3 ਮਈ ਜਨਮ ਦਿਨ ‘ਤੇ ਵਿਸ਼ੇਸ਼
ਸਿੱਖ ਧਰਮ ਵਿਚ ਕਈ ਅਜਿਹੇ ਇਨਸਾਨ ਪੈਦਾ ਹੋਏ ਉਹਨਾਂ ਆ ਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਸਿੱਖ ਕੌਮ ਦੀ ਇਤਨੀ ਸੇਵਾ ਕੀਤੀ ਕਿ ਉਹਨਾਂ ਦਾ ਨਾਮ ਸਿੱਖ ਇਤਿਹਾਸ ਵਿਚ ਬੜੇ ਸਤਿਕਾਰ ਨਾਲ ਲਿਆ ਜਾਣ ਲੱਗਾ। ਅਜਿਹੇ ਹੀ ਇਕ ਸਿੱਖ ਜਿਸਨੂੰ ਸੁਲਤਾਨ-ਉਲ-ਕੌਮ, ਦਲ ਖਾਲਸਾ ਦੇ ਮੁੱਖੀ, ਬੁੱਢਾ ਦਲ ਦੇ ਮੁੱਖੀ, ਸਿੱਖ ਫੌਜ਼ਾਂ ਦੇ ਕਮਾਡਰ ਸੈਨਾਪਤੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ, ਗੁਰੂ ਕੇ ਲਾਲ ਹੋਣ ਦਾ ਮਾਣ ਪ੍ਰਾਪਤ ਹੈ ਇਹ ਹਨ ਜੱਸਾ ਸਿੰਘ ਆਹਲੂਵਾਲੀਆ।
ਜੱਸਾ ਸਿੰਘ ਦੇ ਦਾਦਾ ਜੀ ਦੇਵਾ ਸਿੰਘ ਆਹਲੂਵਾਲੀਆ ਗੁਰੂ ਦਾ ਜਸ ਕਰਨ ਵਾਲੇ ਵਿਅਕਤੀ ਸਨ ਅਤੇ ਉਹ ਗੁਰੂ ਗੋਬੰਦ ਸਿੰਘ ਜੀ ਕੋਲ ਸੇਵਾ ਨਿਭਾਉਂਦੇ ਰਹੇ ਸਨ। ਇਹਨਾਂ ਦੇ ਤਿੰਨ ਪੁੱਤਰ ਗੁਰਬਖਸ਼ ਸਿੰਘ, ਸਦਰ ਸਿੰਘ ਅਤੇ ਬਦਰ ਸਿੰਘ ਸਨ। ਬਦਰ ਸਿੰਘ ਵੀ ਸਿਮਰਨ ਕਰਨ ਵਾਲੇ ਵਿਅਕਤੀ ਸਨ ਇਸ ਕਰਕੇ ਬਦਰ ਸਿੰਘ ਤੇ ਉਸ ਦੇ ਪਿਤਾ ਦੇਵਾ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੀ ਅੰਮ੍ਰਿਤ ਛੱਕਿਆ ਸੀ। ਭਾਈ ਬਦਰ ਸਿੰਘ ਦਾ ਵਿਆਹ ਹਲੈ-ਸਾਧੋ ਪਿੰਡ ਦੇ ਸਰਦਾਰ ਬਾਘ ਸਿੰਘ ਦੀ ਭੈਣ ਜੀਵਨ ਕੌਰ ਨਾਲ ਹੋਇਆ। ਬਾਘ ਸਿੰਘ ਨਵਾਬ ਕਪੂਰ ਸਿੰਘ ਦੇ ਜੱਥੇ ਵਿਚ ਸੇਵਾ ਨਿਭਾਉਂਦੇ ਸਨ। ਜੀਵਨ ਕੌਰ ਧਾਰਮਿਕ ਤੌਰ ਤੇ ਉੱਚੇ ਖਿਆਲਾਂ ਵਾਲੀ ਅਤੇ ਰੋਜ਼ਾਨਾ ਕੀਰਤਨ ਕਰਨ ਵਾਲੀ ਔਰਤ ਸੀ। ਵਿਆਹ ਤੋਂ ਬਾਅਦ ਲੰਬੇ ਸਮੇ ਤੱਕ ਇਹਨਾਂ ਦੇ ਕੋਈ ਉਲਾਦ ਨਾ ਹੋਈ।
