Pollywood

ਸੁਪਰਹਿੱਟ ਤਾਮਿਲ ਫਿਲਮ ਦੀ ਰੀਮੇਕ ਹੈ ‘ਸਰਦਾਰ ਸਾਬ’

ਜਲੰਧਰ – ਜਿਵੇ ਕਿ ਸਾਲ 2016 ਦਾ ਅੰਤ ਹੋਣ ਵਾਲਾ ਹੈ ਅਤੇ ਇਹ ਸਾਲ ਪੰਜਾਬੀ ਸਿਨੇਮਾ ‘ਚ ਕਈ ਖੱਟੀਆਂ ਮਿੱਠੀਆਂ ਅਤੇ ਅਹਿਮ ਯਾਦਾਂ ਛੱਡ ਗਿਆ ਹੈ। ਇਸ ਸਾਲ ਦੀ ਸ਼ੁਰੂਆਤ ਪੰਜਾਬੀ ਫ਼ਿਲਮ ‘ਚੰਨੋ’ ਨਾਲ ਹੋਈ ਸੀ। ਸਾਲ 2017 ‘ਚ ਪੰਜਾਬੀ ਦੀਆਂ ਕਈ ਖਾਸ ਅਤੇ ਵੱਡੀਆਂ ਫ਼ਿਲਮਾਂ ਰਿਲੀਜ਼ ਹੋਣਗੀਆਂ। ਸਾਲ ਦੀ ਸ਼ੁਰੂਆਤ 6 ਜਨਵਰੀ ਨੂੰ ਪੰਜਾਬੀ ਫ਼ਿਲਮ ‘ਸਰਦਾਰ ਸਾਬ’ ਨਾਲ ਹੋਵੇਗੀ। ਪੰਜਾਬੀ ਗਾਇਕ ਮਿੱਕਾ ਸਿੰਘ ਇਸ ਫ਼ਿਲਮ ਨੂੰ ਪੇਸ਼ ਕਰ ਰਹੇ ਹਨ। ਨਿਰਦੇਸ਼ਕ ਅਮਿਤ ਪਰਾਸ਼ਰ ਦੀ ਇਸ ਫ਼ਿਲਮ ‘ਚ ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ਼ ਪਹਿਲੀ ਵਾਰ ਪੰਜਾਬੀ ਫਿਲਮ ‘ਚ ਦਿਖਾਈ ਦੇਣਗੇ। ਉਹ ਇਸ ਫਿਲਮ ‘ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਪੰਜਾਬੀ ਇਸ ਫ਼ਿਲਮ ਜ਼ਰੀਏ ਇਕ ਨਵਾਂ ਅਦਾਕਾਰ ਦਿਲਜੀਤ ਕਲਸੀ ਪੰਜਾਬੀ ਸਿਨਮੇ ‘ਚ ਆਪਣੀ ਸ਼ੁਰੂਆਤ ਕਰਨ ਜਾ ਰਿਹਾ ਹੈ। ਫ਼ਿਲਮ ‘ਚ ਗੱਗੂ ਗਿੱਲ, ਯੋਗਰਾਜ ਸਿੰਘ, ਸਰਦਾਰ ਸੋਹੀ, ਸ਼ਵਿੰਦਰ ਮਾਹਲ, ਯਾਦ ਗਰੇਵਾਲ, ਸੁਦੇਸ਼ ਬੇਰੀ, ਕਰਮਜੀਤ ਅਨਮੋਲ ਅਤੇ ਅਦਾਕਾਰਾ ਨੀਤੂ ਸਿੰਘ ਨੇ ਮੁੱਖ ਭੂਮਿਕਾਵਾਂ ‘ਚ ਦਿਖਾਈ ਦੇਣਗੇ। ‘ਆਲ ਟਾਈਮ ਮੂਵੀਜ਼ ਪ੍ਰਾਈਵੇਟ ਲਿਮਟਿਡ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਸਕਰੀਨਪਲੇ ਤੇ ਡਾਇਲਾਗ ਦਿਲਜੀਤ ਕਲਸੀ ਨੇ ਲਿਖੇ ਹਨ। ਇਹ ਫਿਲਮ ਸੁਪਰਹਿੱਟ ਤਾਮਿਲ ਫਿਲਮ ‘ਥਲਾਈਵਾ’ ਦੀ ਰੀਮੇਕ ਹੈ। ਫਿਲਮ ਦੇ ਅਧਿਕਾਰ 10 ਲੱਖ ਰੁਪਏ ‘ਚ ਖਰੀਦੇ ਗਏ ਹਨ। ‘ਥਲਾਈਵਾ’ ‘ਚ ਸਾਊਥ ਦੇ ਸੁਪਰਸਟਾਰ ਵਿਜੇ ਨੇ ਅਹਿਮ ਭੂਮਿਕਾ ਨਿਭਾਈ ਸੀ। ‘ਸਰਦਾਬ ਸਾਬ’ ‘ਚ ਵਿਜੇ ਵਾਲੀ ਭੂਮਿਕਾ ਨਵੇਂ ਅਭਿਨੇਤਾ ਦਲਜੀਤ ਕਲਸੀ ਨਿਭਾਅ ਰਹੇ ਹਨ। ਦਲਜੀਤ ਪੇਸ਼ੇ ਤੋਂ ਦਿੱਲੀ ਦੇ ਮਸ਼ਹੂਰ ਕਾਰੋਬਾਰੀ ਹਨ ਪਰ ਉਹ ਕਈ ਸਾਲਾਂ ਤੋਂ ਮਨੋਰੰਜਨ ਜਗਤ ਨਾਲ ਜੁੜੇ ਹੋਏ ਹਨ। ਫਿਲਮ ਦੇ ਨਿਰਦੇਸ਼ਕ ਅਮਿਤ ਪ੍ਰਾਸ਼ਰ ਮੁਤਾਬਕ ਇਸ ਕਿਰਦਾਰ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ। ਪੰਜਾਬੀ ਫਿਲਮ ਜਗਤ ‘ਚ ਜ਼ਿਆਦਾਤਰ ਰੋਮਾਂਟਿਕ ਹੀਰੋ ਹਨ, ਅਜਿਹੇ ‘ਚ ਇਕ 30 ਸਾਲ ਦੀ ਉਮਰ ਵਾਲਾ ਐਕਸ਼ਨ ਹੀਰੋ ਲੱਭਣਾ ਮੁਸ਼ਕਿਲ ਕੰਮ ਸੀ। ਇਹੀ ਨਹੀਂ ਦਲਜੀਤ ਨੇ ਆਪਣੇ ਕਿਰਦਾਰ ਲਈ 3 ਮਹੀਨਿਆਂ ਤਕ ਲਗਾਤਾਰ ਬੰਦ ਕਮਰੇ ‘ਚ ਮਿਹਨਤ ਕੀਤੀ ਹੈ। ਫਿਲਮ ‘ਚ ਜੈਕੀ ਸ਼ਰਾਫ ਦਲਜੀਤ ਦੇ ਪਿਤਾ ਦੀ ਭੂਮਿਕਾ ਨਿਭਾਅ ਰਹੇ ਹਨ। ‘ਸਰਦਾਰ ਸਾਬ’ ਕਿੰਨੀ ਕੁ ਸਫਲ ਹੁੰਦੀ ਹੈ ਇਹ ਤਾਂ ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।

Related posts

ਕਦੋਂ ਰਿਲੀਜ਼ ਹੋਵੇਗੀ ਦਿਲਜੀਤ ਦੀ ‘ਪੰਜਾਬ 95’ ਫਿ਼ਲਮ ?

admin

ਪਰਮ ਵੀਰ ਚੱਕਰ ਨਾਲ ਸਨਮਾਨਿਤ ਨਿਰਮਲ ਜੀਤ ਸਿੰਘ ਸੇਖੋਂ ਦਾ ਰੋਲ ਨਿਭਾਅ ਰਿਹਾ ਦਿਲਜੀਤ !

admin

ਕਮੇਡੀਅਨ ਕਪਿਲ ਸ਼ਰਮਾ ਦੇ ਕੈਨੇਡੀਅਨ ਰੈਸਟੋਰੈਂਟ ਉਪਰ ਗੋਲੀਆਂ ਦੀ ਬਰਸਾਤ !

admin