‘ਟ੍ਰਾਂਸਪੋਰਟ ਐਕਸੀਡੈਂਟ ਕਮਿਸ਼ਨ’ ਨੇ ਆਪਣਾ ਸਾਲਾਨਾ Split Second ਮੁਕਾਬਲਾ ਆਪਣੇ ਸੱਤਵੇਂ ਸਾਲ ਲਈ ਵਾਪਸ ਲਿਆਂਦਾ ਹੈ, ਜੋ ਵਿਕਟੋਰੀਆ ਦੇ ਨੌਜਵਾਨਾਂ ਨੂੰ ਰਚਨਾਤਮਕ ਕਹਾਣੀ ਸੁਣਾਉਣ ਰਾਹੀਂ ਜੀਵਨ ਬਚਾਉਣ ਵਾਲਾ ਫ਼ਰਕ ਲਿਆਉਣ ਦਾ ਮੌਕਾ ਦਿੰਦਾ ਹੈ।
18-30 ਸਾਲ ਦੀ ਉਮਰ ਦੇ ਰਚਨਾਤਮਕ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਤਿਆਰ ਕੀਤੀ ਗਈ ਇਹ ਪਹਿਲਕਦਮੀ ਉਨ੍ਹਾਂ ਪ੍ਰੇਰਿਤ ਕਰਨ ਵਾਲੀਆਂ ਛੋਟੀਆਂ ਪਰ ਪ੍ਰਭਾਵਸ਼ਾਲੀ ਫ਼ਿਲਮਾਂ ਦੀ ਮੰਗ ਕਰਦੀ ਹੈ ਜੋ ਸੜਕਾਂ ‘ਤੇ Split Second ਦੇ ਫ਼ੈਸਲੇ ਦੇ ਵਿਨਾਸ਼ਕਾਰੀ ਨਤੀਜਿਆਂ ਨੂੰ ਦਿਖਾਉਣ।
ਇਸ ਸਾਲ ਦੇ ਮੁਕਾਬਲੇ ਲਈ, ਦੋ ਜੇਤੂ ਚੁਣੇ ਜਾਣਗੇ ਜਿਨ੍ਹਾਂ ਨੂੰ Truce Films ਅਤੇ ਰਚਨਾਤਮਕ ਏਜੰਸੀ TABOO ਵੱਲੋਂ ਮਾਰਗਦਰਸ਼ਨ ਮਿਲੇਗਾ ਅਤੇ ਆਪਣੇ ਵਿਚਾਰਾਂ ਨੂੰ ਹਕੀਕਤ ‘ਚ ਬਦਲਣ ਲਈ $45,000 ਦਾ ਪ੍ਰੋਡਕਸ਼ਨ ਬਜਟ ਦਿੱਤਾ ਜਾਵੇਗਾ। ਦੋਵਾਂ ਜੇਤੂਆਂ ਨੂੰ $5,000 ਦਾ ਨਕਦ ਇਨਾਮ ਵੀ ਮਿਲੇਗਾ।
ਪੇਸ਼ਕਸ਼ ਕੀਤੇ ਗਏ ਇਨਾਮਾਂ ਵਿੱਚੋਂ ਇੱਕ “ਮਲਟੀਕਲਚਰਲ ਯੂਥ ਪ੍ਰਾਈਜ਼” ਹੈ, ਜੋ ਬਹੁ-ਸੱਭਿਆਚਾਰਕ ਪਿਛੋਕੜ ਵਾਲੇ ਨੌਜਵਾਨਾਂ ਨੂੰ ਗੱਲਬਾਤ ‘ਵਿੱਚ ਸ਼ਾਮਲ ਹੋਣ ਅਤੇ ਹਰ ਕਿਸੇ ਲਈ ਵਧੇਰੇ ਸੁਰੱਖਿਅਤ ਵਿਕਟੋਰੀਆ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਮੌਕਾ ਦਿੰਦਾ ਹੈ। ਇੰਡੋਨੇਸ਼ੀਆ ਦੀ ਅੰਤਰਰਾਸ਼ਟਰੀ ਵਿਦਿਆਰਥਣ ਓਲੀਵੀਆ ਹਰਟਾਂਟੋ ਇਸ ਇਨਾਮ ਦੀ ਪਹਿਲੀ ਜੇਤੂ ਸੀ ਅਤੇ ਉਹ ਦੱਸਦੀ ਹੈ ਕਿ ਇਸ ਮੁਕਾਬਲੇ ਨੇ ਐਨੀਮੇਸ਼ਨ ਵਿੱਚ ਉਸਦੇ ਕੈਰੀਅਰ ਦੇ ਸ਼ੁਰੂਆਤੀ ਪੜਾਅ ਵਿੱਚ ਉਸ ਲਈ ਤਰੱਕੀ ਦੇ ਦਰਵਾਜ਼ੇ ਖੋਲ੍ਹ ਦਿੱਤੇ:
