ਜਲੰਧਰ – ਦਿਲਜੀਤ ਦੁਸਾਂਝ ਦਾ ਗੀਤ ‘ਲੈਂਬੜਗਿਨੀ’ ਰਿਲੀਜ਼ ਹੋ ਗਿਆ ਹੈ। ਗੀਤ ‘ਚ ਪਤੀ-ਪਤਨੀ ਦੀ ਨੋਕ-ਝੋਕ ਨੂੰ ਦਿਖਾਇਆ ਗਿਆ ਹੈ। ਗੀਤ ਦੀ ਸ਼ੁਰੂਆਤ ‘ਚ ਨੂੰਹ ਆਪਣੀ ਸੱਸ ਨਾਲ ਗੱਲਾਂ ਕਰਦੀ ਤੇ ਪਤੀ ਦੇ ਫੋਨ ਤੋਂ ਪ੍ਰੇਸ਼ਾਨ ਨਜ਼ਰ ਆਉਂਦੀ ਹੈ, ਜਿਸ ਨੂੰ ਦਿਲਜੀਤ ਕਿਵੇਂ ਮਨਾਉਂਦੇ ਹਨ, ਇਹੀ ਗੀਤ ‘ਚ ਦਿਖਾਇਆ ਗਿਆ ਹੈ। ‘ਲੈਂਬੜਗਿਨੀ’ ਦੇ ਬੋਲ ਵੀਤ ਬਲਜੀਤ ਨੇ ਲਿਖੇ ਹਨ ਤੇ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਵੀਡੀਓ ਨੂੰ ਅਨੁਰਾਗ ਸਿੰਘ ਵਲੋਂ ਡਾਇਰੈਕਟ ਕੀਤਾ ਗਿਆ ਹੈ। ਗੀਤ ਨੂੰ ਸਪੀਡ ਰਿਕਾਰਡਸ ਤੇ ਫੇਮਸ ਸਟੂਡੀਓਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਫੇਮਸ ਸਟੂਡੀਓਜ਼ ਦਿਲਜੀਤ ਦੀ ਹੋਮ ਪ੍ਰੋਡਕਸ਼ਨ ਹੈ, ਜਿਸ ਰਾਹੀਂ ਦਿਲਜੀਤ ਦਾ ਗੀਤ ‘ਡੂ ਯੂ ਨੌ’ ਰਿਲੀਜ਼ ਕੀਤਾ ਗਿਆ ਸੀ।
previous post