Bollywood

ਸੁਪਰਸਟਾਰ ਪੁਨੀਤ ਰਾਜਕੁਮਾਰ  ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ

ਬੈਂਗਲੁਰੂ – ਅਦਾਕਾਰ ਪੁਨੀਤ ਰਾਜਕੁਮਾਰ  ਦਾ ਸ਼ੁੱਕਰਵਾਰ ਦੁਪਹਿਰ ਨੂੰ ਦੇਹਾਂਤ ਹੋ ਗਿਆ। ਅਦਾਕਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਬੈਂਗਲੁਰੂ ਦੇ ਵਿਕਰਮ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਪੁਨੀਤ 46 ਸਾਲ ਦੇ ਸਨ। ਸੋਨੂੰ ਸੂਦ ਨੇ ਅਦਾਕਾਰ ਮੌਤ ਦੀ ਖਬਰ ਦੀ ਪੁਸ਼ਟੀ ਕਰਦੇ ਹੋਏ ਟਵੀਟ ਕੀਤਾ ਤੇ ਲਿਖਿਆ ਹੈ, ‘ਦਿਲ ਟੁੱਟਿਆ, ਹਮੇਸ਼ਾ ਤੇਰੀ ਯਾਦ ਆਉਂਦੀ ਰਹੇਗੀ ਮੇਰੇ ਭਰਾ। #PuneethRajkuma’

ਦੱਸਣਯੋਗ ਹੈ ਕਿ ਪੁਨੀਤ ਰਾਜਕੁਮਾਰ ਨੂੰ ਸ਼ੁੱਕਰਵਾਰ ਨੂੰ ਹਸਪਤਾਲ ਵਿਚ ਭਰਤੀ ਹੋਣ ਦੀ ਖਬਰ ਆਈ ਸੀ। ਮੀਡੀਆ ਰਿਪੋਰਟਜ਼ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਦਿਲ ਵਿਚ ਦਰਦ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ। ਹੁਣ ਕ੍ਰਿਕੇਟ ਵੈਂਕਟੇਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਨਿਸ਼ਚਤ ਹੋ ਗਿਆ। ਕ੍ਰਿਕਟ ਨੇ ਲਿਖਿਆ, ‘ਇਹ ਦੱਸਣਾ ਬਹੁਤ ਦੁਖਦ ਹੋ ਰਿਹਾ ਹੈ ਕਿ ਇੱਕਟਰ ਪੁਨੀਤ ਰਾਜ ਕੁਮਾਰ ਨਹੀਂ ਹਨ। ਉਨ੍ਹਾਂ ਦੇ ਪਰਿਵਾਰ, ਦੋਸਤ ਅਤੇ ਪਿਆਰਿਆਂ ਨੂੰ ਮੇਰੇ ਸੰਵੇਦਨਾਵਾਂ।’ ਇਸ ਦੇ ਨਾਲ ਉਹ ਉਨ੍ਹਾਂ ਦੇ ਪਰਿਵਾਰ ਲਈ ਪ੍ਰਾਥਨਾ ਕੀਤੀ।
ਪੁਨੀਤ ਰਾਜਕੁਮਾਰ  ਦੇ ਦੇਹਾਂਤ ‘ਤੇ ਪੀਐੱਮ ਨਰਿੰਦਰ ਮੋਦੀ ਨੇ ਪ੍ਰਗਟਾਇਆ ਦੁੱਖ, ਕਹੀ ਇਹ ਗੱਲ
ਦੱਸਣਯੋਗ ਹੈ ਕਿ ਮਸ਼ਹੂਰ ਟੈਲੀਵਿਜ਼ਨ ਪੇਸ਼ਕਾਰ ਪੁਨੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਉਸ ਦਾ ਨਾਂ ਕੰਨੜ ਫਿਲਮ ਇੰਡਸਟਰੀ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਦਾਕਾਰਾਂ ਦੀ ਸੂਚੀ ਵਿਚ ਸ਼ਾਮਲ ਹੈ। 1986 ਵਿਚ, ਉਸ ਨੂੰ ਸੁਪਰਹਿੱਟ ਤੇ ਫਿਰ ਬੇਟ ਹੂਵੂ ਲਈ ਬਾਲ ਕਲਾਕਾਰ ਦਾ ਰਾਸ਼ਟਰੀ ਪੁਰਸਕਾਰ ਮਿਲਿਆ।

Related posts

‘ਸਕੇਪ’ ਵੱਲੋਂ ਦਲਜੀਤ ਦੋਸਾਂਝ ਦੇ ਹੱਕ ਵਿੱਚ ਡੱਟ ਕੇ ਖੜ੍ਹੇ ਰਹਿਣ ਦਾ ਐਲਾਨ !

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin

ਦਲਜੀਤ ਨੇ ਆਪਣੇ ਕੰਮ ਅਤੇ ਪੱਗ ਵਾਲੀ ਦਿੱਖ ਰਾਹੀਂ ਦੁਨੀਆਂ ਨੂੰ ਸਤਿਕਾਰੀ ਜੁਬਾਨ ਦਿੱਤੀ !

admin