ਬਦਰ ਸਿੰਘ ਅਤੇ ਜੀਵਨ ਕੌਰ ਦੋਹਾਂ ਨੇ ਜਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਗੁਰੂ ਸਾਹਿਬ ਜੀ ਨੇ ਕਿਹਾ ਵਾਹਿਗੁਰੂ ਅਕਾਲ ਪੁਰਖ ਦੀ ਅਰਾਧਨਾਂ ਕਰੋ। ਸਾਧ ਸੰਗਤ ਦੀ ਸੇਵਾ ਕਰੋ ਤੁਹਾਡੇ ਘਰ ਗੁਰੂ ਕਾ ਲਾਲ ਹੋਵੇਗਾ। ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਨਾਲ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਦਸ ਸਾਲ ਬਾਅਦ ਜੱਸਾ ਸਿੰਘ ਆਹਲੂਵਾਲੀਏ ਦਾ ਜਨਮ 3 ਮਈ 1718 ਨੂੰ ਪਿਤਾ ਭਾਈ ਬਦਰ ਸਿੰਘ ਅਤੇ ਮਾਤਾ ਬੀਬੀ ਜੀਵਨ ਕੌਰ ਦੀ ਕੁਖੋਂ ਪਿੰਡ ਆਹਲੂ (ਲਾਹੌਰ) ਵਿਖੇ ਹੋਇਆ। 1723 ਵਿਚ ਬਦਰ ਸਿੰਘ ਪ੍ਰਲੋਕ ਸੁਧਾਰ ਗਏ ਉਹਨਾਂ ਆਪਣੇ ਬੇਟੇ ਦੇ ਚਾਅ ਲਾਡ ਪੂਰੇ ਵੀ ਨਹੀਂ ਕੀਤੇ ਸਨ। ਉਸ ਟਾਈਮ ਜੱਸਾ ਸਿੰਘ ਦੀ ਉਮਰ ਪੰਜ ਸਾਲ ਦੀ ਸੀ।
ਮਾਤਾ ਸੁੰਦਰੀ ਜੀ ਦਿੱਲੀ ਵਿਖੇ ਰਹਿ ਰਹੇ ਸਨ। 1723 ਵਿਚ ਬੀਬੀ ਜੀਵਨ ਕੌਰ ਜੱਸਾ ਸਿੰਘ ਨੂੰ ਨਾਲ ਲੈ ਕੇ ਮਾਤਾ ਸੁੰਦਰੀ ਜੀ ਦੇ ਦਰਸ਼ਨਾ ਨੂੰ ਚਲੇ ਗਏ। ਬੀਬੀ ਜੀਵਨ ਕੌਰ ਨੇ ਮਾਤਾ ਸੁੰਦਰੀ ਜੀ ਦੀ ਬਹੁਤ ਸੇਵਾ ਕੀਤੀ ਇ ਹਨਾਂ ਨੂੰ ਕੀਰਤਨ ਅਤੇ ਗੁਰਬਾਣੀ ਪ੍ਹੜ ਕੇ ਸਣਾਉਣੀ। ਮਾਤਾ ਜੀ ਨੇ ਇਹਨਾਂ ਤੋਂ ਖੁਸ਼ ਹੋ ਕੇ ਪਿਆਰ ਨਾਲ ਆਪਣੇ ਕੋਲ ਰੱਖ ਲਿਆ। ਜੱਸਾ ਸਿੰਘ ਦੇ ਮਾਮੇ ਭਾਈ ਬਾਘ ਸਿੰਘ ਦੇ ਕੋਈ ਔਲਾਦ ਨਹੀ ਸੀ। ਉਹ ਜੱਸਾ ਸਿੰਘ ਨੂੰ ਬਹੁਤ ਪਿਆਰ ਕਰਦਾ ਸੀ। ਭਾਈ ਬਾਘ ਸਿੰਘ ਮਾਤਾ ਸੁੰਦਰੀ ਜੀ ਨੂੰ ਜ਼ੋਰ ਪਾ ਕੇ ਪੰਜ ਸਾਲ ਬਾਅਦ 1729 ਨੂੰ ਵਾਪਸ ਆਪਣੇ ਕੋਲ ਜਲੰਧਰ ਲੈ ਆਇਆ।
ਜਦ ਜੱਸਾ ਸਿੰਘ ਦਿੱਲੀ ਤੋਂ ਵਾਪਸ ਮੁੜਨ ਲੱਗਿਆ ਤਾਂ ਮਾਤਾ ਸੁੰਦਰੀ ਜੀ ਨੇ ਉਸ ਨੂੰ ਇਕ ਬਹੁਮੁੱਲਾ ਪੁਸ਼ਾਕਾ ਪਹਿਨਾਇਆ ਅਤੇ ਕਿਹਾ ਇਹ ਪੰਥ ਖਾਲਸੇ ਦਾ ਮਾਣ ਅਤੇ ਤਾਣ ਹੋਵੇਗਾ। ਇਕ ਚਾਂਦੀ ਦਾ ਆਸਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਦਾ ਗੁਰਜ ਵੀ ਬਖਸ਼ਿਆ। ਮਾਤਾ ਸੁੰਦਰੀ ਜੀ ਨੇ ਇ ਕ ਹੁਕਮਨਾਮਾਂ ਨਵਾਬ ਕਪੂਰ ਸਿੰਘ ਜੀ ਦੇ ਨਾਮ ਦਾ ਲਿਖ ਕੇ ਇਹਨਾਂ ਹੱਥ ਭੇਜ ਦਿੱਤਾ ਉਸ ਟਾਇਮ ਨਵਾਬ ਕਪੂਰ ਸਿੰਘ ਵੀ ਜਲੰਧਰ ਨੇੜੇ ਕਰਤਾਰਪੁਰ ਦੇ ਜੰਗਲ ਵਿੱਚ ਛੌਣੀ ਬਣਾ ਕੇ ਰਹਿ ਰਹੇ ਸਨ। ਮਾਤਾ ਸੁੰਦਰੀ ਜੀ ਦਾ ਬਖਸ਼ਿਆ ਹੋਇਆ ਹੁਕਮਨਾਵਾਂ ਇਸ ਪ੍ਰੀਵਾਰ ਨੇ ਨਵਾਬ ਕਪੂਰ ਸਿੰਘ ਨੂੰ ਭੇਟ ਕਰ ਦਿੱਤਾ ਉਸ ਵਿਚ ਲਿਖਿਆ ਸੀ ਇਹ ਬੱਚਾ ਗੁਰੂ ਘਰ ਦਾ ਨਿਵਾਜਿਆ ਹੋਇ ਆ ਹੈ ਇਸ ਨੂੰ ਆਪਣੇ ਹੱਥੀ ਅੰਮ੍ਰਿਤਪਾਨ ਕਰਵਾਉਣਾ ਗੁਰੂ ਬਾਣੀ ਨਾਲ ਜੋੜਨਾ ਅਤੇ ਸ਼ਸ਼ਤਰ ਵਿੱਦਿਆ ਵਿਚ ਨਪੁੰਨ ਕਰਨਾ।
ਜੱਸਾ ਸਿੰਘ ਆਹਲੂਵਾਲੀਏ ਨੂੰ ਨਵਾਬ ਕਪੂਰ ਸਿੰਘ ਨੇ ਆਪਣੇ ਹੱਥੀ ਅੰਮ੍ਰਿਤ ਛਕਾਇਆ ਸੀ ਸਭ ਤੋਂ ਪਹਿਲਾਂ ਇਹਨਾਂ ਨੂੰ ਕੀਰਤਨ ਕਰਨ ਦੀ ਸੇਵਾ ਮਿਲੀ ਜੋ ਰਾਗਾਂ ਵਿਚ ਰਸ ਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰ ਦਿੰਦੇ ਸਨ। ਜੱਸਾ ਸਿੰਘ ਛੇਤੀ ਹੀ ਸ਼ਾਸ਼ਤਰ ਵਿਦਿਆ ਅਤੇ ਘੋੜ ਸਵਾਰੀ ਵਿਚ ਨਿਪੁੰਨ ਹੋ ਗਏ ਅਤੇ ਛੇਤੀ ਹੀ ਲੰਬੇ ਕੱਦ ਅਤੇ ਭਰਵੇਂ ਸਰੀਰ ਵਾਲੇ ਬਣ ਗਏ। ਇਹਨਾਂ ਦੇ ਨੈਣ ਨਕਸ਼ ਸੋਹਣੇ ਤਿੱਖੇ ਸਨ। ਅੱਖਾਂ ਚਮਕਦਾਰ ਹਰ ਇਕ ਨੂੰ ਪ੍ਰਭਾਵਿਤ ਕਰਦੀਆ ਸਨ। ਇਹਨਾਂ ਦੀ ਚੌੜੀ ਛਾਤੀ ਬਾਹਾਂ ਲੰਬੀਆ ਸਨ ਆਵਾਜ਼ ਵਿਚ ਦਮ ਸੀ। ਜੱਸਾ ਸਿੰਘ ਨੇ ਸੰਗਤਾਂ ਨੂੰ ਪੱਖਾ ਝੱਲਣ ਅਤੇ ਲੰਗਰ ਵਿੱਚ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਵੀ ਲੈ ਲਈ ਸੀ ਬਹੁਤੇ ਗੁਣਾ ਦੇ ਧਾਰਨੀ ਹੋਣ ਕਰਕੇ ਨਵਾਬ ਕਪੂਰ ਸਿੰਘ ਜੱਸਾ ਸਿੰਘ ਨੂੰ ਬਹੁਤ ਪਿਆਰ ਕਰਨ ਲੱਗ ਪਏ ਸਨ। ਜੱਸਾ ਸਿੰਘ ਆਹਲੂਵਾਲੀਏ ਦੇ ਮਾਮਾ ਬਾਘ ਸਿੰਘ ਦਾ ਨਵਾਬ ਕਪੂਰ ਸਿੰਘ ਦੇ ਜੱਥੇ ਵਿੱਚ ਬਹੁਤ ਵਧੀਆ ਨਾਮ ਸੀ। ਨਵਾਬ ਕਪੂਰ ਸਿੰਘ ਨੇ ਬਾਘ ਸਿੰਘ ਨੂੰ ਕਹਿ ਕੇ ਜੱਸਾ ਸਿੰਘ ਨੂੰ ਪੱਕੇ ਤੌਰ ਤੇ ਆਪਣੇ ਕੋਲ ਰੱਖ ਲਿਆ ਸੀ ਫਿਰ ਜੱਸਾ ਸਿੰਘ ਆਹਲੂਵਾਲੀਏ ਨੇ ਜੱਥੇ ਦੀਆ ਹੋਰ ਜਿੰਮੇਵਾਰੀਆ ਚੁੱਕਣੀਆ ਸ਼ੁਰੂ ਕਰ ਦਿੱਤੀਆ ਸਨ ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਜੱਥੇ ਦੇ ਤੋਸ਼ੇਖਾਨੇ ਦੀਆ ਚਾਬੀਆ ਸੰਭਾਲ ਦਿੱਤੀਆ ਸਨ। ਜੱਸਾ ਸਿੰਘ ਜੱਥੇ ਵਿਚ ਸਭਨਾ ਦਾ ਹਰਮਨ ਪਿਆ ਰਾ ਛੇਤੀ ਹੀ ਬਣ ਗਿਆ ਸੀ।
ਨਵਾਬ ਕਪੂਰ ਸਿੰਘ ਦੀ ਅਗਵਾਈ ਵਿਚ 1748 ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਇਕੱਠ ਹੋਇਆ। ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਆਹਲੂਵਾਲੀਏ ਦੇ ਨਾਲ ਰਾਇ ਮਸ਼ਵਰਾ ਕਰਕੇ ਹੋਂਦ ਵਿਚ ਆ ਚੁੱਕੇ 65 ਜੱਥਿਆ ਨੂੰ ਇ ਕੱਠਾ ਕਰਕੇ ਗਿਆਰਾਂ ਮਿਸਲਾਂ ਵਿਚ ਵੰਡ ਦਿੱਤਾ ਅਤੇ ਇਹਨਾਂ ਗਿਆਰਾਂ ਮਿਸਲਾਂ ਦੇ ਸਾਂਝੇ ਦਲ ਨੂੰ ‘ਦਲ ਖ਼ਾਲਸਾ’ ਕਿਹਾ ਜਾਂਦਾ ਸੀ। ਇਸ ਦਲ ਦੇ ਪ੍ਰਧਾ਼ਨ ਜੱਸਾ ਸਿੰਘ ਆਹਲੂਵਾਲੀਏ ਨੂੰ ਥਾਪ ਦਿੱਤਾ ਗਿਆ। ਬਾਰ੍ਹਵੀਂ ਮਿਸਲ ਫੂਲਕੀਆ ਇਹਨਾਂ ਮਿਸਲਾਂ ਤੋਂ ਵਖਰੀ ਸੀ। ਇਸ ਮਿਸਲ ਦੇ ਬਾਨੀ ਬਾਬਾ ਆਲਾ ਸਿੰਘ ਪਟਿਆਲਾ ਸਨ। ਇਹਨਾਂ ਮਿਸਲਾਂ ਨੂੰ ਵੱਖ ਵੱਖ ਇ ਲਾਕੇ ਵੰਡ ਕੇ ਦੇ ਦਿੱਤੇ ਗਏ ਸਨ। ਇਹਨਾਂ ਨੂੰ ਇਹ ਵੀ ਕਿਹਾ ਗਿਆ ਸੀ ਲੋੜ ਪੈਣ ਤੇ ਇਹ ਮਿਸ਼ਲਾਂ ਇਕੱਠੀਆ ਹੋ ਕੇ ਦਲ ਖ਼ਾਲਸਾ ਹੇਠ ਕੰਮ ਕਰਨਗੀਆ। ਨਵਾਬ ਕਪੂਰ ਸਿੰਘ ਦਾ ਜਦ ਆਖਰੀ ਸਮਾਂ ਆਇਆ ਤਾਂ ਉਹ ਅੰਮ੍ਰਿਤਸਰ ਵਿਚ ਸੀ ਉਸ ਨੇ ਜੱਸਾ ਸਿੰਘ ਨੂੰ ਆਪਣੇ ਕੋਲ ਬੁਲਾ ਕੇ ਦਸਮ ਪਿਤਾ ਦੀ ਫੌਲਾਦੀ ਚੋਬ ਦੇ ਕੇ ਸਿੱਖ ਕੌਮ ਦੀ ਸੇਵਾ ਕਰਨ ਦਾ ਬਚਨ ਦੇ ਕੇ ਦੂਸਰੇ ਦਿਨ 7 ਅਪ੍ਰੈਲ 1753 ਨੂੰ ਪਰਲੋਕ ਸੁਧਾਰ ਗਏ। ਜੱਸਾ ਸਿੰਘ ਵਲੋਂ ਇਹਨਾਂ ਦਾ ਸਸਕਾਰ ਬਾਬਾ ਅਟੱਲ ਰਾਏ ਜੀ ਦੇ ਗੁਰਦੁਵਾਰੇ ਕੋਲ ਕਰ ਦਿੱਤਾ ਗਿਆ ।
ਸਤੰਬਰ 1761 ਵਿਚ ਜੱਸਾ ਸਿੰਘ ਆਹਲੂਵਾਲੀਆ ਨੇ ਸ੍ਰ. ਚੜ੍ਹਤ ਸਿੰਘ ਸ਼ੁੱਕਰਚੱਕੀਆ ਅਤੇ ਹੋਰ ਸਿੱਖ ਸਰਦਾਰਾ ਸਮੇਤ ਲਾਹੌਰ ‘ਤੇ ਕਬਜ਼ਾ ਕੀਤਾ। ਲਾਹੌਰ ਦਾ ਹਾਕਮ ਖੁਆ ਜਾ ਉਬੈਦ ਖ਼ਾਨ ਕਿਲ੍ਹੇ ਵਿਚ ਹੀ ਛੁਪ ਕੇ ਬੈਠਾ ਰਿਹਾ ਸਿੱਖਾਂ ਨੇ ਲਾਹੌਰ ਤੇ ਫ਼ਤਿਹ ਕਰ ਲਈ ਸੀ। ਇਹ ਸਭ ਕੁਝ ਜੱਸਾ ਸਿੰਘ ਦੀ ਅਗਵਾਈ ਵਿਚ ਹੋਣ ਕਰਕੇ ਪੰਥ ਨੇ ਉਸ ਨੂੰ ਸੁਲਤਾਨ- ਉਲ-ਕੌਮ ਦੀ ਪਦਵੀ ਨਾਲ ਨਿਵਾਜਿਆ।
1761 ਨੂੰ ਪਾਣੀਪਤ ਦੀ ਲੜਾਈ ਵਿਚ ਅਹਿਮਦ ਸ਼ਾਹ ਅਬਦਾਲੀ ਜਦ ਹਮਲਾ ਕਰਕੇ ਮੁੜ ਰਿਹਾ ਸੀ ਤਾ ਹਿੰਦੂਆ ਦੀਆ 2200 ਧੀਆ ਭੈਣਾਂ ਨੂੰ ਕੈਦ ਕਰਕੇ ਲਿਜਾ ਰਿਹਾ ਸੀ। ਹਿੰਦੂ ਮੁਖੀਆ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਜਾ ਸਿਖਾਂ ਮੂਹਰੇ ਬੇਨਤੀ ਕੀਤੀ। ਜੱਸਾ ਸਿੰਘ ਨੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਗੋਇੰਦਵਾਲ ਦੇ ਪੱਤਣ ਤੇ ਅਬਦਾਲੀ ਦੀਆ ਫੌਜ਼ਾ ਤੇ ਹੱਲਾ ਬੋਲ ਦਿੱਤਾ ਅਬਦਾਲੀ ਦੀਆ ਫੌਜਾਂ ਦੇ ਹੋਸ਼ ਸੰਭਾਲਣ ਤੋਂ ਪਹਿਲਾ ਹੀ ਔਰਤਾਂ ਨੂੰ ਛੁਡਾ ਲਿਆ ਗਿਆ ਅਤੇ ਘਰ ਘਰ ਪਹੁੰਚਾਇ ਆ ਗਿਆ । ਇਸ ਕਰਕੇ ਜੱਸਾ ਸਿੰਘ ਆ ਹਲੂਵਾਲੀਆ ਬੰਦੀ ਛੋੜ ਦੇ ਨਾਮ ਨਾਲ ਪ੍ਰਸਿੱਧ ਹੋਇਆ।