ਓਲੀਵੀਆ ਨੇ ਦੱਸਿਆ “ਰਚਨਾਤਮਕ ਪ੍ਰਕਿਰਿਆ ਦੇ ਸਾਰੇ ਕਦਮਾਂ ਨੂੰ ਸਿੱਖਣਾ ਮੇਰੇ ਲਈ ਅੱਖਾਂ ਖੋਲ੍ਹਣ ਵਾਲਾ ਅਨੁਭਵ ਸੀ। Taboo ਅਤੇ Truce ਫਿਲਮਜ਼ ਨੇ ਮੈਨੂੰ ਇਸ ਵਿੱਚ ਕਦਮ ਰੱਖਣ ਤੋਂ ਪਹਿਲਾਂ ਉਦਯੋਗ ਦੇ ਅੰਦਰੂਨੀ ਕੰਮਕਾਜ ਨੂੰ ਸਿਖਾਇਆ। ਮੈਂ ਸਿੱਖਿਆ ਕਿ ਪੇਸ਼ੇਵਰ ਕਿਵੇਂ ਕੰਮ ਕਰਦੇ ਹਨ।”
ਪੂਰੀ ਰਚਨਾਤਮਕ ਪ੍ਰਕਿਰਿਆ ਦੌਰਾਨ, ਆਤਮ-ਵਿਸ਼ਵਾਸ ਹਾਸਲ ਕਰਨਾ ਓਲੀਵੀਆ ਲਈ ਸਭ ਤੋਂ ਵੱਡਾ ਲਾਭ ਸੀ।
ਉਸਨੇ ਸਾਂਝਾ ਕੀਤਾ “ਜਦੋਂ ਮੈਂ ਇਸ ਉਦਯੋਗ ਵਿੱਚ ਆਈ, ਮੈਂ ਡਰੀ ਹੋਈ ਸੀ! ਮੈਂ ਨਵੀਂ ਸੀ ਅਤੇ ਮੈਨੂੰ ਨਹੀਂ ਸੀ ਪਤਾ ਕਿ ਕੀ ਚੱਲ ਰਿਹਾ ਸੀ। ਪਰ ਮੈਂ ਸਿੱਖਿਆ ਕਿ ਹਰ ਕੋਈ ਦੋਸਤਾਨਾ ਵਿਹਾਰ ਵਾਲਾ ਹੈ ਅਤੇ ਉਨ੍ਹਾਂ ਨੂੰ ਮੇਰਾ ਕੰਮ ਪਸੰਦ ਆਇਆ, ਇਸ ਨਾਲ ਮੇਰਾ ਆਤਮਵਿਸ਼ਵਾਸ ਬਹੁਤ ਵੱਧ ਗਿਆ।”
ਓਲੀਵੀਆ ਦੀ ਜੇਤੂ ਫ਼ਿਲਮ, ਕੈਪਟਨ ਬੱਕਲ ਨੇ ਸੀਟ ਬੈਲਟ ਪਹਿਨਣ ਬਾਰੇ ਜਾਗਰੂਕਤਾ ਪੈਦਾ ਕੀਤੀ ਹੈ, ਪਰ ਇਹ ਅਜੇ ਵੀ ਇੱਕ ਮਹੱਤਵਪੂਰਨ ਅਤੇ ਸੜਕ ਸੁਰੱਖਿਆ ਦੀ ਚਿੰਤਾ ਬਣੀ ਹੋਈ ਹੈ। TAC ਦੇ ਸੜਕੀ ਹਾਦਸਿਆਂ ਦੇ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ ਦਹਾਕੇ ਵਿੱਚ ਸੜਕਾਂ ‘ਤੇ ਮਾਰੇ ਗਏ ਲੱਗਭਗ ਇੱਕ ਚੌਥਾਈ ਨੌਜਵਾਨ ਡਰਾਈਵਰਾਂ ਅਤੇ ਯਾਤਰੀਆਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ।
ਓਲੀਵੀਆ ਲਈ, ਇਹ ਨਾਤਾ ਨਿੱਜੀ ਹੈ।
ਉਸਨੇ ਕਿਹਾ “ਜਦੋਂ ਮੈਂ ਪਹਿਲੀ ਵਾਰ ਆਸਟ੍ਰੇਲੀਆ ਪਹੁੰਚੀ ਸੀ, ਮੈਂ ਹਮੇਸ਼ਾ ਆਪਣੀ ਸੀਟ ਬੈਲਟ ਲਗਾਉਣਾ ਭੁੱਲ ਜਾਂਦੀ ਸੀ। ਜਦੋਂ ਮੈਂ ਪਿਛਲੀ ਸੀਟ ‘ਤੇ ਬੈਠੀ ਹੁੰਦੀ ਸੀ, ਡਰਾਈਵਰ ਹਮੇਸ਼ਾ ਮੈਨੂੰ ਬੁਰਾ-ਭਲਾ ਕਹਿੰਦਾ ਸੀ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਕਹਾਣੀ ਇੱਥੋਂ ਹੀ ਸ਼ੁਰੂ ਹੋਈ ਸੀ!”
