ ਕੁੜੀਆਂ ਦੇ ਉਸ ਝੁੰਡ ਵਿੱਚ ਸ਼ਾਮਿਲ ਸਨ, ਜਿਸ ਨੂੰ ਦਾਇਸ਼ ਆਪਣੇ ਕੈਂਪ ਵਿੱਚ ਲੈ ਗਏ ਸਨ।

ਸਿਖਰ ਕਮਾਂਡਰ ਗੁਲਦਾਦੀ ਆਪਣੇ ਦਾਇਸ਼ਾਂ ਨੂੰ ਕਹਿੰਦਾ ਸੀ, “ਬੇਸ਼ੱਕ ਜੰਨਤ ਚ ਤੁਹਾਨੂੰ ਸਭ ਨੂੰ 72-72 ਹੂਰਾਂ ਮਿਲਣਗੀਆਂ, ਪਰ ਮੇਰਾ ਰਾਜ ਵੀ ਤਾਂ ਇੱਕ ਛੋਟੀ ਜੰਨਤ ਹੈ, ਇੱਥੇ ਜੇ 72 ਹੂਰਾਂ ਨਹੀਂ, ਮੇਰਾ ਵਚਨ ਹੈ, ਹਰ ਇੱਕ ਨੂੰ ਬਾਰਾਂ-ਬਾਰਾਂ ਤਾਂ ਜ਼ਰੂਰ ਮਿਲਣਗੀਆਂ। ਆਪਣੀ ਕੌਮ ਉੱਪਰ ਦਾਇਸ਼ਾਂ ਦੇ ਤਸ਼ੱਦਦ ਨੇ ਲੋਪਾ ਨੂੰ ਅੰਦਰ ਤੀਕ ਝੰਜੋੜ ਦਿੱਤਾ। ਉਸਨੇ ਆਪਣੇ ਕਬੀਲੇ ਦੀਆਂ ਕੁੜੀਆਂ ਅਤੇ ਆਪਣੀਆਂ ਭੈਣਾਂ ਨੂੰ ਛੁਡਾਉਣ ਦਾ ਪੱਕਾ ਇਰਾਦਾ ਧਾਰ ਲਿਆ। ਲੋਪਾ ਆਪਣੇ ਆਪ ਨੂੰ ਕਹਿਣ ਲੱਗੀ, “ਮੈਂ ਅੰਨ੍ਹੀ ਨਹੀਂ ਹਾਂ, ਮੈਂ ਇੱਕ ਸੁਜਾਖੀ ਔਰਤ ਬਣਾਂਗੀ।” ਆਪਣੇ ਮਨ ਵਿੱਚ ਫੈਸਲਾ ਲਿਆ, ਦੇਸ਼ ਵਾਪਿਸ ਪਹੁੰਚਣ ਤੋਂ ਪਹਿਲਾਂ ਉਹ ਇੱਕ ਵੇਸਵਾਘਰ ਵਿੱਚ ਚਲੀ ਗਈ। ਉਸਨੂੰ ਗਿਆਨ ਸੀ, ਜੋ ਉਸ ਨਾਲ਼ ਭਵਿੱਖ ਵਿੱਚ ਵਾਪਰਨ ਵਾਲਾ ਹੈ, ਉਸ ਨੂੰ ਸਹਿਣ ਕਰਨ ਦੀ ਸਿਖਲਾਈ ਪਹਿਲਾਂ ਹੀ ਲੈ ਲਵਾਂ।