5 ਫ਼ਰਵਰੀ 1762 ਨੂੰ ਵਾਪਰੇ ਵੱਡੇ ਘੱਲੂਘਾਰੇ ਵਿੱਚ ਅਬਦਾਲੀ ਨੇ ਬੱਚੇ ਅਤੇ ਔਰਤਾਂ ਸਣੇ ਤੀਹ ਹਜ਼ਾਰ ਸਿੱਖ ਸ਼ਹੀਦ ਕੀਤੇ ਸਨ। ਇਸ ਘਲੂਘਾਰੇ ਵਿਚ ਜੱਸਾ ਸਿੰਘ ਨੇ ਮੂਹਰੇ ਹੋ ਕੇ ਸਿੱਖ ਕੌਮ ਦੀ ਅਗਵਾਈ ਕੀਤੀ ਸੀ। ਆਪ ਦੇ ਸਰੀਰ ਉਪਰ 22 ਫੱਟ ਲੱਗੇ ਸਨ। ਚੜ੍ਹਤ ਸਿੰਘ ਦੇ ਸਰੀਰ ਉਪਰ 16 ਫੱਟ ਸਨ।
ਪਹਿਲਾਂ 14 ਮਈ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫ਼ਤਿਹ ਕੀਤੀ ਸੀ ਉਸ ਦੀ ਸ਼ਹੀਦੀ ਤੋਂ ਬਾਅਦ ਮੁਗਲਾਂ ਹੱਥ ਸਰਹੰਦ ਫੇਰ ਆ ਗਈ ਸੀ 14 ਜਨਵਰੀ 1764 ਨੂੰ ਜੱਸਾ ਸਿੰਘ ਆ ਹਲੂਵਾਲੀਏ ਨੇ ਵੱਡੇ ਘਲੂਘਾਰੇ ਦੇ ਜਿੰਮੇਵਾਰ ਸਰਹੰਦ ਦੇ ਵਜੀਰ ਜ਼ੈਨ ਖਾਂ ਨੂੰ ਮਾਰ ਕੇ ਸਰਹੰਦ ਫ਼ਤਿਹ ਕੀਤੀ ਸੀ।ਸਰਹੰਦ ਨੂੰ ‘ਗੁਰੂ ਕੀ ਮਾਰੀ’ ਸਰਹੰਦ ਕਹਿੰਦੇ ਸਨ। ਜੱਸਾ ਸਿੰਘ ਨੇ ਸਰਹੰਦ ਦਾ ਨਾਮ ਸਾਹਿਬਜ਼ਾਦੇ ਦੇ ਨਾਮ ‘ਤੇ ਫਤਿਹਗ੍ਹੜ ਰੱਖ ਦਿੱਤਾ ਸੀ ਇਥੇ ਗੁਰਦੁਵਾਰਾ ਸਾਹਿਬ ਦੀ ਸੇਵਾ ਵੀ ਜੱਸਾ ਸਿੰਘ ਆਹਲੂਵਾਲੀਏ ਨੇ ਕਰਵਾਈ ਸੀ।
ਵੱਡੇ ਘੱਲੂਘਾਰੇ ਦੇ ਜਿੰਮੇਵਾਰ ਮਲੇਰਕੋਟਲਾ ਦੇ ਨਵਾਬ ਭੀਖਨ ਖਾਂ ਨੂੰ ਵੀ ਜੱਸਾ ਸਿੰਘ ਆਹਲੂਵਾਲੀਏ ਨੇ ਹਰਾ ਕੇ ਮੌਤ ਦੇ ਘਾਟ ਉਤਾਰਿਆ ਸੀ। 1777 ਨੂੰ ਜੱਸਾ ਸਿੰਘ ਆਹਲੂਵਾਲੀਏ ਨੇ ਰਾਇ ਇਬਰਾਹੀਮ ਭੱਟੀ ਨੂੰ ਹਰਾ ਕੇ ਕਪੂਰਥਲਾ ਉਪਰ ਕਬਜ਼ਾ ਕਰਕੇ ਇਸ ਨੂੰ ਰਾਜਧਾਨੀ ਬਣਾ ਲਿਆ ਸੀ।