ਇੱਕ ਅੰਤਰਰਾਸ਼ਟਰੀ ਵਿਦਿਆਰਥੀ ਹੋਣ ਦੇ ਨਾਤੇ, ਇਹ ਪ੍ਰਸ਼ੰਸਾ ਓਲੀਵੀਆ ਦੀ ਗੱਲ ਦੀ ਪੁਸ਼ਟੀ ਕਰਦੀ ਹੈ ਅਤੇ ਇਹ ਯਾਦ ਦਿਵਾਉਂਦੀ ਹੈ ਕਿ ਸੱਭਿਆਚਾਰਕ ਕਹਾਣੀਆਂ ਕਿਵੇਂ ਲੋਕਾਂ ਦੇ ਦਿਲਾਂ ‘ਚ ਗੂੰਜਦੀਆਂ ਹਨ।
“ਜਿੱਤਣਾ ਸੱਚਮੁੱਚ ਚੰਗਾ ਲੱਗਿਆ! ਇੱਕ ਅੰਤਰਰਾਸ਼ਟਰੀ ਵਿਦਿਆਰਥੀ ਹੋਣ ਦੇ ਨਾਤੇ, ਮੈਂ ਮਹਿਸੂਸ ਕਰਦੀ ਹਾਂ ਕਿ ਮੈਂ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਕਿਸੇ ਵੀ ਹੋਰ ਵਿਅਕਤੀ ਜਿੰਨਾ ਹੀ ਹਾਸਲ ਕਰ ਸਕਦੀ ਹਾਂ!”
ਅੱਗੇ ਵੇਖਦਿਆਂ, ਭਵਿੱਖ ਵਿੱਚ ਹਿੱਸਾ ਲੈਣ ਵਾਲਿਆਂ ਲਈ ਓਲੀਵੀਆ ਦੀ ਸਲਾਹ ਹੈ ਕਿ ਤੁਸੀਂ ਆਪਣੇ ਆਪ ਉੱਤੇ ਵਿਸ਼ਵਾਸ ਕਰੋ, ਰਚਨਾਤਮਕ ਬਣੋ, ਅਤੇ ਸੰਦੇਸ਼ ਨੂੰ ਯਾਦਗਾਰੀ ਬਣਾਓ:
“ਜੇ ਤੁਸੀਂ ਰਚਨਾਤਮਕ ਹੋ, ਤਾਂ ਤੁਹਾਨੂੰ ਇਹ ਜ਼ਰੂਰ ਕਰਨਾ ਚਾਹੀਦਾ ਹੈ। ਤੁਸੀਂ ਉਦਯੋਗ ਵਿੱਚ ਸਭ ਤੋਂ ਵਧੀਆ ਲੋਕਾਂ ਕੋਲੋਂ ਸਿੱਖੋਗੇ!”
TAC ਦੇ Split Second ਮੁਕਾਬਲੇ ਲਈ ਅਰਜ਼ੀਆਂ 9 ਨਵੰਬਰ ਨੂੰ ਬੰਦ ਹੋਣਗੀਆਂ। ਸ਼ਾਮਲ ਹੋਣ ਲਈ https://www.tac.vic.gov.au/languages/road-safety/punjabi/split-second ‘ਤੇ ਜਾਓ।