ਤਿੰਨ ਦਿਨ ਵੇਸਵਾਘਰ ਵਿੱਚ ਬਿਤਾਉਣ ਤੋਂ ਬਾਅਦ, ਵਾਪਸੀ ਜਹਾਜ਼ ਵਿੱਚ ਸਵਾਰ ਹੋ ਗਈ। ਤੁਰੰਤ ਆਪਣੇ ਪਿੰਡ ਪਹੁੰਚੀ, ਬਾਕੀ ਵਚੇ ਮਾਂ-ਬਾਪ ਵੀ ਨਹੀਂ ਮਿਲੇ। ਜਾਣਬੁਝ ਕੇ ਦਾਇਸ਼ਾਂ ਦੇ ਹੱਥ ਲੱਗ ਗਈ। ਸ਼ਾਇਦ ਹੀ ਐਂਨੀ ਖ਼ੂਬਸੂਰਤ ਕੁੜੀ ਉਹਨਾਂ ਨੂੰ ਕਦੇ ਮਿਲੀ ਹੋਵੇਗੀ। ਦਾਇਸ਼ ਉਸਨੂੰ ਆਪਣੇ ਵੱਡੇ ਕੈਂਪ ਵਿੱਚ ਲੈ ਗਏ। ਉਸਦੀ ਸੁੰਦਰਤਾ ਨੂੰ ਦੇਖਕੇ ਉਸਨੂੰ ਤੁਰੰਤ ਸ਼ਿਖਰ ਕਮਾਂਡਰ ਗੁਲਦਾਦੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਗੁਲਦਾਦੀ ਨੇ ਇੱਕ ਲੰਬੀ ਚੁੰਮੀ ਲੈਣ ਤੋਂ ਬਾਅਦ ਉਸਨੂੰ ਆਪਣੇ ਅਰਾਮਘਰ ਵਿੱਚ ਭੇਜ ਦਿੱਤਾ, ਆਪਣੀਆਂ ਦੋ ਰੱਖਿਆ ਅਹਿਲਕਾਰਾਂ ਦੀ ਉਸ ਉੱਪਰ ਨਿਗਰਾਨੀ ਲਗਾ ਦਿੱਤੀ। ਲੋਪਾਂ ਨੂੰ ਇਸ਼ਨਾਨ ਕਰਵਾਇਆ ਗਿਆ। ਅੱਧੀ ਰਾਤ ਤੋਂ ਪਹਿਲਾਂ ਉਸਨੂੰ ਗੁਲਦਾਦੀ ਦੇ ਕਮਰੇ ਵਿੱਚ ਭੇਜ ਦਿੱਤਾ ਗਿਆ। ਉਸ ਵੱਡੇ ਕਮਰੇ ਵਿੱਚ ਦੋ ਨਿਰਵਸਤਰ ਕੁੜੀਆਂ ਪਹਿਲਾਂ ਹੀ ਸੀ। ਉਹ ਹੱਕੀ-ਬੱਕੀ ਰਹਿ ਗਈ, ਜਦੋਂ ਉਸਨੇ ਉਨ੍ਹਾਂ ਵਿੱਚ ਇੱਕ ਲੋਣੀਆ ਨੂੰ ਦੇਖਿਆ। ਲੋਪਾ ਨੇ ਮੂੰਹ ਤੇ ਉਂਗਲ ਰੱਖ ਕੇ ਲੋਣੀਆ ਵੱਲ ਇਸ਼ਾਰਾ ਕੀਤਾ। ਲੋਪਾ ਦੇ ਸਾਹਮਣੇ ਹੀ ਗੁਲਦਾਦੀ ਲੋਣੀਆ ਨਾਲ਼ ਮੂੰਹ ਕਾਮ ਵਾਸਨਾ ਕਰ ਰਿਹਾ ਸੀ। ਲੋਪਾ ਆਪਣੇ ਗੁੱਸੇ ਨੂੰ ਅੰਦਰੋ-ਅੰਦਰੀ ਪੀ ਰਹੀ ਸੀ।

ਤਿੰਨ ਦਿਨਾਂ ਬਾਅਦ ਇੱਕ ਜਜ਼ਦੀ ਕੁੜੀ ਨੇ ਖੁਦਕੁਸ਼ੀ ਕਰ ਲਈ, ਕਿਉਂਕਿ ਵਾਸਨਾ ਦਾ ਤਸ਼ੱਦਦ ਉਸ ਲਈ ਅਸਿਹ ਹੋ ਗਿਆ ਸੀ। ਕਈ ਵਾਰ ਤਾਂ ਇੱਕ ਜਜ਼ਦੀ ਕੁੜੀ ਨੂੰ ਪੰਜ-ਪੰਜ ਦਾਇਸ਼ ਚਿੰਬੜ ਜਾਂਦੇ ਸਨ। ਲੋਪਾ ਨੇ ਗੁਲਦਾਦੀ ਦੀ ਵਫਾਦਾਰ ਹੋਣ ਦਾ ਨਾਟਕ ਰਚਾ ਲਿਆ। ਉਸਨੇ ਆਪਣੀ ਜਿੰਮੇਵਾਰੀ ਇਸ਼ਨਾਨ ਘਰ ਵਿੱਚ ਲਗਵਾ ਲਈ। ਜਦੋਂ ਉਹ ਨੌਜਵਾਨ ਕੁੜੀਆਂ ਦੇ ਪਿੰਡਿਆਂ ਤੇ ਸਿਗਰਟਾਂ ਨਾਲ਼ ਮੱਚੇ ਹੋਏ ਅਤੇ ਦੰਦੀਆਂ ਵੱਢਣ ਦੇ ਜਖ਼ਮ ਦੇਖਦੀ ਤਾਂ ਉਸਦਾ ਖ਼ੂਨ ਖੌਲਣ ਲੱਗ ਜਾਂਦਾ ਸੀ। ਪਰ ਜੁਲਮ ਦੇ ਖਾਤਮੇ ਦਾ ਜਨੂੰਨ, ਇਹਨਾ ਜੁਲਮਾਂ ਨੂੰ ਸਹਿਣ ਕਰਨ ਦਾ ਰਸਤਾ ਬਣ ਜਾਂਦਾ ਸੀ।

ਜਦੋਂ ਲੋਪਾਂ ਨੂੰ ਨਾਰੰਗੀ ਰੰਗ ਦੇ ਬਸਤਰ ਦੇਣ ਲਈ ਕਿਹਾ ਜਾਂਦਾ ਸੀ, ਤਾਂ ਉਹ ਛੁਪ ਕੇ ਹੰਝੂ ਬਹਾ ਲੈਂਦੀ ਸੀ ਕਿ ਅੱਜ ਫੇਰ ਲੋਕਾਂ ਦੀਆਂ ਗਰਦਨਾਂ ਵੱਢੀਆਂ ਜਾਣਗੀਆਂ। ਇੱਕ ਛੋਟੇ ਦਾਇਸ਼ ਨੂੰ ਭਰਮਾ ਕੇ ਉਸਨੇ ਇੱਕ ਏ.ਕੇ.47 ਹਾਸਿਲ ਕਰ ਲਈ, ਨਾਲ਼ ਗੋਲੀਆਂ ਦਾ ਭਰਿਆ ਥੈਲਾ ਵੀ ਲੈ ਲਿਆ। ਇੱਕ ਵੱਡਾ ਟੱਬ ਪਾਣੀ ਦਾ ਭਰ ਕੇ, ਉਸ ਵਿੱਚ ਗੋਲੀ ਚਲਾ ਕੇ ਦੇਖੀ ਗਈ। ਬਹੁਤ ਥੋੜਾ ਖੜਕਾ ਮਹਿਸੂਸ ਹੋਇਆ, ਬਾਕੀ ਇਸ਼ਨਾਨ ਘਰ ਨੂੰ ਚੰਗੀ ਤਰਾੰ ਅਵਾਜ਼ ਰੋਧਕ ਬਣਾ ਲਿਆ।

ਲੋਪਾ ਨੂੰ ਜਜ਼ਦੀ ਔਰਤਾਂ ਦੇ ਚਰਿੱਤਰ ਦੇ ਮਾਨ ਸੀ, ਕਿ ਉਹ ਆਪਣੀ ਸੰਸਕ੍ਰਿਤੀ ਦੀ ਰੱਖਿਆ ਲਈ ਕੁਝ ਵੀ ਕਰ ਸਕਦੀਆਂ ਹਨ। ਬਾਕੀ ਉਸਨੂੰ ਉਸ ਦੀਆਂ ਦੋਵੇਂ ਭੈਣਾ ਮਿਲ ਚੁੱਕੀਆਂ ਸਨ। ਉਸਨੇ ਇਸ਼ਨਾਨ ਘਰ ਵਿੱਚ ਜਜ਼ਦੀ ਕੁੜੀਆਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ, ਗੋਲੀ ਚਲਾਉਣ ਤੋਂ ਲੈ ਕੇ ਮਾਰਸ਼ਲ ਆਰਟ ਵੀ ਸਿਖਾਇਆ। ਉਸਦੇ ਕੈਂਪ ਵਿੱਚ ਤਿੰਨ ਹਜ਼ਾਰ ਦੇ ਲਗਭਗ ਨੌਜਵਾਨ ਜਜ਼ਦੀ ਕੁੜੀਆਂ ਸਨ। ਬਹੁਤ ਸਾਰੇ ਦਾਇਸ਼ ਜਦੋਂ ਦਿਲ ਭਰ ਜਾਂਦਾ ਸੀ, ਆਪਣੇ ਕਬਜ਼ੇ ਵਾਲੀਆਂ ਕੁੜੀਆਂ ਨੂੰ ਮੰਡੀ ਤੇ ਵੇਚ ਦਿੰਦੇ ਸਨ, ਜਿਸ ਕਾਰਨ ਕੁਝ ਕੁੜੀਆਂ ਕੈਂਪ ਵਿੱਚੋਂ ਵਿੱਛੜ ਜਾਂਦੀਆਂ ਸਨ।

ਲੋਪਾ ਨੇ ਤਿੰਨ ਸੈਂਕੜੇ ਦੇ ਲਗਭਗ ਜਜ਼ਦੀ ਕੁੜੀਆਂ ਨੂੰ ਸੈਨਿਕ ਸਿਖਲਾਈ ਦੇ ਦਿੱਤੀ ਸੀ। ਜਿਸ ਦਿਨ ਦਾ ਉਸਨੂੰ ਇੰਤਜ਼ਾਰ ਸੀ, ਉਹ ਦਿਨ ਵੀ ਆ ਗਿਆ। ਅੱਜ ਰਾਤ ਉਸਨੇ ਆਪਣੀ ਹਾਜ਼ਰੀ ਗੁਲਦਾਦੀ ਕੋਲ ਭਰਨੀ ਸੀ। ਲੋਪਾ ਨੇ ਆਪਣੀਆਂ ਭੈਣਾਂ ਕੋਲ ਗੁਪਤ ਸੰਦੇਸ਼ ਭੇਜਿਆ, “ਅੱਜ ਰਾਤ ਨੂੰ ਇਸ਼ਨਾਨ ਘਰ ਚੋਂ ਸੁਰਖੀ (ਏ.ਕੇ.47) ਚੁੱਕ ਕੇ ਸਹੀ 11 ਵਜੇ ਦੋਵੇਂ ਬਕਰਿਆਂ (ਗਾਰਡਾਂ) ਦੇ ਲਗਾਉਣੀ ਹੈ, ਸਟੋਰ ਵਿੱਚੋਂ ਸਾਰੀਆਂ ਲਿਪਸਟਿਕਾਂ ਲੁੱਟ ਲੈਣੀਆਂ ਹਨ ਅਤੇ ਸਾਰੇ ਦਾਇਸ਼ਾ ਨੂੰ ਰੰਗਣਾ ਹੈ। ਮੈਂ ਆਪਣਾ ਕੰਮ ਕਰੂੰਗੀ।”

