ਮੁੰਬਈ – ਅਭਿਨੇਤਾ ਰਾਜਕੁਮਾਰ ਰਾਓ ਤੇ ਅਭਿਨੇਤਰੀ ਤਿ੍ਰਪਤੀ ਡਿਮਰੀ ਦੀ ਰੋਮਾਂਟਿਕ ਕਾਮੇਡੀ ਫਿਲਮ ‘ਵਿੱਕੀ ਵਿੱਦਿਆ ਕਾ ਵੋਹ ਵਾਲਾ ਵੀਡੀਓ’ ਦੇ ਟ੍ਰੇਲਰ ਦੇ ਬਾਅਦ ਤੋਂ ਹੀ ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਾਮੇਡੀ ਤੇ ਜ਼ਬਰਦਸਤ ਡਾਇਲਾਗ ਨਾਲ ਭਰਪੂਰ ਇਹ ਫਿਲਮ 11 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ ਹੋਣ ਲਈ ਤਿਆਰ ਹੈ। ਇਸ ਫਿਲਮ ਦਾ ਡਾਇਰੈਕਸ਼ਨ ਰਾਜ ਸ਼ਾਂਡਿਲਯ ਨੇ ਕੀਤਾ ਹੈ। ਫਿਲਮ ’ਚ ਰਾਜਕੁਮਾਰ ਰਾਓ ਤੇ ਤਿ੍ਰਪਤੀ ਡਿਮਰੀ ਤੋਂ ਇਲਾਵਾ ਵਿਜੈ ਰਾਜ, ਮੱਲਿਕਾ ਸ਼ੇਰਾਵਤ, ਮਸਤ ਅਲੀ, ਅਰਚਨਾ ਪੂਰਨ ਸਿੰਘ ਤੇ ਮੁਕੇਸ਼ ਤਿਵਾੜੀ ਵੀ ਨਜ਼ਰ ਆਉਣਗੇ। ਜਦੋਂ ਲਗਾਤਾਰ ਫਿਲਮਾਂ ਆਉਂਦੀਆਂ ਹਨ ਤਾਂ ਕਿੰਨਾ ਪ੍ਰੈਸ਼ਰ ਹੁੰਦਾ ਹੈ ਕਿ ਕਿਤੇ ਕੰਮ ਇਕ ਵਰਗਾ ਤਾਂ ਨਹੀਂ ਲੱਗ ਰਿਹਾ? ਜਦੋਂ ਅਸੀਂ ਕਈ ਫਿਲਮਾਂ ਕਰਦੇ ਹਾਂ ਤਾਂ ਪ੍ਰੈਸ਼ਰ ਤੋਂ ਜ਼ਿਆਦਾ ਮੇਰੇ ਨਾਲ ਅਜਿਹਾ ਹੈ ਕਿ ਮੈਂ ਖ਼ੁਦ ਵੀ ਵਾਰ-ਵਾਰ ਇਕੋ ਜਿਹਾ ਕੰਮ ਨਹੀਂ ਕਰਨਾ ਚਾਹੁੰਦਾ। ਹਰ ਫਿਲਮ ਦੀ ਕਹਾਣੀ ਤੇ ਕੰਨਸੈਪਟ ਵੱਖਰਾ ਹੀ ਹੋਣਾ ਚਾਹੀਦਾ ਹੈ। ਮੈਂ ਅਜਿਹੀ ਸਕ੍ਰਿਪਟ ’ਤੇ ਕੰਮ ਕਰਦਾ ਹਾਂ ਜਾਂ ਭਾਲ ਵਿਚ ਰਹਿੰਦਾ ਹਾਂ, ਜਿਸ ’ਚ ਨਵਾਂਪਣ ਹੋਵੇ, ਨਵੀਆਂ ਚੁਣੌਤੀਆਂ ਹੋਣ, ਜੋ ਮੈਨੂੰ ਇਕ ਕਲਾਕਾਰ ਹੋਣ ਦੇ ਨਾਤੇ ਚੁਣੌਤੀ ਦੇਣ ਤੇ ਇਕ ਅਦਾਕਾਰ ਲਈ ਇਹੀ ਮਸਤੀ ਹੁੰਦੀ ਹੈ। ਫਿਲਮ ਦੇ ਟ੍ਰੇਲਰ ’ਚ ਵਨ ਲਾਈਨਰਜ਼ ਜ਼ਬਰਦਸਤ ਹਨ ਤਾਂ ਕੀ ਤੁਹਾਨੂੰ ਪਤਾ ਹੁੰਦਾ ਹੈ ਕਿ ਇਹ ਡਾਇਲਾਗ ਆਈਕਾਨਿਕ ਬਣੇਗਾ। ਸਾਨੂੰ ਇਨ੍ਹਾਂ ਨੂੰ ਪਰਫਾਰਮ ਕਰਨ ਵਿਚ ਬਹੁਤ ਮਜ਼ਾ ਆਉਂਦਾ ਹੈ। ਅਜਿਹੇ ਡਾਇਲਾਗ ਤੇ ਵਨ ਲਾਈਨਰਜ਼ ਕਰਨ ’ਚ ਜਦੋਂ ਸਾਨੂੰ ਮਜ਼ਾ ਆ ਰਿਹਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਦਰਸ਼ਕਾਂ ਨੂੰ ਵੀ ਆਵੇਗਾ ਕਿਉਂਕਿ ਅਸੀਂ ਵੀ ਦਰਸ਼ਕ ਤੇ ਪਾਠਕ ਹੀ ਹਾਂ ਤਾਂ ਦਰਸ਼ਕਾਂ ਨੂੰ ਕੀ ਪਸੰਦ ਆਵੇਗਾ, ਇਸ ਦਾ ਸਾਨੂੰ ਕਿਤੇ ਨਾ ਕਿਤੇ ਆਈਡੀਆ ਰਹਿੰਦਾ ਹੈ। ਪਰਫਾਰਮ ਕਰਦੇ ਸਮੇਂ ਅਸੀਂ ਲੋਕ ਬਾਕੀ ਲੋਕਾਂ ਦੀ ਪ੍ਰਤੀਕਿਰਿਆ ਦੇਖਦੇ ਸੀ, ਉਸ ਤੋਂ ਵੀ ਅੰਦਾਜ਼ਾ ਲੱਗ ਜਾਂਦਾ ਸੀ।