1783 ਵਿਚ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਅਤੇ ਸਰਦਾਰ ਬਘੇਲ ਸਿੰਘ ਤਿੰਨ ਜਰਨੈਲਾ ਦੀ ਅਗਵਾਈ ਵਿਚ ਸਿੱਖ ਫੌਜ਼ਾਂ ਨੇ ਦਿੱਲੀ ਫ਼ਤਿਹ ਕਰਨ ਲਈ ਦਿੱਲੀ ਵੱਲ ਚਾਲੇ ਪਾ ਦਿੱਤੇ ਸਨ। ਜੱਸਾ ਸਿੰਘ ਆਹਲੂਵਾਲੀਏ ਅਤੇ ਬਘੇਲ ਸਿੰਘ ਕੋਲ ਪੰਜਾਹ ਹਜ਼ਾਰ ਫੌਜ਼ ਸੀ। ਦਿੱਲੀ ਦੇ ਨੇੜੇ ਪਹੁੰਚ ਕੇ ਇ ਹਨਾਂ ਫੌਜ਼ਾ ਨੂੰ ਦੋ ਹਿੱਸਿਆ ਵਿਚ ਵੰਡ ਲਿਆ ਸੀ। ਸਰਦਾਰ ਬਘੇਲ ਸਿੰਘ ਦੀ 30,000 ਫੌਜ਼ ਜਿੱਥੇ ਛਾਉਣੀ ਬਣਾ ਕੇ ਬੈਠੀ ਸੀ ਉਸ ਜਗ੍ਹਾ ਨੂੰ ਤੀਸ ਹਜ਼ਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੱਜ ਕੱਲ ਉਥੇ ਦਿੱਲੀ ਹਾਈਕੋਰਟ ਸਥਿਤ ਹੈ। ਜੱਸਾ ਸਿੰਘ ਰਾਮਗ੍ਹੜੀਆ ਵੀ ਆਪਣੀ ਦੱਸ ਹਜ਼ਾਰ ਫੌਜ਼ ਲੈ ਕੇ ਪਹੁੰਚ ਗਿਆ ਸੀ।
ਸਿੱਖ ਫੌਜ਼ਾਂ ਦਿੱਲੀ ਦੀ ਇ ਕ ਪਾਸੇ ਤੋਂ ਕੰਧ ਪਾੜ ਕੇ ਦਿੱਲੀ ਵਿਚ ਦਾਖ਼ਲ ਹੋ ਗਈਆ ਸਨ ਉਹ ਥਾਂ ਅੱਜ ਕੱਲ ਮੋਰੀ ਗੇਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 11 ਮਾਰਚ 1783 ਨੂੰ ਜੱਸਾ ਸਿੰਘ ਆਹਲੂਵਾਲੀਆ, ਬਘੇਲ ਸਿੰਘ, ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਵਿਚ ਸਿੱਖ ਫੌਜ਼ਾਂ ਨੇ ਦਿੱਲੀ ਫ਼ਤਿਹ ਕਰ ਲਈ ਸੀ ਅਤੇ ਲਾਲ ਕਿਲ੍ਹੇ ਉਪਰ ਸ੍ਰ. ਬਘੇਲ ਸਿੰਘ ਨੇ ਕੇਸਰੀ ਨਿਸ਼ਾਨ ਦਾ ਝੰਡਾ ਝੁਲਾਅ ਦਿੱਤਾ ਸੀ।
ਇਹ ਜਿੱਤ ਦੀ ਖੁਸ਼ੀ ਵਿੱਚ ਜਿੱਥੇ ਖੜ੍ਹ ਕੇ ਸਿੱਖਾਂ ਨੇ ਮਿਠਆਈ ਵੰਡੀ ਸੀ ਉਸ ਜਗ੍ਹਾ ਨੂੰ ਮਿਠਾਈ ਚੌਂਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦਿੱਲੀ ਫ਼ਤਿਹ ਕਰਨ ਤੋਂ ਬਾਅਦ ਜੱਸਾ ਸਿੰਘ ਆ ਹਲੂਵਾਲੀਏ ਨੇ ਸ੍ਰ. ਬਘੇਲ ਸਿੰਘ ਨੂੰ ਦਿੱਲੀ ਗੁਰਦੁਵਾਰਿਆ ਦੀ ਸੇਵਾ ਲਈ ਛੱਡ ਦਿੱਤਾ ਸੀ ਬਘੇਲ ਸਿੰਘ ਨੇ ਦਿੱਲੀ ਵਿਚ ਗੁਰੂ ਸਾਹਿਬਾਨਾਂ ਦੀਆ ਚਰਨ ਛੋਹ ਪ੍ਰਾਪਤ ਥਾਵਾਂ ਤੇ ਗੁਰਦੁਵਾਰਿਆ ਦੀ ਉਸਾਰੀ ਕਰਵਾਈ ਸੀ।