ਗੁਲਦਾਦੀ, ਲੋਪਾ ਦੀ ਖ਼ੂਬਸੂਰਤੀ ਅਤੇ ਕਾਮਮੁਦਰਾ ਦੇਖ ਕੇ ਪੂਰੇ ਜੋਸ਼ ਵਿੱਚ ਆ ਗਿਆ। ਹੋਰ ਨਸ਼ਾ ਕਰ ਲਿਆ, ਉੱਪਰ ਦੀ ਸਿਗਰਟ ਵਾਲ ਲਈ, ਜਿਉਂ ਹੀ ਬਲਦੀ ਸਿਗਰਟ ਉਸਨੇ ਲੋਪਾ ਵੱਲ ਵਧਾਈ, ਲੋਪਾ ਨੇ ਉਸਦੇ ਪਿਸ਼ਾਬ ਵਾਲੀ ਥਾਂ ਉੱਪਰ ਵੱਟ ਕੇ ਕਿੱਕ ਮਾਰੀ, ਗੁਲਦਾਦੀ ਦੇ ਗਸ਼ੀ ਪੈ ਗਈ, ਦੂਜੇ ਵਾਰ ਚ ਚਾਕੂ ਨਾਲ਼ ਉਸਨੂੰ ਪਾਰ ਬੁਲਾ ਦਿੱਤਾ।

ਉੱਧਰ ਫਰਾਤ ਅਤੇ ਲੋਣੀਆ ਨੇ ਅਸਲੇ ਖਾਨੇ ਤੇ ਧਾਵਾ ਬੋਲ ਦਿੱਤਾ ਸੀ। ਨੌਜਵਾਨ ਜਜ਼ਦੀ ਔਰਤਾਂ ਨੇ ਬੰਦੂਕਾਂ, ਹੱਥ ਗੋਲੇ ਲੁੱਟ ਲਏ ਸਨ।

ਜਦੋਂ ਦਾਇਸ਼ਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਸਿਖਰਲਾ ਕਮਾਂਡਰ ਮਾਰਿਆ ਜਾ ਚੁੱਕਾ ਹੈ, ਉਨ੍ਹਾਂ ਵਿੱਚ ਭਾਜੜ ਪੈ ਗਈ। ਕੁਝ ਦਾਇਸ਼ ਉੱਚੀ-ਉੱਚੀ ਬੋਲ ਰਹੇ ਸਨ, “ਔਰਤਾਂ ਦੇ ਹੱਥੋਂ ਮਰਨਾ ਨਰਕਾਂ ਦੇ ਭਾਗੀਦਾਰ ਬਣਾਂਗੇ, ਭੱਜ ਚੱਲੋ।” ਸੈਂਕੜੇ ਦਾਇਸ਼ ਮਾਰੇ ਗਏ ਸਨ। ਨੌਜਵਾਨ ਜਜ਼ਦੀ ਔਰਤਾਂ ਅਜ਼ਾਦ ਸਨ। ਉਹਨਾਂ ਨੇ ਪੱਕੇ ਮੋਰਚੇ ਸੰਭਾਲ ਲਏ। ਦਾਇਸ਼ਾ ਦੀਆਂ ਲੋਥਾਂ ਨੂੰ ਖਿੱਚ-ਖਿੱਚ ਕੇ ਢੇਰ ਲਗਾ ਦਿੱਤਾ। ਕੁਝ ਸਮੇਂ ਬਾਅਦ ਅੰਗਰੇਜ਼ੀ ਫੌਜਾਂ ਉੱਥੇ ਪਹੁੰਚ ਗਈਆਂ। ਅੰਗਰੇਜ਼ੀ ਫੌਜ ਨੇ ਨੌਜਵਾਨ ਜਜ਼ਦੀ ਔਰਤਾਂ ਦੀ ਇੱਕ ਬਟਾਲੀਅਨ ਖੜੀ ਕਰ ਦਿੱਤੀ। ਅੱਜ ਵੀ ਉਹ ਦਹਿਸ਼ਤਗਰਦਾਂ ਨਾਲ਼ ਲੋਹਾ ਲੈ ਰਹੀਆਂ ਹਨ।”

Related posts

ਸਹੀ ਸਲਾਹ !

admin

ਥਾਣੇਦਾਰ ਦਾ ਦਬਕਾ !

admin

ਹੁਣ ਤਾਂ ਸਾਰੇ ਲੈਣ ਈ ਆਉਂਦੇ ਆ !

admin