Pollywood

ਸੂਫ਼ੀ ਗਾਇਕੀ ਦੇ ਬਾਦਸ਼ਾਹ ਪਿਆਰੇ ਲਾਲ ਵਡਾਲੀ ਦਾ ਸਸਕਾਰ

ਅੰਮ੍ਰਿਤਸਰ – ਪ੍ਰਸਿੱਧ ਸੂਫੀ ਗਾਇਕ ਪਿਆਰੇ ਲਾਲ ਵਡਾਲੀ ਦੀ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਤੋਂ ਬਾਅਦ ਸ਼ਾਮ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਹੋ ਗਿਆ ਹੈ।

ਪਦਮਸ਼੍ਰੀ ਪੂਰਨ ਚੰਦ ਵਡਾਲੀ ਦੇ ਛੋਟੇ ਭਰਾ ਪਿਆਰੇ ਲਾਲ ਦੇ ਅਚਾਨਕ ਵਿਛੋੜੇ ਨਾਲ ਸੰਗੀਤ ਪ੍ਰੇਮਿਆ ਨੂੰ ਵੱਡਾ ਝਟਕਾ ਲੱਗਾ ਹੈ। ਸ਼ੁੱਕਰਵਾਰ ਸਵੇਰੇ ਚਾਰ ਵਜੇ ਉਨ੍ਹਾਂ ਅੰਤਿਮ ਸਾਹ ਲਏ ਸਨ। ਹਸਪਤਾਲ ਦੇ ਬਾਹਰ ਹੀ ਉਨ੍ਹਾਂ ਦੇ ਪ੍ਰਸ਼ੰਸਕ ਜਮ੍ਹਾਂ ਹੋਣੇ ਸ਼ੁਰੂ ਹੋ ਗਏ ਸਨ। ਜਿਵੇਂ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਗੁਰੂ ਕੀ ਵਡਾਲੀ ਲਿਆਂਦੀ ਗਈ ਤਾਂ ਪਰਿਵਾਰ ਤੇ ਲੋਕਾਂ ਦੇ ਵਿਰਲਾਪ ਨਾਲ ਮਾਹੌਲ ਗ਼ਮਗੀਨ ਹੋ ਗਿਆ।

ਪਿਆਰੇ ਲਾਲ ਵਡਾਲੀ ਆਪਣੇ ਪਿੱਛੇ ਪਤਨੀ ਸੁਰਜੀਤ ਕੌਰ, ਦੋ ਪੁੱਤਰ ਸਤਪਾਲ ਕੁਮਾਰ, ਸੰਦੀਪ ਕੁਮਾਰ ਤੇ ਧੀਆਂ ਸ਼ੀਲਾ ਰਾਣੀ, ਸੀਮਾ ਰਾਣੀ ਤੇ ਰਾਜ ਰਾਣੀ ਛੱਡ ਗਏ ਹਨ। ਉਨ੍ਹਾਂ ਦੇ ਸਸਕਾਰ ਮੌਕੇ ਪਦਮਸ਼੍ਰੀ ਰਾਗੀ ਨਿਰਮਲ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਵਿਧਾਇਕ ਰਾਜ ਕੁਮਾਰ ਵੇਰਕਾ ਨੇ ਸਰਕਾਰ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦਰਦ ਵੰਡਾਇਆ। ਪਿਆਰੇ ਲਾਲ ਦੇ ਭਤੀਜੇ ਲਖਵਿੰਦਰ ਵਡਾਲੀ ਆਪਣੇ ਚਾਚੇ ਤੋਂ ਵਿੱਛੜਣ ਤੋਂ ਬਾਅਦ ਸੰਭਾਲਿਆ ਨਹੀਂ ਸੀ ਜਾ ਰਿਹਾ।

ਪੰਜਾਬ ਦੇ ਕਈ ਕਲਾਕਾਰਾਂ ਨੇ ਸੁਰਾਂ ਦੇ ਬਾਦਸ਼ਾਹ ਦੇ ਅਕਾਲ ਚਲਾਣੇ ਦੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਏ.ਬੀ.ਪੀ. ਸਾਂਝਾ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹੈ।

Related posts

ਕਦੋਂ ਰਿਲੀਜ਼ ਹੋਵੇਗੀ ਦਿਲਜੀਤ ਦੀ ‘ਪੰਜਾਬ 95’ ਫਿ਼ਲਮ ?

admin

ਪਰਮ ਵੀਰ ਚੱਕਰ ਨਾਲ ਸਨਮਾਨਿਤ ਨਿਰਮਲ ਜੀਤ ਸਿੰਘ ਸੇਖੋਂ ਦਾ ਰੋਲ ਨਿਭਾਅ ਰਿਹਾ ਦਿਲਜੀਤ !

admin

ਕਮੇਡੀਅਨ ਕਪਿਲ ਸ਼ਰਮਾ ਦੇ ਕੈਨੇਡੀਅਨ ਰੈਸਟੋਰੈਂਟ ਉਪਰ ਗੋਲੀਆਂ ਦੀ ਬਰਸਾਤ !

admin