1748 ਤੋਂ 1769 ਤੱਕ ਅਹਿਮਦ ਸ਼ਾਹ ਅਬਦਾਲੀ ਨੇ ਨੌ ਹਮਲੇ ਕੀਤੇ ਸਨ। ਜਦ ਲੁੱਟ ਕੇ ਅਫ਼ਗਾਨਸਤਾਨ ਨੂੰ ਵਾਪਸ ਜਾ ਰਿਹਾ ਹੁੰਦਾ ਸੀ ਤਾਂ ਹਰ ਵਾਰੀ ਸਿੱਖ ਘੇਰ ਕੇ ਲੁੱਟਿਆ ਹੋਇਆ ਮਾਲ ਵਾਪਸ ਕਰਵਾ ਲੈਂਦੇ। ਜੱਸਾ ਸਿੰਘ ਇ ਹਨਾਂ ਨੂੰ ਗੋਇਦਵਾਲ ਦੇ ਏਰੀਏ ਵਿਚ ਘੇਰ ਲੈਂਦਾ ਅਤੇ ਕਈ ਸਿੱਖ ਇਹਨਾਂ ਨੂੰ ਝਨਾਂ ਉਤੇ ਘੇਰ ਲੈਂਦੇ ਅਤੇ ਕਈ ਰਾਵੀ ਉਤੇ ਘੇਰ ਲੈਂਦੇ। ਇਸ ਤਰਾਂ ਸਿੱਖਾਂ ਦੇ ਹੌਂਸਲੇ ਬਹਾਦਰਾਂ ਵਾਲੇ ਬਣਦੇ ਗਏ।
ਇਕ ਵਾਰ ਹਮਲਾ ਕਰਨ ਆਏ ਅਹਿਮਦ ਸ਼ਾਹ ਅਬਦਾਲੀ ਨਾਲ ਉਸ ਦਾ ਕਾਜ਼ੀ ਨੂਰ ਮਹੁੰਮਦ ਆ ਗਿਆ ਉਸ ਨੇ ਹੋਈ ਜੰਗ ਤੋਂ ਬਾਅਦ ਜੰਗਨਾਮੇ ਦਾ ਹਾਲ ਲਿਖਦਿਆ ਸਿੱਖਾਂ ਬਾਰੇ ਇੰਝ ਲਿਖਿਆ ਹੈ, ”ਸਿੱਖ ਇਕ ਬਹਾਦਰ ਕੌਮ ਹੈ। ਇਸ ਮੂਹਰੇ ਜੇਕਰ ਕੋਈ ਦੁਸ਼ਮਣ ਹਥਿਆਰ ਸੁੱਟ ਕੇ ਭੱਜ ਜਾਵੇ ਤਾ ਉਸ ਦੀ ਪਿੱਠ ਉਤੇ ਵਾਰ ਨਹੀਂ ਕਰਦੇ। ਇਹ ਸ਼ੇਰ ਦੀ ਤਰਾਂ ਬਹਾਦਰ ਹਨ ਇਹਨਾਂ ਦਾ ਕਿਰਦਾਰ ਬਹੁਤ ਉੱਚਾ ਅਤੇ ਸੁੱਚਾ ਹੈ। ਜੱਸਾ ਸਿੰਘ ਆਹਲੂਵਾਲੀਆ ਲੜਾਈ ਦੇ ਮੈਦਾਨ ਵਿਚ ਇਕ ਪਹਾੜ ਦੀ ਤਰ੍ਹਾਂ ਖਲੋ ਕੇ ਦੁਸ਼ਮਣ ਨਾਲ ਲੜਦਾ ਹੈ।”
20 ਅਕਤੂਬਰ 1783 ਨੂੰ ਅਠਾਰਵੀਂ ਸਦੀ ਦੇ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਆਪਣਾ ਪ੍ਰਬੰਧ ਸਰਦਾਰ ਭਾਗ ਸਿੰਘ ਨੂੰ ਸੰਭਾਲ ਕੇ ਅੰਮ੍ਰਿਤਸਰ ਵਿਚ ਅਕਾਲ ਚਲਾਣਾ ਕਰ ਗਏ ਸਨ। ਜੱਸਾ ਸਿੰਘ ਆਹਲੂਵਾਲੀਏ ਦਾ ਸਸਕਾਰ ਬਾਬਾ ਅਟੱਲ ਰਾਏ ਜੀ ਦੇ ਗੁਰਦੁਵਾਰੇ ਕੋਲ ਕਰ ਦਿੱਤਾ ਗਿਆ ਉਥੇ ਹੀ ਉਹਨਾਂ ਦੀ ਸਮਾਧ ਬਣਾ ਦਿੱਤੀ ਗਈ ਸੀ।