Articles Pollywood

ਸੁਮਿਤ ਮਾਨਕ ਨੂੰ ਟੀ.ਵੀ ਨੇ ਬਣਾਇਆ ਸਟਾਰ 

ਲੇਖਕ: ਅੰਮ੍ਰਿਤ ਪਵਾਰ

ਆਈ.ਐਸ.ਡੀ.ਬੀ ਜਿਹੀ ਇੰਟਰਨੈਟ ਦੀ ਪ੍ਰਮੁੱਖ ਸਾਈਟ ਤੇ ਮੌਜ਼ੂਦਗੀ ਅਹਿਸਾਸ ਹੈ ਕਿ ਸੁਮਿਤ ਮਾਨਕ ਮਨੋਰੰਜਨ ਸੰਸਾਰ ਦੀ ਕਹਾਉਂਦੀ ਹਸਤੀ ਹੈ । ਗਰੈਜੂਏਟ, ਹਾਂਸੀ (ਹਰਿਆਣਾ) ਦੇ ਸੁਮਿਤ ਨੇ 2012 ਦੇ ‘ਮਿਸਟਰ ਇੰਡੀਆ” ਮੁਕਾਬਲੇ ਦੇ ਪੰਜ ਪ੍ਰਮੁੱਖ ‘ਮਿਸਟਰ ਇੰਡੀਆ’ ‘ਚ ਆਪਣਾ ਨਾਂਅ ਲਿਆਂਦਾ ਸੀ ਤੇ ਫਿਰ ਟੀ.ਵੀ ਦੁਨੀਆ ਦਾ ਉਹ ਲੋਕ ਪ੍ਰਿਯ ਸਟਾਰ ਬਣਿਆ । ਹੱਸਮੁੱਖ, ਮਾੂਮ ਹੇ ਰੁਮਾਂਟਿਕ ਦਿੱਖ ਵਾਲੇ ਸੁਮਿਤ ਨੇ ‘ਕੁੰਡਲੀ ਭਾਗਯ’ ‘ਕਰਾਂਈਮ ਪੈਟਰੋਲ’ ‘ਸੀ.ਆਈ.ਡੀ’ ‘ਸਪਥ’ ‘ਬਾਲ ਕ੍ਰਿਸ਼ਨਾ’ ‘ਯੇ ਹੈ ਮੁਹੱਬਤੇ’ ਟੀ.ਵੀ ਦੇ ਮਸ਼ਹੂਰ ਸੀਰੀਅਲਜ ਕਰ ਆਪਣੀ ਪਛਾਣ ਚੋਟੀ ਦੇ ਸਿਤਾਰਿਆਂ ਦੀ ਲੜੀ ਵੱਲ ਵਧਾਈ ਹੈ । ‘ਕਲਾਈਟ ਨੰਬਰ-7’ ‘ਰਾਇਤਾ ਫੈਲ ਗਿਆ’ ਵੈਬ ਸੀਰੀਜ ਨੇ ਸੁਮਿਤ ਨੂੰ ਬੀ. ਟਾਊਨ ਤੱਕ ਚਰਚਾ ਦਿੱਤੀ ਹੈ ਜਿਸਦੇ ਲਾਭ ਮਿਲਣ ਵਾਲੇ ਹਨ । ‘ਕੰਟਰੀ ਸਾਈਡ ਗੁੰਡੇ’ ਪੰਜਾਬੀ ਫਿਲਮਾ ਦਾ ਨਾਇਕ ਬਣ ਪਾਲੀਵੁੱਡ ‘ਚ ਆਏ ਸੁਮਿਤ ਕੋਲ ‘ਹਸਰਤ’ ‘ਹਵੇਲੀ ਇਕ ਟਰਬਲ’ ਆ ਰਹੀਆਂ ਫਿਲਮਾਂ ਹਨ । ਅਦਾਕਾਰ ਤੇ ਨਾਇਕ ਦੇ ਨਾਲ-ਨਾਲ ਫਿਲਮੀ ਨਿਰਮਾਣ ਦੇ ਤਜਰਬੇ ‘ਕੰਟਰੋਲ ਭਾਜੀ ਕੰਟਰੋਲ’ ‘ਅਜ਼ਾਦੀ ਦਾ ਫਰੀਡਮ’ ‘ਏਮ’ ਫਿਲਮਾਂ ਨਾਲ ਬਣੇ ਹਨ । ‘ਬਿਗ ਬੌਸ’ ਅਗਲੇ ਸੀਜਨ ਦੀ ਪੇਸ਼ਕਸ਼ ਤੇ ਹਰ ਸਰਗਰਮੀਆ ਦਰਸਾ ਰਹੀਆ ਨੇ ਕਿ ਸੁਮਿਤ ਮਾਨਕ ਦਾ ਭਵਿੱਖ ਪਾਲੀਵੁੱਡ ਦੇ ਨਾਲ ਬਾਲੀਵੁੱਡ ‘ਚ ਸੁਨਹਿਰਾ ਹੋਏਗਾ ਜਦ ਕਿ ਟੀ.ਵੀ ਸਟਾਰ ਬਣ ਪਹਿਲਾ ਹੀ ਉਹ ਟੀ.ਵੀ ਦਾ ਚਹੇਤਾ ਅਦਾਕਾਰ ਹੈ । ਮਾਡਲਿੰਗ ਤੇ ਵਿਗਿਆਪਕ ਸਭ ਕੁੱਝ ਕਰ ਰਹੇ ਸੁਮਿਤ ਮਾਨਕ ਨੂੰ ਮਾਣ ਹੈ ਰਾਜਨ ਬੱਤਰਾ ਤੇ ਫਿਲਮਾਂ ਦੇ ਪ੍ਰਸਿੱਧ ਡੀ.ਓ.ਪੀ ਦੇਵੀ ਸ਼ਰਮਾ, ਬਿਗ ਬੌਸ ਪ੍ਰਤੀਕ ਸਹਿਜਪਾਲ ਤੇ ਜੋ ਸਮੇਂ-ਸਮੇਂ ਤੇ ਮਾਰਗ ਦਰਸ਼ਕ ਬਣ ਉਸਦੇ ਫਿਲਮੀ ਭਵਿੱਖ ਨੂੰ ਚੰਗੇਰਾ ਬਣਾਉਣ ਦੇ ਪ੍ਰਤੀਕ ਹਨ ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਹੜਕੰਬ ਮਚ ਗਿਆ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin